Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਕਰਾਂਤੀਕਾਰੀ ਸ਼ਾਇਰ ਬਾਬਾ ਨਜਮੀ ਦੀ ਪੁਸਤਕ ‘ਮੈਂ ਇਕਬਾਲ ਪੰਜਾਬੀ ਦਾ’ ਰਿਲੀਜ਼

September 25, 2019 12:57 PM

ਬਰੈਂਪਟਨ, 25 ਸਤੰਬਰ (ਸਤਿਬੀਰ ਸਿੰਘ): ਕਨੇਡਾ ਦੇ ਸਿਰਮੌਰ ਲੇਖਕ ਇਕਬਾਲ ਮਾਹਲ, ਪਰਮਜੀਤ ਦਿਉਲ, ਹੀਰਾ ਰੰਧਾਵਾ ਅਤੇ ਸੁੰਦਰਪਾਲ ਕੌਰ ਰਾਜਾਸਾਂਸੀ ਨੇ ਸਾਂਝੇ ਤੌਰ ਤੇ ਅੱਜ ਇਥੇ ਮਾਲਟਿਨ ਦੇ ਪੰਜਾਬੀ ਬਿਜ਼ਨਿਸ ਸੈਂਟਰ ਵਿਚ ਚਲ ਰਹੇ ਪੁਸਤਕ ਮੇਲੇ #132-2980 NEAR MALTON GURUDAWARA ,THE GREAT PUNJAB BUSSINESS CENTER, MISSISAUGA  ,ਵਿਚ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਉਘੇ ਕਰਾਂਤੀਕਾਰੀ ਸ਼ਾਇਰ ਬਾਬਾ ਨਜਮੀ ਦੇ ਸਮੁਚੇ ਕਲਾਮ ਦੀ ਪੁਸਤਕ ‘‘ ਮੈਂ ਇਕਬਾਲ ਪੰਜਾਬੀ ਦਾ” ਰਿਲੀਜ਼ ਕੀਤੀ। ਬਾਬਾ ਨਜਮੀ ਦਾ ਅਸਲ ਨਾਂ ਬਸ਼ੀਰ ਹੁਸੈਨ ਹੈ ਜਿਸ ਨੂੰ ਜਨਾਬ ਤਾਹਿਰ ਸਾਹਿਬ ਨੇ ਨਜਮੀ ਤਖੱਲਸ ਦਿਤਾ ਤੇ ਫੇਰ ਇਕ ਨਾਟਕ ਚ ਬਜੁਰਗ ਦਾ ਰੋਲ ਕਰਨ ਤੇ ਲੋਕ ਉਨਾਂ੍ਹ ਨੂੰ ਬਾਬਾ ਨਜਮੀ ਕਹਿਣ ਲੱਗ ਪਏ ਅਤੇ ਇਹੀ ਨਾਂ ਪ੍ਰਚਲਤ ਹੋ ਗਿਆ,
ਇਸ ਮੌਕੇ ਬੋਲਦਿਆਂ ਇਕਬਾਲ ਮਾਹਲ ਨੇ ਕਿਹਾ ਕਿ ਨਜਮੀ ਲਹਿੰਦੇ ਪੰਜਾਬ ਦਾ ਹੀ ਨਹੀਂ ਸੰਸਾਰ ਭਰ ਦੇ ਕਿਰਤੀਆ ਦਾ ਮਾਣਮੱਤਾ ਕਵੀ ਹੈ। ਗਰੀਬਾਂ ਲਈ ਉਸਦੇ ਮਨ ਵਿਚ ਤੜਪ ਹੈ। ਕਿਰਤ ਦੀ ਲੱੁਟ ਕਰਨ ਵਾਲਿਆਂ ਦੇ ਖਿਲਾਫ ਉਹ ਸਟੇਜ ਤੇ ਕਵਿਤਾ ਇਉਂ ਪੜਦਾ ਹੈ ਜਿਵੇਂ ਪਾਣੀਪਤ ਚੌਥੀ ਲੜਾਈ ਲੜਨ ਜਾ ਰਿਹਾ ਹੋਵੇ। ਉਸਦੀ ਹਰ ਨਜ਼ਮ ਵਿਚ ਇਕ ਗਹਿਰਾ ਦਰਦ ਤੇ ਜੀਵਨ ਦੀ ਕੌੜੀ ਸਚਾਈ ਹੈ। ਆਪਣੀ ਮਾਂ ਬੋਲੀ ਲਈ ਉਹ ਆਪਣੇ ਸੰਗੀਆਂ ਨਾਲ ਰਲ ਕੇ ਪਾਕਿਸਤਾਨ ਵਿਚ ਸ਼ੰਘਰਸ ਕਰ ਰਿਹਾ ਹੈ। ਉਸਦੇ ਰੋਮ ਰੋਮ ਵਿਚ ਪੰਜਾਬੀ ਬੋਲੀ ਲਈ ਸ਼ਰਧਾ ਤੇ ਪ੍ਰੇਮ ਹੈ।
ਪੰਜਾਬੀ ਦੀ ਕਵਿੱਤਰੀ ਪਰਮਜੀਤ ਦਿਉਲ ਨੇ ਕਿਹਾ ਕਿ ਨਜਮੀ ਨੇ ਲੋਕ ਭਾਸ਼ਾ ਵਿਚ ਲੋਕਾਂ ਦੇ ਦੁਖਾਂ ਦਰਦਾਂ ਦੀ ਗਲ ਕਰਕੇ ਆਪਣੇ ਕਲਾਮ ਵਿਚ ਕਾਵਿਕ ਸਿਖਰਾਂ ਨੂੰ ਛੋਹਿਆ ਹੈ। ਉਨਾ੍ਹ ਇਹ ਦਰਸਾ ਦਿੱਤਾ ਕਿ ਸਾਦੀ ਭਾਸ਼ਾ ਵਿਚ ਵੀ ਕਮਾਲ ਹਾਸਲ ਕੀਤਾ ਜਾ ਸਕਦਾ। ਬਾਬਾ ਨਜਮੀ ਪੰਜਾਬੀ ਕਵਿਤਾ ਦੇ ਜਿਥੇ ਮਾਣਯੋਗ ਹਸਤਾਖਰ ਹਨ ਉਥੇ ਕਵਿਤਾ ਦੇ ਧੰਨਭਾਗ ਵੀ ਹਨ। ਉਨਾਂ੍ਹ ਦੀ ਸ਼ਾਇਰੀ ਸਾਡੇ ਵਕਤਾਂ ਦੀ ਉਹ ਦਾਸਤਾਨ ਹੈ । ਜਿਸਦਾ ਵਰਨਣ ਨਜਮੀ ਦੇ ਹੀ ਹਿੱਸੇ ਆਇਆ ਹੈ। ਇਸ ਪੁਸਤਕ ਨੂੰ ਚੇਤਨਾ ਪ੍ਰਕਾਸ਼ਨ ਨੇ ਪ੍ਰਕਾਸ਼ਤ ਕੀਤਾ ਹੈ ਜੋ ਮਾਲਟਿਨ ਦੇ ਪੁਸਤਕ ਮੇਲੇ ਉਪਲਭਧ ਹੈ।
ਸੁੰਦਰਪਾਲ ਕੌਰ ਰਾਜਾਸਾਂਸੀ ਨੇ ਕਿਹਾ ਕਿ ‘‘ ਮੈਂ ਇਕਬਾਲ ਪੰਜਾਬੀ ਦਾ” ਵਿਚਲੀਆਂ ਕਵਿਤਾਵਾਂ ਵਿਚ ਗੁਰਬਤ ਦਾ ਦਰਦ ਅਤੇ ਕਿਰਤ ਕਰਨ ਵਾਲਿਆਂ ਲਈ ਆਪਦੀ ਕਿਰਤ ਦੀ ਰਾਖੀ ਲਈ ਹੋਕਾ ਹੈ। ਕਵਿਤਾਵਾਂ ਵਿਚ ਕਲਾਤਮਿਕ ਸਿਖਰਾਂ ਥਾਂ ਥਾਂ ਦੇਖੀਆਂ ਜਾ ਸਕਦੀਆਂ ਹਨ। ਇਹ ਕਾਵਿ ਪੁਸਤਕ ਪੰਜਾਬੀ ਪਾਠਕਾਂ ਦੇ ਜਿਥੇ ਸੁਹਜ ਸੁਆਦ ਦੀ ਪੂਰਤੀ ਕਰੇਗੀ ਉਥੇ ਉਨਾ ਨੂੰ ਗਿਆਨ ਅਤੇ ਕਿਰਤ ਦੀ ਹੋ ਰਹੀ ਲੁਟ ਤੋ ਜਾਣੂ ਕਰਵਾਏਗੀ। ਉਨਾਂ੍ਹ ਲਹਿੰਦੇ ਪੰਜਾਬ ਵਿਚ ਲੇਖਕਾਂ ਵਲੋ ਆਪਣੀ ਮਾਂ ਬੋਲੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਵੀਂ ਪ੍ਰਸੰਸਾ ਕੀਤੀ। ਸਮਾਗਮ ਵਿਚ ਨਾਟਕਕਾਰ ਹੀਰਾ ਰੰਧਾਵਾ, ਚੇਤਨਾ ਪ੍ਰਕਾਸ਼ਨ ਦੇ ਮਾਲਕ ਸ਼ਾਇਰ ਸਤੀਸ਼ ਗੁਲਾਟੀ ੭੭੮-੩੨੦-੨੫੫੧, ਬਲਜੀਤ ਕੌਰ ਸਿੱਧੂ, ਹਰਸ਼ਰਨ ਸਿੰਘ ਗਰੇਵਾਲ, ਮਨਦੀਪ ਸਿੰਘ ਗਿੱਲ, ਬਲਜੀਤ ਸਿੰਘ, ਹਰਮਨ ਤੂਰ, ਜਸਵਿੰਦਰ ਸਿਧੂ, ਜਸਬੀਰ ਸਿੰਘ, ਬਲਜਿੰਦਰ ਧਾਲੀਵਾਲ, ਇਨਕਲਾਬੀ ਕੌਰ ਥਾਂਦੀ, ਨੱਥਾ ਸਿੰਘ ਰੱਖੜਾ, ਜਸਵੀਰ ਕੌਰ ਢਿਲੋ, ਮਨਜੀਤ ਕੌਰ ਮਾਹਲ, ਡਿੰਪਲ ਗੁਲਾਟੀ ਆਦਿ ਹਾਜ਼ਰ ਸਨ। ਅੰਤ ਵਿਚ ਸਤੀਸ਼ ਗੁਲਾਟੀ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ