Welcome to Canadian Punjabi Post
Follow us on

29

March 2024
 
ਕੈਨੇਡਾ

ਟਰੂਡੋ ਨਾਲੋਂ ਟੁੱਟ ਰਹੇ ਹਨ ਨੌਜਵਾਨ ਵੋਟਰਜ਼?

October 01, 2019 08:45 AM

ਟੋਰਾਂਟੋ, 30 ਸਤੰਬਰ (ਪੋਸਟ ਬਿਊਰੋ) : ਟੀਨੇਜਰ ਐਨਵਾਇਰਮੈਂਟਲ ਐਕਟੀਵਿਸਟ ਗ੍ਰੇਟਾ ਥਨਬਰਗ ਨਾਲ ਮੁਲਾਕਾਤ ਕਰਨ ਤੇ ਆਪਣੀ ਪਾਰਟੀ ਦਾ ਪਲੇਟਫਾਰਮ ਜਾਰੀ ਕਰਨ ਤੋਂ ਬਾਅਦ ਯੰਗ ਵੋਟਰਾਂ ਵਿੱਚ ਜਸਟਿਨ ਟਰੂਡੋ ਦੀ ਹਰਮਨਪਿਆਰਤਾ ਘਟੀ ਲੱਗਦੀ ਹੈ।
ਨੈਨੋਜ਼ ਰਿਸਰਚ ਦੇ ਡਾਟਾ ਅਨੁਸਾਰ 18 ਤੋਂ 29 ਸਾਲ ਦੇ ਵੋਟਰਜ਼, ਜਿਹੜੇ ਟਰੂਡੋ ਨੂੰ ਆਪਣਾ ਪਸੰਦੀਦਾ ਪ੍ਰਧਾਨ ਮੰਤਰੀ ਉਮੀਦਵਾਰ ਦੱਸ ਰਹੇ ਸਨ, ਦੀ ਤਾਦਾਦ 24 ਘੰਟਿਆਂ ਦੇ ਅੰਦਰ 35 ਫੀ ਸਦੀ ਤੋਂ 24 ਫੀ ਸਦੀ ਦੇ ਨੇੜੇ ਤੇੜੇ ਘੱਟ ਗਈ ਹੈ। ਪੋਲਸਟਰ ਨਿੱਕ ਨੈਨੋਜ਼ ਨੇ ਆਖਿਆ ਕਿ ਜੇ ਤੁਸੀਂ ਲਿਬਰਲ ਹੋਂ ਤਾਂ ਤੁਸੀਂ ਇਸ ਕਾਰਨ ਕਾਫੀ ਪਰੇਸ਼ਾਨ ਹੋ ਸਕਦੇ ਹੋਂ। ਇਸ ਵੰਨਗੀ ਵਿੱਚ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ, ਗ੍ਰੀਨ ਪਾਰਟੀ ਆਗੂ ਐਲਿਜ਼ਾਬੈੱਥ ਮੇਅ ਤੇ ਪੀਪਲਜ਼ ਪਾਰਟੀ ਦੇ ਆਗੂ ਮੈਕਸਿਮ ਬਰਨੀਅਰ ਦੇ ਸਮਰਥਨ ਵਿੱਚ ਹਲਕਾ ਵਾਧਾ ਦਰਜ ਕੀਤਾ ਗਿਆ ਹੈ। ਐਨਡੀਪੀ ਆਗੂ ਜਗਮੀਤ ਸਿੰਘ ਨੂੰ ਨੌਜਵਾਨਾਂ ਵੱਲੋਂ ਦਿੱਤੇ ਜਾ ਰਹੇ ਸਮਰਥਨ ਵਿੱਚ ਵੀ ਇੱਕ ਫੀ ਸਦੀ ਪੁਆਇੰਟ ਦੇ ਅੱਠਵਾਂ ਹਿੱਸੇ ਜਿੰਨੀ ਗਿਰਾਵਟ ਦਰਜ ਕੀਤੀ ਗਈ ਹੈ।
ਨੈਨੋਜ਼ ਨੇ ਆਖਿਆ ਕਿ ਇਸ ਨੂੰ ਗ੍ਰੇਟਾਹ ਥਨਬਰਗ ਪ੍ਰਭਾਵ ਆਖਿਆ ਜਾ ਸਕਦਾ ਹੈ। ਇਸ ਗਿਰਾਵਟ ਦੇ ਬਾਵਜੂਦ ਟਰੂਡੋ ਦੀ ਨੌਜਵਾਨਾਂ ਵਿੱਚ ਹਰਮਨਪਿਆਰਤਾ ਵਿੱਚ ਕੋਈ ਫਰਕ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਬਲੈਕਫੇਸ ਤੇ ਬ੍ਰਾਊਨਫੇਸ ਮਾਮਲੇ ਤੋਂ ਬਾਅਦ ਟਰੂਡੋ ਦੇ ਅਕਸ ਨੂੰ ਥੋੜ੍ਹੀ ਢਾਹ ਲੱਗੀ ਸੀ। ਜਿ਼ਕਰਯੋਗ ਹੈ ਕਿ ਲਿਬਰਲ ਆਗੂ ਨੇ ਸੁ਼ੱਕਰਵਾਰ ਨੂੰ ਥਨਬਰਗ ਨਾਲ ਉਸ ਸਮੇਂ ਮੁਲਾਕਾਤ ਕੀਤੀ ਸੀ ਜਦੋਂ ਉਹ ਕਲਾਈਮੇਟ ਚੇਂਜ ਸਬੰਧੀ ਮਾਂਟਰੀਅਲ ਵਿੱਚ ਮਾਰਚ ਉੱਤੇ ਸੀ। ਇਸ ਸਮੇਂ ਸੈਂਕੜੇ ਲੋਕ ਵੀ ਉਸ ਨਾਲ ਸਨ। 16 ਸਾਲਾਂ ਦੀ ਸਵੀਡਨ ਦੀ ਥਨਬਰਗ ਨੇ ਇਸ ਮੌਕੇ ਟਰੂਡੋ ਨੂੰ ਆਖਿਆ ਕਿ ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਸਬੰਧ ਵਿੱਚ ਉਹ ਬਹੁਤਾ ਕੁੱਝ ਨਹੀਂ ਕਰ ਰਹੇ ਹਨ।
ਨੈਨੋਜ਼ ਨੇ ਆਖਿਆ ਕਿ ਥਨਬਰਗ ਦੇ ਮਾਂਟਰੀਅਲ ਵਾਲੇ ਮਾਰਚ ਤੋਂ ਸ਼ੀਅਰ ਨੇ ਖੁਦ ਨੂੰ ਦੂਰ ਹੀ ਰੱਖਿਆ। ਪਰ ਇਸ ਨਾਲ ਸ਼ੀਅਰ ਦੀ ਹਰਮਨਪਿਆਰਤਾ ਵਿੱਚ ਕੋਈ ਫਰਕ ਨਹੀਂ ਆਇਆ। ਉਨ੍ਹਾਂ ਆਖਿਆ ਕਿ ਸਾਰੇ ਇਹ ਜਾਣਦੇ ਹਨ ਕਿ ਸ਼ੀਅਰ ਐਨਵਾਇਰਮੈਂਟ ਸਬੰਧੀ ਆਪਣੇ ਪਲੇਟਫਾਰਮ ਕਾਰਨ ਚੋਣਾਂ ਜਿੱਤਣ ਦੀ ਕੋਸਿ਼ਸ਼ ਨਹੀਂ ਕਰ ਰਹੇ। ਜੇ ਉਹ ਚੋਣਾਂ ਜਿੱਤਣਗੇ ਤਾਂ ਉਹ ਮੱਧ ਵਰਗ ਉੱਤੇ ਕੇਂਦਰਿਤ ਆਪਣੇ ਧਿਆਨ ਕਾਰਨ ਅਜਿਹਾ ਕਰਨਗੇ।
ਸਾਰੇ ਉਮਰ ਵਰਗ ਦੀ ਜੇ ਗੱਲ ਕੀਤੀ ਜਾਵੇ ਤਾਂ ਟਰੂਡੋ ਦੀ ਨਿਜੀ ਹਰਮਨਪਿਆਰਤਾ ਤੇ ਸ਼ੀਅਰ ਦਰਮਿਆਨ ਮਾਮੂਲੀ ਫਰਕ ਰਹਿ ਗਿਆ ਹੈ। ਨੈਨੋਜ਼ ਵੱਲੋਂ ਕਰਵਾਏ ਗਏ ਇਸ ਤਾਜ਼ਾ ਸਰਵੇਖਣ ਵਿੱਚ 28.26 ਫੀ ਸਦੀ ਲੋਕ ਟਰੂਡੋ ਨੂੰ ਪ੍ਰਧਾਨ ਮੰਤਰੀ ਬਣਿਆ ਵੇਖਣਾ ਚਾਹੁੰਦੇ ਹਨ ਜਦਕਿ ਇਸ ਮਾਮਲੇ ਵਿੱਚ ਸ਼ੀਅਰ ਨੂੰ ਮਿਲਣ ਵਾਲਾ ਸਮਰਥਨ 27.99 ਫੀ ਸਦੀ ਹੈ। ਬਾਕੀ ਦੇ 18 ਫੀ ਸਦੀ ਵੋਟਰ ਅਜੇ ਆਪਣਾ ਮਨ ਨਹੀਂ ਬਣਾ ਪਾਏ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼