Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਬ੍ਰਾਊਨ ਵੱਲੋਂ ਬਰੈਂਪਟਨ ਟਰਾਂਜਿ਼ਟ, ਟਰਾਂਸਹੈਲਪ ਤੇ ਮੈਗਨਸਕਾਰਡਜ਼ ਦਰਮਿਆਨ ਭਾਈਵਾਲੀ ਦਾ ਐਲਾਨ

September 27, 2019 08:33 AM

ਬਰੈਂਪਟਨ, 26 ਸਤੰਬਰ (ਪੋਸਟ ਬਿਊਰੋ) : ਅਕਤੂਬਰ ਵਿੱਚ ਮਨਾਏ ਜਾਣ ਵਾਲੇ ਆਟੀਜ਼ਮ ਅਵੇਅਰਨੈੱਸ ਮੰਥ ਦੇ ਸਮੇਂ ਮੇਅਰ ਪੈਟ੍ਰਿਕ ਬ੍ਰਾਊਨ ਤੇ ਪੀਲ ਰੀਜਨਲ ਚੇਅਰ ਨੈਂਡੋ ਲੈਨੀਕਾ ਨੇ ਬਰੈਂਪਟਨ ਟਰਾਂਜਿ਼ਟ, ਟਰਾਂਸਹੈਲਪ ਤੇ ਮੈਗਨਸਕਾਰਡਜ਼ ਦਰਮਿਆਨ ਭਾਈਵਾਲੀ ਦਾ ਐਲਾਨ ਕੀਤਾ।
ਮੈਗਨਸਕਾਰਡਜ਼ ਇੱਕ ਮੁਫਤ ਗੇਮੀਫਾਈਡ ਮੋਬਾਈਲ ਐਪ ਹੈ ਜਿਹੜਾ ਯੂਜ਼ਰਜ਼ ਨੂੰ ਡਾਊਨਲੋਡ ਕੀਤੀਆਂ ਜਾ ਸਕਣ ਵਾਲੀਆਂ ਗਾਈਡਜ਼, ਜਿਨ੍ਹਾਂ ਨੂੰ ਕਾਰਡ ਡੈੱਕਜ਼ ਆਖਦੇ ਹਨ, ਰਾਹੀਂ ਕਈ ਤਰ੍ਹਾਂ ਦੇ ਲਾਈਫ ਸਕਿੱਲਜ਼ ਸਿਖਾਉਣ ਲਈ ਢਾਂਚਾਗਤ ਤੇ ਕਦਮ ਦਰ ਕਦਮ ਗਾਇਡੈਂਸ ਮੁਹੱਈਆ ਕਰਵਾਉਂਦਾ ਹੈ। ਬਰੈਂਪਟਨ ਟਰਾਂਜਿ਼ਟ ਕੋਲ ਡਾਊਨਲੋਡ ਕੀਤੇ ਜਾਣ ਲਈ ਸੱਤ ਕਾਰਡ ਡੈੱਕਸ ਉਪਲਬਧ ਹਨ ਜਿਨ੍ਹਾਂ ਵਿੱਚ- ਟਰਿੱਪ ਕਿਵੇਂ ਬੁੱਕ ਕੀਤਾ ਜਾਵੇ, ਟਰਿੱਪ ਲਈ ਅਦਾਇਗੀ ਕਿਸ ਤਰ੍ਹਾਂ ਕੀਤੀ ਜਾਵੇ, ਟਰਿੱਪ ਡੇਅ ਲਈ ਤਿਆਰ ਹੋਣਾ, ਟਰਾਂਸਹੈਲਪ ਦੀ ਮਦਦ, ਪੀਲ ਦੀ ਹੱਦ ਤੋਂ ਅਗਾਂਹ ਦਾ ਸਫਰ ਅਤੇ ਟੈਕਸੀ ਸਕਰਿੱਪ ਨੂੰ ਕਿਵੇਂ ਖਰੀਦਿਆ ਤੇ ਵਰਤਿਆ ਜਾਵੇ ਆਦਿ ਸ਼ਾਮਲ ਹਨ।
ਬਰੈਂਪਟਨ ਟਰਾਂਜਿ਼ਟ 2019 ਕਸਟਮਰ ਚਾਰਟਰ ਵਿੱਚ ਦੱਸੇ ਗਏ ਮੁਤਾਬਕ ਸਿਟੀ ਉਨ੍ਹਾਂ ਲੋਕਾਂ ਲਈ ਵਿਲੱਖਣ ਜਾਣਕਾਰੀ ਤਿਆਰ ਕਰਨ ਤੇ ਸਾਂਝੀ ਕਰਨ ਲਈ ਵਚਨਬੱਧ ਹੈ ਜਿਨ੍ਹਾਂ ਦੀਆਂ ਖਾਸ ਲੋੜਾਂ ਹਨ ਤੇ ਜਿਹੜੇ ਬਰੈਂਪਟਨ ਦੇ ਟਰਾਂਜਿ਼ਟ ਸਿਸਟਮ ਲਈ ਨਵੇਂ ਹਨ। ਇਹ ਭਾਈਵਾਲੀ ਬਰੈਂਪਟਨ ਨੂੰ ਗ੍ਰੀਨ ਸਿਟੀ ਬਣਾਉਣ ਤੇ ਪੀਲ ਨੂੰ ਜਿ਼ੰਦਗੀ ਨਾਲ ਭਰਪੂਰ ਕਮਿਊਨਿਟੀ ਬਣਾਉਣ ਵੱਲ ਚੁੱਕਿਆ ਗਿਆ ਅਹਿਮ ਕਦਮ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ