Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਬਰੇਅਡਨ ਸੀਨੀਅਰ ਕਲੱਬ ਦੀ ਮੀਟਿੰਗ ਹੋਈ

October 17, 2018 11:12 AM

ਬਰੈਂਪਟਨ (ਅਕਤੂਬਰ 16-2018) ਜਿਉਂ ਜਿਉਂ 22 ਅਕਤੂਬਰ ਦਾ ਦਿਨ ਨਜ਼ਦੀਕ ਆ ਰਿਹਾ ਹੈ ਤਿਉਂ ਤਿਉਂ ਬਰੈਂਪਟਨ ਦੇ ਵਾਰਡ 3 ਅਤੇ 4 ਤੋਂ ਕੌਂਸਲਰ ਪਦ ਲਈ ਸੰਘਰਸ਼ ਕਰ ਰਹੇ ਉਮੀਦਵਾਰ ਹਰਪ੍ਰੀਤ ਸਿੰਘ ਹੰਸਰਾ ਦੀ ਕੈਂਪੇਨ ਚਰਮ ਸੀਮਾ ਤੇ ਪੁੱਜ ਰਹੀ ਹੈ। ਇਸਦਾ ਕਾਰਣ ਇਹੀ ਹੈ ਕਿ ਇਥੋਂ ਦਾ ਕੌਂਸਲਰ ਜੈਫ ਬੋਮੈਨ ਜੁਆਬ ਦੇਣ ਤੋਂ ਭੱਜ ਰਿਹਾ ਹੈ ਅਤੇ ਹਰਪ੍ਰੀਤ ਸਿੰਘ ਹੰਸਰਾ ਕੌਂਸਲਰ ਬੋਮੈਨ ਨੂੰ ਹਰ ਮੁਹਾਜ ਤੇ ਚੈਲਿੰਜ ਕਰ ਰਿਹਾ ਹੈ। ਪਿਛਲੇ ਹਫਤੇ ਹੰਸਰਾ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਸੀ ਕਿ ਕੌਂਸਲਰ ਬੋਮੈਨ ਦੇ ਫੈਸਲਿਆਂ ਕਾਰਣ ਬਰੈਂਪਟਨ ਦੇ ਖਜਾਨੇ ਨੂੰ ਕਿੱਡਾ ਵੱਡਾ ਨੁਕਸਾਨ ਹੋਇਆ ਹੈ।

ਲੰਘੇ ਐਤਵਾਰ ਸਪਰੈਂਜਾ ਬੈਂਕੁਐਟ ਹਾਲ ਵਿੱਚ ਕਮਿਊਨਟੀ ਦੇ ਚਿੰਤੁਤ ਮੈਂਬਰਾਂ ਵਲੋਂ ਕਰਵਾਈ ਗਈ ਮੇਅਰ ਲਿੰਡਾ ਦੇ ਹੱਕ ਵਿੱਚ ਰੈਲੀ ਨੂੰ ਜਿਥੇ ਜਬਰਦਸਤ ਹੁੰਗਾਰਾ ਮਿਲਿਆ ਉਥੇ ਹਰਪ੍ਰੀਤ ਸਿੰਘ ਹੰਸਰਾ ਦੀ ਸਖਸ਼ੀਅਤ ਨੇ ਲੋਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। 7-800 ਲੋਕਾਂ ਦਾ ਇਕੱਠ ਉਸ ਵੇਲੇ ਪੱਬਾਂ ਭਾਰ ਹੋ ਗਿਆ ਜਦੋਂ ਹੰਸਰਾ ਨੇ ਪੰਜਾਬੀ ਵਿੱਚ ਕਿਹਾ ਕਿ “ਚੋਣਾਂ ਤੋਂ ਅਗਲੇ ਦਿਨ ਮੈਨੂੰ ਫੋਨ ਕਰਕੇ ਨਾ ਕਹਿਓ ਕਿ ਪੁੱਤ ਜੇ 200ਕੁ ਵੋਟ ਹੋਰ ਪੈ ਜਾਂਦੀ ਤਾਂ ਤੂੰ ਜਿੱਤ ਜਾਣਾ ਸੀ, ਕਿਉਂਕਿ ਇਦਾਂ ਹੀ ਪਿਛਲੇ ਸਾਲ ਹੋਇਆ ਸੀ ਜਦੋਂ ਪਰਮਿੰਦਰ ਗਰੇਵਾਲ ਸਿਰਫ 290 ਵੋਟਾਂ ਨਾਲ ਹਾਰ ਗਿਆ ਸੀ। ਜਿਸ ਕਾਰਣ ਤੁਹਾਡੀ ਸਿਟੀ ਦਾ 500 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ”।
ਇਸ ਰੈਲੀ ਵਿੱਚ ਹਰਪ੍ਰੀਤ ਹੰਸਰਾ ਸਿਆਸੀ ਲਿਆਕਤ ਦੀ ਗੂੜੀ ਛਾਪ ਛੱਡਣ ਵਿੱਚ ਕਾਮਯਾਬ ਹੋਇਆ ਹੈ। “ਮੇਲਾ ਤਾਂ ਹਰਪ੍ਰੀਤ ਲੁੱਟ ਕੇ ਲੈ ਗਿਆ” ਇਹ ਵਿਚਾਰ ਸਪਰੈਂਜਾ ਬੈਂਕੁਐਟ ਹਾਲ ਦੀ ਰੈਲੀ ਦੌਰਾਨ ਪੱਤਰਕਾਰ ਜਗਦੀਸ਼ ਗਰੇਵਾਲ ਨੇ ਇਸ ਪੱਤਰਕਾਰ ਨਾਲ ਸਾਂਝੇ ਕੀਤੇ। ਇਥੇ ਵਰਨਣਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਵਾਰਡ 3&4 ਵਿਚੋਂ ਸ਼ਾਨ ਗਿੱਲ ਸਿਰਫ 100 ਵੋਟਾਂ ਤੇ ਹਾਰ ਗਿਆ ਸੀ।
ਇੱਕ ਇੰਟਰਵਿਊ ਤੇ ਬੋਲਦਿਆਂ ਹਰਪ੍ਰੀਤ ਸਿੰਘ ਹੰਸਰਾ ਨੇ ਕਿਹਾ ਕਿ ਜਿਹੜੇ ਉਮੀਦਵਾਰ ਜਿੱਤ ਨਹੀਂ ਸਕਦੇ, ਉਹ ਦੱਸਣ ਕਿ ਉਹ ਕਿਸ ਨੂੰ ਹਰਾਉਣ ਲਈ ਖੜੇ ਹਨ। ਹੰਸਰਾ ਨੇ ਕਿਹਾ ਕਿ ਸਾਡੇ ਕੈਂਪੇਨ ਦਫਤਰ ਵਿੱਚ ਆ ਕੇ ਵੇਖੋ, ਮੈਂ ਇਸ ਚੋਣ ਵਿੱਚ ਜਿੱਤਣ ਲਈ ਖੜਾ ਹਾਂ।
ਹਰਪ੍ਰੀਤ ਸਿੰਘ ਹੰਸਰਾ ਨੇ ਕਿਹਾ ਕਿ 22 ਅਕਤੂਬਰ ਨੂੰ ਸਮੂਹ ਟੈਕਸ ਦਾਤੇ, ਤੁਹਾਡੇ ਟੈਕਸ ਡਾਲਰਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦਾ ਬਿਸਤਰਾ ਗੋਲ ਕਰਨ ਲਈ ਸੋਚ ਸਮਝ ਨਾਲ ਵੋਟ ਪਾਉਣ।
ਹਰਪ੍ਰੀਤ ਸਿੰਘ ਹੰਸਰਾ ਨਾਲ ਸਿੱਧਾ ਸੰਪਰਕ ਕਰਨ ਲਈ ਕਾਲ ਕਰੋ 617-914-4740
ਚੋਣ ਦਫਤਰ
1 ੰਟੲੲਲੲਸ ੳਵੲ ਓਅਸਟ ਭਰਅਮਪਟੋਨ ੌਂ (ੰਟੲੲਲੲਸ ਅਨਦ ੍ਹੁਰੋਨਟਅਰੋਿ)
ਜਾਣਕਾਰੀ ਲਈ 647-945-8880

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ