Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਪੰਜਾਬ

ਕੈਪਟਨ ਅਮਰਿੰਦਰ ਨੇ ਹਰਸਿਮਰਤ ਕੌਰ ਬਾਦਲ ਨੂੰ‘ਦਿਮਾਗ਼ੀ ਤੌਰ ਉੱਤੇ ਹਿੱਲ ਚੁੱਕੀ’ ਕਿਹਾ

September 23, 2019 12:44 PM

ਚੰਡੀਗੜ੍ਹ, 22 ਸਤੰਬਰ, (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅੱਵਲ ਦਰਜੇ ਦੀ ਝੂਠੀ ਦੱਸਦਿਆਂ ਕਿਹਾ ਕਿ ਏਦਾਂ ਦੇ ਸਿਆਸਤਦਾਨ ਧਰਮ ਦੀ ਆੜ ਵਿਚ ਵੀ ਆਪਣੇ ਸਿਆਸੀ ਮੁਫਾਦ ਸਿੱਧ ਕਰਨ ਵਿਚ ਰਤੀ ਭਰ ਸਰਮ ਨਹੀਂ ਕਰਦੇ।
ਮੁੱਖ ਮੰਤਰੀ ਨੇ ਇਸ ਤਰ੍ਹਾਂ ਦੇ ਗੁੱਸੇ ਦਾ ਪ੍ਰਗਾਟਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਰਗੇ ਅਹਿਮ ਮੁੱਦੇਵਾਸਤੇ ਹਰਸਿਮਰਤ ਕੌਰ ਬਾਦਲ ਵਲੋਂ ਕੀਤੀ ਕਥਿਤ ‘ਝੂਠੀ ਬਿਆਨਬਾਜ਼ੀ’ ਉੱਤੇ ਪ੍ਰਤੀਕਿਰਿਆ ਲਈ ਕੀਤਾ ਹੈ।ਸ੍ਰੀ ਹਰਮੰਦਰ ਸਾਹਿਬ ਨੂੰ ਜੀਐਸਟੀ ਦਾ ਆਪਣਾ ਹਿੱਸਾ ਦੇਣ ਦੀ ਵਚਨਬੱਧਤਾ ਤੋਂ ਸੂਬਾ ਸਰਕਾਰ ਦੇ ਪਿੱਛੇ ਹਟਣ ਬਾਰੇ ਹਰਸਿਮਰਤ ਕੌਰ ਬਾਦਲ ਵਲੋਂ ਲਾਏ ਦੋਸਾਂ ਉੱਤੇ ਤਿੱਖੀ ਪ੍ਰਤੀਕਿਰਿਆ ਦੇਂਦਿਆਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿਕੇਂਦਰ ਦੀਇਸ ਮੰਤਰੀ ਦੇ ਕਈ ਝੂਠਾਂ ਦਾ ਇੱਕ ਹਿੱਸਾ ਇਹ ਵੀ ਹੈ, ਜਿਹੜੀ ਦਿਮਾਗੀ ਤੌਰ ਉੱਤੇ ਹਿੱਲ ਚੁੱਕੀ ਹੈ ਅਤੇ ਲੋਕਾਂ ਨੂੰ ਮੂਰਖ ਬਣਾ ਕੇ ਗੁੰਮਰਾਹ ਕਰਨ ਤੋਂ ਖੁਸ਼ੀ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਉੱਪ ਚੋਣਾਂ ਲੜਨ ਵਾਸਤੇ ਕੋਈ ਪ੍ਰਭਾਵੀ ਮੁੱਦਾ ਨਾ ਹੋਣ ਕਰ ਕੇ ਹਰਸਿਮਰਤ ਕੌਰ ਬਾਦਲ ਅਤੇ ਹੋਰ ਅਕਾਲੀ ਆਗੂ ਲੋਕਾਂ ਨਾਲ ਧੋਖਾ ਕਰਨ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਲਈ ਇਕ ਵਾਰ ਫਿਰ ਝੂਠ ਬੋਲਣ ਰੁੱਝ ਗਏ ਹਨ।
ਹਰਸਿਮਰਤ ਕੌਰ ਬਾਦਲ ਦੇ ਵਤੀਰੇ ਨੂੰ ਪੂਰੀ ਤਰ੍ਹਾਂ ਅਪਮਾਨ ਜਨਕ ਤੇ ਸਿੱਖ ਵਿਚਾਰਧਾਰਾ ਅਤੇ ਵਿਸਵਾਸਾਂ ਬਾਰੇ ਪੂਰੀ ਤਰਾਂ ਨਿਰਾਦਰ ਵਾਲਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਬਿਆਨ ਸੱਚ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਵਾਲਮੀਕਿ ਸਥਲ, ਰਾਮ ਤੀਰਥ ਅੰਮ੍ਰਿਤਸਰ ਦੇ ਸਨਮਾਨ ਵਿੱਚ ਨਾ ਕੇਵਲ 100 ਫ਼ੀਸਦੀ ਜੀ ਐਸ ਟੀ ਵਾਪਸ ਦੇਣਾ ਨੋਟੀਫਾਈ ਕੀਤਾ ਹੈ, ਸਗੋਂ ਇਸ ਦੇ ਲਈ ਇਸ ਸਾਲ ਮਈ ਵਿੱਚ ਡਿਪਟੀ ਕਮਿਸਨਰ ਅੰਮ੍ਰਿਤਸਰ ਨੂੰ 4 ਕਰੋੜ ਰੁਪਏ ਅਲਾਟ ਵੀ ਕਰ ਦਿੱਤੇ ਸਨ। ਉਨ੍ਹਾਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਨਾ ਕੇਵਲ ਮੌਜੂਦਾ ਸਾਲ ਲਈ ਜੀ ਐਸ ਟੀ ਦਾ ਪੰਜਾਬ ਵਾਲਾ ਹਿੱਸਾ ਵਾਪਸ ਕਰਨ ਲਈ ਵਚਨਬੱਧ ਹੈ, ਸਗੋਂ 1 ਅਗਸਤ 2017 ਤੋਂ ਤਿੰਨਾਂ ਪਵਿੱਤਰ ਸਥਾਨਾਂ ਲਈ ਜੀਐਸਟੀ ਮੋੜਨਲਈ ਵੀ ਵਚਨਬੱਧ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਬੱਜਟ ਸਮਾਗਮ ਵਿਚ ਪੰਜਾਬ ਵਿਧਾਨ ਸਭਾ ਵਲੋਂ ਲੋੜੀਂਦੀਆਂ ਬੱਜਟ ਪ੍ਰਵਾਨਗੀਆਂ ਮਗਰੋਂ ਮਾਲ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਨੂੰ 4 ਕਰੋੜ ਰੁਪਏ ਅਲਾਟ ਹੋ ਚੁੱਕੇ ਹਨ। ਇਸ ਤੋਂ ਇਲਾਵਾ ਵਿੱਤ ਵਿਭਾਗ ਨੇ ਤਿਮਾਹੀ ਆਧਾਰ ਉੱਤੇ ਇਸ ਨੂੰ ਜਾਰੀ ਕਰਨ ਵੀ ਢਿੱਲ ਦਿੱਤੀ ਹੈ। ਉਨ੍ਹਾਂ ਦਸਿਆ ਕਿ ਫੰਡਾਂ ਦਾ ਬਿਨਾਂ ਅੜਚਣ ਤਬਾਦਲਾ ਯਕੀਨੀ ਕਰਨ ਲਈ ਸਮੁੱਚਾ ਅਨੁਮਾਨਿਤ ਬੱਜਟ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਡਿਸਪੋਜਲ ਉੱਤੇ ਰੱਖਿਆ ਹੈ ਤਾਂ ਜੋ ਉਸ ਨੂੰ ਵਾਰ-ਵਾਰ ਸੂਬਾ ਹੈਡਕੁਆਰਟਰ ਕੋਲ ਭੱਜਣ ਦੀ ਲੋੜ ਨਾ ਪਵੇ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਜਾਣ ਬੁੱਝ ਕੇ ਇਸ ਮੁੱਦੇ ਨੂੰ ਲੋਕਾਂ ਵਿੱਚ ਲਿਜਾ ਰਹੀ ਹੈ ਤੇ ਇਸਨੂੰ ਵਾਧੂ ਦਾ ਸਿਆਸੀ ਏਜੰਡਾ ਬਣਾਉਣ ਉੱਤੇ ਤੁਲੀ ਹੋਈ ਹੈ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਿੰਨਾਂ ਧਾਰਮਿਕ ਸਥਾਨਾਂ ਨੂੰ ਜੀਐਸਟੀ ਦੇ ਮੁੜ ਭੁਗਤਾਨ ਨੂੰ ਸਮੇਂ ਸਿਰ ਤੇ ਬਿਨਾਂ ਅੜਚਣ ਯਕੀਨੀ ਕਰਨ ਲਈ ਮਾਲ ਵਿਭਾਗ ਨੂੰ ਹਦਾਇਤਾਂ ਦੇ ਦਿੱਤੀਆਂ ਹਨ। ਉਨਾਂ ਨੇ ਹਰਸਿਮਰਤ ਕੌਰ ਨੂੰ ਅਜਿਹਾ ਝੂਠ ਨਾ ਬੋਲਣ ਲਈ ਕਿਹਾ, ਜਿਹੜਾ ਉਸੇ ਨੂੰ ਸ਼ਰਮਿੰਦਾ ਕਰੇ। ਉਨਾਂ ਕਿਹਾ ਕਿ ਜੇ ਉਸ ਨੂੰ ਆਪਣਾ ਅਤੇ ਆਪਣੇ ਧਰਮ ਦਾ ਕੋਈ ਸਤਿਕਾਰ ਹੈ ਤਾਂ ਝੂਠ ਤੋਂ ਪਰੇ ਰਹੇ, ਹਰਸਿਮਰਤ ਕੌਰ ਦੇ ਝੂਠ ਦਾ ਹਰ ਸਮੇਂ ਪਰਦਾ ਫਾਸ਼ ਹੋਣ ਦੇ ਬਾਵਜੂਦ ਉਸ ਵਲੋਂ ਲਗਾਤਾਰ ਝੂਠ ਬੋਲਣ ਉੱਤੇ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ ਤੇ ਕਿਹਾ ਕਿ ਉਹ ਸਿਆਸਤ ਕਰਦੀ ਹੋਈ ਘਟੋ ਘੱਟ ਧਰਮ ਨੂੰ ਹੀ ਸਿਆਸਤ ਤੋਂ ਬਾਹਰ ਰੱਖ ਸਕਦੀ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ ਸ਼੍ਰੋਮਣੀ ਕਮੇਟੀ ਨੇ ਧਾਰਮਿਕ ਪ੍ਰੀਖਿਆ ਦਾ ਨਤੀਜਾ ਐਲਾਨਿਆ ਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਅਪ੍ਰੈਲ ਮਹੀਨੇ ਨੂੰ ਕੰਧ ਪੱਤ੍ਰਿਕਾ “ਖਾਲਸਾ ਪੰਥ ਦੀ ਸਾਜਨਾ ਦਿਵਸ” ਮੌਕੇ ਕਰਵਾਏ ਮੁਕਾਬਲੇ ਬਾਰ ਐਸੋਸੀਏਸ਼ਨ, ਪਟਿਆਲਾ ਅਤੇ ਆਰੀਅਨਜ਼ ਕਾਲਜ, ਰਾਜਪੁਰਾ ਨੇ ਸਾਈਬਰ ਸੁਰੱਖਿਆ 'ਤੇ ਸੈਮੀਨਾਰ ਕਰਵਾਇਆ