Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਸਫਰ ਕਰਦਿਆਂ

October 01, 2019 10:46 AM

-ਸੁਮੀਤ ਸਿੰਘ
ਭਾਰਤੀ ਸੰਵਿਧਾਨ ਦੀ ਧਾਰਾ 25 ਹੇਠ ਹਰ ਭਾਰਤੀ ਨਾਗਰਿਕ ਨੂੰ ਕਿਸੇ ਵੀ ਧਰਮ ਨੂੰ ਮੰਨਣ, ਪਾਠ-ਪੂਜਾ ਕਰਨ ਤੇ ਉਸ ਦਾ ਪ੍ਰਚਾਰ ਕਰਨ ਦੀ ਧਾਰਮਿਕ ਆਜ਼ਾਦੀ ਦਿੱਤੀ ਗਈ ਹੈ, ਪਰ ਇਸ ਨਾਲ ਇਹ ਸ਼ਰਤ ਹੈ ਕਿ ਉਸ ਦੇ ਅਜਿਹੇ ਵਿਹਾਰ ਕਾਰਨ ਕਿਸੇ ਦੂਜੇ ਵਿਅਕਤੀ, ਵਰਗ ਜਾਂ ਫਿਰਕੇ ਨੂੰ ਧਾਰਾ 19 ਹੇਠ ਮਿਲੇ ਹੋਏ ਨਿੱਜੀ ਆਜ਼ਾਦੀ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਨਾ ਹੁੰਦੀ ਹੋਵੇ ਅਤੇ ਜਨਤਕ ਸ਼ਾਂਤੀ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਅਤੇ ਸਿਹਤ ਲਈ ਕੋਈ ਖਤਰਾ ਨਾ ਪੈਦਾ ਹੁੰਦਾ ਹੋਵੇ।
ਪਿਛਲੀਆਂ ਦੋ ਸਦੀਆਂ ਤੋਂ ਦੁਨੀਆ ਵਿੱਚ ਵਿਗਿਆਨਕ ਸੋਚ ਤੇ ਵਿਗਿਆਨ ਦੇ ਲਗਾਤਾਰ ਪ੍ਰਚਾਰ ਸਦਕਾ ਮਨੁੱਖ ਦਾ ਰਵਾਇਤੀ ਧਰਮਾਂ ਅਤੇ ਰੂੜੀਵਾਦੀ ਸੰਸਕਾਰਾਂ ਤੋਂ ਮੋਹ ਭੰਗ ਹੋਇਆ ਹੈ, ਪਰ ਭਾਰਤ ਦੇ ਬਹੁਤ ਸਾਰੇ ਲੋਕ ਕਈ ਅੰਧ ਵਿਸ਼ਵਾਸਾਂ ਤਹਿਤ ਅਜੇ ਵੀ ਸਵੇਰੇ ਸ਼ਾਮ ਧਾਰਮਿਕ ਸਥਾਨਾਂ ਵਿੱਚ ਜਾ ਕੇ ਨੱਕ-ਮੱਥੇ ਰਗੜਨ ਅਤੇ ਪਾਠ-ਪੂਜਾ ਕਰਨ ਨੂੰ ਜ਼ਿੰਦਗੀ ਦਾ ਇੱਕੋ ਮਕਸਦ ਸਮਝੀ ਬੈਠੇ ਹਨ। ਚਿੰਤਾ ਦਾ ਵਿਸ਼ਾ ਇਹ ਹੈ ਕਿ ਭਾਰਤ ਦੇ ਅਜਿਹੇ ਜਿ਼ਆਦਾਤਰ ਲੋਕ ਕਿਸੇ ਵੀ ਕਾਇਦੇ-ਕਾਨੂੰਨ ਦੀ ਪ੍ਰਵਾਹ ਕੀਤੇ ਬਗੈਰ ਜਨਤਕ ਥਾਵਾਂ 'ਤੇ ਉੱਚੀ ਆਵਾਜ਼ ਵਿੱਚ ਪਾਠ-ਪੂਜਾ, ਭਜਨ, ਕੀਰਤਨ ਕਰ ਕੇ ਆਪੋ ਆਪਣੇ ਧਰਮ ਦਾ ਦਿਖਾਵਾ ਕਰਦੇ ਹਨ, ਜਿਸ ਨਾਲ ਨਾ ਸਿਰਫ ਦੂਜੇ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਸਗੋਂ ਇਹ ਸੁਪਰੀਮ ਕੋਰਟ ਦੇ ਆਵਾਜ਼ ਪ੍ਰਦੂਸ਼ਣ ਰੋਕੂ ਕਾਨੂੰਨ 2005 ਅਤੇ ਸੰਵਿਧਾਨ ਦੀ ਧਾਰਾ 19 ਦੀ ਉਲੰਘਣਾ ਵੀ ਬਣਦੀ ਹੈ।
ਪਿਛਲੇ ਦਿਨੀਂ ਅਜਿਹੀ ਇੱਕ ਘਟਨਾ ਮੇਰੇ ਪਰਵਾਰ ਨਾਲ ਵੀ ਵਾਪਰੀ। ਅਸੀਂ ਨਵੀਂ ਦਿੱਲੀ ਤੋਂ ਸੁਪਰਫਾਸਟ ਰੇਲ ਗੱਡੀ ਰਾਹੀਂ ਅੰਮ੍ਰਿਤਸਰ ਆ ਰਹੇ ਸੀ। ਸਾਡੇ ਵਾਲੇ ਏ ਸੀ ਚੇਅਰ ਕੋਚ ਵਿੱਚ 30-35 ਧਾਰਮਿਕ ਲੋਕਾਂ ਦਾ ਇੱਕ ਗਰੁੱਪ ਸਵਾਰ ਸੀ। ਦਿੱਲ ਤੋਂ ਗੱਡੀ ਚਲਦਿਆਂ ਸਾਰ ਮੈਂ ਅਜੇ ਇੱਕ ਪ੍ਰਸਿੱਧ ਪੁਸਤਕ ਪੜ੍ਹਨ ਲਈ ਖੋਲ੍ਹੀ ਸੀ ਕਿ ਉਹ ਸਾਰੇ ਖੜੋ ਕੇ ਉਚੀ ਉਚੀ ਆਵਾਜ਼ ਵਿੱਚ ਆਪਣਾ ਪਾਠ ਕਰਨ ਲੱਗ ਪਏ। ਡੱਬੇ ਵਿਚਲੇ ਬਾਕੀ ਮੁਸਾਫਰ ਹੈਰਾਨ ਹੋ ਗਏ, ਪਰ ਇਹ ਸੋਚ ਕੇ ਚੁੱਪ ਰਹੇ ਕਿ ਪਾਠ ਦਾ ਇਹ ਸ਼ੋਰ ਕੁਝ ਦੇਰ ਬਾਅਦ ਸਮਾਪਤ ਹੋ ਜਾਵੇਗਾ। ਜਦੋਂ ਕਾਫੀ ਸਮਾਂ ਬੀਤਣ ਦੇ ਬਾਵਜੂਦ ਉਨ੍ਹਾਂ ਦਾ ਪਾਠ ਖਤਮ ਨਾ ਹੋਇਆ ਤਾਂ ਮੇਰੇ ਸਮੇਤ ਬਾਕੀ ਮੁਸਾਫਰਾਂ ਦੇ ਚਿਹਰੇ 'ਤੇ ਪ੍ਰੇਸ਼ਾਨੀ ਨਜ਼ਰ ਆਉਣ ਲੱਗੀ। ਮਾਹੌਲ ਇਸ ਤਰ੍ਹਾਂ ਦਾ ਸੀ ਕਿ ਕੋਈ ਵੀ ਮੁਸਾਫਰ ਇਸ ਜ਼ਬਰਦਸਤੀ ਦੇ ਸ਼ੋਰ ਪ੍ਰਦੂਸ਼ਣ ਨੂੰ ਬੰਦ ਕਰਵਾਉਣ ਲਈ ਪਹਿਲਕਦਮੀ ਕਰਨ ਨੂੰ ਤਿਆਰ ਨਹੀਂ ਸੀ। ਸ਼ਾਇਦ ਸਭ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਜਾਂ ਝਗੜਾ ਹੋਣ ਤੋਂ ਡਰਦੇ ਸਨ।
ਤਰਕਸ਼ੀਲ ਵਿਚਾਰਾਂ ਦਾ ਧਾਰਨੀ ਹੋਣ ਕਰ ਕੇ ਅਤੇ ਅਣਚਾਹੇ ਸ਼ੋਰ ਪ੍ਰਦੂਸ਼ਣ ਦਾ ਸਖਤ ਵਿਰੋਧੀ ਹੋਣ ਕਰ ਕੇ ਮੇਰਾ ਪਰਵਾਰ ਹੋਰ ਵੀ ਜ਼ਿਆਦਾ ਪਰੇਸ਼ਾਨ ਸੀ। ਖਾਸ ਕਰ ਕੇ ਬੱਚੇ ਆਪਣੇ ਨਾਲੇ ਲਿਆਂਦੀਆਂ ਸਿਲੇਬਸ ਦੀਆਂ ਕਿਤਾਬਾਂ ਪੜ੍ਹਨਾ ਚਾਹੰਦੇ ਸਨ। ਉਂਝ ਵੀ ਅਜਿਹੇ ਵਿਵਾਦਤ ਮੁੱਦਿਆਂ ਸੰਬੰਧੀ ਬਹੁ-ਗਿਣਤੀ ਲੋਕ ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਅਕਸਰ ਹੀ ਧਾਰਮਿਕ ਲੋਕਾਂ ਦੇ ਪੱਖ ਵਿੱਚ ਭੁਗਤਦੇ ਵੇਖੇ ਜਾਂਦੇ ਹਨ। ਇਸ, ਲਈ ਮੈਂ ਇਸ ਉਡੀਕ ਵਿੱਚ ਸੀ ਕਿ ਸ਼ਾਇਦ ਇਹ ਲੋਕ ਜਲਦੀ ਹੀ ਆਪਣਾ ਪਾਠ ਖਤਮ ਕਰ ਦੇਣਗੇ, ਪਰ ਉਨ੍ਹਾਂ ਨੇ ਉਲਟਾ ਸਗੋਂ ਢੋਲਕੀ ਵਜਾ ਕੇ ਹੋਰ ਉਚੀ ਆਵਾਜ਼ ਵਿੱਚ ਭਜਨ, ਕੀਰਤਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨੂੰ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ ਸੀ। ਮੈਂ ਕੁਝ ਮੁਸਾਫਰਾਂ ਨਾਲ ਇਸ ਸ਼ੋਰ ਪ੍ਰਦੂਸ਼ਣ ਨੂੰ ਰੁਕਵਾਉਣ ਦੀ ਗੱਲਬਾਤ ਕੀਤੀ। ਉਨ੍ਹਾਂ ਬੇਸ਼ੱਕ ਇਸ ਵਰਤਾਰੇ ਨੂੰ ਗਲਤ ਤੇ ਨਿੱਜੀ ਆਜ਼ਾਦੀ ਵਿੱਚ ਖਲਲ ਪਾਉਣ ਵਾਲਾ ਕਿਹਾ, ਪਰ ਆਪਣੀ ਰਵਾਇਤੀ ਧਾਰਮਿਕ ਮਾਨਸਿਕਤਾ ਦੇ ਪ੍ਰਭਾਵ ਹੇਠ ਤੇ ਕਿਸੇ ਝਗੜੇ ਵਿੱਚ ਪੈਣ ਦੇ ਡਰੋਂ ਉਨ੍ਹਾਂ ਨੇ ਮੇਰਾ ਸਾਥ ਦੇਣ ਤੋਂ ਗੁਰੇਜ਼ ਕਰਨਾ ਹੀ ਠੀਕ ਸਮਝਿਆ।
ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਦੋਸ਼ ਦੀ ਪ੍ਰਵਾਹ ਕੀਤੇ ਬਗੈਰ ਮੈਂ ਆਖਰਕਾਰ ਤਿੰਨ ਘੰਟੇ ਬਾਅਦ ਕੋਚ ਦੇ ਟੀ ਟੀ ਈ ਨੂੰ ਇਸ ਸੰਬੰਧੀ ਆਪਣੇ ਪੱਧਰ 'ਤੇ ਸ਼ਿਕਾਇਤ ਕਰ ਦਿੱਤੀ ਅਤੇ ਰੇਲਵੇ ਵੱਲੋਂ ਡੱਬੇ ਅੰਦਰ ਲਿਖੀਆਂ ਇਨ੍ਹਾਂ ਹਦਾਇਤਾਂ ਦਾ ਹਵਾਲਾ ਦਿੱਤਾ ਕਿ ‘ਕ੍ਰਿਪਾ ਕਰ ਕੇ ਆਪਣੇ ਨਾਲ ਦੇ ਯਾਤਰੀਆਂ ਨੂੰ ਪਰੇਸ਼ਾਨ ਨਾ ਕਰੋ ਅਤੇ ਈਅਰ ਫੋਨ ਤੋਂ ਬਗੈਰ ਰੇਡੀਓ ਅਤੇ ਟਰਾਂਜ਼ਿਸਟਰ ਦੀ ਵਰਤੋਂ ਨਾ ਕਰੋ।’ ਜਦੋਂ ਟੀ ਟੀ ਈ ਨੇ ਆਪਣੇ ਪੱਧਰ 'ਤੇ ਉਨ੍ਹਾਂ ਦਾ ਸ਼ੋਰ ਬੰਦ ਕਰਾਉਣ ਦੀ ਬਜਾਏ ਗਰੁੱਪ ਦੇ ਮੁੱਖ ਪ੍ਰਬੰਧਕ ਨੂੰ ਮੇਰੇ ਨਿੱਜੀ ਪ੍ਰੇਸ਼ਾਨ ਹੋਣ ਸੰਬੰਧੀ ਦੱਸਿਆ, ਪਰ ਉਨ੍ਹਾਂ ਨੇ ਫਿਰ ਵੀ ਉੱਚੀ ਆਵਾਜ਼ 'ਚ ਆਪਣਾ ਪੂਜਾ ਪਾਠ ਜਾਰੀ ਰੱਖਿਆ। ਆਖਰ ਉਨ੍ਹਾਂ ਨੇ ਪੂਰੇ ਚਾਰ ਘੰਟੇ ਬਾਅਦ ਆਪਣੀ ਮਰਜ਼ੀ ਨਾਲ ਇਸ ਦੀ ਸਮਾਪਤੀ ਕੀਤੀ। ਮੇਰੇ ਪੁੱਛਣ 'ਤੇ ਕੋਚ ਦੇ ਵੇਟਰ ਨੇ ਦੱਸਿਆ ਕਿ ਇਹ ਗਰੁੱਪ ਮਹੀਨੇ ਵਿੱਚ ਦੋ ਤਿੰਨ ਵਾਰ ਇਸੇ ਗੱਡੀ ਵਿੱਚ ਇਸੇ ਤਰ੍ਹਾਂ ਉੱਚੀ ਆਵਾਜ਼ 'ਚ ਪਾਠ ਦਾ ਗਾਇਣ ਕਰਦੇ ਹਨ ਤੇ ਕਿਸੇ ਪੱਧਰ 'ਤੇ ਇਨ੍ਹਾਂ ਨੂੰ ਰੋਕਿਆ ਨਹੀਂ ਜਾਂਦਾ।
ਸਵਾਲ ਇਹ ਹੈ ਕਿ ਅਜਿਹੇ ਧਾਰਮਿਕ ਗਰੁੱਪਾਂ ਵੱਲੋਂ ਢੋਲਕੀ ਛੈਣਿਆਂ ਨਾਲ ਰੇਲ ਗੱਡੀਆਂ ਵਿੱਚ ਉੱਚੀ ਆਵਾਜ਼ ਵਿੱਚ ਆਪਣੇ ਧਾਰਮਿਕ ਪਾਠ, ਭਜਨ-ਕੀਰਤਨ ਕਰ ਕੇ ਦੂਜੇ ਮੁਸਾਫਰਾਂ ਨੂੰ ਪ੍ਰੇਸ਼ਾਨ ਕਰਨ ਤੋਂ ਰੋਕਣ ਲਈ ਸੰਬੰਧਤ ਰੇਲਵੇ ਸਟਾਫ ਅਤੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਕੀ ਅਜਿਹੇ ਧਾਰਮਿਕ ਲੋਕਾਂ ਨੂੰ ਇਸ ਦਾ ਜ਼ਰਾ ਜਿੰਨਾ ਅਹਿਸਾਸ ਨਹੀਂ ਕਿ ਉਨ੍ਹਾਂ ਦੇ ਸਾਂਝੇ ਤੌਰ ਉੱਤੇ ਉੱਚੀ ਆਵਾਜ਼ 'ਚ ਪੂਜਾ ਪਾਠ ਕਰਨ ਨਾਲ ਛੋਟੇ ਬੱਚਿਆਂ, ਬਜ਼ੁਰਗਾਂ, ਮਰੀਜ਼ਾਂ, ਦਿਲ ਦੇ ਰੋਗੀਆਂ ਅਤੇ ਗੈਰ ਧਾਰਮਿਕ ਮੁਸਾਫਰਾਂ ਦੇ ਪ੍ਰੇਸ਼ਾਨ ਹੋਣ ਦੇ ਨਾਲ ਨਾਲ ਉਨ੍ਹਾਂ ਦੇ ਸ਼ਾਂਤੀ ਪੂਰਵਕ ਸਫਰ ਅਤੇ ਆਰਾਮ ਕਰਨ ਦੇ ਨਿੱਜੀ ਆਜ਼ਾਦੀ ਦੇ ਹੱਕ ਦੀ ਉਲੰਘਣਾ ਵੀ ਹੁੰਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’