Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਚੋਣ ਮਾਹੌਲ ਨੂੰ ਗਰਮਾ ਰਹੀ ਹੈ ਕਲਾਈਮੇਟ ਹੜਤਾਲ

September 27, 2019 08:36 AM

ਪੰਜਾਬੀ ਪੋਸਟ ਸੰਪਾਦਕੀ

ਅੱਜ ਹੋਣ ਜਾ ਰਹੀ ‘ਕਲਾਈਮੇਟ ਹੜਤਾਲ ਇੱਕ ਅੰਤਰਰਾਸ਼ਟਰੀ ਮੁਹਿੰਮ ਦਾ ਹਿੱਸਾ ਹੈ ਜੋ ਕਲਾਈਮੇਟ ਭਾਵ ਜਲਵਾਯੂ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ‘ਕਾਰਵਾਈ ਕਰਨ ਲਈ ਸੱਦਾ’ਹੈ। ਅੱਜ ਹੋਣ ਵਾਲੀ ਕਲਾਈਮੇਟ ਹੜਤਾਲ 20 ਸਤੰਬਰ ਤੋਂ ਆਰੰਭ ਹੋਈ ਹੜਤਾਲਾਂ ਦੀ ਲੜੀ ਦਾ ਆਖਰੀ ਹਿੱਸਾ ਹੈ ਭਾਵ ਹੜਤਾਲਾਂ ਦੀ ਇਸ ਲੜੀ ਨੇ ਅੱਜ ਬੰਦ ਹੋ ਜਾਣਾ ਹੈ। ਹੁਣ ਤੱਕ ਵਿਸ਼ਵ ਭਰ ਵਿੱਚ ਕਰੋੜਾਂ ਲੋਕ ਇਸ ਹੜਤਾਲ ਵਿੱਚ ਹਿੱਸਾ ਲੈ ਚੁੱਕੇ ਹਨ। ਜਰਮਨੀ ਵਿੱਚ ਡੇਢ ਕਰੋੜ, ਆਸਟਰੇਲੀਆ ਅਤੇ ਇੰਗਲੈਂਡ ਵਿੱਚ 3-3 ਲੱਖ ਅਤੇ ਬੀਤੇ ਦਿਨੀਂ ਨਿਊਯਾਰਕ ਵਿੱਚ ਢਾਈ ਲੱਖ ਲੋਕ ਇਸ ਹੜਤਾਲ ਦਾ ਹਿੱਸਾ ਬਣੇ। ਕੈਨੇਡਾ ਵਿੱਚ ਅੱਜ ਹੋਣ ਵਾਲੀ ਹੜਤਾਲ ਵਿੱਚ ਸਥਾਨਕ ਸਕੂਲਾਂ ਤੋਂ ਲੈ ਕੇ ਮਿਉਂਸਪੈਲਟੀਆਂ, ਪ੍ਰੋਵਿੰਸ਼ੀਅਲ ਅਤੇ ਫੈਡਰਲ ਸੰਸਥਾਵਾਂ, ਜੱਥੇਬੰਦੀਆਂ ਅਤੇ ਗਰੁੱਪਾਂ ਦੇ ਲੱਖਾਂ ਲੋਕ ਭਾਗ ਲੈਣਗੇ। ਬੀਤੇ ਦਿਨੀਂ ਨਿਊਯਾਰਕ ਵਿੱਚ ਹੋਈ ਯੂਨਾਈਟਡ ਨੇਸ਼ਨਜ਼ ਦੇ ਸਮਾਗਮ ਦੌਰਾਨ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਥੁਨਬਰਗ ਦੀ ਧੂੰਆਂਧਾਰ ਤਕਰੀਰ ਨੇ ਜਿੱਥੇ ਵਿਸ਼ਵ ਭਰ ਵਿੱਚ ਮਜ਼ਬੂਤ ਸੁਨੇਹਾ ਦਿੱਤਾ, ਉੱਥੇ ਕੈਨੇਡਾ ਦੀ ਚੋਣ ਮੁਹਿੰਮ ਦੀ ਬਲਦੀ ਅੱਗ ਵਿੱਚ ਘਿਉ ਦਾ ਰੋਲ ਅਦਾ ਕੀਤਾ ਹੈ।

ਕੈਨੇਡਾ ਵਿੱਚ ਕਲਾਈਮੇਟ ਤਬਦੀਲੀ ਦਾ ਮੁੱਦਾ ਇੱਕ ਕੌੜੀ ਹਕੀਕਤ ਹੈ। ਵੱਖ 2 ਏਜੰਸੀਆਂ ਵੱਲੋਂ ਕੀਤੇ ਗਏ ਸਰਵੇਖਣ ਦੱਸਦੇ ਹਨ ਕਿ 18 ਸਾਲ ਤੋਂ 29 ਸਾਲ ਦੇ 66% ਦੇ ਕਰੀਬ ਨੌਜਵਾਨ ਫੌਸਿਲ ਫਿਊਲ (Fossil Fuels) ਦੀ ਵਰਤੋਂ ਨੂੰ ਖਤਮ ਕਰਨ ਜਾਂ ਵੱਡੇ ਪੱਧਰ ਉੱਤੇ ਘੱਟ ਕਰਨ ਦੇ ਹੱਕ ਵਿੱਚ ਹਨ। ਕੱਲ ਨੂੰ ਜਦੋਂ ਇਹ ਲੋਕ ਆਪੋ ਆਪਣੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਜਾਂ ਦਫਤਰਾਂ ਵਿੱਚੋਂ ਬਾਹਰ ਨਿਕਲ ਕੇ ਸੜਕਾਂ ਉੱਤੇ ਆਉਣਗੇ ਤਾਂ ਇਸਦੇ ਜਲੌਅ ਦਾ ਕੈਨੇਡਾ ਦੇ ਚੋਣ ਨਤੀਜਿਆਂ ਉੱਤੇ ਪ੍ਰਭਾਵ ਪੈਣਾ ਲਾਜ਼ਮੀ ਹੈ। ਸਿਆਸੀ ਪਾਰਟੀਆਂ ਇਸ ਹੜਤਾਲ ਨੂੰ ਬੱਚਿਆਂ ਦੀ ਖੇਡ ਸਮਝ ਕੇ ਅੱਖੋਂ ਪਰੋਖੇ ਨਹੀਂ ਕਰ ਸਕਦੀਆਂ।

ਗਰੀਨ ਪਾਰਟੀ ਦੀ ਆਗੂ ਐਲਿਜਾਬੈਥ ਅਤੇ ਲਿਬਰਲ ਲੀਡਰ ਜਸਟਿਨ ਟਰੂਡੋ ਵੱਲੋਂ ਇਸ ਹੜਤਾਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ ਜਦੋਂ ਕਿ ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਅਰ ਨੇ ਕਿਹਾ ਹੈ ਕਿ ਉਹ ਸ਼ਾਮਲ ਨਾ ਹੋ ਕੇ ਆਪਣੇ ਚੋਣ ਪ੍ਰਚਾਰ ਨੂੰ ਜਾਰੀ ਰੱਖਣਗੇ। ਬੇਸ਼ੱਕ ਸ਼ੀਅਰ ਨੇ ਵਾਅਦਾ ਕੀਤਾ ਹੈ ਕਿ ਲੋਕਲ ਰਾਈਡਿੰਗਾਂ ਦੇ ਟੋਰੀ ਉਮੀਦਵਾਰ ਕਲਾਈਮੇਟ ਹੜਤਾਲ ਵਿੱਚ ਬਣਦੀ ਸਿ਼ਰਕਤ ਕਰਨਗੇ ਪਰ ਅਜਿਹੇ ਮਹੱਤਵਪੂਰਣ ਮੁੱਦਿਆਂ ਉੱਤੇ ਲੀਡਰ ਦੀ ਪਹੁੰਚ ਹੀ ਮੱਹਤਤਾ ਰੱਖਦੀ ਹੁੰਦੀ ਹੈ। ਕਲਾਈਮੇਟ ਮੁੱਦੇ ਉੱਤੇ ਐਂਡਰੀਊ ਸ਼ੀਅਰ ਦਾ ਇਸ ਨਾਜ਼ੁਕ ਦਿਨ ਪੈਰ ਪਿਛਾਂਹ ਖਿੱਚਣਾ ਵੋਟਰਾਂ ਦੀ ਅੱਖ ਵਿੱਚ ਰੜਕਣਾ ਸੁਭਾਵਿਕ ਹੈ। ਵੈਸੇ ਵੀ ਕੰਜ਼ਰਵੇਟਿਵਾਂ ਦੀ ਕਲਾਈਮੇਟ ਤਬਦੀਲੀ ਬਾਰੇ ਕੋਈ ਠੋਸ ਨੀਤੀ ਨਾ ਹੋਣ ਕਾਰਣ ਕਲਾਈਮੇਟ ਬਾਰੇ ਲੋੜੋਂ ਵੱਧ ਸੰਵੇਦਨਸ਼ੀਲ ਹੋ ਚੁੱਕੇ ਕੈਨੇਡੀਅਨਾਂ ਦਾ ਉਹਨਾਂ ਪ੍ਰਤੀ ਰੋਸ ਰੱਖਣਾ ਸੁਭਾਵਿਕ ਹੈ।

17 ਜੂਨ 2019 ਨੂੰ ਕੈਨੇਡੀਅਨ ਹਾਊਸ ਆਫ ਕਾਮਨਜ਼ ਵਿੱਚ ਬਹੁ ਗਿਣਤੀ ਵੋਟ ਨਾਲ ਕਲਾਈਮੇਟ ਐਮਰਜੰਸੀ ਦਾ ਐਲਾਨ ਕੀਤਾ ਸੀ। ਦਿਲਚਸਪ ਗੱਲ ਇਹ ਸੀ ਕਿ ਗਰੀਨ ਪਾਰਟੀ ਦੀ ਲੀਡਰ ਐਲਿਜਾਬੈਥ ਮੇਅ ਤੋਂ ਇਲਾਵਾ ਜਸਟਿਨ ਟਰੂਡੋ, ਐਂਡਰੀਊ ਸ਼ੀਅਰ ਅਤੇ ਜਗਮੀਤ ਸਿੰਘ ਪਾਰਲੀਮੈਂਟ ਵਿੱਚ ਨਾ ਹੋ ਕੇ ਟੋਰਾਂਟੋ ਵਿਖੇ ਰੈਪਟਰਜ਼ ਦੀ ਖੇਡ ਵੇਖਣ ਆਏ ਹੋਏ ਸਨ। ਰੋਚਕ ਗੱਲ ਇਹ ਵੀ ਰਹੀ ਕਿ ਕਲਾਈਮੇਟ ਐਮਰਜੰਸੀ ਦਟ ਐਲਾਨ ਤੋਂ ਚੰਦ ਦਿਨ ਬਾਅਦ ਹੀ ਕੈਨੇਡਾ ਨੇ ਵਾਤਾਵਰਣ ਪਰੇਮੀਆਂ ਦੇ ਖਦਸਿ਼ਆਂ ਨੂੰ ਅੱਖੋਂ ਪਰੋਖੇ ਕਰਦੇ ਹੋਏ 5 ਬਿਲੀਅਨ ਡਾਲਰ ਦੇ ਖਰਚੇ ਉੱਤੇ ਟਰਾਂਸ ਮਾਊਟੇਨ ਪਾਈਪਲਾਈਨ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਸੀ। ਨਿਊਯਾਰਕ ਵਿਖੇ ਯੂਨਾਈਟਡ ਨੇਸ਼ਨਜ਼ ਇੱਕਤਰਤਾ ਦੌਰਾਨ ਤਰਥੱਲੀ ਮਚਾਉਣ ਵਾਲੀ 16 ਸਾਲਾ ਗਰੇਟਾ ਥੁਨਬਰਗ ਨੇ ਉਸ ਵੇਲੇ ਇੱਕ ਟਵੀਟ ਰਾਹੀਂ ਕਿਹਾ ਸੀ ਕਿ “ਇਹ ਸ਼ਰਮ ਦੀ ਗੱਲ ਹੈ ਕਿ ਇੱਕ ਪਾਸੇ ਇਹ ਲੋਕ ਐਮਰਜੰਸੀ ਦਾ ਐਲਾਨ ਕਰਦੇ ਹਨ ਅਤੇ ਦੂਜੇ ਪਾਸੇ ਪਾਈਪਲਾਈਨ ਦੇ ਪਸਾਰੇ ਨੂੰ ਮਨਜ਼ੂਰੀ ਦੇਂਦੇ ਹਨ”।

ਅੱਜ ਦੇ ਹਾਲਾਤ ਇਹ ਹਨ ਕਿ ਲੋਕੀ ਜਸਟਿਨ ਟਰੂਡੋ ਨੂੰ ਕਲਾਈਮੇਟ ਦੇ ਮੁੱਦੇ ਉੱਤੇ ਸਮਰੱਥਨ ਦੇਣਾ ਪਸੰਦ ਕਰਦੇ ਹਨ ਬੇਸ਼ੱਕ ਗਰੀਨ ਪਾਰਟੀ ਅਤੇ ਐਨ ਡੀ ਪੀ ਵੀ ਵੋਟਰਾਂ ਨੂੰ ਇਸ ਮੁੱਦੇ ਉੱਤੇ ਪ੍ਰਭਾਵਿਤ ਕਰਨ ਵਿੱਚ ਸਫ਼ਲ ਰਹਿਣਗੀਆਂ।

ਚੋਣਾਂ ਦੇ ਇਸ ਗਰਮ ਮਾਹੌਲ ਵਿੱਚ ਉਂਟੇਰੀਓ ਅੰਦਰ ਇੱਕ ਹੋਰ ਮੁੱਦਾ ਜੋ ਕੰਜ਼ਰਵੇਟਿਵਾਂ ਲਈ ਸਿਰਦਰਦੀ ਬਣ ਸਕਦਾ ਹੈ, ਉਹ ਸਕੂਲ ਅਧਿਆਪਕਾਂ ਅਤੇ ਸਟਾਫ ਦੀ ਸੰਭਾਵਿਤ ਰੂਪ ਵਿੱਚ ਹੋਣ ਜਾ ਰਹੀ ਹੜਤਾਲ ਹੈ। ਡੱਗ ਫੋਰਡ ਸਰਕਾਰ ਇਸ ਹੜਤਾਲ ਨੂੰ ਰੋਕਣ ਲਈ ਕਿਹੋ ਜਿਹੇ ਕਾਰਗਰ ਕਦਮ ਚੁੱਕਦੀ ਹੈ, ਇਸਦਾ ਸਿੱਧਾ ਪ੍ਰਭਾਵ ਫੈਡਰਲ ਟੋਰੀਆਂ ਦੀ ਚੋਣ ਮੁਹਿੰਮ ਉੱਤੇ ਪੈਣਾ ਹੈ। ਫੋਰਡ ਫੈਕਟਰ ਦੇ ਅੱਜ ਕੱਲ ਹਾਲਾਤ ਅਜਿਹੇ ਹਨ ਕਿ ਐਂਡਰੀਊ ਸ਼ੀਅਰ ਦਾ ਡੱਗ ਫੋਰਡ ਨੂੰ ਚੋਣ ਮੁਹਿੰਮ ਉੱਤੇ ਨਾਲ ਲੈ ਕੇ ਨਿਕਲਣਾ ਵੀ ਮੁਸ਼ਕਲ ਹੋਇਆ ਹੈ। ਸੰਭਾਵਿਤ ਸਕੂਲ ਹੜਤਾਲ ਦੇ ਮੱਦੇਨਜ਼ਰ ਅਗਲੇ ਦਿਨ ਕੰਜ਼ਰਵੇਟਿਵ ਪਾਰਟੀ ਲਈ ਜ਼ੋਖਮ ਭਰੇ ਹੋ ਸਕਦੇ ਹਨ ਜਦੋਂ ਕਿ ਲਿਬਰਲਾਂ ਨੂੰ ਇਸਤੋਂ ਲਾਭ ਹਾਸਲ ਹੋਣ ਦੀ ਸੰਭਾਵਨਾ ਹੈ। ਲਿਬਰਲਾਂ ਨੂੰ ਲਾਭ ਕਿੰਨਾ ਹੋਵੇਗਾ ਇਹ ਕੈਨੇਡੀਅਨਾਂ ਦੀ ਕਲਾਈਮੇਟ ਮੁੱਦੇ ਉੱਤੇ ਬਣੀ ਸਮਝ ਉੱਤੇ ਨਿਰਭਰ ਕਰੇਗਾ ਕਿਉਂਕਿ ਕਲਾਈਮੇਟ ਰਖਵਾਲੀ ਦੀ ਸੱਭ ਤੋਂ ਵੱਡੀ ਮੁੱਦਈ ਗਰੀਨ ਪਾਰਟੀ ਐਲਾਨ ਕਰ ਚੁੱਕੀ ਹੈ ਕਿ ਉਹ ਟਰਾਂਸ ਮਾਊਂਟੇਨ ਨੂੰ ਮਨਜ਼ੂਰੀ ਦੇਣ ਵਾਲਿਆਂ ਦਾ ਘੱਟ ਗਿਣਤੀ ਸਰਕਾਰ ਬਣਨ ਦੀ ਸੂਰਤ ਵਿੱਚ ਸਾਥ ਨਹੀਂ ਦੇਵੇਗੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?