Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਹੈਲਥ ਕੇਅਰ ਵਿੱਚ ਨਿਵੇਸ਼ ਨੂੰ ਹੱਲਾਸ਼ੇਰੀ ਦੇਣ ਲਈ ਪੂਰਾ ਜ਼ੋਰ ਲਾਉਣਗੇ ਲਿਬਰਲ : ਰੂਬੀ ਸਹੋਤਾ

September 25, 2019 09:25 AM

ਬਰੈਂਪਟਨ, 24 ਸਤੰਬਰ (ਪੋਸਟ ਬਿਊਰੋ) : ਹੈਲਥ ਕੇਅਰ ਦੇ ਖੇਤਰ ਵਿੱਚ ਨਿਵੇਸ਼ ਨੂੰ ਹੱਲਾਸੇ਼ਰੀ ਦੇਣ ਲਈ ਲਿਬਰਲ ਪੂਰਾ ਜੋ਼ਰ ਲਾਉਣਗੇ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਰੈਂਪਟਨ ਵਿੱਚ ਰਹਿੰਦੇ ਸਾਰੇ ਕੈਨੇਡੀਅਨਾਂ ਕੋਲ ਫੈਮਿਲੀ ਡਾਕਟਰ ਹੋਵੇ। ਮੁੜ ਚੁਣੀ ਗਈ ਲਿਬਰਲ ਸਰਕਾਰ ਤੇ ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਕੈਨੇਡੀਅਨਾਂ ਕੋਲ ਫੈਮਿਲੀ ਡਾਕਟਰ ਹੋਵੇ, ਮੈਂਟਲ ਸਿਹਤ ਸੇਵਾਵਾਂ, ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਕਿਫਾਇਤੀ ਦਵਾਈਆਂ ਤੇ ਨੈਸ਼ਨਲ ਫਾਰਮਾਕੇਅਰ ਤੱਕ ਸਾਰਿਆਂ ਦੀ ਪਹੁੰਚ ਹੋਵੇ।
ਰੂਬੀ ਸਹੋਤਾ ਨੇ ਆਖਿਆ ਕਿ ਕੈਨੇਡਾ ਦਾ ਹੈਲਥ ਕੇਅਰ ਸਿਸਟਮ ਸਾਡੇ ਲਈ ਮਾਣ ਵਾਲੀ ਗੱਲ ਹੈ ਪਰ ਅਜੇ ਵੀ ਕਈ ਲੋਕਾਂ ਨੂੰ ਇਸ ਦਾ ਲਾਭ ਨਹੀਂ ਮਿਲਦਾ। ਅੱਜ ਲੱਗਭਗ ਪੰਜ ਮਿਲੀਅਨ ਕੈਨੇਡੀਅਨਾਂ ਦੀ ਫੈਮਿਲੀ ਡਾਕਟਰ ਜਾਂ ਪ੍ਰਾਇਮਰੀ ਕੇਅਰ ਟੀਮ ਤੱਕ ਕੋਈ ਪਹੁੰਚ ਨਹੀਂ ਹੈ। ਅਸੀਂ ਸਾਰੇ ਹੀ ਕਿਸੇ ਨਾ ਕਿਸੇ ਅਜਿਹੇ ਸ਼ਖਸ ਨੂੰ ਜਾਣਦੇ ਹਾਂ ਜਿਹੜਾ ਮੈਂਟਲ ਹੈਲਥ ਵਰਗੇ ਮੁੱਦਿਆਂ ਨਾਲ ਜੂਝ ਰਿਹਾ ਹੈ ਪਰ ਕਈ ਲੋਕਾਂ ਨੂੰ ਉਹ ਮਦਦ ਨਹੀਂ ਮਿਲ ਪਾਉਂਦੀ ਜਿਸਦੀ ਉਨ੍ਹਾਂ ਨੂੰ ਲੋੜ ਹੈ ਕਿਉਂਕਿ ਇਹ ਕਾਫੀ ਮਹਿੰਗੀ ਹੈ ਜਾਂ ਇਸ ਲਈ ਉਡੀਕ ਦਾ ਸਮਾਂ ਕਾਫੀ ਲੰਮਾਂ ਹੈ।
ਸਹੋਤਾ ਨੇ ਅੱਗੇ ਆਖਿਆ ਕਿ ਇੱਕ ਮਿਲੀਅਨ ਦੇ ਨੇੜੇ ਤੇੜੇ ਕੈਨੇਡੀਅਨਾਂ ਨੂੰ ਇੰਸੁਲਿਨ ਤੇ ਇਨਹੇਲਰਜ਼ ਵਰਗੀਆਂ ਜ਼ਰੂਰੀ ਦਵਾਈਆਂ ਖਰੀਦਣ ਲਈ ਖਾਣੇ ਤੇ ਹੀਟ ਉੱਤੇ ਕੀਤੇ ਜਾਣ ਵਾਲੇ ਖਰਚ ਤੋਂ ਆਪਣਾ ਹੱਥ ਖਿੱਚਣਾ ਪੈਂਦਾ ਹੈ। ਇਸ ਦੌਰਾਨ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਆਖਿਆ ਕਿ ਕਿਸੇ ਨੂੰ ਵੀ ਸਿਰਫ ਉਸ ਕੇਅਰ ਤੋਂ ਵਾਂਝਾ ਨਹੀਂ ਛੱਡਿਆ ਜਾਣਾ ਚਾਹੀਦਾ ਜਿਸ ਦੀ ਉਸ ਨੂੰ ਲੋੜ ਹੈ ਜਾਂ ਉਸ ਦੀ ਪਹੁੰਚ ਫੈਮਿਲੀ ਡਾਕਟਰ ਤੱਕ ਨਹੀਂ ਹੈ। ਇਸ ਤੋਂ ਇਲਾਵਾ ਲਿਬਰਲ ਪਾਰਟੀ ਚਾਹੁੰਦੀ ਹੈ ਕਿ ਹੈਲਥ ਕੇਅਰ ਉੱਤੇ ਖਰਚ ਕਰਨ ਲਈ ਸਮਰੱਥ ਹੋਣ ਵਾਸਤੇ ਕਿਸੇ ਨੂੰ ਵੀ ਆਪਣੇ ਖਾਣੇ ਤੇ ਹੀਟ ਵਰਗੀਆਂ ਲੋੜਾਂ ਨਾਲ ਸਮਝੌਤਾ ਨਾ ਕਰਨਾ ਪਵੇ।
ਇਸ ਮੌਕੇ ਸਹੋਤਾ ਨੇ ਆਖਿਆ ਕਿ ਬਰੈਂਪਟਨ ਵਿੱਚ ਹੈਲਥਕੇਅਰ ਸੰਕਟ ਚੱਲ ਰਿਹਾ ਹੈ ਤੇ ਸਾਡੀ ਫੈਡਰਲ ਲਿਬਰਲ ਪਾਰਟੀ ਹੈਲਥ ਕੇਅਰ ਸਿਸਟਮ ਦੀਆਂ ਖਾਮੀਆਂ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਮੁੜ ਚੁਣੀ ਗਈ ਲਿਬਰਲ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਕੈਨੇਡੀਅਨਾਂ ਨੂੰ ਯਕੀਨੀ ਤੌਰ ਉੱਤੇ ਹੈਲਥ ਕੇਅਰ ਮਿਲੇ। ਅਸੀਂ ਲੋਕਾਂ ਦੀ ਸਿਹਤ ਵਿੱਚ ਹੇਠ ਲਿਖੇ ਨੁਕਤਿਆਂ ਨੂੰ ਅਮਲ ਵਿੱਚ ਲਿਆ ਕੇ ਸੁਧਾਰ ਕਰ ਸਕਦੇ ਹਾਂ :
· ਇਹ ਯਕੀਨੀ ਬਣਾ ਕੇ ਕਿ ਸਾਰੇ ਕੈਨੇਡੀਅਨਾਂ ਨੂੰ ਫੈਮਿਲੀ ਡਾਕਟਰ ਜਾਂ ਪ੍ਰਾਇਮਰੀ ਕੇਅਰ ਟੀਮ ਦੀ ਮਦਦ ਆਸਾਨੀ ਨਾਲ ਮਿਲੇ।
· ਮੈਂਟਲ ਹੈਲਥ ਸੇਵਾਵਾਂ ਤੱਕ ਪਹੁੰਚ ਲਈ ਸਪਸ਼ਟ ਕੌਮੀ ਮਾਪਦੰਡ ਕਾਇਮ ਕਰਕੇ ਤਾਂ ਕਿ ਕੈਨੇਡੀਅਨਾਂ ਨੂੰ ਇਸ ਤਰ੍ਹਾਂ ਦੀ ਮਦਦ ਫੌਰੀ ਉਸ ਸਮੇਂ ਮਿਲੇ ਜਦੋਂ ਉਨ੍ਹਾਂ ਨੂੰ ਉਸ ਦੀ ਲੋੜ ਹੈ।
· ਹੋਮ ਕੇਅਰ ਤੇ ਪੈਲੀਏਟਿਵ ਕੇਅਰ ਉਨ੍ਹਾਂ ਨੂੰ ਮੁਹੱਈਆ ਕਰਵਾ ਕੇ ਜਿਨ੍ਹਾਂ ਨੂੰ ਇਸ ਦੀ ਲੋੜ ਹੈ।
ਇਸ ਤੋਂ ਇਲਾਵਾ ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਹਰ ਕਿਸੇ ਨੂੰ ਲੋੜੀਂਦੀ ਮੈਡੀਕੇਸ਼ਨ ਮਿਲ ਸਕੇ। ਇਸ ਲਈ ਅਸੀਂ ਯੂਨੀਵਰਸਲ ਫਾਰਮਾਕੇਅਰ ਲਾਗੂ ਕਰਾਂਗੇ, ਕੈਨੇਡਾ ਡਰੱਗ ਏਜੰਸੀ ਕਾਇਮ ਕਰਾਂਗੇ ਤੇ ਅਜਿਹਾ ਕੌਮੀ ਨੁਸਖਾ ਲਿਆਵਾਂਗੇ ਜਿਸ ਨਾਲ ਦਵਾਈਆਂ ਦੀਆਂ ਕੀਮਤਾਂ ਸਸਤੀਆਂ ਹੋ ਸਕਣ, ਉੱਚੀਆਂ ਕੀਮਤਾਂ ਵਾਲੀਆਂ ਲਾਈਫਸੇਵਿੰਗ ਦਵਾਈਆਂ ਦੀਆਂ ਕੀਮਤਾਂ ਪਹੁੰਚ ਵਿੱਚ ਲਿਆਉਣ ਲਈ ਰੇਅਰ ਡਜ਼ੀਜ਼ ਡਰੱਗ ਸਟ੍ਰੈਟੇਜੀ ਲਿਆਵਾਂਗੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ