Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਗ੍ਰੇਟਾ ਸਮੇਤ 16 ਵਰਕਰਾਂ ਨੇ ਯੂ ਐੱਨ ਵਿੱਚ ਪੰਜ ਦੇਸ਼ਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ

September 25, 2019 12:42 PM

ਯੂ ਐੱਨ ਓ, 24 ਸਤੰਬਰ, (ਪੋਸਟ ਬਿਊਰੋ)- ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਵਿੱਚਦੇਸ਼ਾਂਵੱਲੋਂ ਨਾਂਹ ਕਰਨ ਦੇ ਖਿਲਾਫ ਅਲ੍ਹੜ ਅੰਦੋਲਨ ਦਾ ਚਿਹਰਾ ਬਣਦੀ ਜਾਂਦੀ ਸਵੀਡਿਸ਼ ਕੁੜੀ ਗ੍ਰੇਟਾ ਥਨਬਰਗ ਅਤੇ 15 ਹੋਰ ਵਰਕਰਾਂ ਨੇ ਪੰਜ ਦੇਸ਼ਾਂ ਦੇ ਖਿਲਾਫ ਯੂ ਐੱਨ ਓ ਵਿਚ ਸ਼ਿਕਾਇਤ ਦਰਜ ਕਰਾਈ ਹੈ। ਗ੍ਰੇਟਾ ਨੇ ਦੋਸ਼ ਲਾਇਆ ਕਿ ਗਲੋਬਲ ਵਾਰਮਿੰਗ ਨਾਲ ਨਜਿੱਠਣ ਲਈ ਇਨ੍ਹਾਂ ਦੇਸ਼ਾਂ ਨੇ ਲੋੜ ਮੁਤਾਬਕ ਕਦਮ ਨਹੀਂ ਚੁੱਕੇ।
ਵਰਨਣ ਯੋਗ ਹੈ ਕਿ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਬਾਰੇ ਸੰਸਾਰਕ ਪ੍ਰਦਰਸ਼ਨਾਂ ਤੋਂ ਬਾਅਦ ਇਨ੍ਹਾਂ ਵਰਕਰਾਂ ਨੇ ਇਹ ਸ਼ਿਕਾਇਤ ਦਰਜ ਕਰਾਈ ਹੈ, ਜਿਸ ਵਿਚ ਜਰਮਨੀ, ਫਰਾਂਸ, ਬਰਾਜ਼ੀਲ, ਅਰਜਨਟੀਨਾ ਅਤੇ ਤੁਰਕੀ ਉੱਤੇ ਬਾਲ ਅਧਿਕਾਰ ਸੰਮੇਲਨ ਦੇ ਤਹਿਤ ਆਪਣੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਵਿਚ ਅਸਫਲ ਰਹਿਣ ਦਾ ਦੋਸ਼ ਲਾਇਆ ਗਿਆ ਹੈ। ਸਵੀਡਨ ਦੀ 16 ਸਾਲਾ ਵਰਕਰ ਗ੍ਰੇਟਾ ਥਨਬਰਗ ਤੇ 12 ਵੱਖ-ਵੱਖ ਦੇਸ਼ਾਂ ਦੇ 15 ਹੋਰ ਪਟੀਸ਼ਨਕਰਤਾਵਾਂ,ਜਿਨ੍ਹਾਂ ਦੀ ਉਮਰ 8 ਸਾਲ ਤੋਂ 15 ਸਾਲ ਵਿਚਾਲੇ ਹੈ, ਨੇਇਹ ਸ਼ਿਕਾਇਤ ਦਰਜ ਕਰਾਈ ਹੈ, ਜਿਸ ਵਿਚ ਇਨ੍ਹਾਂ ਪੰਜ ਦੇਸ਼ਾਂ ਉੱਤੇ ਜਲਵਾਯੂ ਪਰਿਵਰਤਨ ਦੇ ਖਿਲਾਫ ਸਮੇਂ ਉੱਤੇ ਕਦਮ ਨਾ ਚੁੱਕ ਕੇ ਬਾਲ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਹੈ।
ਨਿਊਯਾਰਕ ਵਿਚ ਯੂ ਐੱਨ ਜਨਰਲ ਅਸੈਂਬਲੀ ਦੀ ਸ਼ੁਰੂਆਤ ਮੌਕੇ ਇਕ ਵਿਸ਼ੇਸ਼ ਸੈਸ਼ਨ ਦੌਰਾਨ ਗ੍ਰੇਟਾਥਨਬਰਗ ਨੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਮੱਠੀ ਕਾਰਵਾਈ ਬਾਰੇ ਵਿਸ਼ਵ ਨੇਤਾਵਾਂ ਨੂੰ ਫਿਟਕਾਰ ਲਾਈ ਸੀ। ਗੁੱਸੇ ਵਿਚ ਨਜ਼ਰ ਆ ਰਹੀ ਗ੍ਰੇਟਾ ਨੇ ਸੰਸਾਰ ਨੇਤਾਵਾਂ ਉੱਤੇ ਗ੍ਰੀਨ ਹਾਊਸ ਗੈਸਾਂ ਵਧਣ ਨਾਲ ਨਜਿੱਠਣ ਵਿਚ ਅਸਫਲ ਹੋਣ ਤੇ ਆਪਣੀ ਪੀੜ੍ਹੀ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਇਆ। ਅਮਰੀਕਾ ਤੋਂ ਬਿਨਾਂਯੂ ਐੱਨ ਓਦੇ ਸਾਰੇ ਮੈਂਬਰ ਦੇਸ਼ਾਂ ਨੇ ਬਾਲ ਸਿਹਤ ਤੇ ਅਧਿਕਾਰ ਰੱਖਿਆ ਨਾਲ ਜੁੜੀ ਸੰਧੀ ਮਨਜ਼ੂਰ ਕਰ ਰੱਖੀ ਸੀ। ਇਹ ਸ਼ਿਕਾਇਤ 2014 ਨੂੰ ਬਣਾਏਬਦਲਵੇਂ ਪ੍ਰੋਟੋਕਾਲ ਦੇ ਤਹਿਤ ਕੀਤੀ ਗਈ, ਜਿਸ ਮੁਤਾਬਕ ਜੇ ਬੱਚਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਅਧਿਕਾਰਾਂ ਤੋਂ ਉਨ੍ਹਾਂ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ ਤਾਂ ਬਾਲ ਅਧਿਕਾਰ ਕਮੇਟੀ ਕੋਲ ਸ਼ਿਕਾਇਤ ਕਰ ਸਕਦੇ ਹਨ। ਕਮੇਟੀ ਇਸ ਬਾਰੇ ਦੋਸ਼ਾਂ ਦੀ ਜਾਂਚ ਕਰਦੀ ਅਤੇ ਸਬੰਧਿਤ ਦੇਸ਼ਾਂ ਨੂੰ ਸਿਫਾਰਿਸ਼ ਕਰਦੀ ਹੈ ਕਿ ਉਹ ਕਿਸ ਤਰ੍ਹਾਂ ਸ਼ਿਕਾਇਤ ਦਾ ਨਿਪਟਾਰਾ ਕਰ ਸਕਦੇ ਹਨ।
ਇੱਕ ਪ੍ਰਮੁੱਖ ਕਾਨੂੰਨੀ ਫਰਮ ਹੈਸਫੇਲਡ ਐਲ ਐਲ ਪੀ ਅਤੇ ਅਰਥਲਾਇਸਿਸ ਨੇ 16 ਸਾਲਾ ਗ੍ਰੇਟਾ ਥਨਬਰਗ ਨੂੰ ਹਮਾਇਤ ਦਿੱਤੀ ਹੈ। ਵਕੀਲ ਮਾਈਕਲ ਹੌਸਫੇਲਡ ਨੇ ਕਿਹਾ ਕਿ ਕਮੇਟੀ ਦੀਆਂ ਸਿਫਾਰਸ਼ਾਂ ਕਾਨੂੰਨੀ ਤੌਰ ਉੱਤੇ ਅੜਿੱਕਾ ਨਹੀਂ ਹਨ, ਪਰ 44 ਦੇਸ਼ਾਂ ਨੇ ਪ੍ਰੋਟੋਕਾਲ ਨੂੰ ਮਨਜ਼ੂਰੀ ਦੇ ਕੇ ਉਨ੍ਹਾਂ ਦੇ ਸਨਮਾਨ ਦਾ ਫੈਸਲਾ ਕੀਤਾ ਹੈ। ਆਸ ਹੈ ਕਿ ਆਉਂਦੇ 12 ਮਹੀਨਿਆਂ ਵਿਚ ਸਿਫਾਰਿਸ਼ਾਂ ਸੌਂਪ ਦਿੱਤੀਆਂ ਜਾਣਗੀਆਂ। ਜਿਨ੍ਹਾਂ ਪੰਜ ਦੇਸ਼ਾਂ ਦੇ ਖਿਲਾਫ ਸ਼ਿਕਾਇਤ ਕੀਤੀ ਗਈ, ਉਹ ਪ੍ਰੋਟੋਕਾਲ ਨੂੰ ਮਨਜ਼ੂਰੀ ਦੇਣ ਵਾਲੇ 44 ਦੇਸ਼ਾਂ ਤੇ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲਿਅ ਵਿਚ ਸ਼ਾਮਲ ਹਨ। ਵਿਸ਼ਵ ਵਿਚ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਦੇਸ਼ਾਂ ਅਮਰੀਕਾ, ਚੀਨ ਤੇ ਭਾਰਤ ਨੇ ਪ੍ਰੋਟੋਕਾਲ ਨੂੰ ਮਨਜ਼ੂਰੀ ਨਹੀਂ ਦਿੱਤੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ