Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਕਈ ਅਰਥਾਂ ਵਿੱਚ ਅਹਿਮ ਹਨ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ

September 27, 2019 09:46 AM

-ਕਲਿਆਣੀ ਸ਼ੰਕਰ
ਚੋਣ ਕਮਿਸ਼ਨ ਨੇ ਭਾਜਪਾ ਦੇ ਰਾਜ ਵਾਲੇ ਦੋ ਸੂਬਿਆਂ ਹਰਿਆਣਾ ਅਤੇ ਮਹਾਰਾਸ਼ਟਰ ਲਈ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ 21 ਅਕਤੂਬਰ ਨੂੰ ਵੋਟਾਂ ਪੈਣਗੀਆਂ। ਭਾਜਪਾ ਨਾ ਸਿਰਫ ਇਨ੍ਹਾਂ ਦੋ ਰਾਜਾਂ ਵਿੱਚ ਵਾਪਸੀ ਬਾਰੇ ਆਸਵੰਦ ਹੈ, ਸਗੋਂ ਉਸ ਨੂੰ ਪਹਿਲਾਂ ਤੋਂ ਵੱਧ ਸੀਟਾਂ ਮਿਲਣ ਦੀ ਆਸ ਹੈ। ਪਾਰਟੀ ਇਨ੍ਹਾਂ ਦੋਵਾਂ ਰਾਜਾਂ ਵਿੱਚ ਜਿੱਤ ਬਾਰੇ ਇਸ ਲਈ ਵੀ ਬੇਫਿਕਰ ਹੈ ਕਿ ਉਥੇ ਵਿਰੋਧੀ ਧਿਰ ਖਿੰਡਰੀ ਹੋਈ ਹੈ।
ਇਹ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵੀ ਇਮਤਿਹਾਨ ਹੋਣਗੀਆਂ ਕਿਉਂਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰੀ ਜਿੱਤ ਪਿੱਛੋਂ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹਨ। ਇਨ੍ਹਾਂ ਚੋਣਾਂ ਵਿੱਚ ਕੇਂਦਰ ਦੇ ਵੱਡੇ ਫੈਸਲਿਆਂ, ਜਿਵੇਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਉਣਾ, ਐਨ ਆਰ ਸੀ ਅਤੇ ਤਿੰਨ ਤਲਾਕ ਉੱਤੇ ਰੋਕ ਦਾ ਵੀ ਇਮਤਿਹਾਨ ਹੋਵੇਗਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਲੀਡਰਸ਼ਿਪ ਵੀ ਦਾਅ ਉਤੇ ਹੋਵੇਗੀ। ਭਾਜਪਾ ‘ਮੋਦੀ ਮੈਜਿਕ’ ਉੱਤੇ ਨਿਰਭਰ ਹੈ। ਸਭ ਤੋਂ ਵੱਧ ਇਨ੍ਹਾਂ ਚੋਣਾਂ ਦੇ ਨਤੀਜੇ ਇਸ ਗੱਲ ਨੂੰ ਦਰਸਾਉਣਗੇ ਕਿ ਕਮਜ਼ੋਰ ਹੁੰਦੀ ਅਰਥ ਵਿਵਸਥਾ ਵੋਟਰਾਂ ਲਈ ਕੋਈ ਅਰਥ ਰੱਖਦੀ ਹੈ ਜਾਂ ਨਹੀਂ। ਮੁੰਬਈ ਦੇਸ਼ ਦੀ ਵਿੱਤੀ ਰਾਜਧਾਨੀ ਹੈ ਤੇ ਆਰਥਿਕਤਾ ਇਨ੍ਹਾਂ ਚੋਣਾਂ ਵਿੱਚ ਵੱਡਾ ਮੁੱਦਾ ਹੈ, ਪਰ ਮੋਦੀ ਸਰਕਾਰ ਨੇ ਅਰਥ ਵਿਵਸਥਾ ਦੀ ਮਜ਼ਬੂਤੀ ਲਈ ਪਿਛਲੇ ਇੱਕ ਮਹੀਨੇ 'ਚ ਕੁਝ ਰਿਆਇਤਾਂ ਦਾ ਐਲਾਨ ਕੀਤਾ।
ਭਾਜਪਾ ਨੂੰ ਕਾਂਗਰਸ ਅਤੇ ਐੱਨ ਸੀ ਪੀ ਤੋਂ ਦਲ ਬਦਲੀ ਕਰ ਕੇ ਆਉਣ ਵਾਲਿਆਂ ਬਾਰੇ ਸੰਭਲ ਕੇ ਫੈਸਲੇ ਲੈਣੇ ਪੈਣਗੇ ਅਤੇ ਟਿਕਟਾਂ ਦੀ ਵੰਡ ਵਿੱਚ ਸਾਵਧਾਨੀ ਰੱਖਣੀ ਪਵੇਗੀ। ਭਾਜਪਾ ਇੱਕ ਅੰਬਰੇਲਾ ਪਾਰਟੀ ਵਜੋਂ ਉਭਰਨ ਦਾ ਮੌਕਾ ਦੇਖ ਰਹੀ ਹੈ, ਜਿਵੇਂ ਪਹਿਲਾਂ ਕਾਂਗਰਸ ਸੀ। 2014 ਦੀਆਂ ਲੋਕ ਸਭਾ ਚੋਣਾਂ ਪਿੱਛੋਂ ਭਗਵਾ ਪਾਰਟੀ ਲਗਾਤਾਰ ਮਜ਼ਬੂਤ ਹੋਈ ਹੈ। 2014 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਹੋਏ ਚਾਰ-ਕੋਣੇ ਮੁਕਾਬਲੇ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ, ਸ਼ਿਵ ਸੈਨਾ (63), ਕਾਂਗਰਸ (42) ਅਤੇ ਐੱਨ ਸੀ ਪੀ (41) ਨਾਲ ਪੱਛੜ ਗਈਆਂ ਹਨ।
ਭਾਜਪਾ ਦੀ ਸਹਿਯੋਗੀ ਸ਼ਿਵ ਸੈਨਾ ਹਾਲੇ ਸੀਟਾਂ ਦੇ ਹਿੱਸੇ ਲਈ ਜੂਝ ਰਹੀ ਹੈ ਅਤੇ ਉਧਵ ਠਾਕਰੇ ਆਪਣੇ ਬੇਟੇ ਆਦਿੱਤਿਆ ਠਾਕਰੇ ਲਈ ਉਪ ਮੁੱਖ ਮੰਤਰੀ ਦੇ ਅਹੁਦੇ ਬਾਰੇ ਸੌਦੇਬਾਜ਼ੀ ਕਰ ਰਹੇ ਹਨ। ਸ਼ਿਵ ਸੈਨਾ ਨੇ ਕਾਂਗਰਸ ਤੇ ਐੱਨ ਸੀ ਪੀ ਛੱਡ ਕੇ ਆਉਣ ਵਾਲਿਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਹੈ। ਅਸਲ ਵਿੱਚ ਸੈਨਾ ਨੂੰ ਭਾਜਪਾ ਦੀ ਲਗਾਤਾਰ ਚੜ੍ਹਤ ਤੋਂ ਵੀ ਡਰ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਜਪਾ ਸ਼ਿਵ ਸੈਨਾ ਤੋਂ ਅੱਗੇ ਨਿਕਲ ਚੁੱਕੀ ਹੈ।
ਜਿੱਥੋਂ ਤੱਕ ਕਾਂਗਰਸ ਦੀ ਗੱਲ ਹੈ, ਸੋਨੀਆ ਗਾਂਧੀ ਦੇ ਦੁਬਾਰਾ ਕਾਂਗਰਸ ਪ੍ਰਧਾਨ ਬਣਨ ਮਗਰੋਂ ਇਹ ਉਸ ਲਈ ਪਹਿਲੀ ਵਿਧਾਨ ਸਭਾ ਚੋਣ ਹੋਵੇਗੀ। ਭਾਜਪਾ-ਸ਼ਿਵ ਸੈਨਾ ਗਠਜੋੜ ਲਈ ਕਾਂਗਰਸ ਅਤੇ ਉਸ ਦੀ ਸਹਿਯੋਗੀ ਐੱਨ ਸੀ ਪੀ ਮੁੱਖ ਚੁਣੌਤੀ ਹਨ। ਕਾਂਗਰਸ ਅੱਜ ਸਥਾਨਕ ਅਤੇ ਕੌਮੀ ਪੱਧਰ 'ਤੇ ਖਿੰਡਣ ਦੀ ਸਥਿਤੀ ਵਿੱਚ ਹੈ ਅਤੇ ਇਸ ਦਾ ਉਤਸ਼ਾਹ ਘਟਿਆ ਹੋਇਆ ਹੈ। ਇਹ ਪਾਰਟੀ ਨਾ ਸਿਰਫ ਲੀਡਰਸ਼ਿਪ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ, ਸਗੋਂ ਧੜੇਬੰਦੀ ਅਤੇ ਅਨੁਸ਼ਾਸਨਹੀਣਤਾ ਨਾਲ ਵੀ ਜੂਝ ਰਹੀ ਹੈ। ਕਾਂਗਰਸ ਦੀ ਇਸ ਤੋਂ ਵੀ ਵੱਡੀ ਚਿੰਤਾ ਉਸ ਦਾ ਲਗਾਤਾਰ ਕਮਜ਼ੋਰ ਹੋਣਾ ਹੈ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਰਾਧਾਕ੍ਰਿਸ਼ਨ ਵਿਖੇ ਪਾਟਿਲ ਅਤੇ ਸਾਬਕਾ ਮੰਤਰੀ ਹਰਸ਼ਵਰਧਨ ਪਾਟਿਲ ਸਣੇ ਬਹੁਤ ਸਾਰੇ ਨੇਤਾਵਾਂ ਨੇ ਕਾਂਗਰਸ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ ਅਤੇ ਅਬਦੁਲ ਸੱਤਾਰ ਸ਼ਿਵ ਸੈਨਾ ਵਿੱਚ ਚਲੇ ਗਏ ਹਨ। ਸੋਨੀਆ ਗਾਂਧੀ ਪਾਰਟੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਵਿੱਚ ਕਾਫੀ ਦੇਰ ਹੋ ਗਈ ਹੈ।
ਦੂਜੇ ਪਾਸੇ ਭਾਜਪਾ ਅਤੇ ਸ਼ਿਵ ਸੈਨਾ ਨੇ ਪੱਛਮੀ ਮਹਾਰਾਸ਼ਟਰ, ਵਿਦਰਭ ਅਤੇ ਮਰਾਠਵਾੜਾ ਵਿੱਚ ਵੀ ਆਪਣਾ ਜਨ ਆਧਾਰ ਮਜ਼ਬੂਤ ਕਰ ਲਿਆ ਹੈ। ਜੇ ਭਾਜਪਾ ਮਹਾਰਾਸ਼ਟਰ ਵਿੱਚ ਜਿੱਤ ਜਾਂਦੀ ਹੈ ਤਾਂ ਉਸ ਦਾ ਹੌਸਲਾ ਕਾਫੀ ਵਧ ਜਾਵੇਗਾ।
ਕਾਂਗਰਸ ਦੀ ਸਹਿਯੋਗੀ ਐੱਨ ਸੀ ਪੀ ਦੀ ਹਾਲਤ ਵੀ ਠੀਕ ਨਹੀਂ ਹੈ। ਸ਼ਰਦ ਪਵਾਰ ਵੱਲੋਂ ਨਵੀਂ ਪਾਰਟੀ ਬਣਾਉਣ ਤੋ ਬਾਅਦ ਦੋਵਾਂ ਪਾਰਟੀਆਂ ਨੇ 1999 ਵਿੱਚ ਹੱਥ ਮਿਲਾਇਆ ਤੇ ਮਿਲ ਕੇ 15 ਸਾਲ ਮਹਾਰਾਸ਼ਟਰ 'ਤੇ ਰਾਜ ਕੀਤਾ, ਪਰ 2014 ਦੀਆਂ ਲੋਕ ਸਭਾ ਚੋਣਾਂ ਅੱਡ-ਅੱਡ ਲੜੀਆਂ ਅਤੇ 2019 ਵਿੱਚ ਲੋਕ ਸਭਾ ਚੋਣਾਂ ਵਿੱਚ ਦੋਵੇਂ ਫਿਰ ਇਕੱਠੀਆਂ ਹੋ ਗਈਆਂ ਸਨ। ਸ਼ਰਦ ਪਵਾਰ ਆਪਣੇ ਪੁਰਾਣੇੇ ਸਹਿਯੋਗੀਆਂ ਅਤੇ ਕੱਟੜ ਸਮਰਥਕਾਂ ਜਿਵੇਂ ਵਿਜੇ ਸਿੰਘ ਮੋਹਿਤੇ ਪਾਟਿਲ, ਪਦਮ ਸਿੰਘ ਪਾਟਿਲ ਤੇ ਮਧੁਕਰ ਪਿਛਾਦ ਨਾਲ ਇਕੱਲੇ ਲੜ ਰਹੇ ਹਨ, ਜੋ ਉਨ੍ਹਾਂ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਬਜ਼ੁਰਗ ਹੋ ਚੁੱਕੇ ਸ਼ਰਦ ਪਵਾਰ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਸਿਆਸਤ ਉੱਤੇ ਉਨ੍ਹਾਂ ਦੀ ਪਕੜ ਢਿੱਲੀ ਹੋ ਗਈ ਹੈ। ਐੱਨ ਸੀ ਪੀ ਧੜੇਬੰਦੀ ਅਤੇ ਅਨੁਸ਼ਾਸਨਹੀਣਤਾ ਨਾਲ ਵੀ ਜੂਝ ਰਹੀ ਹੈ। ਅਜਿਹੀ ਸਥਿਤੀ ਵਿੱਚ ਇਨ੍ਹਾਂ ਦੋਵਾਂ ਬਿਮਾਰ ਪਾਰਟੀਆਂ ਲਈ ਭਾਜਪਾ-ਸ਼ਿਵ ਸੈਨਾ ਗਠਜੋੜ ਦਾ ਮੁਕਾਬਲਾ ਕਰ ਸਕਣਾ ਮੁਸ਼ਕਲ ਹੋਵੇਗਾ। ਕਾਂਗਰਸ ਅਤੇ ਐੱਨ ਸੀ ਪੀ ਭਗਵਾ ਪਾਰਟੀਆਂ ਲਈ ਮੁੱਖ ਚੁਣੌਤੀ ਹਨ, ਪਰ ਪ੍ਰਕਾਸ਼ ਅੰਬੇਡਕਰ ਦੀ ‘ਵੰਚਿਤ ਬਹੁਜਨ ਅਗਾੜੀ’ (ਵੀ ਬੀ ਏ) ਵੀ ਮਹਾਰਾਸ਼ਟਰ 'ਚ ਤੀਜੇ ਮੋਰਚੇ ਵਜੋਂ ਉਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਪਾਰਟੀ ਦੂਜਿਆਂ ਲਈ ਸਿਰਫ ਵੋਟਾਂ ਕੱਟਣ ਵਾਲੀ ਹੀ ਸਿੱਧ ਹੋਵੇਗੀ।
ਇਨ੍ਹਾਂ ਚੋਣਾਂ ਵਿੱਚ ਵਿਰੋਧੀ ਧਿਰ ਲਈ ਖੇਤੀ ਖੇਤਰ ਦਾ ਸੰਕਟ, ਅਰਬ ਵਿਵਸਥਾ ਵਿੱਚ ਮੋਦੀ, ਦਿਹਾਤੀ ਸੰਕਟ ਤੇ ਬੇਰੋਜ਼ਗਾਰੀ ਮੁੱਖ ਮੁੱਦੇ ਹੋਣਗੇ। ਭਾਜਪਾ ਮੋਦੀ ਸਰਕਾਰ ਤੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਕੈਸ਼ ਕਰਨਾ ਚਾਹੇਗੀ। ਇਸ ਤੋਂ ਇਲਾਵਾ ਉਥੇ ਰਾਸ਼ਟਰਵਾਦ ਅਤੇ ਮਜ਼ਬੂਤ ਲੀਡਰਸ਼ਿਪ ਦਾ ਵੀ ਉਹ ਸਹਾਰਾ ਲਵੇਗੀ। ਮਹਾਰਾਸ਼ਟਰ ਕਈ ਗੱਲਾਂ ਵਿੱਚ ਅਹਿਮ ਹੈ। ਭਾਜਪਾ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੁੰਦੀ ਹੈ। ਸ਼ਿਵ ਸੈਨਾ ਆਪਣਾ ਗੜ੍ਹ ਬਚਾਉਣਾ ਚਾਹੁੰਦੀ ਹੈ। ਐੱਨ ਸੀ ਪੀ ਲਈ ਇਹ ਆਪਣੀ ਹੋਂਦ ਬਚਾਉਣ ਦਾ ਮਾਮਲਾ ਹੈ। ਕਾਂਗਰਸ ਆਪਣਾ ਢੁੱਕਵਾਂਪਣ ਬਣਾਈ ਰੱਖਣ ਲਈ ਜੂਝ ਰਹੀ ਹੈ। ਇਸੇ ਤਰ੍ਹਾਂ ਪ੍ਰਕਾਸ਼ ਅੰਬੇਡਕਰ ਇੱਕ ਵੱਡੀ ਬ੍ਰੇਕ ਦਾ ਮੌਕਾ ਲੱਭ ਰਹੇ ਹਨ।
ਬਹੁਤ ਸਾਰੇ ਲੋਕਾਂ ਦੀ ਰਾਏ ਹੈ ਕਿ ਭਾਜਪਾ ਲਈ ਇਹ ਇਕਪਾਸੜ ਮੁਕਾਬਲਾ ਹੈ ਕਿਉਂਕਿ ਲੋਕ ਸਭਾ ਚੋਣਾਂ 'ਚ ਵੱਡੇ ਬਹੁਮਤ ਨਾਲ ਮਿਲੀ ਜਿੱਤ ਤੇ ਫੜਨਵੀਸ ਦੇ ਵਧਦੇ ਕੱਦ ਕਾਰਨ ਪਾਰਟੀ ਨੂੰ ਚੋਣਾਂ ਜਿੱਤਣ 'ਚ ਖਾਸ ਦਿੱਕਤ ਨਹੀਂ ਹੋਣੀ। ਜੇ ਦੋਵੇਂ ਭਗਵਾ ਪਾਰਟੀਆਂ ਬਿਨਾਂ ਖਾਸ ਯਤਨਾਂ ਦੇ ਚੋਣਾਂ ਜਿੱਤ ਜਾਣ ਤਾਂ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’