Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਬ੍ਰੈਗਜ਼ਿਟ ਮੁੱਦੇ ਉੱਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਤੇ ਯੂਰਪੀ ਯੂਨੀਅਨ ਵਿੱਚ ਅੜਿੱਕਾ ਕਾਇਮ

October 18, 2018 07:00 AM

ਬਰੱਸਲਜ਼, 17 ਅਕਤੂਬਰ (ਪੋਸਟ ਬਿਊਰੋ)- ਬ੍ਰੈਗਜ਼ਿਟ (ਬ੍ਰਿਟੇਨ ਐਗਜਿ਼ਟ ਯੂਰਪੀ ਯੂਨੀਅਨ) ਸਮਝੌਤੇ ਬਾਰੇ ਬ੍ਰਿਟੇਨ ਤੇ ਯੂਰਪੀ ਯੂਨੀਅਨ (ਈ ਯੂ) ਵਿਚਾਲੇ ਅੜਿੱਕਾ ਜਾਰੀ ਹੈ। ਇਸ ਦੇ ਹੱਲ ਲਈ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਅੱਜ ਏਥੇ ਯੂਰਪੀ ਯੂਨੀਅਨ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਪਹੁੰਚ ਗਈ ਹੈ। ਉਹ ਈ ਯੂ ਤੋਂ ਵੱਖ ਹੋਣ ਦੇ ਸਮਝੌਤੇ ਉੱਤੇ ਸਹਿਮਤੀ ਬਣਾਉਣ ਦੇ ਮਸਲੇ ਉੱਤੇ ਆਪਣੀ ਗੱਲ ਰੱਖਣਗੇ।
ਵਰਨਣ ਯੋਗ ਹੈ ਕਿ ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦੇ ਹਟਣ ਦੇ ਫ਼ੈਸਲੇ ਸਬੰਧੀ ਇਸ ਹਫ਼ਤੇ ਬਰੱਸਲਸ ਵਿੱਚ ਹੋ ਰਹੇ ਸਿਖਰ ਸੰਮੇਲਨ ਵਿੱਚ ਕੁਝ ਠੋਸ ਨਤੀਜਾ ਨਿਕਲਣ ਦੀ ਆਸ ਪ੍ਰਗਟਾਈ ਗਈ ਹੈ। ਇਹ ਸੱਚਾਈ ਹੈ ਕਿ ਦੋਵਾਂ ਪੱਖਾਂ `ਚ ਬ੍ਰੈਗਜ਼ਿਟ ਮੁੱਦੇ `ਤੇ ਹਾਲੇ ਕੋਈ ਸਹਿਮਤੀ ਨਹੀਂ ਬਣ ਸਕੀ। ਈ ਯੂ ਦੇ ਮੁਖੀ ਡੋਨਾਲਡ ਟਸਕ ਨੇ ਕਿਹਾ ਹੈ, ‘ਮੈਂ ਕੱਲ੍ਹ ਪ੍ਰਧਾਨ ਮੰਤਰੀ ਥੈਰੇਸਾ ਮੇਅ ਤੋਂ ਇਹ ਪੁੱਛਣ ਜਾ ਰਿਹਾ ਹਾਂ ਕਿ ਕੀ ਉਨ੍ਹਾਂ ਕੋਲ ਇਸ ਅੜਿੱਕੇ ਨੂੰ ਦੂਰ ਕਰਨ ਦੀ ਕੋਈ ਠੋਸ ਤਜਵੀਜ਼ ਹੈ?` ਇਸ ਸੰਮੇਲਨ ਵਿੱਚ ਥੈਰੇਸਾ ਮੇਅ ਈ ਯੂ ਦੇ 27 ਹੋਰ ਦੇਸ਼ਾਂ ਦੇ ਮੁਖੀਆਂ ਸਾਹਮਣੇ ਆਪਣੀ ਗੱਲ ਰੱਖਣਗੇ।
ਡੋਨਾਲਡ ਟਸਕ ਨੇ ਸਾਫ਼ ਕੀਤਾ ਹੈ ਕਿ ਜੇ ਯੂਰਪੀ ਯੂਨੀਅਨ ਦੇ ਵਾਰਤਾਕਾਰ ਮਾਈਕਲ ਬਾਰਨੀਅਰ ਅਤੇ ਥੈਰੇਸਾ ਮੇਅ ਇਸ ਸਮਝੌਤਾ ਖਰੜੇ ਦਾ ਕੋਈ ਠੋਸ ਸੰਕੇਤ ਦਿੰਦੇ ਹਨ ਤਾਂ ਉਹ ਬ੍ਰੈਗਜ਼ਿਟ `ਤੇ ਦਸਖਤ ਲਈ ਨਵੰਬਰ `ਚ ਸਿਖਰ ਸੰਮੇਲਨ ਨਹੀਂ ਸੱਦਣਗੇ। ਜੇ ਅਜਿਹਾ ਹੋਇਆ ਤਾਂ ਇਹ ਪੂਰੀ ਪ੍ਰਕਿਰਿਆ ਦਸੰਬਰ ਤੱਕ ਟਲ਼ ਜਾਵੇਗੀ। ਇਸ ਤੋਂ ਪਹਿਲਾਂ ਦੋਵਾਂ ਧਿਰਾਂ `ਚ ਸਹਿਮਤੀ ਬਣੀ ਸੀ ਕਿ ਕਿਸੇ ਸਮਝੌਤੇ ਤੇ ਭਵਿੱਖ ਦੀ ਰੂਪ ਰੇਖਾ ਦੇ ਬਗ਼ੈਰ ਬ੍ਰਿਟੇਨ ਦਾ ਯੂਰਪੀ ਯੂਨੀਅਨ ਤੋਂ 29 ਮਾਰਚ 2019 ਨੂੰ ਬਾਹਰ ਨਿਕਲਣਾ ਆਰਥਿਕ ਤੇ ਸਿਆਸੀ ਸੰਕਟ ਹੋਵੇਗਾ। ਬ੍ਰਿਟੇਨ ਅਤੇ ਯੂਰਪੀ ਯੂਨੀਅਨ ਵਿਚਕਾਰ ਅਸਹਿਮਤੀ ਦਾ ਕਾਰਨ ਇਹ ਹੈ ਕਿ ਬ੍ਰੈਗਜ਼ਿਟ ਤੋਂ ਬਾਅਦ ਆਇਰਲੈਂਡ ਦੀ ਸਰਹੱਦ ਨੂੰ ਕਿੱਦਾਂ ਖੁੱਲ੍ਹਾ ਰੱਖਿਆ ਜਾਵੇਗਾ। ਇਸ ਮਸਲੇ ਉਤੇ ਬ੍ਰਿਟੇਨ `ਚ ਵੀ ਹਾਲਾਤ ਚੰਗੇ ਨਹੀਂ। ਥੈਰੇਸਾ ਮੇ ਨੂੰ ਆਪਣੇ ਦੇਸ਼ `ਚ ਵਿਰੋਧੀ ਧਿਰ ਦੇ ਨਾਲ-ਨਾਲ ਆਪਣੀ ਹੀ ਪਾਰਟੀ ਤੇ ਕੈਬਨਿਟ ਸਹਿਯੋਗੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ