Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਲੋਕਤੰਤਰ ਨਾਜ਼ੁਕ ਹੈ...

October 01, 2019 10:50 AM

-ਕਰਣ ਥਾਪਰ
ਬੀ ਬੀ ਸੀ ਦਾ ਤਿੰਨ ਹਿੱਸਿਆਂ 'ਚ ਪ੍ਰਸਾਰਿਤ ਲੜੀਵਾਰ ‘ਰਾਈਜ਼ ਆਫ ਨਾਜ਼ੀਜ਼’ ਦੇਖਿਆ। ਇਸ ਦੀ ਸਮਾਪਤੀ ਲੰਡਨ ਵਿੱਚ ਬੀਤੇ ਸ਼ੁੱਕਰਵਾਰ ਹੋਈ ਅਤੇ ਬਿਨਾਂ ਸ਼ੱਕ ਬੀ ਬੀ ਸੀ ਵਰਲਡ ਛੇਤੀ ਹੀ ਇਸ ਨੂੰ ਸਾਡੇ ਲਈ ਵੀ ਲਿਆਏਗਾ। ਇਸ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਕਿਵੇਂ ਬੜੀ ਆਸਾਨੀ ਨਾਲ ਹਿਟਲਰ ਸੱਤਾ ਵਿੱਚ ਆ ਗਿਆ ਅਤੇ ਕਿਸ ਹੱਦ ਤੱਕ ਜਰਮਨ ਸੱਤਾ ਅਦਾਰੇ ਨੇ ਉਸ ਨੂੰ ਸਹੂਲਤਾਂ ਦਿੱਤੀਆਂ। ਇਹ ਰਾਸ਼ਟਰਵਾਦ ਦੀ ਚਿਤਾਵਨੀ ਹੈ।
ਹਿੰਡਨਬਰਗ ਰਾਸ਼ਟਰਪਤੀ ਸਨ ਅਤੇ ਵਾਨ ਸ਼ਲੀਸ਼ਰ ਅਤੇ ਵਾਨ ਪਾਪੇਨ ਉਨ੍ਹਾਂ ਤੋਂ ਛੇਤੀ ਬਾਅਦ ਬਣਨ ਵਾਲੇ ਚਾਂਸਲਰ ਸਨ। ਉਹ ਜਾਣਦੇ ਸਨ ਕਿ ਨਾਜ਼ੀ ਬਿਮਾਰ ਗਣਰਾਜ ਨੂੰ ਤਬਾਹ ਕਰ ਸਕਦੇ ਹਨ, ਪਰ ਭੋਲੇਪਣ ਨਾਲ ਉਨ੍ਹਾਂ ਨੇ ਸੋਚਿਆ ਕਿ ਉਹ ਉਸ ਚੀਜ਼ ਨਾਲ ਨਜਿੱਠਣ ਲਈ ਹਿਟਲਰ ਦਾ ਇਸਤੇਮਾਲ ਕਰ ਸਕਦੇ ਸਨ, ਜਿਸ ਨੂੰ ਉਹ ਬਹੁਤ ਵੱਡਾ ਖਤਰਾ ਸਮਝਦੇ ਸਨ, ਭਾਵ ਕਮਿਊਨਿਟਸਰ, ਪਰ ਅਫਸੋਸ ਕਿ ਉਨ੍ਹਾਂ ਨੂੰ ਹਿਟਲਰ ਦੀ ਖਿੱਚ ਦਾ ਕੋਈ ਅੰਦਾਜ਼ਾ ਨਹੀ ਸੀ। ਹਿਟਲਰ ਦੇ ਜਰਮਨੀ ਨੂੰ ਮੁੜ ਮਹਾਨ ਬਣਾਉਣ ਤੇ ਉਸ ਦੀ ਤਬਾਹ ਹੋਈ ਅਰਥ ਵਿਵਸਥਾ ਨੂੰ ਦਰੁੱਸਤ ਕਰਨ ਦੇ ਵਾਅਦੇ ਨੇ ਉਸ ਨੂੰ ਇੱਕ ਤਰ੍ਹਾਂ ਨਾਲ ਜਰਮਨ ਲੋਕਾਂ ਦਾ ਬਚਾਅ ਕਰਤਾ ਬਣਾ ਦਿੱਤਾ। ਇਸ ਨਾਲ ਉਹ ਵਿਰੋਧੀਆਂ ਨਾਲ ਬੇਰਹਿਮੀ ਨਾਲ ਪੇਸ਼ ਆਇਆ।
ਜਨਵਰੀ 1933 'ਚ ਵਾਨ ਪਾਪੇਨ ਦੇ ਅਹੁਦਾ ਛੱਡਣ ਅਤੇ ਉਸ ਦੇ ਡਿਪਟੀ ਬਣਨ ਦੇ ਲਈ ਸਹਿਮਤੀ ਹੋਣ ਪਿੱਛੋਂ ਹਿਟਲਰ ਚਾਂਸਲਰ ਬਣ ਗਿਆ ਅਤੇ ਅਗਲੇ ਛੇ ਮਹੀਨਿਆਂ ਵਿੱਚ ਜਰਮਨੀ ਤੇਜ਼ੀ ਨਾਲ ਬਦਲਿਆ। ਪਹਿਲਾਂ ਫਰਵਰੀ ਵਿੱਚ ਹਿੰਡਨਬਰਗ ਹਿਟਲਰ ਦੀ ‘ਰੀਚਸਟੈਗ ਡਿਕਰੀ’ ਨਾਲ ਸਹਿਮਤ ਹੋ ਗਏ, ਜਿਸ ਦੇ ਤਹਿਤ ਨਾਜ਼ੀਆਂ ਨੂੰ ਕਿਸੇ ਨੂੰ ਵੀ ਬਿਨਾਂ ਦੋਸ਼ ਦੇ ਗ੍ਰਿਫਤਾਰ ਕਰਨ ਅਤੇ ਜੇਲ੍ਹ 'ਚ ਡੱਕਣ, ਸ਼ਹਿਰੀ, ਆਜ਼ਾਦੀ, ਭਾਸ਼ਣ ਦੀ ਆਜ਼ਾਦੀ ਅਤੇ ਮੁਜ਼ਾਹਰੇ ਕਰਨ ਦੇ ਅਧਿਕਾਰ 'ਤੇ ਰੋਕ ਲਾਉਣ ਦੀਆਂ ਹੰਗਾਮੀ ਤਾਕਤਾਂ ਮਿਲ ਗਈਆਂ।
ਕੁਝ ਹੀ ਹਫਤਿਆਂ 'ਚ 25 ਹਜ਼ਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਰ 23 ਮਾਰਚ ਨੂੰ ਰੀਚਸਟੈਗ ਨੇ ਐਨੇਬਲਿੰਗ ਐਕਟ ਪਾਸ ਕਰ ਦਿੱਤਾ। ਲੋਕਤੰਤਰ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਹਿਟਲਰ ਪਾਰਲੀਮੈਂਟ ਦੀ ਮਨਜ਼ੂਰੀ ਤੋਂ ਬਿਨਾਂ ਰਾਜ ਕਰ ਸਕਦਾ ਸੀ, ਫਿਰ ਵੀ ਇਸ ਸਭ ਦੌਰਾਨ ਹਿੰਡਨਬਰਗ, ਵਾਨ ਸ਼ਲੀਸ਼ਰ ਅਤੇ ਵਾਨ ਪਾਪੇਨ ਨੇ ਸੋਚਿਆ ਕਿ ਹਿਟਲਰ ਉਨ੍ਹਾਂ ਦਾ ਬੰਦਾ ਹੈ ਅਤੇ ਉਨ੍ਹਾਂ ਦੇ ਕਹੇ ਮੁਤਾਬਕ ਕੰਮ ਕਰੇਗਾ। ਉਦੋਂ ਸ਼ੁਤਜ ਸਟਾਫੇਲ (ਐੱਸ ਐੱਸ) ਪ੍ਰਮੁੱਖ ਹੀਨਰਿਚ ਹਿਮਲਰ ਬ੍ਰਾਬੀਆ ਵਿੱਚ ਲੁਕਿਆ ਹੋਇਆ ਸੀ। ਉਸ ਦਾ ਸੰਗਠਨ ਖੁਦ ਨੂੰ ਹਿਟਲਰ ਦੇ ਸਭ ਤੋਂ ਵਫਾਦਾਰ ਸੈਨਿਕਾਂ 'ਚੋਂ ਇੱਕ ਵਜੋਂ ਦੇਖਦਾ ਸੀ। ਇਹ ਸੰਗਠਨ ਯਹੂਦੀ ਵਿਰੋਧੀ, ਸਾਮਵਾਦ ਵਿਰੋਧੀ ਅਤੇ ਲੋਕਤੰਤਰ ਵਿਰੋਧੀ ਸੀ। ਉਨ੍ਹਾਂ ਨੇ ਨਾਜ਼ੀਆ ਦੇ ਵਿਰੋਧੀਆਂ ਨੂੰ ਗ੍ਰਿਫਤਾਰ ਕਰਨ ਲਈ ‘ਪ੍ਰੋਟੈਕਟਿਵ ਪਾਲਿਸੀ ਕਸਟਡੀ’ ਦਾ ਕੰਸੈਪਟ ਬਣਾਇਆ ਤੇ ਲੱਖਾਂ ਲੋਕਾਂ ਨੂੰ ਅਦਾਲਤ ਤੱਕ ਪਹੁੰਚੇ ਬਿਨਾਂ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ਕੈਦੀਆਂ ਨੂੰ ਮੁੜ ਸਿਖਿਅਤ ਕਰਨ ਦੇ ਲਈ ਪਹਿਲਾ ਇਕਾਗਰਤਾ ਕੈਂਪ ਦਾਚਾਊ ਵਿੱਚ ਸਥਾਪਤ ਕੀਤਾ ਗਿਆ।
ਹਿਮਲਰ ਜਰਮਨੀ ਵਿੱਚ ਕਈ ਰਾਜਾਂ ਨੂੰ ਐੱਸ ਐੱਸ ਦੇ ਕੰਟਰੋਲ ਹੇਠ ਲੈ ਆਇਆ ਤੇ ਆਪਣੇ ਸੰਗਠਨ ਨੂੰ ਨਾਜ਼ੀ ਰਾਸ਼ਟਰ ਦੇ ਸਭ ਤੋਂ ਵੱਧ ਤਾਕਤਵਰ ਅਦਾਰਿਆਂ 'ਚੋਂ ਇੱਕ ਬਣਾ ਦਿੱਤਾ। ਉਹ ਇਹ ਵੀ ਜਾਣਦਾ ਸੀ ਕਿ ਹਿਟਲਰ ਦੀ ਸ਼ਖਸੀਅਤ ਨੂੰ ਕਿਵੇਂ ਪੜ੍ਹਨਾ ਹੈ ਤੇ ਉਸ ਦੀਆਂ ਨਿਆਇਕ, ਨੌਕਰਸ਼ਾਹੀ ਮਜਬੂਰੀਆਂ ਅਤੇ ਉਸ ਦੇ ਕਤਲ ਕੀਤੇ ਜਾਣ ਦੇ ਡਰ ਨਾਲ ਖੇਡਦੇ ਹੋਏ ਖੁਦ ਨੂੰ ਕਿਵੇਂ ਲਾਜ਼ਮੀ (ਨਾ ਟਾਲਿਆ ਜਾਣ ਵਾਲਾ) ਬਣਾਉਣਾ ਹੈ।
ਜੋ ਹੋ ਰਿਹਾ ਸੀ, ਉਸ ਨੂੰ ਪਲਟਣ ਲਈ ਜਰਮਨ ਪ੍ਰਣਾਲੀ 'ਚ ਬਹੁਤ ਸਾਰੇ ਮੌਕੇ ਸਨ। ਉਦੋਂ ਇਹ ਸਮਾਂ ਸੀ, ਜਦੋਂ ਇਤਿਹਾਸ ਅੱਧ ਵਿਚਾਲੇ ਲਟਕਿਆ ਹੋਇਆ ਸੀ, ਪਰ ਸਤਾ ਅਦਾਰਾ ਇਸ 'ਤੇ ਪ੍ਰਤੀਕਿਰਿਆ ਦੇਣ ਵਿੱਚ ਨਾਕਾਮ ਰਿਹਾ। ਹਾਂਸ ਲਿਟੇਨ ਨਾਮੀ ਵਕੀਲ ਨੇ ਅੱਤਿਆਚਾਰੀ ਸਟਾਰਮ ਟਰੂਪਰ ਵਿਰੁੱਧ ਪਟੀਸ਼ਨ ਦਾਇਰ ਕੀਤੀ, ਪਰ ਅਦਾਲਤ ਨੇ ਉਸ ਦਾ ਸਾਥ ਨਹੀਂ ਦਿੱਤਾ। ਫਿਰ ਡਿਪਟੀ ਨੈਸ਼ਨਲ ਪ੍ਰਾਸੀਕਿਊਟਰ ਜੋਸਫ ਹਾਰਟਿੰਜ਼ਰ ਨੂੰ ਦਾਚਾਊ ਦੀ ਸੱਚਾਈ ਦਾ ਪਤਾ ਲੱਗਾ, ਪਰ ਉਸ ਦੇ ਆਕਿਆਂ ਨੇ ਉਸ ਦੀ ਗੱਲ ਨਹੀਂ ਸੁਣੀ।
ਹਰ ਮੋੜ ਉੱਤੇ ਸਿਸਟਮ ਨੇ ਹਿਟਲਰ ਨੂੰ ਸ਼ੱਕ ਦਾ ਲਾਭ ਦਿੱਤਾ ਜਾਂ ਇੰਝ ਕਹਿ ਲਓ ਕਿ ਜਾਣਬੁੱਝ ਕੇ ਅਣਡਿੱਠ ਕੀਤਾ। ਆਖਰ 180 ਦਿਨਾਂ ਵਿੱਚ ਹਿਟਲਰ ਨੇ ਵਿਰੋਧੀ ਧਿਰ ਨੂੰ ਬਰਬਾਦ ਕਰ ਦਿੱਤਾ, ਨਿਆਂ ਪ੍ਰਣਾਲੀ ਨੂੰ ਪਲਟ ਦਿੱਤਾ, ਨਾਜ਼ੀ ਪਾਰਟੀ ਦੀ ਖੁਫੀਆ ਪੁਲਸ ਦਾ ਗਠਨ ਕੀਤਾ, ਐਸ ਐਸ ਦਾ ਵਿਸਥਾਰ ਕੀਤਾ, ਦਾਚਾਊ ਨੂੰ ਖੋਲ੍ਹਿਆ ਅਤੇ ਨਾਜ਼ੀ ਰਾਸ਼ਟਰਵਾਦ ਨਾਲ ਜਰਮਨ ਲੋਕਾਂ ਨਾਲ ਧੋਖਾ ਕੀਤਾ।
ਰਾਸ਼ਟਰਪਤੀ ਵਜੋਂ ਹਿੰਡਨਬਰਗ ਹੀ ਇੱਕੋ-ਇੱਕ ਉਹ ਵਿਅਕਤੀ ਸੀ, ਜਿਸ ਕੋਲ ਹਿਟਲਰ ਨੂੰ ਹਟਾਉਣ ਦੇ ਲਈ ਤਾਕਤ ਸੀ, ਪਰ ਇਸ ਦੀ ਥਾਂ ਉਹ ਹਿਟਲਰ ਦੇ ਜਾਲ ਵਿੱਚ ਫਸ ਗਿਆ। 1934 'ਚ ਉਸ ਦੀ ਮੌਤ ਹੋ ਗਈ ਅਤੇ ਵਾਨ ਸ਼ਲੀਸ਼ਰ ਤੇ ਵਾਨ ਪਾਪੇਨ ਨੂੰ ਮਾਰ ਦਿੱਤਾ ਗਿਆ। ਹਿਟਲਰ ਨੇ ਆਪਣੀ ਕੈਬਨਿਟ ਦੇ ਮੈਂਬਰਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਇੱਕ ਪਾਰਟੀ ਵਿੱਚ ਸੱਦ ਕੇ ‘ਨਾਈਟ ਆਫ ਦਿ ਲਾਂਗ ਨਾਈਵਜ਼’ ਦਾ ਜਸ਼ਨ ਮਨਾਇਆ। ਪਾਰਟੀ ਵਿੱਚ ਸ਼ੈਂਪੇਨ ਪਰੋਸੀ ਗਈ ਅਤੇ ਹਰ ਕਿਸੇ ਨੇ ਇੰਝ ਵਰਤਾਓ ਕੀਤਾ, ਜਿਵੇਂ ਇੱਕ ਦਿਨ ਪਹਿਲਾਂ ਕੁਝ ਵੀ ਨਾ ਹੋਇਆ ਹੋਵੇ। ਫਿਰ ਸਮੁੱਚਾ ਕੰਟਰੋਲ ਹਿਟਲਰ ਦੇ ਹੱਥ ਵਿੱਚ ਸੀ। ਉਸ ਨੇ ਆਪਣੀ ਤਾਨਾਸ਼ਾਹੀ 'ਚ ਫੁਸਲਾਉਣ, ਮਜਬੂਰ ਕਰਨ ਅਤੇ ਹੇਰਫੇਰ ਕਰਨ ਵਰਗੇ ਤਰੀਕਿਆਂ ਨੂੰ ਸ਼ਾਮਲ ਕੀਤਾ, ਜਦੋਂ ਕਿ ਜੋ ਲੋਕ ਉਸ ਨੂੰ ਰੋਕ ਸਕਦੇ ਸਨ, ਉਹ ਲਾਚਾਰ ਬਣੇ ਦੇਖਦੇ ਰਹੇ।
ਮੇਰਾ ਅੰਦਾਜ਼ਾ ਹੈ ਕਿ ਬੀ ਬੀ ਸੀ ਦਾ ਇਰਾਦਾ ਇਹ ਦਿਖਾਉਣ ਦਾ ਸੀ ਕਿ ਕਿਵੇਂ ਆਸਾਨੀ ਨਾਲ ਨਾਜ਼ੀ ਉਭਰੇ। ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਸੀ। ਇਸ ਬਾਰੇ ਚਿਤਾਵਨੀ ਦੇ ਵੀ ਬਹੁਤ ਸਾਰੇ ਸੰਕੇਤ ਸਨ, ਬੱਸ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਇਸ ਲਈ ਇਹ ਕਹਾਣੀ ਮੁੜ ਦੱਸੇ ਜਾਣ ਦੇ ਯੋਗ ਹੈ। ਲੋਕਤੰਤਰ ਨਾਜ਼ੁਕ ਹੈ, ਖੁੱਲ੍ਹਾ ਅਤੇ ਸਮੇਕਿਤ ਹੋਣ ਲਈ ਇਹ ਖੁਦ ਨੂੰ ਲੋਕਤੰਤਰ ਵਿਰੋਧੀ ਤਾਕਤਾਂ ਵੱਲੋਂ ਕੰਟਰੋਲ ਕਰ ਲੈਣ ਪ੍ਰਤੀ ਜੋਖਮ ਭਰਪੂਰ ਬਣਾ ਲੈਂਦਾ ਹੈ। ਇਸ ਕਾਰਨ ਲੋਕਤੰਤਰ 'ਤੇ ਕਦੇ ਵੀ ਪੂਰਾ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਨੂੰ ਸਖਤ ਸੁਰੱਖਿਆ ਦੀ ਲੋੜ ਹੁੰਦੀ ਹੈ।
ਤੀਜੀ ਕੜੀ ਦੇ ਅਖੀਰ 'ਚ ਜਦੋਂ ਸਕਰੀਨ ਕਾਲੀ ਹੋ ਗਈ ਅਤੇ ਪਾਤਰਾਂ ਦੇ ਨਾਂਅ ਚੱਲਣੇ ਸ਼ੁਰੂ ਹੋਏ ਤਾਂ ਮੇਰੇ ਮਨ ਵਿੱਚ ਸਿਰਫ ਇੱਕ ਵਿਚਾਰ ਸੀ ਕਿ ਜੇ ਇਹ ਜਰਮਨੀ ਨਾਲ ਇੰਨੀ ਆਸਾਨੀ ਨਾਲ ਹੋ ਸਕਿਆ ਤਾਂ...।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’