Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਅੰਤਰਰਾਸ਼ਟਰੀ

ਹਾਊਡੀ ਮੋਦੀ ਪ੍ਰੋਗਰਾਮ: ਮੋਦੀ ਨੇ ਅਮਰੀਕਾ ਵਿੱਚ ਕਿਹਾ: ਅੱਤਵਾਦ ਵਿਰੁੱਧ ਫੈਸਲਾਕੁਨ ਲੜਾਈ ਦਾ ਵਕਤ ਆ ਗਿਐ

September 23, 2019 12:43 PM

* ਟਰੰਪ ਦੀ ਚੋਣ ਦਾ ਚੱਕਾ ਵੀ ਗੇੜ ਦਿੱਤਾ


ਹਿਊਸਟਨ, 22 ਸਤੰਬਰ, (ਪੋਸਟ ਬਿਊਰੋ)- ਅਮਰੀਕਾ ਦੇ ਹਿਊਸਟਨ ਵਿੱਚ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਨਿਰਣਾਇਕ ਲੜਾਈ ਲੜਨ ਦਾ ਵਕਤ ਆ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਲੋਕ ਗੜਬੜ ਚਾਹੁੰਦੇ ਹਨ, ਅੱਤਵਾਦ ਨੂੰ ਪਾਲਦੇ-ਪੋਸਦੇ ਹਨ ਤਾਂ ਉਨ੍ਹਾਂ ਦੀ ਪਛਾਣ ਸਾਰੀ ਦੁਨੀਆ ਨੂੰ ਚੰਗੀ ਤਰ੍ਹਾ ਹੈ। ਪਾਕਿਸਤਾਨ ਦਾ ਨਾਂਅ ਲਏ ਬਿਨਾਂ ਮੋਦੀ ਨੇ ਕਿਹਾ ਕਿ ਅੱਤਵਾਦ ਦੇ ਖਿਲਾਫ ਫੈਸਲਾਕੁਨ ਲੜਾਈ ਦੀ ਲੋੜ ਹੈ ਤੇ ਇਸ ਦਾ ਵਕਤ ਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਹੁਤ ਕੁਝ ਹੋ ਰਿਹਾ ਹੈ, ਕੁਝ ਲੋਕ ਕੁਝ ਚੰਗਾ ਕਰਨ ਦਾ ਇਰਾਦਾ ਲੈ ਕੇ ਚੱਲਦੇ ਹਨ, ਸਮੱਸਿਆਵਾਂ ਦਾ ਹੱਲ ਕੱਢਣਾ ਚਾਹੁੰਦੇ ਹਨ ਤਾਂ ਭਾਰਤ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਚੁਣੌਤੀਆਂ ਨੂੰ ਟਾਲਦੇ ਨਹੀਂ, ਇਨ੍ਹਾਂ ਦਾ ਹੱਲ ਕੱਢਣ ਲਈ ਚੁਣੌਤੀਆਂ ਨਾਲ ਸਿੱਧਾ ਟਕਰਾ ਰਹੇ ਹਾਂ।ਉਨ੍ਹਾਂ ਨੇ ਇਕ ਕਵਿਤਾ ਪੜ੍ਹੀ: ‘ਵੋ ਜੋ ਮੁਸ਼ਕਿਲੋਂ ਕਾ ਅੰਬਾਰ ਹੈ। ਵਹੀ ਤੋ ਮੇਰੇ ਹੌਸਲੋਂ ਕੀ ਮੀਨਾਰ ਹੈ।’
ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਾਜ਼ਰੀ ਵਿੱਚ ਬੋਲ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਸ਼ਣ ਵਿੱਚ ਕਿਹਾ ਕਿ ਟਰੰਪ ਮੈਨੂੰ ਟਫ ਨਿਗੋਸ਼ੀਏਟਰ ਕਹਿੰਦੇ ਹਨ, ਪਰ ਖ਼ੁਦ ‘ਆਰਟ ਆਫ ਦ ਡੀਲ’ ਦੇ ਮਾਸਟਰ ਹਨ। ਮੋਦੀ ਨੇ ਕਿਹਾ ਕਿ ਭਾਰਤ ਅਸੰਭਵ ਚੀਜ਼ਾਂ ਨੂੰ ਸੰਭਵ ਕਰਕੇ ਦਿਖਾ ਰਿਹਾ ਹੈ। ਇਸ ਨੇ 5 ਟ੍ਰਿਲੀਅਨ ਇਕਾਨਮੀ ਲਈਕਮਰ ਕੱਸ ਲਈ ਹੈ। ਆਉਣ ਵਾਲੇ ਦੋ-ਤਿੰਨ ਦਿਨਾਂ ਵਿੱਚ ਮੇਰੀ ਟਰੰਪ ਨਾਲ ਗੱਲਬਾਤ ਹੋਣ ਵਾਲੀ ਹੈ। ਮੈਨੂੰਆਸ ਹੈ ਕਿ ਉਸ ਦੇ ਚੰਗੇ ਨਤੀਜੇ ਆਉਣਗੇ। ਸਾਡੀ ਸਰਕਾਰ ਵਿੱਚ ਅਸੀਂ ਭਾਰਤੀ ਡਾਇਸਪੋਰਾ ਨਾਲ ਗੱਲਬਾਤ ਦੇ ਢੰਗ ਬਦਲ ਦਿੱਤੇ ਹਨ। ਤੁਸੀਂ ਲੋਕ ਦੇਸ਼ ਤੋਂ ਦੂਰ ਹੋ, ਪਰ ਤੁਹਾਡਾ ਦੇਸ਼ ਤੁਹਾਡੇ ਤੋਂ ਦੂਰ ਨਹੀਂ ਹੈ।
ਬਾਕੀ ਗੱਲਾਂ ਦੇ ਨਾਲ ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਨਰਿੰਦਰ ਮੋਦੀ ਨੇ ਆਪਣੇ ਨਾਲ ਖੜੇ ਅਮਰੀਕ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਤਾਰੀਫਾਂ ਦੇ ਪੁਲ ਵੀ ਬੰਨ੍ਹ ਦਿੱਤੇ ਤੇ ਕਿਹਾ ਕਿ ਟਰੰਪ ਵਰਗਾ ਵਿਅਕਤੀ ਸੰਸਾਰ ਭਰ ਵਿੱਚ ਮਿਲਣਾ ਮੁਸ਼ਕਲ ਹੈ। ਉਨ੍ਹਾਂ ਭਾਸ਼ਣ ਦੇ ਸ਼ੁਰੂ ਵਿੱਚ ਕਿਹਾ ਕਿ ‘ਅੱਜ ਸਾਡੇ ਕੋਲ ਬੜਾ ਹੀ ਖਾਸ ਸ਼ਖਸ ਖੜਾ ਹੈ, ਜਿਸ ਦੀ ਜਾਣ-ਪਛਾਣ ਕਰਾਉਣ ਦੀ ਲੋੜ ਨਹੀ, ਉਸ ਨੇ ਸੰਸਾਰ ਦੀ ਸਿਆਸਤ ਉੱਤੇ ਡੂੰਘੀ ਛਾਪ ਛੱਡੀ ਹੈ।’ ਇਸ ਦੇ ਬਾਅਦ ਮੋਦੀ ਨੇ ਭਾਰਤ ਵਿੱਚ ‘ਅਬ ਕੀ ਬਾਰ, ਮੋਦੀ ਸਰਕਾਰ’ ਦੇ ਨਾਅਰੇ ਵਾਂਗ ‘ਅਬ ਕੀ ਬਾਰ, ਟਰੰਪ ਸਰਕਾਰ’ ਦੀ ਗੱਲ ਵੀ ਅੱਗੇ ਤੋਰ ਦਿੱਤੀ।ਉਨ੍ਹਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਮੇਤ ਪਰਿਵਾਰ ਭਾਰਤ ਆਉਣ ਦਾ ਸੱਦਾ ਵੀ ਦੇ ਦਿੱਤਾ।
ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਏਥੇ ਜ਼ੋਰ ਦੇ ਕੇ ਕਹਿਣਾ ਚਾਹਾਂਗਾ ਕਿ ਅੱਤਵਾਦ ਖਿਲਾਫ ਲੜਾਈ ਵਿੱਚ ਪ੍ਰੈਜ਼ੀਡੈਂਟ ਟਰੰਪ ਪੂਰੀ ਮਜ਼ਬੂਤੀ ਨਾਲ ਖੜੇ ਹੋਏ। ਮੋਦੀ ਨੇ ਕਿਹਾ ਕਿ ਅਮਰੀਕਾ ਵਿੱਚ 9/11 ਹੋਵੇ ਜਾਂ ਮੁੰਬਈ ਵਿੱਚ 26/11 ਹੋਣ, ਉਸ ਦੇ ਸਾਜ਼ਿਸ਼ਕਰਤਾ ਕਿੱਥੇ ਪਾਏ ਜਾਂਦੇ ਹਨ? ਸਾਥੀਓ, ਸਮਾਂ ਆ ਗਿਆ ਹੈ ਕਿ ਅੱਤਵਾਦ ਦੇ ਖ਼ਿਲਾਫ਼ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲਿਆਂ ਦੇ ਖ਼ਿਲਾਫ਼ ਫ਼ੈਸਲਕੁਨ ਲੜਾਈ ਲੜੀ ਜਾਵੇ। ਉਨ੍ਹਾ ਕਿਹਾ ਕਿ ਭਾਰਤ ਆਪਣੇ ਦੇਸ਼ ਵਿੱਚ ਜੋ ਕੁਝ ਕਰਦਾ ਹੈ, ਉਸ ਨਾਲ ਕੁਝ ਅਜਿਹੇ ਲੋਕਾਂ ਨੂੰ ਦਿੱਕਤ ਹੁੰਦੀ ਹੈ, ਜਿਨ੍ਹਾਂ ਤੋਂ ਆਪਣਾ ਦੇਸ਼ ਨਹੀਂ ਸਾਂਭਿਆ ਜਾ ਰਿਹਾ। ਇਨ੍ਹਾਂ ਨੇ ਭਾਰਤ ਪ੍ਰਤੀ ਨਫ਼ਰਤ ਨੂੰ ਹੀ ਆਪਣੀ ਰਾਜਨੀਤੀ ਦਾ ਕੇਂਦਰ ਬਣਾ ਲਿਆ ਹੈ। ਇਹ ਲੋਕਗੜਬੜ ਚਾਹੁੰਦੇ ਹਨ, ਅੱਤਵਾਦ ਦੇ ਹਮਾਇਤੀ ਹਨ ਅਤੇ ਅੱਤਵਾਦ ਨੂੰ ਪਾਲਦੇ-ਪੋਸਦੇ ਹਨ, ਉਨ੍ਹਾਂ ਦੀ ਪਛਾਣ ਸਿਰਫ਼ ਤੁਸੀਂ ਨਹੀਂ ਜਾਣਦੇ, ਪੂਰੀ ਦੁਨੀਆ ਵੀ ਚੰਗੀ ਤਰ੍ਹਾਂ ਜਾਣਦੀ ਹੈ। ਇਸ ਸਮਾਗਮ ਦੌਰਾਨ ਨਰਿੰਦਰ ਮੋਦੀ ਦੋ ਵਾਰੀਆਂ ਵਿੱਚ ਕੁੱਲ ਮਿਲਾ ਕੇ 65 ਮਿੰਟ ਬੋਲੇ, ਪਰ ਰਾਸ਼ਟਰਪਤੀ ਟਰੰਪ ਸਿਰਫ 26 ਮਿੰਟ ਬੋਲੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰ ਦਿੱਤੀ ਹੈ। ਧਾਰਾ 370 ਨੇ ਜੰਮੂ-ਕਸ਼ਮੀਰ ਤੇ ਲੱਦਾਖ ਦੇ ਲੋਕਾਂ ਨੂੰ ਵਿਕਾਸ ਅਤੇ ਬਰਾਬਰ ਅਧਿਕਾਰਾਂ ਤੋਂ ਵਾਂਝੇ ਰੱਖਿਆ ਸੀ। ਇਸ ਦਾ ਲਾਭ ਅੱਤਵਾਦ ਤੇ ਵੱਖਵਾਦ ਵਧਾਉਣ ਵਾਲੀਆਂ ਤਾਕਤਾਂ ਲੈ ਰਹੀਆਂ ਹਨ। ਭਾਰਤੀ ਸੰਵਿਧਾਨ ਨੇ ਜੋ ਅਧਿਕਾਰ ਬਾਕੀ ਭਾਰਤੀਆਂ ਨੂੰ ਦਿੱਤੇ ਹਨ, ਉਹੀ ਅਧਿਕਾਰ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਮਿਲ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕਈ ਪੁਰਾਣੇ ਕਾਨੂੰਨਾਂ ਨੂੰ ਖਤਮ ਕੀਤਾ ਹੈ। ਟੈਕਸ ਦਾ ਜਾਲ ਵਲ੍ਹੇਟਿਆ ਤੇ ਜੀ ਐੱਸ ਟੀ ਲਾਗੂ ਕੀਤਾ ਹੈ। ਡੇਢ ਲੱਖ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਰੋਕੇ ਤੇ ਤਰੱਕੀ ਲਈ ਆਮ ਲੋਕਾਂ ਨੂੰ ਮੌਕੇ ਪੇਸ਼ ਕੀਤੇ ਹਨ।
ਊਰਜਾ ਦੇ ਖੇਤਰ ਵਿੱਚਸਾਰੀ ਦੁਨੀਆ ਵਿੱਚ ਜਾਣਿਆ ਜਾਣ ਵਾਲਾ ਹਿਊਸਟਨ ਸ਼ਹਿਰ ਐਤਵਾਰ ਦੀ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਵਿੱਚ ਬੇਹਿਸਾਬ ਤੇਜ਼ੀ ਨਾਲ ਭਰਿਆ ਅਤੇ‘ਹਾਉਡੀ ਮੋਦੀ’ ਦੇ ਮੈਗਾ ਇਵੈਂਟ ਵਾਸਤੇਗਵਾਹ ਬਣਿਆ। ਐਨ ਆਰ ਜੀ ਸਟੇਡੀਅਮ ‘ਭਾਰਤ ਮਾਤਾ ਦੀ ਜੈ’, ‘ਵੈਲਕਮ ਮੋਦੀ’ਅਤੇ ‘ਮੋਦੀ-ਮੋਦੀ’ ਦੇ ਨਾਅਰਿਆਂ ਨਾਲ ਲਗਾਤਾਰ ਗੂੰਜਦਾ ਰਿਹਾ, ਜਿਸ ਵਿੱਚ 50 ਹਜ਼ਾਰ ਤੋਂ ਵੱਧ ਭਾਰਤੀ ਅਮਰੀਕੀਆਂ ਦੀ ਭੀੜ ਇਸ ਤਰ੍ਹਾਂ ਆਈ ਹੋਈ ਸੀ ਕਿ ਉਸ ਨਾਲ ਨੱਕੋ-ਨੱਕ ਭਰਿਆ ਸਟੇਡੀਅਮ ਮਿੰਨੀ ਇੰਡੀਆ ਬਣ ਗਿਆ ਜਾਪਦਾ ਸੀ। ਪ੍ਰੋਗਰਾਮ ਦੇ ਮੰਚ ਉੱਤੇ90 ਮਿੰਟ ਤਕ ‘ਸ਼ੇਅਰਡ ਡ੍ਰੀਮਸ, ਬ੍ਰਾਈਟ ਫਿਊਚਰ’ ਦੀ ਥੀਮ ਉੱਤੇਭਾਰਤੀ ਨ੍ਰਿਤ ਅਤੇ ਸੰਗੀਤ ਦੇ ਪ੍ਰੋਗਰਾਮ ਕੀਤੇ ਗਏ। ਤਿੰਨ ਘੰਟੇ ਤੋਂ ਵੱਧ ਚੱਲੇ ਸਮਾਰੋਹ ਵਿੱਚਮੋਦੀ ਦਾ ਸਵਾਗਤ ਭਾਰਤੀ ਅਮਰੀਕੀ ਲੋਕਾਂ ਨੇ ਪੂਰੇ ਉਤਸ਼ਾਹ ਨਾਲ ਕੀਤਾ।
ਮਿਲੀ ਰਿਪੋਰਟ ਅਨੁਸਾਰ ਉਤਸਵ ਅਤੇ ਉਤਸ਼ਾਹ ਦੇ ਮਾਹੌਲ ਵਿੱਚ ਹਿਊਸਟਨ ਦੇ ਐਨ ਆਰਜੀ ਸਟੇਡੀਅਮਦੇ ਅੰਦਰ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਨਾਲ ਹੋਈ ਅਤੇ ਗ੍ਰੇਟਰ ਸਿਨਸਿਨਾਟੀ ਦੀ ਗੁਰੂ ਨਾਨਕ ਸੁਸਾਈਟੀ ਦੇ ਕੀਰਤਨੀ ਜਥੇ ਨੇ ਪੂੁਰਾ ਸਟੇਡੀਅਮ ਮੰਤਰ ਮੁਗਧ ਕਰ ਦਿੱਤਾ। ਇਸ ਸਟੇਡੀਅਮ ਵਿੱਚਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਆਉਣ ਤੋਂ ਪਹਿਲਾਂ ਓਡੀਸੀ ਨ੍ਰਿਤ, ਬਾਂਗਲਾ ਗੀਤ, ਭੰਗੜਾ, ਡਾਂਡੀਆ ਅਤੇ ਕਈ ਲੋਕ-ਨਾਚ ਪੇਸ਼ ਕੀਤੇ ਗਏ। ਖ਼ਾਸ ਕਰ ਭੰਗੜੇ ਦੌਰਾਨ ਮੰਚ ਦੇ ਹੇਠਾਂ ਵੀ ਕਈ ਦਰਸ਼ਕ ਢੋਲ ਦੇ ਡੱਗੇ ਉੱਤੇ ਨੱਚਦੇ ਵੇਖੇ ਗਏ। ਇਨ੍ਹਾਂ ਰੰਗਾ ਰੰਗ ਪ੍ਰੋਗਰਾਮਾਂ ਵਿੱਚ 400 ਤੋਂ ਵੱਧ ਕਲਾਕਾਰ ਸ਼ਾਮਲ ਹੋਏ ਦੱਸੇ ਗਏ ਹਨ।ਸਟੇਡੀਅਮ ਵਿੱਚਨਰਿੰਦਰ ਮੋਦੀ ਦੇ ਪਹੁੰਚਣ ਤੋਂ ਬਾਅਦ ਭਾਰਤੀ ਅਮਰੀਕੀ ਗਾਇਕਾਵਾਂ ਨੇ‘ਵੈਸ਼ਨਵ ਜਨ ਤੋ ਤੈਨੇ ਕਹੀਏ’ ਦਾ ਭਜਨ ਗਾਇਆ ਅਤੇ ਇਕ ਗਰੁੱਪ ਨੇ ਯੂ ਐੱਸ ਗਾਸਪੈਲ ਪੇਸ਼ ਕੀਤਾ। ਇਸ ਪਿੱਛੋਂ ਭਾਰਤੀ ਮੂਲ ਦੇ ਦਿਵਿਆਂਗ ਸਪਰਸ਼ ਸ਼ਾਹ ਨੇ ਮੋਦੀ ਸਾਹਮਣੇ ਰਾਸ਼ਟਰ ਗਾਨ ‘ਜਨ ਗਣ ਮਨ’ ਗਾਇਆ। 16 ਸਾਲਾ ਸਪਰਸ਼ ਇਕ ਦੁਰਲੱਭ ਬਿਮਾਰੀ ਤੋਂ ਪੀੜਤ ਹੋਣ ਕਾਰਨ ਬਚਪਨ ਵਿੱਚ ਉਸ ਦੀਆਂ 130 ਹੱਡੀਆਂ ਟੁੱਟ ਗਈਆਂ ਸਨ। ਉਹ ਨਿਊਜਰਸੀ ਵਿੱਚ ਰਹਿੰਦਾ ਹੈ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ