Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਅੱਗੇ ਤੋਂ ਨ੍ਹੀਂ ਵਾਪਸ ਆਉਂਦਾ ਬਚਪਨ ਵਾਲਾ ਐਤਵਾਰ

September 26, 2019 10:30 AM

-ਕਮਲ ਬਰਾੜ
ਜ਼ਿੰਦਗੀ ਵਿੱਚ ਉਂਝ ਹਰ ਪਲ ਤੇ ਹਰ ਦਿਨ ਦਾ ਮਹੱਤਵ ਹੁੰਦਾ ਹੈ, ਪਰ ਸਭ ਤੋਂ ਜ਼ਿਆਦਾ ਉਡੀਕ ਐਤਵਾਰ ਦੀ ਰਹਿੰਦੀ ਹੈ। ਨੌਕਰੀ ਪੇਸ਼ਾ ਲੋਕਾਂ ਨੂੰ ਹਮੇਸ਼ਾ ਐਤਵਾਰ ਦੀ ਉਡੀਕ ਰਹਿੰਦੀ ਹੈ, ਪਰ ਜੇ ਮੈਂ ਆਪਣੇ ਬਚਪਨ 'ਤੇ ਝਾਤੀ ਮਾਰਦਾ ਹਾਂ ਤਾਂ ਮੈਨੂੰ ਅੱਜ ਵੀ ਬਚਪਨ ਦਾ ਉਹ ਐਤਵਾਰ ਬਹੁਤ ਯਾਦ ਆਉਂਦਾ ਹੈ, ਜਿਹੜੀ ਉਤਸੁਕਤਾ ਉਸ ਸਮੇਂ ਐਤਵਾਰ ਦੀ ਛੁੱਟੀ ਦੀ ਰਹਿੰਦੀ ਸੀ, ਪਰ ਅੱਜ ਨਾ ਬਚਪਨ ਅਤੇ ਨਾ ਬਚਪਨ ਵਾਲਾ ਐਤਵਾਰ ਕਦੇ ਵਾਪਸ ਆਉਣਾ ਹੈ।
ਕਈ ਵਾਰ ਹਫਤੇ ਵਿੱਚ ਛੇ ਦਿਨ ਲਗਾਤਾਰ ਸਕੂਲ ਜਾਣਾ ਤਾਂ ਇਹੀ ਤਾਂਘ ਲੱਗੀ ਰਹਿੰਦੀ ਸੀ ਕਿ ਐਤਵਾਰ ਕਦੋਂ ਆਵੇਗਾ। ਉਸ ਸਮੇਂ ਅੱਜ ਦੇ ਸਮੇਂ ਵਾਂਗ ਵੀਡੀਓ ਗੇਮ ਖੇਡਣ ਦਾ ਦੌਰ ਨਹੀਂ ਸੀ, ਕਿਉਂਕਿ ਉਸ ਸਮੇਂ ਏਨੇ ਮੋਬਾਈਲ ਨਹੀਂ ਸੀ ਹੁੰਦੇ। ਇਸ ਲਈ ਉਸ ਸਮੇਂ ਸਰੀਰਕ ਖੇਡਾਂ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ। ਐਤਵਾਰ ਵਾਲੇ ਦਿਨ ਸਵੇਰੇ ਜਲਦੀ ਉਠ ਜਾਣਾ, ਗੋਲੀਆਂ ਖੇਡਣਾ, ਗੁੱਲੀ ਡੰਡਾ ਖੇਡਣਾ। ਮਾਂ ਵੀ ਆਵਾਜ਼ਾਂ ਮਾਰ ਮਾਰ ਕੇ ਥੱਕ ਜਾਂਦੀ ਕਿ ‘ਆ ਜਾ ਪੁੱਤਰ, ਰੋਟੀ ਖਾ ਲੈ।'' ਉਦੋਂ ਸਵੇਰ ਵਾਲੀ ਰੋਟੀ ਖਾਣ ਲਈ ਵੀ ਦੁਪਹਿਰ ਦਾ ਸਮਾਂ ਮਿਲਦਾ ਸੀ।
ਐਤਵਾਰ ਨੂੰ ਸਭ ਤੋਂ ਵੱਡੀ ਮੁਸ਼ਕਲ ਹੁੰਦੀ ਸੀ ਸਿਰ ਨਹਾਉਣਾ। ਮਾਂ ਨੇ ਸਵੇਰੇ ਚੁੱਲ੍ਹੇ ਵਿੱਚ ਅੱਗ ਮਚਾ ਕੇ ਪਤੀਲਾ ਧਰ ਦੇਣਾ ਤੇ ਚੁੱਲ੍ਹੇ ਉਤੇ ਹੀ ਲੱਸੀ ਗਰਮ ਕਰਨ ਲਈ ਰੱਖ ਦੇਣੀ। ਸਿਰ ਨਹਾ ਤਾਂ ਲੈਣਾ, ਪਰ ਖੇਡਣ ਦੀ ਅੱਗ ਏਨੀ ਹੁੰਦੀ ਸੀ ਕਿ ਕਿਸੇ ਮਿੱਤਰ ਪਿਆਰੇ ਦੀ ਆਵਾਜ਼ ਮਾਰਨ ਦੀ ਦੇਰ ਹੁੰਦੀ, ਮੈਂ ਝੱਟ ਵਾਲ ਇਕੱਠੇ ਕਰ ਕੇ ਖੇਡਣ ਚਲੇ ਜਾਣਾ। ਸ਼ਾਮ ਨੂੰ ਆਉਣਾ ਤਾਂ ਵਾਲ ਕਿੱਥੇ ਸੁਕਦੇ ਸੀ, ਫਿਰ ਮਾਂ ਨੇ ਬਹੁਤ ਝਿੜਕਣਾ ਤੇ ਉਵੇਂ ਹੀ ਗਿੱਲੇ ਵਾਲ ਵਾਹੁਣ ਲੱਗ ਪੈਣਾ। ਉਨ੍ਹਾਂ ਸਮਿਆਂ ਵਿੱਚ ਟਿਊਸ਼ਨ ਕਲਚਰ ਤਾਂ ਬਿਲਕੁਲ ਨਹੀਂ ਹੁੰਦਾ ਸੀ ਇਸੇ ਕਰ ਕੇ ਐਤਵਾਰ ਵਾਲਾ ਦਿਨ ਖੇਡਣ ਵਿੱਚ ਬਤੀਤ ਹੁੰਦਾ ਸੀ। ਇਸ ਤੋਂ ਇਲਾਵਾ ਐਤਵਾਰ ਦਾ ਦਿਨ ਮਨੋਰੰਜਨ ਵਿੱਚ ਵੀ ਵਿਸ਼ੇਸ਼ ਸਥਾਨ ਰੱਖਦਾ ਸੀ। ਉਦੋਂ ਅੱਜਕੱਲ੍ਹ ਵਾਂਗ ਕੇਬਲ ਸਿਸਟਮ ਨਹੀਂ ਸੀ ਹੁੰਦਾ। ਮੈਨੂੰ ਯਾਦ ਹੈ ਉਦੋਂ ਸਾਡੇ ਛੋਟਾ ਜਿਹਾ ਬਲੈਕ ਐਂਡ ਵ੍ਹਾਈਟ ਟੀ ਵੀ ਹੁੰਦਾ ਸੀ ਤਾਂ ਛੱਤ ਤੇ ਐਂਟੀਨਾ ਲੱਗਾ ਹੰੁਦਾ ਸੀ। ਟੀ ਵੀ ਮੂਹਰੇ ਲੱਕੜ ਦਾ ਇੱਕ ਪਰਦਾ ਜਿਹਾ ਹੁੰਦਾ ਸੀ, ਜਿਹੜਾ ਇੱਕ ਪਾਸੇ ਨੂੰ ਇਕੱਠਾ ਹੋ ਜਾਂਦਾ ਸੀ। ਉਦੋਂ ਐਤਵਾਰ ਆਲੇ ਦਿਨ ਡੀ ਡੀ ਵੰਨ ਚੈਨਲ ਚਲਾਉਣ ਲਈ ਪਾਕਿਸਤਾਨ ਵਲ ਨੂੰ ਐਂਟੀਨਾ ਕਰਨਾ ਪੈਂਦਾ ਸੀ ਤੇ ਸਾਰੇ ਐਂਟੀਨੇ ਨਾਲ ਛੇੜ ਛਾੜ ਕਰੀ ਜਾਣੀ। ਕੋਈ ਆਖੇ ਇਧਰ ਨੂੰ ਪਾਕਿਸਤਾਨ ਹੈ ਤੇ ਕੋਈ ਆਖੇ ਇਧਰ ਨੂੰ ਤੇ ਐਂਟੀਨਾ ਘੁਮਾ ਦੇਣਾ। ਜੇ ਕੋਈ ਪੰਛੀ ਬੈਠ ਜਾਵੇ ਤਾਂ ਚੈਨਲ ਖਰਾਬ ਹੋ ਜਾਣਾ। ਸਾਨੂੰ ਸ਼ਕਤੀਮਾਨ ਵੇਖਣ ਦਾ ਬੜਾ ਚਾਅ ਹੁੰਦਾ ਸੀ। ਇਹ ਲੜੀਵਾਰ ਵੇਖ ਕੇ ਕਈਆਂ ਨੇ ਸ਼ਕਤੀਮਾਨ ਬਣਨ ਦੀ ਆੜ ਵਿੱਚ ਵਿੱਚ ਛੱਤਾਂ ਤੋਂ ਛਾਲਾਂ ਮਾਰ ਕੇ ਲੱਤਾਂ ਤੁੜਾ ਲਈਆਂ ਸਨ। ਅੱਜ ਦੇ ਸਮੇਂ ਵਿੱਚ ਕੇਬਲ ਨੈਟਵਰਕ ਤੇ ਹੋਰ ਮਨੋਰੰਜਨ ਦੇ ਸਾਧਨ ਕਰ ਕੇ ਟੀ ਵੀ ਚੈਨਲਾਂ ਦੀ ਏਨੀ ਭਰਮਾਰ ਹੈ ਕਿ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਫਿਲਮਾਂ ਚਲਦੀਆਂ ਹਨ। ਇਸ ਦੇ ਮੁਕਾਬਲੇ ਓਦੋਂ ਦੇ ਡੀ ਡੀ ਵਨ `ਤੇ ਚਾਰ ਵਜੇ ਚੱਲਣ ਵਾਲੀ ਫਿਲਮ ਵੇਖਣ ਦਾ ਜੋ ਸਵਾਦ ਸੀ, ਅੱਜ ਦੇ ਚੈਨਲਾਂ ਦੇ ਭਰਮਾਰ ਵਾਲੇ ਸਮੇਂ ਵਿੱਚ ਨਹੀਂ ਆਉਂਦਾ।
ਉਸ ਸਮੇਂ ਫਿਲਮ ਦੀ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਂਦੀ ਸੀ ਤੇ ਫਿਲਮ ਵੇਖਣ ਤੋਂ ਬਾਅਦ ਐਕਸ਼ਨ ਵੀ ਦੁਹਰਾਏ ਜਾਂਦੇ ਸੀ। ਅਗਲੇ ਦਿਨ ਸਕੂਲ ਵਿੱਚ ਵੀ ਫਿਲਮ ਦੀ ਚਰਚਾ ਕੀਤੀ ਜਾਣੀ। ਅਜੋਕੇ ਸਮੇਂ ਵਿੱਚ ਵੀ ਬਚਪਨ ਹੈ ਤੇ ਐਤਵਾਰ ਵੀ ਆਉਂਦੇ ਨੇ, ਪਰ ਉਹ ਐਤਵਾਰ ਮੋਬਾਈਲਾਂ ਵਿੱਚ ਚੱਲ ਰਹੀਆਂ ਵੀਡੀਓ ਗੇਮਾਂ ਤੇ ਟਿਊਸ਼ਨ ਕਮਰਿਆਂ ਵਿੱਚ ਲੁਪਤ ਹੋ ਗਏ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”