Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਕਾਉਂਸਲਰ ਢਿੱਲੋਂ ਨੂੰ ਮਜਬੂਰੀਵੱਸ ਰੱਦ ਕਰਨਾ ਪਿਆ ਯੂਥ ਬਾਸਕਿਟਬਾਲ ਪ੍ਰੋਗਰਾਮ

September 26, 2019 10:30 AM

ਬਰੈਂਪਟਨ, 25 ਸਤੰਬਰ (ਪੋਸਟ ਬਿਊਰੋ) : ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ (ਪੀਡੀਐਸਬੀ) ਵੱਲੋਂ ਜਿੰਮ ਦੇ ਕਿਰਾਇਆਂ ਵਿੱਚ ਕੀਤੇ ਵਾਧੇ ਕਾਰਨ ਆਪਣਾ ਯੂਥ ਬਾਸਕਿਟਬਾਲ ਪ੍ਰੋਗਰਾਮ ਰੱਦ ਕਰਨ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਪੀਡੀਐਸਬੀ ਵੱਲੋਂ ਵੀ ਇਹ ਸੰਕੇਤ ਦਿੱਤਾ ਗਿਆ ਹੈ ਇਹ ਵਾਧਾ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਸਿੱਖਿਆ ਸਬੰਧੀ ਕੀਤੀਆਂ ਗਈਆਂ ਕਟੌਤੀਆਂ ਦਾ ਹੀ ਨਤੀਜਾ ਹੈ। 

2015 ਤੋਂ ਹੀ ਕਾਉਂਸਲਰ ਢਿੱਲੋਂ ਵੱਲੋਂ ਮੁਫਤ ਵਿੱਚ ਗਰੀਬ ਨੌਜਵਾਨਾਂ ਲਈ ਪੱਲਿਓਂ ਪੈਸੇ ਖਰਚ ਕੇ ਹਫਤਾਵਾਰੀ ਬਾਸਕਿਟਬਾਲ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਪਰ ਸਕੂਲ ਬੋਰਡਾਂ ਲਈ ਪ੍ਰੋਵਿੰਸੀਅਲ ਸਰਕਾਰ ਵੱਲੋਂ ਕੀਤੀਆਂ ਕਟੌਤੀਆਂ ਕਾਰਨ ਜਿੰਮ ਦੇ ਕਿਰਾਏ 4000 ਡਾਲਰ ਤੋਂ 16000 ਡਾਲਰ ਤੱਕ ਵਧਾ ਦਿੱਤੇ ਗਏ। ਕਾਉਂਸਲਰ ਢਿੱਲੋਂ ਨੇ ਆਖਿਆ ਕਿ ਬੱਚਿਆਂ ਲਈ ਇਹ ਬਹੁਤ ਹੀ ਮਾੜੀ ਖਬਰ ਹੈ। ਉਨ੍ਹਾਂ ਆਖਿਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਇਹ ਪ੍ਰੋਗਰਾਮ ਚਲਾ ਰਹੇ ਹਨ ਤੇ ਇਸ ਦਾ ਪੈਸਾ ਉਹ ਆਪਣੀ ਜੇਬ੍ਹ ਵਿੱਚੋਂ ਦੇ ਰਹੇ ਹਨ ਪਰ ਹੁਣ ਇਸ ਦੀਆਂ ਕੀਮਤਾਂ ਬਹੁਤ ਜਿਆਦਾ ਵੱਧ ਗਈਆਂ ਹਨ। ਉਨ੍ਹਾਂ ਅੱਗੇ ਆਖਿਆ ਕਿ ਨੌਜਵਾਨਾਂ ਨਾਲ ਰਾਬਤਾ ਰੱਖਣ ਦਾ ਇਹ ਪ੍ਰੋਗਰਾਮ ਚੰਗਾ ਜਰੀਆ ਹੈ। ਇਹ ਪ੍ਰੋਗਰਾਮ ਅੜੇ ਥੁੜ੍ਹੇ ਨੌਜਵਾਨਾਂ ਨੂੰ ਡਰੱਗਜ, ਗੈਂਗਜ ਤੋਂ ਦੂਰ ਰੱਖ ਕੇ ਸੇਫ ਮਾਹੌਲ ਵਿੱਚ ਮੁਫਤ ਵਿੱਚ ਖੇਡਣ ਦਾ ਮੌਕਾ ਮੁਹੱਈਆ ਕਰਵਾ ਰਿਹਾ ਹੈ।
ਕਾਉਂਸਲਰ ਢਿੱਲੋਂ ਨੇ ਪੀਡੀਐਸਬੀ ਵੱਲੋਂ ਹੁਣ ਤੱਕ ਉਨ੍ਹਾਂ ਨੂੰ ਦਿੱਤੇ ਗਏ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਉਹ ਵੀ ਕਟੌਤੀਆਂ ਕਾਰਨ ਬੋਰਡ ਦੀ ਮੌਜੂਦਾ ਵਿੱਤੀ ਸਥਿਤੀ ਨੂੰ ਸਮਝ ਸਕਦੇ ਹਨ। ਉਨ੍ਹਾਂ ਇਸ ਪ੍ਰੋਗਰਾਮ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਨੂੰ ਸਿਟੀ ਆਫ ਬਰੈਂਪਟਨ ਦੀ ਵੈੱਬਸਾਈਟ ਉੱਤੇ ਨਜਰ ਰੱਖਣ ਲਈ ਆਖਿਆ ਤਾਂ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਉਹ ਸਿਟੀ ਦੇ ਅਜਿਹੇ ਸਪੋਰਟਸ ਪ੍ਰੋਗਰਾਮ ਲਈ ਹੋਰ ਕਿੱਥੇ ਪਾਰਟੀਸਿਪੇਟ ਕਰ ਸਕਦੇ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ