Welcome to Canadian Punjabi Post
Follow us on

24

March 2019
ਟੋਰਾਂਟੋ/ਜੀਟੀਏ

ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ ‘ਖੂਨ ਸ਼ਹੀਦਾਂ ਦਾ’ ਗੁਰਦੁਆਰਾ ਰੈਕਸਡੇਲ ਵਿਖੇ ਰਿਲੀਜ਼

October 17, 2018 11:18 AM

ਪੰਜਾਬ ਦੀ ਧਰਤੀ ਤੋਂ ਕਨੇਡਾ ਦੀਆਂ ਸਿੱਖ ਸੰਗਤਾਂ ਦੇ ਸੱਦੇ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੈਕਸਡੇਲ ਵਿਖੇ ਪੂਰੇ ਜੱਥੇ ਸਮੇਤ ਪਹੁੰਚੇ ਪੰਥ ਪ੍ਰਸਿਧ ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ,ਖੁਨ ਸਹੀਦਾਂ ਦਾ,ਅੱਜ ਸੰਗਤਾਂ ਦੇ ਭਰਵੇਂ ਇਕੱਠ ‘ਚ ਰਲੀਜ ਕੀਤੀ ਗਈ। ਇਸ ਮੌਕੇ ਬੌਲਦਿਆਂ ਢਾਡੀ ਰੁਪਾਲੋਂ ਨੇ ਕਿਹਾ ਕਿ ਇਹ ਕਿਤਾਬ ਪੁਰਾਤਨ ਛੰਦਾਬੰਦੀ ਮੁਤਾਬਕ ਰਚਿਤ ਢਾਡੀ ਵਾਰਾਂ, ਕਵੀਸ਼ਰੀ, ਪੰਜਾਬੀ ਸੱਭਿਆਚਾਰ ਅਤੇ ਇਤਿਹਾਸਿਕ ਤੱਥਾਂ ਤੋਂ ਭਰਪੂਰ ਹੈ। ਇਸ ਮੌਕੇ ਤੇ ਬੋਲਦਿਆਂ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਹਮੇਸ਼ਾਂ ਯਤਨ ਕੀਤਾ ਹੈ ਕਿ ਪੰਜਾਬ ਤੋਂ ਪ੍ਰਸਿੱਧ ਰਾਗੀ,ਢਾਡੀ,ਪ੍ਰਚਾਰਕ ਸੱਦੇ ਜਾਣ ਤਾਂ ਜੋ ਕਨੇਡਾ ਦੀਆਂ ਸੰਗਤਾਂ ਨੂੰਂ ਸਿੱਖੀ ਵਿਰਸੇ ਨਾਲ ਜੋੜਿਆ ਜਾਵੇ। ਢਾਡੀ ਸੰਦੀਪ ਸਿੰਘ ਜੱਥੇ ਸਮੇਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਲਗਾਤਾਰ ਦੀਵਾਨ ਸਜਾਉਣਗੇ। ਇਸ ਮੌਕੇ ਢਾਡੀ ਇੰਦਰਜੀਤ ਸਿੰਘ ਲੱਖਾ,ਬਖਤੌਰ ਸਿੰਘ ਲੱਖਾ, ਗੁਰਬਾਜ ਸਿੰਘ ਲੁਧਿਆਣਾ, ਕਿਸ਼ੋਰ ਸਿੰਘ, ਦਰਸ਼ਨ ਸਿੰਘ, ਵਤਾਰ ਸਿੰਘ ਅਨੰਦਪੁਰ ਵਾਲੇ, ਹਰਪਾਲ ਸਿੰਘ ਮੁਖੂ, ਹੈੱਡ ਗ੍ਰੰਥੀ ਕੁਲਵਿੰਦਰ ਸਿੰਘ, ਅੰਗਦ ਸਿੰਘ, ਕੁਲਦੀਪ ਸਿੰਘ,ਪਰਮਜੀਤ ਸਿੰਘ,ਗੁਰਮੀਤ ਸਿੰਘ, ਮਨਜੀਤ ਸਿੰਘ, ਗੁਰਬਚਨ ਸਿੰਘ, ਜੋਗਿੰਦਰ ਸਿੰਘ ਆਦਿ ਹਾਜਿ਼ਰ ਸਨ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
2019 ਬਜੱਟ ਬਰੈਂਪਟਨ ਲਈ ਵਧੇਰੇ ਲਾਭਦਾਇਕ : ਐੱਮ ਪੀ ਸਹੋਤਾ
ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਚ ਗਰੌਸਰੀ-ਚੇਨ 'ਚਲੋ ਫ਼ਰੈੱਸ਼ਕੋ' ਦੀ ਨਵੀਂ ਲੋਕੇਸ਼ਨ ਦਾ ਸੁਆਗ਼ਤ
ਐਮ ਪੀ ਕਮਲ ਖੈਹਰਾ ਨੇ ਬੱਜਟ ਨੂੰ ਬਰੈਂਪਟਨ ਵਾਸੀਆਂ ਲਈ ਤਬਦੀਲੀ ਲਿਆਉਣ ਵਾਲਾ ਕਰਾਰ ਦਿੱਤਾ
ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸ਼ਰਧਾਂਜਲੀ ਸਮਾਗਮ 14 ਅਪ੍ਰੈਲ ਨੂੰ ਨਾਟਕ ‘ਬੀਬੀ ਸਹਿਬਾ` ਦਾ ਮੰਚਨ 31 ਮਾਰਚ ਨੂੰ 24 ਮਾਰਚ ਦੇ ਕੁਵਿੱਜ ਮੁਕਾਬਲਿਆਂ ਲਈ ਬੱਚਿਆਂ `ਚ ਭਾਰੀ ਉਤਸ਼ਾਹ
ਮਾਲਟਨ ਰਹਿੰਦੇ ਪਿੰਡ ਫੱਲੇਵਾਲ ਦੇ ਚਰਨਜੀਤ ਕੌਰ ਗਰੇਵਾਲ ਸੜਕ ਹਾਦਸੇ `ਚ ਹਲਾਕ, ਸਸਕਾਰ ਤੇ ਭੋਗ 24 ਮਾਰਚ ਨੂੰ
ਗੁਰਮੀਤ ਕੌਰ ਸਰਪਾਲ ਨੂੰ ਮਿਲਿਆ 2019 ਦਾ ਲਾਈਫ ਟਾਈਮ ਅਚੀਵਮੈਂਟ ਅਵਾਰਡ
ਸੇਵਾ ਦਲ ਵੱਲੋਂ 11 ਰੋਜ਼ਾ, ਚੀਨ ਯਾਤਰਾ ਟਰਿਪ, ਸੰਪਨ