Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਸ਼ਹੀਦੇ-ਆਜ਼ਮ ਭਗਤ ਸਿੰਘ ਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਦੂਸਰੀ ਰੱਨ ਐਂਡ ਵਾੱਕ ਫ਼ਾਰ ਐਜੂਕੇਸ਼ਨ 29 ਸਤੰਬਰ ਨੂੰ

September 25, 2019 01:00 PM

ਬਰੈਂਪਟਨ, (ਡਾ.ਝੰਡ) -ਤਰਕਸ਼ੀਲ ਸੋਸਾਇਟੀ ਆਫ਼ ਅਮੈਰਿਕਾ ਦੇ ਕੋਆਰਡੀਨੇਟਰ ਬਲਦੇਵ ਸਿੰਘ ਰਹਿਪਾ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੋਸਾਇਟੀ ਵੱਲੋਂ ਸ਼ਹੀਦੇ-ਆਜ਼ਮ ਸ. ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਨੂੰ ਸਮੱਰਪਿਤ ਵਾਕ ਐਂਡ ਰੱਨ ਫ਼ਾਰ ਐਜੂਕੇਸ਼ਨ 29 ਸਤੰਬਰ ਦਿਨ ਐਤਵਾਰ ਨੂੰ ਬਰੈਂਪਟਨ ਦੇ ਚਿੰਗਆੂਕੂਜ਼ੀ ਪਾਰਕ ਦੇ ਸਟਡੀਅਮ ਵਿਖੇ ਸਵੇਰੇ 9.00 ਵਜੇ ਕਰਵਾਈ ਜਾਏਗੀ। ਇਹ ਪਾਰਕ ਬਰੈਮਲੀ ਰੋਡ ਅਤੇ ਕੁਈਨਜ਼ ਸਟਰੀਟ ਦੀ ਨੁੱਕਰ ਵਿਚ ਹੈ।
ਤਰਕਸ਼ੀਲ ਸੋਸਾਇਟੀ ਵੱਲੋਂ ਕਰਵਾਏ ਜਾ ਰਹੇ ਇਸ ਈਵੈਂਟ ਵਿਚ 5 ਕਿਲੋਮੀਟਰ ਅਤੇ 10 ਕਿਲੋਮੀਟਰ ਰੱਨ ਐਂਡ ਵਾਕ ਤੋਂ ਇਲਾਵਾ 6 ਸਾਲ ਜਾਂ ਇਸ ਤੋਂ ਛੋਟੀ ਉਮਰ ਵਾਲੇ ਬੱਚਿਆਂ ਲਈ ਇਕ ਕਿਲੋਮੀਟਰ ਦੌੜ ਤੇ ਵਾੱਕ ਵੀ ਕਰਵਾਈ ਜਾ ਰਹੀ ਹੈ। ਸੁਸਾਇਟੀ ਦਾ ਮਕਸਦ ਜਿੱਥੇ ਸਾਰਿਆਂ ਨੂੰ ਚੰਗੀ ਤੇ ਤੰਦਰੁਸਤ ਸਿਹਤ ਨਾਲ ਜੋੜਨ ਦਾ ਉਪਰਾਲਾ ਕਰਨਾ ਹੈ, ਉੱਥੇ ਬੱਚਿਆਂ ਨੂੰ ਇਸ ਈਵੈਂਟ ਦੇ ਨਾਲ ਜੋੜਨਾ ਵੀ ਹੈ ਤਾਂ ਜੋ ਉਹ ਦੌੜਾਂ ਅਤੇ ਖੇਡਾਂ ਵੱਲ ਰੁਚਿਤ ਹੋ ਕੇ ਵੱਡੇ ਹੋ ਕੇ ਆਪਣੀ ਸਿਹਤ ਦਾ ਖਿ਼ਆਲ ਰੱਖ ਸਕਣ। ਵੱਡਿਆਂ ਦੇ ਲਈ ਰਜਿਸਟ੍ਰੇਸ਼ਨ ਫ਼ੀਸ ਸੋਸਾਇਟੀ ਵੱਲੋਂ ਕੇਵਲ 15 ਡਾਲਰ ਰੱਖੀ ਗਈ ਹੈ ਜਿਸ ਵਿਚ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਸ਼ਾਨਦਾਰ ਟੀ-ਸਰਟ ਅਤੇ ਮੈਡਲ ਸ਼ਾਮਲ ਹਨ। ਜਿਨ੍ਹਾਂ ਦੌੜਾਕਾਂ ਕੋਲ ਇਸ ਈਵੈਂਟ ਵਾਲੀਆਂ ਪਿਛਲੇ ਸਾਲ ਵਾਲੀਆਂ ਟੀ-ਸ਼ਰਟਾਂ ਹਨ, ਉਹ ਆਪਣੀ ਰਜਿਸਟ੍ਰੇਸ਼ਨ ਕੇਵਲ 5 ਡਾਲਰ ਵਿਚ ਕਰਵਾ ਸਕਦੇ ਹਨ, ਜਦਕਿ ਛੇ ਸਾਲ ਜਾਂ ਇਸ ਤੋਂ ਛੋਟੇ ਬੱਚਿਆਂ ਲਈ ਇਹ ਰਜਿਸਟ੍ਰੇਸ਼ਨ ਫ਼ਰੀ ਹੈ। ਦੌੜ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਅਤੇ ਦਿਲਕਸ਼ ਇਨਾਮ ਦਿੱਤੇ ਜਾਣਗੇ।
ਇਸ ਈਵੈਂਟ ਲਈ ਰਜਿਸਟ੍ਰੇਸ਼ਨ ਸਵੇਰੇ 9.00 ਵਜੇ ਤੋਂ 10.00 ਵਜੇ ਤੱਕ ਹੋਵੇਗੀ। ਉਪਰੰਤ, ਪੰਜਾਬੀ ਦੇ ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ ਜਿਨ੍ਹਾਂ ਨੇ ਖੇਡਾਂ ਸਬੰਧੀ ਦਰਜਨਾਂ ਪੁਸਤਕਾਂ ਲਿਖੀਆਂ ਹਨ ਤੇ ਖ਼ੁਦ ਆਪ ਵੀ ਵਧੀਆ ਖਿਡਾਰੀ ਰਹੇ ਹਨ ਅਤੇ 93 ਸਾਲਾ ਸੀਨੀਅਰ ਦੌੜਾਕ ਸੇਵਾ-ਮੁਕਤ ਹਾਈ ਸਕੂਲ ਮੁੱਖ ਅਧਿਆਪਕ ਜਿਹੜੇ ਕਿ ਓਨਟਾਰੀਓ ਦੀਆਂ ਸੀਨੀਅਰਜ਼ ਮਾਸਟਰਜ਼ ਗੇਮਾਂ ਵਿਚ ਆਪਣੇ ਉਮਰ-ਵਰਗ ਵਿਚ ਚੈਂਪੀਅਨ ਰਹੇ ਹਨ, ਨੂੰ ਤਰਕਸ਼ੀਲ ਸੋਸਾਇਟੀ ਵੱਲੋਂ ਸਨਮਾਨਿਤ ਕੀਤਾ ਜਾਏਗਾ। ਇਨ੍ਹਾਂ ਤੋਂ ਇਲਾਵਾ ਰੈੱਸਲਿੰਗ (ਭਲਵਾਨੀ) ਦੇ ਖ਼ੇਤਰ ਵਿਚ ਕੈਨੇਡਾ ਵਿਚ ਪ੍ਰੋਵਿੰਸ਼਼ੀਅਲ, ਨੈਸ਼ਨਲ ਅਤੇ ਇੰਟਰਨੈਸ਼ਨਲ 'ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ। ਈਵੈਂਟ ਦੌਰਾਨ ਦੌੜਾਕਾਂ ਲਈ ਰਿਫ਼ਰੈੱਸ਼ਮੈਂਟ ਦਾ ਵਧੀਆ ਪ੍ਰਬੰਧ ਹੋਵੇਗਾ।
ਜਿਖਲਰਯੋਗ ਹੈ ਕਿ ਤਰਕਸ਼ੀਲ ਸੋਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਇਹ ਦੂਸਰਾ ਈਵੈਂਟ ਹੈ। ਪਿਛਲੇ ਸਾਲ ਇਸ ਈਵੈਂਟ ਵਿਚ 200 ਦੇ ਲੱਗਭੱਗ ਦੌੜਾਕਾਂ ਤੇ ਵਾੱਕਰਾਂ ਨੇ ਭਾਗ ਲਿਆ ਸੀ। ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਵੱਡੀ ਗਿਣਤੀ ਵਿਚ ਇਸ ਈਵੈਂਟ ਵਿਚ ਭਾਗ ਲੈ ਰਹੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਲਦੇਵ ਸਿੰਘ ਰਹਿਪਾ ਨੂੰ 416-881-7202 ਜਾਂ ਨਿਰਮਲ ਸਿੰਘ ਸੰਧੂ ਨੂੰ 416-835-3450 'ਤੇ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ