Welcome to Canadian Punjabi Post
Follow us on

23

February 2020
ਬ੍ਰੈਕਿੰਗ ਖ਼ਬਰਾਂ :
ਲਾਈਫ ਸਟਾਈਲ

ਤਿੰਨ ਰਤਨ ਦਾਲ

September 25, 2019 01:23 PM

ਸਮੱਗਰੀ-ਛੋਲਿਆਂ ਦੀ ਦਾਲ 75 ਗਰਾਮ, ਹਰੇ ਛੋਲੇ 75 ਗਰਾਮ, ਅਰਹਰ 25 ਗਰਾਮ, ਪਾਣੀ 2300 ਮਿਲੀਲੀਟਰ, ਹਲਦੀ 1/4 ਟੀ ਸਪੂਨ, ਨਮਕ ਇੱਕ ਟੀ ਸਪੂਨ, ਹਰੀ ਮਿਰਚ ਇੱਕ, ਤੇਲ 20 ਮਿਲੀਲੀਟਰ, ਹਰੀ ਇਲਾਇਚੀ ਦੋ ਫਲੀਆਂ, ਲੌਂਗ ਦੋ ਫਲੀਆਂ, ਸੁੱਕੀ ਲਾਲ ਮਿਰਚ ਇੱਕ, ਜੀਰਾ ਅੱਧਾ ਟੀ ਸਪੂਨ, ਹਿੰਙ ਇੱਕ ਚੌਥਾਈ ਟੀ ਸਪੂਨ, ਅਦਰਕ ਅੱਧਾ ਟੀ ਸਪੂਨ, ਲਸਣ ਅੱਧਾ ਟੀ ਸਪੂਨ, ਪਿਆਜ਼ 75 ਗਰਾਮ, ਹਲਦੀ 1/4 ਟੀ ਸਪੂਨ, ਨਿੰਬੂ ਦਾ ਰਸ ਅੱਧਾ ਛੋਟਾ ਚਮਚ, ਧਨੀਆ ਦੋ ਟੇਬਲ ਸਪੂਨ।
ਵਿਧੀ- ਸਭ ਤੋਂ ਪਹਿਲਾਂ ਇੱਕ ਬਾਉਲ ਵਿੱਚ ਸਾਰੀਆਂ ਦਾਲਾਂ, 500 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਧੋ ਲਓ। ਫਿਰ ਇਸ ਨੂੰ ਦੂਸਰੇ ਬਾਉਲ ਵਿੱਚ ਪਾ ਕੇ ਉਸ ਵਿੱਚ 500 ਮਿਲੀਲੀਟਰ ਪਾਣੀ ਪਾਓ ਅਤੇ ਤੀਹ ਮਿੰਟ ਲਈ ਭਿਓਂ ਕੇ ਦਿਓ। ਇੱਕ ਪ੍ਰੈਸ਼ਰ ਕੁੱਕਰ ਵਿੱਚ 1300 ਮਿਲੀਲੀਟਰ ਪਾਣੀ, ਭਿੱਜੀ ਹੋਈ ਦਾਲ, 1/4 ਟੀ ਸਪੂਨ ਹਲਦੀ, ਇੱਕ ਟੀ ਸਪੂਨ ਨਮਕ, ਇੱਕ ਹਰੀ ਮਿਰਚ ਪਾਓ ਚੰਗੀ ਤਰ੍ਹਾਂ ਮਿਲਾਓ। ਇਸ ਨੂੰ ਢੱਕਣ ਨਾਲ ਕਵਰ ਕਰੋ ਅਤੇ ਦੋ ਸੀਟੀਆਂ ਸੁਣਨ ਤੱਕ ਪਕਾਓ। ਹੁਣ ਢੱਕਣ ਖੋਲ੍ਹੋ ਅਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਿਓ। ਫਿਰ ਇੱਕ ਭਾਰੀ ਕੜਾਹੀ ਵਿੱਚ 20 ਮਿਲੀਲੀਟਰ ਤੇਲ ਗਰਮ ਕਰੋ, ਦੋ ਫਲੀਆਂ ਹਰੀ ਇਲਾਇਚੀ, ਦੋ ਫਲੀਆਂ ਲੌਂਗ, ਇੱਕ ਸੁੱਕੀ ਲਾਲ ਮਿਰਚ, ਅੱਧਾ ਟੀ ਸਪੂਨ ਜੀਰਾ ਪਾਓ ਅਤੇ ਚੰਗੀ ਤਰ੍ਹਾਂ ਹਿਲਾਓ।
1/4 ਟੀ ਸਪੂਨ ਹਿੰਙ, ਅੱਧਾ ਟੀ ਸਪੂਨ ਅਦਰਕ, ਅੱਧਾ ਟੀ ਸਪੂਨ ਲਸਣ ਪਾਓ ਅਤੇ ਇੱਕ-ਦੋ ਮਿੰਟ ਤੱਕ ਹਿਲਾਓ। ਹੁਣ 75 ਗਰਾਮ ਪਿਆਜ਼ ਪਾਓ ਅਤੇ ਪਾਰਦਰਸ਼ੀ ਹੋਣ ਤੱਕ ਜਾਂ ਸੁਨਹਿਰੀ ਭੂਰਾ ਹੋਣ ਤੱਕ ਭੁੰਨੋ। ਇਸ ਪਿੱਛੋਂ 1/8 ਟੀ ਸਪੂਨ ਹਲਦੀ ਪਾ ਕੇ ਚੰਗੀ ਤਰ੍ਹਾਂ ਹਿਲਾਓ। ਉਬਲੀ ਹੋਈ ਦਾਲ ਪਾ ਕੇ ਇਸ ਨੂੰ ਉਬਾਲ ਲਓ। ਫਿਰ ਇਸ ਵਿੱਚ 1/2 ਟੀ ਸਪੂਨ ਨਮਕ, 1/8 ਟੀ ਸਪੂਨ ਕਾਲੀ ਮਿਰਚ ਅਤੇ ਇਸ ਨੂੰ ਚੰਗੀ ਤਰ੍ਹਾਂ ਹਿਲਾਓ। ਹੁਣ ਉਬਲੀ ਹੋਈ ਦਾਲ ਪਾ ਕੇ ਇਸ ਨੂੰ ਉਬਾਲ ਲਓ। ਫਿਰ ਇਸ ਵਿੱਚ 1/2 ਟੀ ਸਪੂਨ ਨਿੰਬੂ ਦਾ ਰਸ ਚੰਗੀ ਤਰ੍ਹਾਂ ਮਿਲਾਓ। ਫਿਰ ਹਲਕੇ ਸੇਕ 'ਤੇ ਪੰਜ-ਸੱਤ ਮਿੰਟ ਲਈ ਕੁੱਕ ਕਰੋ। ਡਿਸ਼ ਬਣ ਕੇ ਤਿਆਰ ਹੈ, ਧਨੀਏ ਨਾਲ ਗਾਰਨਿਸ਼ ਕਰੋ।

Have something to say? Post your comment