Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਅੱਤਵਾਦ ਦੀ ਪਰਿਭਾਸ਼ਾ ਬਾਰੇ ਦੁਨੀਆ ਇਕਮਤ ਨਹੀਂ

October 01, 2019 10:48 AM

-ਆਕਾਰ ਪਟੇਲ
ਚੇ ਗੁਵੇਰਾ ਸਰਹੱਦ ਪਾਰ ਅੱਤਵਾਦੀ ਸੀ। ਉਹ ਇੱਕ ਡਾਕਟਰ ਸੀ, ਜਿਸ ਨੂੰ ਅੱਜ ਦੁਨੀਆ ਦੇ ਲੋਕ ਆਦਰਸ਼ ਇਨਕਲਾਬੀ ਮੰਨਦੇ ਹਨ। ਸਾਲ 1959 'ਚ 31 ਸਾਲ ਦੀ ਉਮਰ ਵਿੱਚ ਚੇ ਭਾਰਤ ਆਇਆ ਅਤੇ ਉਸ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਦਿੱਲੀ ਵਿੱਚ ਉਨ੍ਹਾਂ ਦੇ ਘਰ 'ਚ ਰਾਤਰੀ ਭੋਜ ਕੀਤਾ। ਉਸ ਨੇ ਦੋ ਕਿਤਾਬਾਂ ਲਿਖੀਆਂ, ਜੋ ਕਾਫੀ ਮਸ਼ਹੂਰ ਹਨ, ਇਨ੍ਹਾਂ ਵਿੱਚੋਂ ਇੱਕ ਦਾ ਨਾਂਅ ‘ਬੋਲੀਵੀਆ ਡਾਇਰੀ’ ਅਤੇ ਦੂਸਰੀ ਦਾ ਨਾਂਅ ‘ਮੋਟਰ ਸਾਈਕਲ ਡਾਇਰੀਜ਼’ (ਜਿਸ ਦੇ ਉਪਰ 2004 ਵਿੱਚ ਐਵਾਰਡ ਵਿਨਰ ਫਿਲਮ ਬਣੀ) ਹੈ।
ਚੇ ਦੀ ਪ੍ਰਸਿੱਧੀ ਉਨ੍ਹਾਂ ਦੀ ਇਸ ਇੱਛਾ ਕਾਰਨ ਹੋਈ ਕਿ ਉਹ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਹਿੰਸਕ ਮਾਧਿਅਮਾਂ ਦੀ ਵਰਤੋਂ ਕਰਨਾ ਚਾਹੁੰਦੇ ਸਨ। ਚੇ ਅਰਜਨਟੀਨਾ ਦਾ ਵਾਸੀ ਸੀ, ਪਰ ਬਤਿਸਰਾ ਦੀ ਸਰਕਾਰ ਵਿਰੁੱਧ ਫਿਦੇਲ ਕਾਸਟਰੋ ਦਾ ਗ੍ਰਹਿ ਯੁੱਧ ਲੜਨ ਲਈ ਉਹ ਕਿਊਬਾ ਗਿਆ। ਉਸ ਤੋਂ ਬਾਅਦ ਬੈਰਿੰਟੋਸ ਦੀ ਸਰਕਾਰ ਵਿਰੁੱਧ ਗੁਰਿੱਲਾ ਜੰਗ ਲੜਨ ਲਈ ਉਹ ਬੋਲੀਵੀਆ ਗਿਆ। ਚੇ ਦੀ ਆਪਣੀ ਕਿਤਾਬ ਵਿੱਚ ਲਿਖੀ ਘਟਨਾ ਅਨੁਸਾਰ ਇਥੇ ਉਸ ਨੇ ਤੇ ਉਸ ਦੇ ਲੋਕਾਂ ਨੇ ਕਈ ਫੌਜੀਆਂ ਉੱਤੇ ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ। 1967 'ਚ 39 ਸਾਲ ਦੀ ਉਮਰ ਵਿੱਚ ਫੌਜ ਵੱਲੋਂ ਚੇ ਗੇਵਾਰਾ ਨੂੰ ਗ੍ਰਿਫਤਾਰ ਕਰ ਕੇ ਮਾਰ ਦਿੱਤਾ ਗਿਆ।
ਜਾਰਜ ਓਰਵੈਲ ਸਰਹੱਦ ਪਾਰ ਅੱਤਵਾਦੀ ਸੀ। ਉਸ ਦਾ ਜਨਮ ਬਿਹਾਰ ਦੇ ਮੋਤੀਹਾਰੀ 'ਚ ਹੋਇਆ ਸੀ। ਉਹ ਇੱਕ ਪੁਲਸ ਅਧਿਕਾਰੀ ਸੀ। ਸਰਕਾਰੀ ਸੇਵਾ ਤੋਂ ਬਾਅਦ ਉਸ ਨੇ ਕਈ ਕਿਤਾਬਾਂ ਲਿਖੀਆਂ, ਜਿਸ ਨਾਲ ਉਹ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ 'ਚੋਂ ਇੱਕ ਬਣ ਗਿਆ। ਉਸ ਦੀਆਂ ਕਿਤਾਬਾਂ ਵਿੱਚ ‘1984’ ਅਤੇ ‘ਐਨੀਮਲ ਫਾਰਮ’ ਸ਼ਾਮਲ ਹਨ। ‘ਐਨੀਮਲ ਫਾਰਮ’ ਨਾਂਅ ਦੀ ਕਿਤਾਬ ਦਾ ਜ਼ਿਕਰ ਕਾਰਗਿਲ ਜੰਗ ਦੌਰਾਨ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਕੀਤਾ ਸੀ, ਜਦੋਂ ਉਸ ਨੇ ਪਾਕਿਸਤਾਨ ਵੱਲੋਂ ‘ਓਰਵਿਲੀਅਨ ਲੌਜਿਕ’ ਦੀ ਵਰਤੋਂ ਕਰਨ ਬਾਰੇ ਗੱਲ ਕੀਤੀ ਸੀ। ਬਹੁਤ ਸਾਰੇ ਆਧੁਨਿਕ ਲੇਖਕ ਸਮੇਂ ਦੇ ਨਾਲ ਗੈਰ-ਪ੍ਰਸੰਗਿਕ ਹੋ ਜਾਂਦੇ ਹਨ, ਪਰ ਓਰਵੈਲ ਉਨ੍ਹਾਂ ਲੇਖਕਾਂ ਵਿੱਚੋਂ ਹਨ, ਜਿਨ੍ਹਾਂ ਦੀ ਸ਼ਲਾਘਾ ਅੱਜ ਵੀ ਕੀਤੀ ਜਾਂਦੀ ਹੈ। ਓਰਵੈਲ ਨੂੰ ਹਿੰਸਾ ਦੀ ਵਰਤੋਂ ਕਰਨ ਤੋਂ ਕੋਈ ਪ੍ਰਹੇਜ਼ ਨਹੀਂ ਸੀ। ਉਹ ਇੱਕ ਬ੍ਰਿਟਿਸ਼ ਨਾਗਰਿਕ ਸੀ, ਪਰ 1937 ਵਿੱਚ ਸਪੇਨ ਗਿਆ ਅਤੇ ਜਨਰਲ ਫਰੈਂਕੋ ਵਿਰੁੱਧ ਗ੍ਰਹਿ ਯੁੱਧ 'ਚ ਹਿੱਸਾ ਲਿਆ। ਓਰਵੈਲ ਨੇ ਆਪਣੇ ਤਜਰਬਿਆਂ ਬਾਰੇ ਇੱਕ ਕਿਤਾਬ ਲਿਖੀ, ਜਿਸ ਦਾ ਨਾਂਅ ‘ਹੋਮੇਜ ਟੂ ਕੈਟਾਲੋਨੀਆ’ ਸੀ, ਜਿਸ ਵਿੱਚ ਉਹ ਲਿਖਦਾ ਹੈ ਕਿ ਉਸ ਨੇ ਇੱਕ ਆਦਮੀ ਨੂੰ ਬੰਬ ਨਾਲ ਮਾਰਿਆ ਅਤੇ ਉਹ ਖੁਦ ਵੀ ਇੱਕ ਧਮਾਕੇ ਵਿੱਚ ਜ਼ਖਮੀ ਹੋ ਗਿਆ ਸੀ।
ਇਸ ਦੇ ਬਾਅਦ ਮੈਂ ਇਸ ਗੱਲ ਉੱਤੇ ਆਵਾਂ ਕਿ ਮੈਂ ਇਨ੍ਹਾਂ ਗੱਲਾਂ ਦਾ ਜ਼ਿਕਰ ਕਿਉਂ ਕਰ ਰਿਹਾ ਹਾਂ? ਸ਼ੁੱਕਰਵਾਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਯੂ ਐਨ ਜਨਰਲ ਅਸੈਂਬਲੀ ਵਿੱਚ ਹੇਠ ਲਿਖੀਆਂ ਗੱਲਾਂ ਕਹੀਆਂ, ‘‘ਯੂ ਐਨ ਸ਼ਾਂਤੀ ਸੈਨਾ ਦੇ ਮਿਸ਼ਨ ਤਹਿਤ ਸਭ ਤੋਂ ਵੱਧ ਕੁਰਬਾਨੀਆਂ ਭਾਰਤੀ ਫੌਜੀਆਂ ਨੇ ਦਿੱਤੀਆਂ ਹਨ। ਅਸੀਂ ਉਸ ਦੇਸ਼ ਨਾਲ ਸੰਬੰਧ ਰੱਖਦੇ ਹਾਂ, ਜਿਸ ਨੇ ਦੁਨੀਆ ਨੂੰ ਯੁੱਧ ਨਹੀਂ, ਸਗੋਂ ਬੁੱਧ ਦਾ ਸ਼ਾਂਤੀ ਦਾ ਸੰਦੇਸ਼ ਦਿੱਤਾ ਤੇ ਇਸੇ ਕਾਰਨ ਅੱਤਵਾਦ ਵਿਰੁੱਧ ਸਾਡੀ ਆਵਾਜ਼ ਦੁਨੀਆ ਨੂੰ ਇਸ ਬੁਰਾਈ ਬਾਰੇ ਚਿਤਾਵਨੀ ਦੇਣ ਲਈ, ਗੰਭੀਰਤਾ ਤੇ ਗੁੱਸੇ ਨਾਲ ਭਰੀ ਹੋਈ ਹੈ। ਸਾਡੀ ਸੋਚ ਹੈ ਕਿ ਇਹ ਨਾ ਸਿਰਫ ਕਿਸੇ ਇੱਕ ਦੇਸ਼ ਲਈ, ਸਗੋਂ ਪੂਰੇ ਵਿਸ਼ਵ ਅਤੇ ਮਨੁੱਖਤਾ ਲਈ ਸਭ ਤੋਂ ਵੱਡੀਆਂ ਚੁਣੌਤੀਆਂ 'ਚੋਂ ਇੱਕ ਹੈ। ਅੱਤਵਾਦ ਦੇ ਮਸਲੇ 'ਤੇ ਸਾਡੇ ਲੋਕਾਂ ਵਿੱਚ ਸਰਬ ਸੰਮਤੀ ਦੀ ਘਾਟ ਉਨ੍ਹਾਂ ਸਿਧਾਂਤਾਂ ਨੂੰ ਨੁਕਸਾਨ ਪੁਚਾਉਂਦੀ ਹੈ, ਜਿਹੜੇ ਯੂ ਐੱਨ ਦੀ ਸਥਾਪਨਾ ਦੇ ਆਧਾਰ ਹਨ ਅਤੇ ਇਸ ਲਈ ਮਨੁੱਖਤਾ ਦੀ ਭਲਾਈ ਲਈ ਮੈਂ ਇਹ ਵਿਸ਼ਵਾਸ ਕਰਦਾ ਹਾਂ ਕਿ ਇਹ ਬਹੁਤ ਜ਼ਰੂਰੀ ਹੈ ਕਿ ਪੂਰਾ ਵਿਸ਼ਵ ਅੱਤਵਾਦ ਵਿਰੁੱਧ ਇਕਜੁੱਟ ਹੋਵੇ ਅਤੇ ਵਿਸ਼ਵ ਅੱਤਵਾਦ ਵਿਰੁੱਧ ਖੜ੍ਹਾ ਹੋਵੇ।”
ਪ੍ਰਧਾਨ ਮੰਤਰੀ ਸਹੀ ਕਹਿ ਰਹੇ ਹਨ; ਦੁਨੀਆ ਵਿੱਚ ਅੱਤਵਾਦ ਦੇ ਮੁੱਦੇ 'ਤੇ ਸਰਬ ਸੰਮਤੀ ਦੀ ਘਾਟ ਹੈ। ਸਵਾਲ ਇਹ ਹੈ ਕਿ ਅਜਿਹਾ ਕਿਉਂ ਹੈ? ਇਸ ਦਾ ਜਵਾਬ ਇਹ ਹੈ ਕਿ ਇਸ ਗੱਲ ਦੀ ਕੋਈ ਸਵੀਕਾਰਨ ਯੋਗ ਪਰਿਭਾਸ਼ਾ ਨਹੀਂ ਹੈ ਕਿ ਅੱਤਵਾਦ ਕੀ ਹੈ ਅਤੇ ਅੱਤਵਾਦੀ ਕੌਣ ਹੈ? ਭਾਰਤ ਦਾ ਪਹਿਲਾ ਅੱਤਵਾਦ ਰੋਕੂ ਕਾਨੂੰਨ, ‘ਟਾਡਾ', ਜੋ ਕਾਂਗਰਸ ਦੀ ਦੇਣ ਸੀ, ਵਿੱਚ ਕਿਹਾ ਗਿਆ ਹੈ; ‘‘ਜੋ ਕੋਈ ਵੀ ਕਾਨੂੰਨ ਵੱਲੋਂ ਸਥਾਪਤ ਸਰਕਾਰ ਨੂੰ ਡਰਾਉਣ ਦੀ ਮਨਸ਼ਾ ਨਾਲ ਜਾਂ ਜਨਤਾ ਜਾਂ ਜਨਤਾ ਦੇ ਕਿਸੇ ਵਰਗ ਵਿੱਚ ਭੈਅ ਪੈਦਾ ਕਰਨ ਜਾਂ ਲੋਕਾਂ ਦੇ ਕਿਸੇ ਵਰਗ ਨੂੰ ਵੱਖ ਕਰਨ ਜਾਂ ਜਨਤਾ ਦੇ ਵੱਖ-ਵੱਖ ਵਰਗਾਂ 'ਚ ਸੁਹਿਰਦਤਾ ਨੂੰ ਖਰਾਬ ਕਰਨ ਲਈ ਬੰਬ, ਡਾਇਨਾਮਾਈਟ ਜਾਂ ਹੋਰ ਵਿਸਫੋਟਕ ਸਮੱਗਰੀ ਜਾਂ ਜਲਣਸ਼ੀਲ ਸਮੱਗਰੀ ਜਾਂ ਪਟਾਕਿਆਂ ਜਾਂ ਹੋਰ ਘਾਤਕ ਹਥਿਆਰਾਂ ਜਾਂ ਜ਼ਹਿਰੀਲੀਆਂ ਗੈਸਾਂ ਜਾਂ ਹੋਰ ਕੈਮੀਕਲਜ਼ ਜਾਂ ਹੋਰ ਖਤਰਨਾਕ ਕੁਦਰਤੀ ਚੀਜ਼ਾਂ ਦੀ ਵਰਤੋਂ ਨਾਲ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਹੈ, ਜਿਸ ਤਰ੍ਹਾਂ ਕਿਸੇ ਵਿਅਕਤੀ ਜਾਂ ਵਿਅਕਤੀਆਂ ਦੀ ਮੌਤ ਹੋ ਸਕਦੀ ਹੈ ਜਾਂ ਉਹ ਜ਼ਖਮੀ ਹੋ ਸਕਦੇ ਹਨ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚ ਸਕਦਾ ਹੈ ਜਾਂ ਭਾਈਚਾਰੇ ਦੇ ਜੀਵਨ ਲਈ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਵਿਘਨ ਪਾਉਂਦਾ ਹੈ, ਉਹ ਅੱਤਵਾਦੀ ਕਾਰਵਾਈ ਨੂੰ ਅੰਜਾਮ ਦਿੰਦਾ ਹੈ।”
ਇਸ ਤਰ੍ਹਾਂ ਭਾਰਤ ਮਹਿਸੂਸ ਕਰਦਾ ਸੀ ਕਿ ਬੰਬ ਅਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਵਾਲਾ ਵਿਅਕਤੀ ਵੀ ਉਹੀ ਅਪਰਾਧ ਕਰਦਾ ਹੈ, ਜੋ ਜਾਇਦਾਦ ਨੂੰ ਨੁਕਸਾਨ ਪੁਚਾਉਣ ਜਾਂ ਸਪਲਾਈ ਵਿੱਚ ਅੜਿੱਕਾ ਪੈਦਾ ਕਰਨ ਵਾਲਾ ਕਰਦਾ ਹੈ। ਸਾਡਾ ਦੂਜਾ ਅੱਤਵਾਦ ਰੋਕੂ ਕਾਨੂੰਨ ‘ਪੋਟਾ’, ਜੋ ਭਾਜਪਾ ਦੀ ਦੇਣ ਹੈ, ਅੱਤਵਾਦ ਨੂੰ ਅਜਿਹੀ ਕਾਰਵਾਈ ਦੇ ਤੌਰ 'ਤੇ ਪਰਿਭਾਸ਼ਿਤ ਕਰਦਾ ਹੈ, ਜੋ ‘‘ਭਾਰਤ ਦੀ ਏਕਤਾ, ਅਖੰਡਤਾ, ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਚੁਣੌਤੀ ਦਿੰਦਾ ਹੋਵੇ ਜਾਂ ਜਨਤਾ ਜਾਂ ਜਨਤਾ ਦੇ ਕਿਸੇ ਵਰਗ 'ਚ ਡਰ ਪੈਦਾ ਕਰਦਾ ਹੋਵੇ।” ਅੱਤਵਾਦ ਬਾਰੇ ਇਸ ਤਰ੍ਹਾਂ ਦੀ ਅਸਪੱਸ਼ਟ ਪਰਿਭਾਸ਼ਾ ਕਾਰਨ ਦੁਚਿੱਤੀ ਦੀ ਸਥਿਤੀ ਪੈਦਾ ਹੋਈ, ਜਿਸ ਨਾਲ ਅੱਤਵਾਦ ਨਾਲ ਜੁੜੇ ਮਾਮਲਿਆਂ ਦੀ ਦੁਨੀਆ ਭਰ ਵਿੱਚ ਦੋਸ਼ ਸਿੱਧੀ ਦੀ ਦਰ ਬਹੁਤ ਘੱਟ ਹੈ। ‘ਟਾਡਾ’ ਦੀ ਦੋਸ਼ ਸਿੱਧੀ ਦਰ ਇੱਕ ਫੀਸਦੀ ਸੀ ਅਤੇ ‘ਪੋਟਾ’ ਦੀ ਇੱਕ ਫੀਸਦੀ ਤੋਂ ਘੱਟ। ਇਸ ਪਰਿਭਾਸ਼ਾ ਨੂੰ ਤੇਜ਼ ਕਰਨ 'ਤੇ ਧਿਆਨ ਦੇਣਾ ਚਾਹੀਦਾ ਸੀ, ਪਰ ਭਾਰਤ ਵਿੱਚ ਚੰਗਾ ਕਾਨੂੰਨ ਬਣਾਉਣਾ ਕਾਨੂੰਨ ਘਾੜਿਆਂ ਦਾ ਮੁੱਢਲਾ ਕੰਮ ਨਹੀਂ ਹੈ। ਭਾਰਤ ਵਿੱਚ ਹਥਿਆਰਬੰਦ ਲੋਕਾਂ ਵੱਲੋਂ ਨਿਹੱਥੇ ਲੋਕਾਂ 'ਤੇ ਹਮਲਾ ਅੱਤਵਾਦ ਹੈ। ਹਥਿਆਰਬੰਦ ਲੋਕਾਂ 'ਤੇ ਹੋਰ ਹਥਿਆਰਬੰਦ ਲੋਕਾਂ ਵੱਲੋਂ ਹਮਲਾ ਵੀ ਅੱਤਵਾਦ ਹੈ। ਅੱਤਵਾਦੀਆਂ ਵੱਲੋਂ ਫੌਜੀ ਕੈਂਪ 'ਤੇ ਹਮਲਾ ਕਰਨਾ ਵੀ ਅੱਤਵਾਦ ਹੈ, ਪਰ ਉਦੋਂ ਇਹ ਗੱਲ ਮਾਇਨੇ ਰੱਖਦੀ ਹੈ ਕਿ ਹਮਲਾਵਰ ਕੌਣ ਹੈ। ਲੋਕਾਂ ਨੂੰ ਡਰਾਉਣ ਲਈ ਘੱਟ ਗਿਣਤੀਆਂ 'ਤੇ ਹਮਲਾ ਕਰਨ ਵਾਲੇ ਕਿਸੇ ਸਮੂਹ ਨੂੰ ਦੰਗਾਈ ਜਾਂ ਲਿੰਚਰਜ਼ ਕਿਹਾ ਜਾਂਦਾ ਹੈ। ਇੱਕੋ ਕਿਸਮ ਨਾਲ ਕੀਤੇ ਗਏ ਇੱਕ ਹੀ ਅਪਰਾਧ ਨੂੰ ਵੱਖ-ਵੱਖ ਨਾਂਅ ਦਿੱਤਾ ਜਾਂਦਾ ਹੈ ਅਤੇ ਭਾਰਤ ਇਸ ਮਾਮਲੇ ਵਿੱਚ ਹੋਰਨਾਂ ਤੋਂ ਵੱਖ ਨਹੀਂ ਹੈ।
ਦੋ ਉਦਾਹਰਣਾਂ 'ਚ, ਜਿਨ੍ਹਾਂ 'ਚੋਂ ਇੱਕ ਵਿਅਕਤੀ ਗੰਨ ਰਾਹੀਂ ਦਰਜਨਾਂ ਨਿਹੱਥੇ ਨਾਗਰਿਕਾਂ ਦੀ ਹੱਤਿਆ ਕਰਦਾ ਹੈ, ਅਮਰੀਕਾ ਦੇ ਰਾਸ਼ਟਰਪਤੀ ਇਕ ਨੂੰ ਅੱਤਵਾਦੀ ਦੱਸਦੇ ਹਨ ਤੇ ਦੂਜੇ ਨੂੰ ਇਕੱਲਾ ਗੰਨਮੈਨ ਜਾਂ ਮਾਨਸਿਕ ਤੌਰ 'ਤੇ ਬਿਮਾਰ ਵਿਅਕਤੀ ਦੱਸਦੇ ਹਨ, ਉਹ ਇਹ ਸੋਚ ਕੇ ਏਦਾਂ ਕਰਦੇ ਹਨ ਕਿ ਗੰਨਮੈਨ ਕਿਸ ਧਰਮ ਨਾਲ ਸੰਬੰਧਤ ਹੈ। ਜੇ ਦੁਨੀਆ ਅੱਤਵਾਦ ਅਤੇ ਅੱਤਵਾਦੀ ਦੀ ਪਰਿਭਾਸ਼ਾ ਬਾਰੇ ਇਕਮਤ ਨਹੀਂ ਤਾਂ ਉਸ ਦਾ ਕਾਰਨ ਦੋਵਾਂ ਦੀ ਅਸਪੱਸ਼ਟ ਪਰਿਭਾਸ਼ਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”