Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

'ਏਅਰਪੋਰਟ ਰੱਨਵੇਅ ਰੱਨ' ਵਿਚ ਢਾਈ ਹਜ਼ਾਰ ਦੇ ਕਰੀਬ ਦੌੜਾਂਕਾਂ ਨੇ ਲਿਆ ਹਿੱਸਾ

September 25, 2019 01:02 PM

ਟੀ.ਪੀ.ਏ.ਆਰ. ਕਲੱਬ ਦੇ 85 ਮੈਂਬਰ ਇਸ ਵਿਚ ਸ਼ਾਮਲ ਹੋਏ

ਮਿਸੀਸਾਗਾ, (ਡਾ. ਝੰਡ) -ਲੰਘੇ ਸ਼ਨੀਵਾਰ 21 ਸਤੰਬਰ ਨੂੰ ਪੀਅਰਸਨ ਟੋਰਾਂਟੋ ਏਅਰਪੋਰਟ ਦੇ ਰੱਨਵੇਅ ਨੰਬਰ 1 ਉੱਪਰ ਹੋਈ 'ਏਅਰਪੋਰਟ ਰੱਨਵੇਅ ਰੱਨ' ਵਿਚ 2500 ਦੇ ਲੱਗਭੱਗ ਲੋਕਾਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ ਦੋ ਹਜ਼ਾਰ ਦੇ ਲੱਗਭੱਗ 5 ਕਿਲੋਮੀਟਰ ਦੌੜਨ ਤੇ ਪੈਦਲ ਵਾੱਕ ਕਰਨ ਵਾਲੇ ਸਨ ਅਤੇ ਬਾਕੀ 2 ਕਿਲੋਮੀਟਰ ਵਾਲੇ ਸਨ ਜਿਨ੍ਹਾਂ ਵਿਚ ਕਈ ਛੋਟੇ ਬੱਚੇ ਵੀ ਸ਼ਾਮਲ ਸਨ। ਕਈ ਮਾਪੇ ਤਾਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਸਟਰੌਲੀਆਂ ਵਿਚ ਪਾਈ 2 ਕਿਲੋਮੀਟਰ ਵਾਲੀ ਰੱਨ-ਕਮ-ਵਾੱਕ ਲਈ ਚੱਲ ਰਹੇ ਸਨ।

 
ਪ੍ਰਬੰਧਕਾਂ ਵੱਲੋਂ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਸਾਰੇ ਦੌੜਾਕ ਤੇ ਵਾੱਕਰ ਨਿਸਚਿਤ ਜਗ੍ਹਾ 3045 ਇਲੈੱਕਟਰਾ ਕੋਰਟ, ਮਿਸੀਸਾਗਾ ਵਿਖੇ ਪਹੁੰਚ ਕੇ ਵਿਸ਼ਾਲ ਸ਼ੈੱਡ-ਨੁਮਾ ਹਾਲ ਵਿਚ ਅੱਠ ਵਜੇ ਇਕੱਤਰ ਹੋਣੇ ਸ਼ੁਰੂ ਗਏ ਜਿੱਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਲਈ ਚਾਹ-ਪਾਣੀ ਤੇ ਕਾਫ਼ੀ ਦਾ ਵਧੀਆ ਇੰਤਜ਼ਾਮ ਕੀਤਾ ਗਿਆ ਸੀ। ‘ਏਅਰ ਕੈਨੇਡਾ’ ਅਤੇ ਅਤੇ ਹੋਰ ਕਈਆਂ ਨੇ ਲੋਕਾਂ ਨੂੰ ਆਪਣੀ ਇਨਫ਼ਰਮੇਸ਼ਨ ਦੇਣ ਲਈ ਆਪੋ ਆਪਣੇ ਸਟਾਲ ਲਗਾਏ ਹੋਏ ਸਨ। ਨਾਲ ਹੀ ਉਹ ਇਸ ਰੱਨ ਵਿਚ ਭਾਗ ਲੈਣ ਵਾਲਿਆਂ ਨੂੰ ਧੱਪ ਵਾਲੀਆਂ ਐਨਕਾਂ (ਗੌਗਲਜ਼) ਤੇ ਕਈ ਹੋਰ ਤੋਹਫ਼ੇ ਦੇ ਰਹੇ ਸਨ।
ਸਾਢੇ ਕੁ ਅੱਠ ਵਜੇ ਪ੍ਰਬੰਧਕਾਂ ਵੱਲੋਂ ਸਾਰਿਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ ਅਤੇ ਨਾਲ ਹੀ ਉਨ੍ਹਾਂ ਨੂੰ ਇਸ ਦੌੜ ਲਈ ਵਾਰਮ-ਅੱਪ ਕਰਨ ਲਈ 15 ਕੁ ਮਿੰਟ ਹਲਕੀਆਂ ਵਰਜਿਸ਼ਾਂ ਕਰਵਾਈਆਂ ਗਈਆਂ। ਪੌਣੇ ਨੌਂ ਵਜੇ 5 ਕਿਲੋਮੀਟਰ ਦੌੜਨ ਤੇ ਵਾਕ ਕਰਨ ਵਾਲਿਆਂ ਲਈ ਹਾਲ ਵਿੱਚੋਂ ਬਾਹਰ ਜਾਣ ਲਈ ਗੇਟ ਖੋਲ੍ਹ ਦਿੱਤਾ ਗਿਆ ਅਤੇ ਉਹ ਹੌਲੀ-ਹੌਲੀ ਪੈਦਲ ਮਾਰਚ ਕਰਦੇ ਹੋਏ ਸਟਾਰਟ-ਲਾਈਨ ਵੱਲ ਵੱਧਣ ਲੱਗੇ ਜਿੱਥੇ ਉਨ੍ਹਾਂ ਦੇ ਦੌੜ ਸ਼ੁਰੂ ਹੋਣ ਦਾ ਸਮਾਂ ਸਵੈ-ਚਾਲਕ ਯੰਤਰਾਂ ਨਾਲ ਸ਼ੁਰੂ ਹੋਣਾ ਸੀ। ਕਈ ਦੌੜਦੇ ਅਤੇ ਕਈ ਆਪਣੀ ਚਾਰੇ ਪੈਦਲ ਤੁਰਦੇ ਹੋਏ ਆਪਸ ਵਿਚ ਗੱਲਾਂ-ਬਾਤਾਂ ਕਰਦੇ ਰੱਨਵੇਅ ਨੰਬਰ 1 'ਤੇ ਜਾ ਰਹੇ ਸਨ ਅਤੇ ਨਾਲ਼ ਦੀ ਨਾਲ਼ ਦੂਸਰੇ ਰੱਨਵੇਅ ਉੱਪਰ ਹੇਠਾਂ ਉੱਤਰਦੇ ਜਹਾਜ਼ਾਂ ਦੇ ਖ਼ੂਬਸੂਰਤ ਦ੍ਰਿਸ਼ ਵੀ ਮਾਣ ਰਹੇ ਸਨ। ਇਹ ਇਕ ਤਰ੍ਹਾਂ ‘ਟੂ-ਇਨ-ਵੱਨ’ ਵਾਲਾ ਨਜ਼ਾਰਾ ਸੀ ਜਿਸ ਨੂੰ ਬਾਖੁਬੀ ਮਾਣਿਆਂ ਜਾ ਰਿਹਾ ਸੀ। ਥਾਂ-ਥਾਂ ‘ਤੇ ਤਾਇਨਾਤ ਵਾਲੰਟੀਅਰ ਦੌੜਾਕਾਂ ਤੇ ਵਾੱਕਰਾਂ ਦਾ ਇਸ ਈਵੈਂਟ ਵਿਚ ਭਾਗ ਲੈਣ ‘ਤੇ ਉਨ੍ਹਾਂ ਦਾ ਭਰਵਾਂ ਸੁਆਗ਼ਤ ਕਰ ਰਹੇ ਸਨ ਅਤੇ ਉਨ੍ਹਾਂ ਨੂੰ ‘ਬਕ-ਅੱਪ’ ਕਰ ਰਹੇ ਸਨ।
ਢਾਈ ਕਿਲੋਮੀਟਰ ਦੀ ਦੂਰੀ 'ਤੇ ਇਨ੍ਹਾਂ ਸਾਰਿਆਂ ਨੇ ‘ਯੂ-ਟਰਨ’ ਲੈਣੀ ਸੀ ਜਿੱਥੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਉੱਥੇ ਤਾਇਨਾਤ ਕੀਤੇ ਹੋਏ ਵਾਲੰਟੀਅਰ ਹੱਥਾਂ ਵਿਚ ਪਾਣੀ ਦੀਆਂ ਬੋਤਲਾਂ ਫੜ੍ਹੀ ਦੌੜਾਕਾਂ ਤੇ ਵਾੱਕਰਾਂ ਨੂੰ ਫੜਾ ਰਹੇ ਸਨ। ਵਾਪਸੀ ‘ਤੇ ‘ਫਿਨਿਸ਼-ਪੁਆਇੰਟ’ ਉੱਪਰ ਪਹੁੰਚਣ ‘ਤੇ ਵਾਲੰਟੀਅਰਾਂ ਵੱਲੋਂ ਸਾਰੇ ਪਾਰਟੀਸੀਪੈਂਟਾਂ ਦੇ ਗਲ਼ਾਂ ਵਿਚ ਮੈਡਲ ਪਾ ਕੇ ੳੇਨ੍ਹਾਂ ਦਾ ਸੁਆਗ਼ਤ ਕੀਤਾ ਜਾ ਰਿਹਾ ਸੀ। ਏਅਰ ਕੈਨੇਡਾ ਕੰਪਨੀ ਵੱਲੋਂ ਇੱਥੇ ਇਸ ਰੱਨਵੇਅ ਉੱਪਰ ਆਪਣਾ ਇਕ ਜਹਾਜ਼ ਖੜਾ ਕੀਤਾ ਗਿਆ ਸੀ ਜਿਸ ਦੇ ਅੱਗੇ ਖਲੋ ਕੇ ਦੌੜਾਕ ਤੇ ਵਾੱਕਰ ਗਰੁੱਪਾਂ ਵਿਚ ਅਤੇ ਇਕੱਲੇ-ਇਕੱਲੇ ਆਪਣੀਆਂ ਤਸਵੀਰਾਂ ਖਿਚਵਾ ਰਹੇ ਸਨ। ਥੋੜ੍ਹੀ ਜਿਹੀ ਦੂਰੀ ‘ਤੇ ‘ਫੈੱਡੈੱਕਸ’ ਕੰਪਨੀ ਵਾਲਿਆਂ ਦਾ ਵੀ ਇਕ ਜਹਾਜ਼ ਖੜਾ ਸੀ ਜਿਸ ਦੇ ਸਾਹਮਣੇ ਅਤੇ ਕਈ ਉਸ ਦੇ ਵਿਚ ਬੈਠ ਕੇ ਆਪਣੀਆਂ ਤਸਵੀਰਾਂ ਖਿਚਵਾ ਰਹੇ ਸਨ। ਵੱਡੇ ਹਾਲ ਵਿਚ ਵਾਪਸ ਪਹੁੰਚਣ ‘ਤੇ ਸਾਰਿਆਂ ਨੂੰ ਫ਼ਰੂਟ ਦੀ ਰਿਫ਼ਰੈੱਸ਼ਮੈਂਟ ਦਿੱਤੀ ਜਾ ਰਹੀ ਸੀ। ਸਾਰੇ ਹੀ ਬੜੇ ਖੁਸ਼ ਨਜ਼ਰ ਆ ਰਹੇ ਸਨ। ਦਰਅਸਲ, ਇਹੋ ਜਿਹੇ ਕਮਿਊਨਿਟੀ ਈਵੈਂਟ ਕੈਨੇਡਾ ਵਿਚ ਵਿਚਰ ਰਹੀਆਂ ਵੱਖ-ਵੱਖ ਕਮਿਊਨਿਟੀਆਂ ਵਿਚਕਾਰ ਆਪਸੀ ਤਾਲ-ਮੇਲ ਕਾਇਮ ਕਰਨ ਵਿਚ ਕਾਫ਼ੀ ਸਹਾਈ ਹੁੰਦੇ ਹਨ ਅਤੇ ਇੱਥੇ ਇਸ ਈਵੈਂਟ ਵਿਚ ਤਾਂ ਲੱਗਭੱਗ ਹਰੇਕ ਕਮਿਊਨਿਟੀ ਦੇ ਲੋਕ ਵਿਖਾਈ ਦੇ ਰਹੇ ਸਨ।
ਇਸ ਦੌਰਾਨ ਬਰੈਂਪਟਨ ਦੀ ਇਨ੍ਹੀਂ ਦਿਨੀਂ ਚਰਚਿਤ ਟੀ.ਪੀ.ਏ.ਆਰ. ਕਲੱਬ ਦੇ 85 ਮੈਂਬਰਾਂ ਨੇ ਕਲੱਬ ਦੀਆਂ ਪੀਲੇ ਰੰਗ ਦੀਆਂ ਟੀ-ਸ਼ਰਟਾਂ ਤੇ ਸ਼਼ਰਦੱਈ ਦਸਤਾਰਾਂ ਪਹਿਨ ਕੇ ਇਸ ਈਵੈਂਟ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆਂ। ਇਨ੍ਹਾਂ ਵਿਚ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ 93-ਸਾਲਾ ਵਤਨ ਸਿੰਘ ਗਿੱਲ, 76 ਸਾਲਾ ਈਸ਼ਰ ਸਿੰਘ ਚਾਹਲ, 73 ਸਾਲਾ ਬਲਕਾਰ ਸਿੰਘ ਖਾਲਸਾ, ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ, ਜੀ.ਟੀ.ਅੱਮ. ਦੇ ਬਲਜਿੰਦਰ ਸਿੰਘ ਲੇਲਣਾ ਤੇ ਜਸਪਾਲ ਸਿੰਘ ਗਰੇਵਾਲ, ਡਾ. ਜੈਪਾਲ ਸਿੱਧੂ, ਹਰਭਜਲ ਸਿੰਘ ਗਿੱਲ ਤੇ ਹੋਰਨਾਂ ਸਮੇਤ ਕਲੱਬ ਦੇ ਸੱਭ ਤੋਂ ਛੋਟੇ ਮੈਂਬਰ 6 ਸਾਲਾ ਈਥਨ ਗਰੇਵਾਲ ਅਤੇ ਉਸ ਤੋਂ ਵੱਡੇ 11 ਸਾਲਾ ਤਜਿੰਦਰਪਾਲ ਸਿੰਘ ਸ਼ਾਮਲ ਸਨ। ਕਲੱਬ ਦੇ ਲਈ ਇਹ ਹੋਰ ਵੀ ਮਾਣ ਵਾਲੀ ਗੱਲ ਸੀ ਕਿ ਇਸ ਵਾਰ ਇਸ ਦੀਆਂ 15 ਲੇਡੀ ਮੈਂਬਰਾਂ ਨੇ ਇਸ ਈਵੈਂਟ ਵਿਚ ਭਾਗ ਲਿਆ, ਜਦਕਿ ਇਸ ਤੋਂ ਪਹਿਲਾਂ ਇਨ੍ਹਾਂ ਦੀ ਗਿਣਤੀ ਮਸਾਂ 3-4 ਹੀ ਹੁੰਦੀ ਸੀ। ਇਸ ਰੱਨਵੇਅ ਰੱਨ ਵਿਚ ਬੇਸ਼ਕ ਕਲੱਬ ਦੇ ਬਹੁਤ ਸਾਰੇ ਦੌੜਾਕ ਸ਼਼ੁਗਲੀਆਂ ਤੌਰ ‘ਤੇ ਹੀ ਸ਼ਾਮਲ ਹੋਏ ਪਰ ਫਿਰ ਵੀ ਇਸ ਦੌਰਾਨ ਕਈ ਮੈਂਬਰਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚੋਂ ਸੋਢੀ ਕਿੰਗ 21 ਮਿੰਟ 43 ਸਕਿੰਟ, ਕਾਇਲ ਬਿਨਲੇ 23 ਮਿੰਟ 1 ਸਕਿੰਟ, ਕੁਲਦੀਪ ਗਰੇਵਾਲ 25 ਮਿੰਟ 35 ਸਕਿੰਟ, ਰੈਮੀ ਪੁਨੀਆ 26 ਮਿੰਟ 37 ਸਕਿੰਟ ਦੇ ਸਮੇਂ ਨਾਲ ਵਧੀਆ ਸਥਾਨ ਪ੍ਰਾਪਤ ਕੀਤੇ। ਕਲੱਬ ਦੀ ਲੇਡੀ ਮੈਂਬਰ ਪ੍ਰਦੀਪ ਪਾਸੀ ਨੇ ਇਹ ਦੌੜ 27 ਮਿੰਟ 41 ਸਕਿੰਟ ਵਿਚ ਲਗਾਈ।
ਸ਼ਾਮ ਨੂੰ ਜੀ.ਟੀ.ਐੱਮ. ਦੇ ਭਾਈਵਾਲ ਸੁਭਾਸ਼ ਸ਼ਰਮਾ ਵੱਲੋਂ ਆਪਣੇ ਘਰ ਦੇ ਖੁੱਲ੍ਹੇ ਬੈਕਯਾਰਡ ਵਿਚ ਕਲੱਬ ਦੇ ਮੈਂਬਰਾਂ ਨੂੰ ਸ਼ਾਨਦਾਰ ਡਿਨਰ ਪਾਰਟੀ ਕੀਤੀ ਗਈ ਜਿਸ ਦਾ ਉੱਥੇ ਪਹੁੰਚਣ ਵਾਲਿਆਂ ਨੇ ਭਰਪੂਰ ਅਨੰਦ ਲਿਆ। ਇਸ ਮੌਕੇ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਵੱਲੋਂ ਇਸ ਈਵੈਂਟ ਵਿਚ ਸ਼ਾਮਲ ਹੋਣ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ‘9 ਆਟੋ ਸੇਲਜ਼’ ਦੇ ਕਰਤਾ-ਧਰਤਾ ਹਰਜੀਤ ਪੰਨੂੰ ਅਤੇ ‘ਅਰਬਨ ਸਟੋਰ’ ਦੇ ਮਾਲਕ ਤਜਿੰਦਰ ਦੇਵਗਨ ਵੱਲੋਂ ਕਲੱਬ ਦੀ 500-500 ਡਾਲਰਾਂ ਨਾਲ ਹੌਸਲਾ-ਅਫ਼਼ਜ਼ਾਈ ਕੀਤੀ ਗਈ ਹੈ। ਕਲੱਬ ਇਸ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ