Welcome to Canadian Punjabi Post
Follow us on

17

November 2018
ਜੀਟੀਏ

ਸਕੂਲ-ਟਰੱਸਟੀ ਉਮੀਦਵਾਰ ਸਤਪਾਲ ਜੌਹਲ ਵੱਲੋਂ ਬਰੈਮਲੀ-ਸੈਂਡਲਵੁੱਡ ਏਰੀਏ ਵਿਚ ਕੀਤਾ ਚੋਣ-ਪ੍ਰਚਾਰ

October 17, 2018 10:47 AM

ਬਰੈਂਪਟਨ, (ਡਾ. ਝੰਡ) -22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਆਖ਼ਰੀ ਪੜਾਅ 'ਤੇ ਉਮੀਦਵਾਰਾਂ ਵੱਲੋਂ ਘਰੋ-ਘਰੀਂ ਜਾ ਕੇ 'ਡੋਰ-ਨੌਕਿੰਗ' 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਪਣੇ ਵਾਲੰਟੀਅਰਾਂ ਅਤੇ ਸਮੱਰਥਕਾਂ ਨੂੰ ਨਾਲ ਲੈ ਕੇ ਲੋਕਾਂ ਦੇ ਘਰੀਂ ਜਾ ਕੇ ਉਨ੍ਹਾਂ ਦੇ ਦਰਵਾਜ਼ੇ ਖਟ-ਖਟਾ ਰਹੇ ਹਨ ਅਤੇ ਉਨ੍ਹਾਂ ਨੂੰ ਵੋਟ ਦੇਣ ਲਈ ਬੇਨਤੀਆਂ ਕਰ ਰਹੇ ਹਨ। ਉਹ ਉਨ੍ਹਾਂ ਨੁੰ ਇਹ ਵੀ ਦੱਸ ਰਹੇ ਹਨ ਕਿ ਐਡਵਾਂਸ-ਪੋਲ ਦਾ ਸਮਾਂ ਤਾਂ ਹੁਣ ਲੰਘ ਗਿਆ ਹੈ ਅਤੇ ਉਹ ਹੁਣ 22 ਅਕਤੂਬਰ ਸੋਮਵਾਰ ਵਾਲੇ ਦਿਨ ਸਵੇਰੇ 10.00 ਵਜੇ ਤੋਂ ਰਾਤ ਦੇ 8.00 ਵਜੇ ਤੱਕ ਆਪਣੇ ਨੇੜਲੇ ਪੋਲਿੰਟ-ਸਟੇਸ਼ਨ 'ਤੇ ਵੋਟ ਪਾ ਸਕਦੇ ਹਨ।
ਏਸੇ ਸਿਲਸਿਲੇ ਵਿਚ ਬੀਤੇ ਐਤਵਾਰ ਵਾਰਡ ਨੰਬਰ 9-10 ਤੋਂ ਸਕੂਲ-ਟਰੱਸਟੀ ਉਮੀਦਵਾਰ ਬਰੈਮਲੀ-ਸੈਂਡਲਵੁੱਡ ਏਰੀਏ ਵਿਚ ਆਪਣੇ ਸਮੱਰਥਕਾਂ ਨਾਲ ਚੋਣ ਪ੍ਰਚਾਰ ਕਰਦੇ ਹੋਏ ਇਸ ਦੇ ਲਾਰਕਰਪੁਰ/ਮੇਡਨਗਰਾਸ ਨੇੜਲੇ ਪਾਰਕ ਦੇ ਆਲੇ-ਦੁਆਲੇ ਦੇ ਘਰਾਂ ਵਿਚ ਪ੍ਰਚਾਰ ਕਰਨ ਲਈ ਪਹੁੰਚੇ। ਉਨ੍ਹਾਂ ਆਪਣੇ ਸਮੱਰਥਕਾਂ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਬੈੱਲਾਂ ਵਜਾਈਆਂ ਅਤੇ ਉਨ੍ਹਾਂ ਨੂੰ ਆਪਣੇ ਚੋਣ-ਕਾਰਡ ਫੜਾਊਦਿਆਂ ਹੋਇਆਂ ਆਪਣੇ ਹੱਕ ਵਿਚ ਵੋਟ ਪਾਉਣ ਲਈ ਬੇਨਤੀ ਕੀਤੀ। ਉਨ੍ਹਾਂ ਅਨੁਸਾਰ ਲੋਕਾਂ ਦਾ ਹੁੰਗਾਰਾ ਇਸ ਸਬੰਧੀ ਕਾਫ਼ੀ 'ਹਾਂ-ਪੱਖੀ' ਸੀ। ਉਨ੍ਹਾਂ ਕਈ ਘਰਾਂ ਅੱਗੇ ਮਕਾਨ-ਮਾਲਕਾਂ ਦੀ ਸਹਿਮਤੀ ਨਾਲ ਆਪਣੇ ਸਾਈਨ-ਬੋਰਡ ਵੀ ਲਗਾਏ।

Have something to say? Post your comment
 
ਹੋਰ ਜੀਟੀਏ ਖ਼ਬਰਾਂ
ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਫ਼ੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿ਼ਲਾਫ਼ ਮੁਜ਼ਾਹਰਾ
ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ ਤੇ ਪੰਜਾਬ ਸਪੋਰਟਸ ਕੈਨੇਡਾ ਵੱਲੋਂ ਮੇਅਰ ਪੈਟ੍ਰਿਕ ਬਰਾਊਨ ਲਈ ਕੀਤਾ ਗਿਆ ਸੁਆਗ਼ਤੀ-ਡਿਨਰ
"ਸੀ.ਆਰ.ਟੀ.ਸੀ. ਨੂੰ ਇੰਟਰਨੈੱਟ ਪ੍ਰੋਵਾਈਡਰਾਂ ਵੱਲੋਂ 'ਕੋਡ ਆਫ਼ ਕੰਡੱਕਟ' ਲਈ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ" : ਸੋਨੀਆ ਸਿੱਧੂ
ਐਮਾਜ਼ੋਨ ਦੇ ਚਲੇ ਜਾਣ ਦੇ ਸੋਗ ਨੂੰ ਜਿੱਤ ਵਾਗੂੰ ਮਨਾ ਰਿਹਾ ਹੈ ਬਰੈਂਪਟਨ
ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ
ਦਰਸ਼ਕਾਂ ਦੇ ਮਨਾਂ `ਤੇ ਗਹਿਰੀ ਛਾਪ ਛੱਡ ਗਿਆ ਨਾਟਕ 'ਮੈਲੇ ਹੱਥ'
ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ
ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ
ਗੁਰਪ੍ਰੀਤ ਬੈਂਸ ਨੇ ਕੀਤਾ ਵੋਟਰਾਂ ਦਾ ਧੰਨਵਾਦ
ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ