Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ
 
ਮਨੋਰੰਜਨ

ਖੁਸ਼ਮਿਜ਼ਾਜ ਕੁੜੀ ਹਾਂ : ਵਾਣੀ ਕਪੂਰ

September 25, 2019 01:16 PM

ਫਿਲਮ ‘ਸ਼ੁੱਧ ਦੇਸੀ ਰੋਮਾਂਸ’ ਨਾਲ ਫਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਵਾਣੀ ਕਪੂਰ ਨੇ ਇੱਕ ਤੋਂ ਬਾਅਦ ਇੱਕ ਤਮਿਲ ਫਿਲਮ ‘ਅਹਾ ਕਲਿਆਣਮ’ ਅਤੇ ਫਿਰ ਆਦਿੱਤਯ ਚੋਪੜਾ ਦੀ ਫਿਲਮ ‘ਬੇਫਿਕਰੇ’ ਕੀਤੀ। ਫਿਲਮਾਂ ਭਾਵੇਂ ਘੱਟ ਹੋਣ, ਪਰ ਉਸ ਨੂੰ ਯਸ਼ਰਾਜ ਪ੍ਰੋਡਕਸ਼ਨ ਵਰਗੇ ਵੱਡੇ ਬੈਨਰ ਨਾਲ ਲਾਂਚ ਕੀਤਾ ਗਿਆ ਅਤੇ ਕਿਤੇ ਕਿਤੇ ਉਹ ਆਪਣੇ ਲਈ ਨਾਂਅ ਕਮਾਉਣ ਵਿੱਚ ਸਫਲ ਵੀ ਰਹੀ। ਉਸ ਦੀਆਂ ਸਾਰੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਔਸਤ ਬਿਜ਼ਨਸ ਕੀਤਾ ਤੇ ਇਸ ਗੱਲ ਨੇ ਉਸ ਨੂੰ ਖਾਸ ਪ੍ਰੇਸ਼ਾਨ ਨਹੀਂ ਕੀਤਾ। ਫਿਲਹਾਲ ਉਸ ਦੇ ਹੱਥ 'ਚ ਦੋ ਚੰਗੀਆਂ ਫਿਲਮਾਂ ਹਨ ਅਤੇ ਉਸ ਨੂੰ ਲੱਗਦਾ ਹੈ ਕਿ ਇਨ੍ਹਾਂ ਫਿਲਮਾਂ ਦੇ ਜ਼ਰੀਏ ਉਹ ਰੇਸ 'ਚ ਸ਼ਾਮਲ ਹੋ ਜਾਵੇਗੀ। ਫਿਲਹਾਲ ਉਸ ਨੂੰ ਅਗਲੀ ਫਿਲਮ ‘ਵਾਰ’ ਦੀ ਰਿਲੀਜ਼ ਦਾ ਇੰਤਜ਼ਾਰ ਹੈ। ਪੇਸ਼ ਹਨ ਵਾਣੀ ਨਾਲ ਹੋਈ ਮੁਲਾਕਾਤ ਦੇ ਮੁੱਖ ਅੰਸ਼ :
* ਫਿਲਮ ਉਦਯੋਗ ਵਿੱਚ ਆਪਣੇ ਛੇ ਸਾਲ ਦੇ ਕਰੀਅਰ ਬਾਰੇ ਕੀ ਕਹੋਗੇ? ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਕੰਮ ਕਰਨ ਦੀ ਇੱਛਾ ਹੈ?
- ਇਹੀ ਕਿ ਇਸ ਮੌਕੇ ਮੈਂ ਲੋਕਾਂ ਨਾਲ ਸਹੀ ਵਤੀਰਾ ਬਣਾਈ ਰੱਖਣ ਦੇ ਨਾਲ ਕਈ ਹੋਰ ਸਬਕ ਸਿੱਖੇ ਹਨ। ਮੈਂ ਸਿਖਿਆ ਹੈ ਕਿ ਤੁਹਾਨੂੰ ‘ਮੋਟੀ ਚਮੜੀ’ ਰੱਖਣਾ, ਬਹੁਤ ਸਾਰਾ ਹੌਸਲਾ ਅਤੇ ਹਮੇਸ਼ਾ ਚੰਗੇ ਬਣੇ ਰਹਿਣਾ ਜ਼ਰੂਰੀ ਹੁੰਦਾ ਹੈ। ਤੁਹਾਡਾ ਰਵੱਈਆ ਸਹੀ ਹੋਣਾ ਚਾਹੀਦਾ ਹੈ, ਕਿਉਂਕਿ ਤੁਹਾਡਾ ਵਿਹਾਰ ਬਹੁਤ ਮਹੱਤਵ ਪੂਰਨ ਹੈ। ਮੈ ਖੁਦ ਬੇਹੱਦ ਖੁਸ਼ਮਿਜ਼ਾਜ ਕਿਸਮ ਦੀ ਲੜਕੀ ਹਾਂ, ਇਸ ਲਈ ਖੁਸ਼ਮਿਜ਼ਾਜ ਅਤੇ ਚੰਗੇ ਲੋਕਾਂ ਨਾਲ ਹੀ ਕੰਮ ਕਰਨਾ ਚਾਹੁੰਦੀ ਹਾਂ। ਅਜਿਹੇ ਲੋਕ ਜਿਨ੍ਹਾਂ ਵਿੱਚ ਸਕਾਰਾਤਮਕ ਨਜ਼ਰੀਆ ਹੋਵੇ। ਉਹੋ ਜਿਹੇ ਲੋਕ ਨਹੀਂ, ਜੋ ਨਕ ਚੜ੍ਹੇ, ਸ਼ਿਕਾਇਤੀ ਤੇ ਨਖਰੇ ਦਿਖਾਉਣ ਵਾਲੇ ਹੋਣ। ਮੈਂ ਹਮੇਸ਼ਾ ਚੰਗੀਆਂ ਫਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਹਾਂ।
* ਆਪਣੀ ਅਗਲੀ ਫਿਲਮ ‘ਵਾਰ’ ਬਾਰੇ ਦੱਸੋ?
- ਯਸ਼ਰਾਜ ਬੈਨਰ ਦੇ ਡਾਇਰੈਕਟਰ ਸਿਧਾਰਥ ਆਨੰਦ ਦੀ ਫਿਲਮ ‘ਵਾਰ’ ਵਿੱਚ ਮੈਂ ਬਾਲੀਵੁੱਡ ਦੇ ਦੋ ਹੈਂਡਸਮ ਹੀਰੋ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਨਾਲ ਨਜ਼ਰ ਆਵਾਂਗੀ। ਫਿਲਮ ਵਿੱਚ ਉਨ੍ਹਾਂ ਨੇ ਦਮਦਾਰ ਸਟੰਟ ਤੇ ਐਕਸ਼ਨ ਕੀਤੇ ਹਨ, ਪਰ ਦੱਸ ਦੇਵਾਂ ਕਿ ਉਨ੍ਹਾਂ ਦੋਵਾਂ ਨਾਲ ਫਿਲਮ ਵਿੱਚ ਮੈਂ ਵੀ ਐਕਸ਼ਨ ਕੀਤਾ ਤੇ ਮੇਰਾ ਇਹ ਐਕਸ਼ਨ ਹੀਰੋ ਦੇ ਐਕਸ਼ਨ ਤੋਂ ਵੱਖਰਾ ਹੈ। ਮੇਰਾ ਇਹ ਐਕਸ਼ਨ ‘ਘੁੰਗਰੂ’ ਗਾਣੇ ਵਿੱਚ ਮੇਰੇ ਡਾਂਸ ਵਿੱਚ ਨਜ਼ਰ ਆਏਗਾ। ਤੁਸ਼ਾਰ ਕਾਲੀਆ ਨੇ ਗਾਣੇ ਦੇ ਐਕਸ਼ਨ ਵਾਲੇ ਹਿੱਸੇ ਦੀ ਕੋਰੀਓਗਰਾਫੀ ਕੀਤੀ ਹੈ, ਉਨ੍ਹਾਂ ਨੇ ਇਸ ਤਰ੍ਹਾਂ ਦੇ ਸਟੰਟ 'ਚ ਐਕਸਪਰਟ ਕੁਝ ਚੰਗੇ ਕਲਾਕਾਰਾਂ ਨਾਲ ਮਿਲਵਾਇਆ, ਉਨ੍ਹਾਂ ਨਾਲ ਹੀ ਮੈਂ ਪ੍ਰੈਕਟਿਸ ਕਰਦੀ ਸੀ। ਸਕਰੀਨ 'ਤੇ ਇਕਦਮ ਪਰਫੈਕਟ ਲੱਗਾਂ, ਇਸ ਲਈ ਪੋਲ 'ਤੇ ਲੰਬੇ ਸਮੇਂ ਤੱਕ ਖੁਦ ਨੂੰ ਲਟਕਾ ਕੇ ਰੱਖਦੀ ਹਾਂ।
* ਤੁਹਾਡੀ ਫਿਲਮ ‘ਸ਼ਮਸ਼ੇਰਾ’ ਦੀ ਵੀ ਬਹੁਤ ਚਰਚਾ ਹੈ। ਕੀ ਖਾਸ ਹੈ ਇਸ ਵਿੱਚ?
- ਇਹ ਇੱਕ ਪੀਰੀਅਡ ਫਿਲਮ ਹੈ ਅਤੇ ਇਸ 'ਚ ਰਣਬੀਰ ਕਪੂਰ ਇੱਕ ਅਜਿਹੇ ਖੂੰਖਾਰ ਡਕੈਤ ਦਾ ਕਿਰਦਾਰ ਕਰ ਰਹੇ ਹਨ ਜਿਸ ਨੂੰ ਉਸ ਦੇ ਇਲਾਕੇ ਦੇ ਲੋਕ ਮਸੀਹਾ ਸਮਝਦੇ ਹਨ। ਇਹ ਫਿਲਮ 18ਵੀਂ ਸਦੀ ਦੇ ਉਨ੍ਹਾਂ ਡਕੈਤਾਂ ਦੀ ਕਹਾਣੀ ਹੈ, ਜੋ ਅੰਗਰੇਜ਼ਾਂ ਤੋਂ ਆਪਣੇ ਅਧਿਕਾਰਾਂ ਤੇ ਆਜ਼ਾਦੀ ਦੀ ਜੰਗ ਨੂੰ ਬਿਆਨ ਕਰਦੀ ਹੈ। ਫਿਲਮ ਵਿੱਚ ਰਣਬੀਰ ਦੀ ਜੋੜੀ ਮੇਰੇ ਨਾਲ ਹੈ। ਮੇਰਾ ਕਿਰਦਾਰ ਅਜਿਹੀ ਨ੍ਰਤਕੀ ਦਾ ਹੈ ਜਿਸ ਦਾ ਪਰਵਾਰ ਪਿੰਡਾਂ, ਕਸਬਿਆਂ 'ਚ ਘੁੰਮ ਘੰੁਮ ਕੇ ਰੋਜ਼ੀ-ਰੋਟੀ ਕਮਾਉਣਾ ਹੈ। ਫਿਲਮ ਵਿੱਚ ਮੈਨੂੰ ਬਿਲਕੁਲ ਦੇਸੀ ਅਵਤਾਰ ਦਿੱਤਾ ਗਿਆ ਹੈ ਅਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਆਪਣੇ ਕਿਰਦਾਰ ਨਾਲ ਇਨਸਾਫ ਕਰ ਸਕਾਂ। ਦੱਸ ਦੇਵਾਂ ਕਿ ਇਸ ਫਿਲਮ ਵਿੱਚ ਸੰਜੇ ਦੱਤ ਵਿਲੇਨ ਦਾ ਰੋਲ ਕਰ ਰਹੇ ਹਨ।
* ਅਜਿਹੀ ਕਿਹੜੀ ਚੀਜ਼ ਹੈ, ਜੋ ਤੁਹਾਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ?
- ਨਿੱਜੀ ਪੱਧਰ 'ਤੇ ਜ਼ਿੰਦਗੀ ਜਿਊਣ ਦੀ ਖੁਸ਼ੀ ਹੀ ਮੈਨੂੰ ਅੱਗੇ ਲੈ ਜਾਂਦੀ ਹੈ ਅਤੇ ਪ੍ਰੋਫੈਸ਼ਨਲ 'ਤੇ ਮੈਂ ਜਿਸ ਤਰ੍ਹਾਂ ਦਾ ਕੰਮ ਕਰਦੀ ਹਾਂ, ਉਹੀ ਮੇਰੀ ਖੁਸ਼ੀ ਹੈ। ਮੈਂ ਆਪਣੇ ਕੰਮ ਬਾਰੇ ਐਂਬੀਸ਼ੀਅਸ ਹਾਂ, ਪੈਸ਼ਨੇਟ ਹਾਂ ਅਤੇ ਇਹ ਦੋ ਚੀਜ਼ਾਂ ਅਜਿਹੀਆਂ ਹਨ, ਜੋ ਆਪਣੇ ਆਪ ਮੈਨੂੰ ਖੁਸ਼ ਕਰਦੀਆਂ ਹਨ ਅਤੇ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ।
* ਲੱਗਦਾ ਹੈ ਫਿਲਹਾਲ ਤੁਸੀਂ ਆਪਣੀ ਬਾਡੀ 'ਤੇ ਕਾਫੀ ਮਿਹਨਤ ਕੀਤੀ ਹੈ?
- ਜੀ ਹਾਂ, ਕਿਉਂਕਿ ‘ਬੇਫਿਕਰੇ' ਤੋਂ ਬਾਅਦ ਮੈਂ ਆਪਣੀ ਬਾਡੀ 'ਤੇ ਖਾਸ ਧਿਆਨ ਨਹੀਂ ਦਿੱਤਾ ਸੀ। ਹਰ ਤਰ੍ਹਾਂ ਦਾ ਖਾਣਾ ਖਾ ਲੈਂਦੀ ਸੀ ਤੇ ਹੈਲਦੀ ਫੂਡ ਤੋਂ ਦੂਰ ਰਹਿੰਦੀ ਸੀ। ਕਹਿ ਸਕਦੇ ਹੋ ਕਿ ‘ਵਾਰ' ਤੋਂ ਪਹਿਲਾਂ ਮੈਂ ਆਪਣੀ ਬੈਸਟ ਸ਼ੇਪ ਵਿੱਚ ਨਹੀਂ ਸੀ। ਇਸ ਵਜ੍ਹਾ ਨਾਲ ਮੈਨੂੰ ਬਾਡੀ ਉਪਰ ਬਹੁਤ ਕੰਮ ਕਰਨਾ ਪਿਆ। ਜਦੋਂ ਮੈਂ ਕਾਸਟਿਊਮ ਟਰਾਇਲ ਕੀਤਾ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਥੋੜ੍ਹਾ ਭਾਰ ਘਟਾਉਣਾ ਪਏਗਾ। ਮੈਂ ਇਸ ਲਈ ਨਿਊਟ੍ਰੀਸ਼ੀਅਨਸ ਨਾਲ ਭਰਿਆ ਸਿਕਸ ਮੀਲ ਪੈਕ ਲੈ ਰਹੀ ਸੀ। ਮੈਂ ਇੰਟੈਂਸ ਐਕਸਰਸਾਈਜ਼ ਅਤੇ ਡਾਇਟ ਦੀ ਮਦਦ ਲਈ। ਉਂਝ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੈਂ ਫਿਟਨੈਸ ਫ੍ਰੀਕ ਨਹੀਂ ਹਾਂ।
* ਭਵਿੱਖ ਦੀਆਂ ਕੀ ਯੋਜਨਾਵਾਂ ਹਨ?
- ਕਿੰਨਾ ਕੁਝ ਹੈ ਕਰਨ ਲਈ, ਕਿੰਨੇ ਸਾਰੇ ਚੈਲੇਂਜਸ ਹਨ ਰਸਤੇ 'ਚ ਜਿਨ੍ਹਾਂ ਦਾ ਮੈਂ ਇੰਤਜ਼ਾਰ ਵੀ ਕਰ ਰਹੀ ਹਾਂ। ਮੈਂ ਇੱਕ ਐਕਸ਼ਨ ਫਿਲਮ, ਇੱਕ ਫੁੱਲ ਆਨ ਕਾਮੇਡੀ ਫਿਲਮ, ਫੈਮਿਲੀ ਡਰਾਮਾ ਅਤੇ ਦਿਲ ਨੂੰ ਛੂਹ ਲੈਣ ਵਾਲੀ ਰੋਮਾਂਟਿਕ ਫਿਲਮ ਕਰਨਾ ਚਾਹੁੰਦੀ ਹਾਂ। ਮੈਂ ਇੰਤਜ਼ਾਰ ਕਰ ਰਹੀ ਹਾਂ ਕਿ ਮੈਨੂੰ ਉਹੋ ਜਿਹਾ ਕੰਮ ਮਿਲੇ, ਜਿਹੋ ਜਿਹਾ ਮੈਂ ਕਰਨਾ ਚਾਹੁੰਦੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ