Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਜ਼ ਵੱਲੋਂ ਬਰੈਂਪਟਨ ਦੇ ਉਮੀਦਵਾਰਾਂ ਦੀ ਡੀਬੇਟ ਸੋਮਵਾਰ ਤੋਂ

September 26, 2019 11:46 AM

ਬਰੈਪਟਨ, 25 ਸਤੰਬਰ (ਪੋਸਟ ਬਿਊਰੋ)- ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਜ਼ ਐਸੋਸੀਏਸ਼ਨ ਜਿਸ ਵਿਚ 30 ਦੇ ਕਰੀਬ ਮੀਡੀਆ ਸੰਚਾਲਕ ਹਨ, ਵਲੋਂ ਬਰੈਪਟਨ ਦੇ ਉਮੀਦਵਾਰਾਂ ਦੀ ਡੀਬੇਟ ਸੋਮਵਾਰ ਤੋਂ ਕਰਵਾਈ ਜਾ ਰਹੀ ਹੈ।ਸੋਮਵਾਰ ਨੂੰ ਪਹਿਲੀ ਡੀਬੇਟ ਸਵੇਰੇ 7:30 ਵਜੇ ਤੋਂ ਲੈ ਕੇ 9 ਵਜੇ ਤੱਕ ਹੋਵੇਗੀ।9 ਵਜੇ ਤੱਕ 770 ਏਐਮ ਦੇ ਸਟੂਡੀਓ ਵਿਚ ਹੋਵੇਗੀ।ਜਿਥੇ ਇਸ ਦਾ 770 ਏਐਮ ਉਤੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।ਉਸ ਦੇ ਨਾਲ ਹੀ ਹਮਦਰਦ ਟੀਵੀ, ਪੰਜ ਆਬ ਟੀਵੀ, ਸਰਦਾਰੀ ਟੀਵੀ, ਰੌਣਕ ਪੰਜਾਬ ਦੀ ਅਤੇ ਸਾਂਝਾ ਪੰਜਾਬ ਟੀਵੀ ਉਪਰ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ।
ਪਹਿਲੀ ਡੀਬੇਟ ਬਰੈਪਟਨ ਵੈਸਟ ਦੀ ਹੋਵੇਗੀ, ਜਿਸ ਵਿਚ ਲਿਬਰਲ ਵਲੋਂ ਕਮਲ ਖਹਿਰਾ, ਕੰਜਰਵੇਟਿਵ ਵਲੋਂ ਮੁਰਾਰੀ ਨਾਲ ਥਾਪਲੀਆਲ, ਐਨਡੀਪੀ ਤੋਂ ਨਵਜੀਤ ਕੌਰ ਭਾਗ ਲੈਣਗੇ।ਫੇਰ ਸ਼ਾਮ ਨੂੰ ਹੀ 770 ਏਐਮ ਉਤੇ ਸਵਾ ਇਕ ਵਜੇ ਤੋਂ ਲੈ ਕੇ 2:45 ਤੱਕ ਬਰੈਪਟਨ ਨਾਰਥ ਦੀ ਡੀਬੇਟ ਰੱਖੀ ਗਈ ਹੈ।ਇਸ ਵਿਚ ਰੂਬੀ ਸਹੋਤਾ ਲਿਬਰਲ, ਅਰਪਨ ਖੰਨਾ ਕੰਜ਼ਰਵੇਟਿਵ, ਮਲੀਸਾ ਐਡਵਰਡ ਐਨਡੀਪੀ ਭਾਗ ਲੈਣਗੇ ਤੇ ਇਸ ਦਾ ਵੀ ਸਿੱਧਾ ਪ੍ਰਸਾਰਣ ਹੋਵੇਗਾ।ਬਰੈਪਟਨ ਸਾਊਥ ਦੀ ਡੀਬੇਟ 1 ਅਕਤੂਬਰ ਦਿਨ ਮੰਗਲਵਾਰ ਨੂੰ ਸ਼ਾਮੀ 6 ਤੋਂ 7:30 ਵਜੇ ਤੱਕ ਹੋਵੇਗੀ। ਜਿਸ ਵਿਚ ਸੋਨੀਆ ਸਿੱਧੂ, ਰਮਨ ਬਰਾੜ ਤੇ ਮਨਦੀਪ ਕੌਰ ਭਾਗ ਲੈਣਗੇ।ਇਸ ਤੋਂ ਬਾਅਦ 8 ਵਜੇ ਤੋਂ ਲੈ ਕੇ ਸਾਢੇ 9 ਵਜੇ ਤੱਕ ਬਰੈਪਟਨ ਈਸਟ ਤੋਂ ਮਨਿੰਦਰ ਸਿੱਧੂ, ਕੰਜ਼ਰਵੇਟਿਵ ਤੋਂ ਰਮੋਨਾ ਸਿੰਘ, ਐਨਡੀਪੀ ਤੋਂ ਸ਼ਰਨਜੀਤ ਸਿੰਘ ਭਾਗ ਲੈਣਗੇ।ਇਸ ਡੀਬੇਟ ਦਾ ਸਥਾਨ ਪੰਜ ਆਬ ਦਾ ਸਟੂਡੀਓ ਹੋਵੇਗਾ।ਜਿਸ ਦਾ ਸਿੱਧਾ ਪ੍ਰਸਾਰਣ ਬਾਕੀ ਟੀਵੀ ਪੋ੍ਰਗਰਾਮਾਂ ’ਤੇ ਵੀ ਕੀਤਾ ਜਾਵੇਗਾ।2 ਅਕਤੂਬਰ ਨੂੰ ਫੇਰ 770 ਏਐਮ ਦੇ ਸਟੂਡੀਓ ਵਿਖੇ 1:15 ਤੋਂ 2:45 ਤੱਕ ਡੀਬੇਟ ਰੱਖੀ ਗਈ ਹੈ।ਜਿਸ ਵਿਚ ਲਿਬਰਲ ਦੇ ਰਮੇਸ਼ਵਰ ਸੰਘਾ, ਕੰਜ਼ਰਵੇਟਿਵ ਦੇ ਪਵਨਜੀਤ ਗੋਸਲ, ਐਨਡੀਪੀ ਤੋਂ ਜੌਰਡਨ ਬੌਸਵੈਲ ਤੇ ਪੀਪੀਸੀ ਵਲੋਂ ਬਲਜੀਤ ਬਾਵਾ ਭਾਗ ਲੈਣਗੇ।ਇਸ ਡੀਬੇਟ ਨੂੰ ਵੀ ਜਿਥੇ ਤੁਸੀਂ 770 ਏਐਮ ’ਤੇ ਸੁਣ ਸਕਦੇ ਹੋ, ਉਥੇ ਨਾਲ ਹੀ ਵੱਖ ਵੱਖ ਟੀਵੀ ਪ੍ਰੋਗਰਾਮਾਂ ਉਪਰ ਇਨ੍ਹਾਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

 
Have something to say? Post your comment