Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਬਰੈਂਪਟਨ ਵਾਸੀਆਂ ਨੂੰ ਬਿਹਤਰੀਨ ਹੈਲਥ ਕੇਅਰ ਸਰਵਿਸਿਜ਼ ਮੁਹੱਈਆ ਕਰਾਵੇਗੀ ਐਨਡੀਪੀ

October 02, 2019 08:47 AM

ਬਰੈਂਪਟਨ, 1 ਅਕਤੂਬਰ (ਪੋਸਟ ਬਿਊਰੋ) : ਲੋਕਲ ਐਨਡੀਪੀ ਉਮੀਦਵਾਰਾਂ ਵੱਲੋਂ ਅੱਜ ਬਰੈਂਪਟਨ ਵਾਸੀਆਂ ਲਈ ਨਵੀਂ ਡੀਲ ਸਾਂਝੀ ਕੀਤੀ ਗਈ। ਇਸ ਤਹਿਤ ਬਰੈਂਪਟਨ ਵਾਸੀਆਂ ਲਈ ਬਿਹਤਰੀਨ ਹੈਲਥ ਕੇਅਰ ਸਰਵਿਸਿਜ਼ ਬਾਰੇ ਜਾਣਕਾਰੀ ਦਿੱਤੀ ਗਈ।
ਬਰੈਂਪਟਨ ਈਸਟ ਤੋਂ ਐਨਡੀਪੀ ਉਮੀਦਵਾਰ ਸਰਨਜੀਤ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਤੋਂ ਹੀ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਆਪਦੀ ਨੁਮਾਇੰਦਗੀ ਲਈ ਜਿਨ੍ਹਾਂ ਲਿਬਰਲਾਂ ਨੂੰ ਉਨ੍ਹਾਂ ਚੁਣਿਆ ਸੀ ਉਨ੍ਹਾਂ ਨੇ ਹੀ ਬਰੈਂਪਟਨ ਵਾਸੀਆਂ ਨੂੰ ਇੱਕਲਿਆਂ ਛੱਡ ਦਿੱਤਾ। ਜਿਨ੍ਹਾਂ ਹੈਲਥ ਕੇਅਰ ਸੇਵਾਵਾਂ ਦੀ ਬਰੈਂਪਟਨ ਵਾਸੀਆਂ ਨੂੰ ਫੌਰੀ ਲੋੜ ਹੈ ਉਹ ਉਨ੍ਹਾਂ ਕੋਲ ਨਹੀਂ ਹਨ। ਉਨ੍ਹਾਂ ਆਖਿਆ ਕਿ ਬੜੇ ਸ਼ਰਮ ਵਾਲੀ ਗੱਲ ਹੈ ਕਿ ਕੈਨੇਡਾ ਵਰਗੇ ਦੇਸ਼ ਵਿੱਚ ਲੋਕਾਂ ਦਾ ਇਲਾਜ ਹਸਪਤਾਲਾਂ ਦੇ ਹਾਲਵੇਅਜ਼ ਵਿੱਚ ਕੀਤਾ ਜਾਂਦਾ ਹੈ ਜਾਂ ਡੈਂਟਿਸਟ ਕੋਲ ਜਾਣਾ ਲੋਕਾਂ ਲਈ ਵਾਰਾ ਨਹੀਂ ਖਾਂਦਾ। ਸਰਨਜੀਤ ਨੇ ਆਖਿਆ ਕਿ ਬਰੈਂਪਟਨ ਵਿੱਚ ਲੋਕਾਂ ਲਈ ਹੈਲਥ ਕੇਅਰ ਸਰਵਿਸਿਜ਼ ਵਿੱਚ ਸੁਧਾਰ ਕਰਨ ਲਈ ਐਨਡੀਪੀ ਕੋਲ ਪੂਰੀ ਯੋਜਨਾ ਹੈ।
ਕਈ ਸਾਲਾਂ ਤੱਕ ਲਿਬਰਲਾਂ ਤੇ ਕੰਜ਼ਰਵੇਟਿਵਾਂ ਨੇ ਬਰੈਂਪਟਨਵਾਸੀਆਂ ਦੀ ਕੋਈ ਕਦਰ ਨਹੀਂ ਕੀਤੀ ਤੇ ਜਾਂ ਫਿਰ ਅਜਿਹੀਆਂ ਸੇਵਾਵਾਂ ਵਿੱਚ ਕਟੌਤੀ ਕਰ ਦਿੱਤੀ ਜਿਨ੍ਹਾਂ ਦੀ ਲੋਕਾਂ ਨੂੰ ਬਹੁਤ ਲੋੜ ਸੀ। ਉਨ੍ਹਾਂ ਆਖਿਆ ਕਿ ਪਿਛਲੇ ਸਾਲ ਹਾਲਵੇਅ ਵਿੱਚ ਇਲਾਜ ਕੀਤੇ ਜਾਣ ਦੇ ਬਰੈਂਪਟਨ ਵਿੱਚ 4500 ਤੋਂ ਵੀ ਜਿ਼ਆਦਾ ਮਾਮਲੇ ਮਿਲਦੇ ਹਨ। ਜਗਮੀਤ ਸਿੰਘ ਤੇ ਐਨਡੀਪੀ ਵੱਲੋਂ ਬਰੈਂਪਟਨ ਵਿੱਚ ਦੂਜੇ ਹਸਪਤਾਲ ਦਾ ਨਿਰਮਾਣ ਕਰਨ ਤੇ ਪੀਲ ਮੈਮੋਰੀਅਲ ਨੂੰ ਅਪਗ੍ਰੇਡ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਆਪਣੀ ਹੀ ਕਮਿਊਨਿਟੀ ਵਿੱਚ ਰਹਿ ਕੇ ਉਹ ਸਾਂਭ ਸੰਭਾਲ ਮਿਲ ਸਕੇ ਜਿਸ ਦੀ ਉਨ੍ਹਾਂ ਨੂੰ ਲੋੜ ਹੈ।
ਬਰੈਂਪਟਨ ਸਾਊਥ ਤੋਂ ਐਨਡੀਪੀ ਉਮੀਦਵਾਰ ਮਨਦੀਪ ਕੌਰ ਦਾ ਕਹਿਣਾ ਹੈ ਕਿ ਬਰੈਂਪਟਨ ਵਾਸੀ ਇਹ ਸਮਝਦੇ ਹਨ ਕਿ ਜਗਮੀਤ ਸਿੰਘ ਇੱਕ ਫਾਈਟਰ ਹਨ। ਇਨ੍ਹਾਂ ਚੋਣਾਂ ਵਿੱਚ ਐਨਡੀਪੀ ਸਾਡੀ ਸਿਟੀ ਲਈ ਕੁੱਝ ਵੱਖਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਆਖਿਆ ਕਿ ਐਨਡੀਪੀ ਨੈਸ਼ਨਲ ਮੈਡੀਕਲ ਕਵਰੇਜ ਵਿੱਚ ਡੈਂਟਲ ਕੇਅਰ ਤੇ ਫਰੀ ਪ੍ਰਿਸਕ੍ਰਿਪਸ਼ਨ ਡਰੱਗ ਨੂੰ ਵੀ ਸ਼ਾਮਲ ਕਰੇਗੀ ਤਾਂ ਕਿ ਕਿਸੇ ਵੀ ਬਰੈਂਪਟਨ ਵਾਸੀ ਨੂੰ ਇਲਾਜ ਪੱਖੋਂ ਕੋਈ ਤਕਲੀਫ ਨਾ ਹੋਵੇ। ਇਸ ਤੋਂ ਇਲਾਵਾ ਐਨਡੀਪੀ ਨੈਸ਼ਨਲ ਆਟਿਜ਼ਮ ਸਟਰੈਟੇਜੀ ਲਿਆ ਕੇ ਉਨ੍ਹਾਂ ਪਰਿਵਾਰਾਂ ਨੂੰ ਵੀ ਰਾਹਤ ਦੇਵੇਗੀ ਜਿਹੜੇ ਇਸ ਸਮੱਸਿਆ ਨਾਲ ਜੂਝ ਰਹੇ ਹਨ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ