‘ਪਿੰਕ’, ‘ਨਾਮ ਸ਼ਬਾਨਾ’ ਅਤੇ ‘ਬਦਲਾ’ ਆਦਿ ਮਹਿਲਾ ਪ੍ਰਧਾਨ ਫਿਲਮਾਂ ਕਰ ਚੁੱਕੀ ਅਭਿਨੇਤਰੀ ਤਾਪਸੀ ਪਨੂੰ ਆਪਣੀ ਫਿਲਮ ‘ਸਾਂਢ ਕੀ ਆਂਖ’ ਬਾਰੇ ਕਾਫੀ ਉਤਸ਼ਾਹਤ ਹੈ। ਸ਼ੂਟਰ ਦਾਦੀ ਪ੍ਰਕਾਸ਼ੀ ਅਤੇ ਚੰਦਰੋ ਤੋਮਰ ਦੇ ਜੀਵਨ 'ਤੇ ਆਧਾਰਤ ਇਸ ਫਿਲਮ ਵਿੱਚ ਤਾਪਸੀ 60 ਸਾਲ ਦੀ ਪ੍ਰਕਾਸ਼ੀ ਤੋਮਰ ਦਾ ਕਿਰਦਾਰ ਨਿਭਾ ਰਹੀ ਹੈ।
ਬੀਤੇ ਦਿਨ ਇਸ ਫਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਸ ਮੌਕੇ ‘ਸਾਂਡ ਕੀ ਆਂਖ’ ਆਪਣੀ ਮਾਂ ਨੂੰ ਸਮਰਪਿਤ ਕਰਦੇ ਹੋਏ ਤਾਪਸੀ ਨੇ ਕਿਹਾ, ‘‘ਇਸ ਫਿਲਮ ਦੀ ਕਹਾਣੀ ਸੁਣ ਕੇ ਮੈਨੂੰ ਮੇਰੀ ਮਾਂ ਦੀ ਯਾਦ ਆ ਗਈ। ਇਹ ਸਿਰਫ ਸ਼ੂਟਰ ਦਾਦੀਆਂ ਦੀ ਕਹਾਣੀ ਨਹੀਂ, ਬਲਕਿ ਹਰ ਉਸ ਔਰਤ ਦੀ ਕਹਾਣੀ ਹੈ, ਜਿਸ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਆਪਣੇ ਪਰਵਾਰ ਲਈ ਗੁਜਾਰ ਦਿੱਤਾ ਅਤੇ ਆਪਣੇ ਲਈ ਜ਼ਿੰਦਗੀ ਜੀਵੀ ਹੀ ਨਹੀਂ। ਮੇਰੀ ਮਾਂ ਸੱਠ ਸਾਲ ਦੀ ਹੈ। ਮੈਂ ਚਾਹੁੰਦੀ ਹਾਂ ਕਿ ਹੁਣ ਮੇਰੀ ਮਾਂ ਵੀ ਪਰਵਾਰ ਅਤੇ ਬੱਚਿਆਂ ਦੀ ਫਿਕਰ ਛੱਡ ਕੇ, ਆਪਣੇ ਅਨੁਸਾਰ ਜ਼ਿੰਦਗੀ ਜੀਵੇ। ਮੈਂ ਇਹ ਫਿਲਰਮ ਆਪਣੀ ਮਾਂ ਨੂੰ ਸਮਰਪਿਤ ਕਰਦੀ ਹਾਂ।” ਫਿਲਮ 25 ਅਕਤੂਬਰ ਨੂੰ ਦੀਵਾਲੀ 'ਤੇ ਰਿਲੀਜ਼ ਹੋਵੇਗੀ।