ਸਕਾਰਬੌਰੋ, 20 ਸਤੰਬਰ (ਪੋਸਟ ਬਿਊਰੋ) : ਵੀਰਵਾਰ ਰਾਤ ਨੂੰ ਸਕਾਰਬੌਰੋ ਵਿੱਚ ਚੱਲੀ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਰਾਤੀਂ 10:00 ਵਜੇ ਦੇ ਕਰੀਬ ਟੋਰਾਂਟੋ ਪੁਲਿਸ ਨੂੰ ਇੱਕ ਵਿਅਕਤੀ ਨੂੰ ਗੋਲੀ ਲੱਗਣ ਦੀਆਂ ਰਿਪੋਰਟਾਂ ਮਿਲੀਆਂ। ਇਹ ਵੀ ਪਤਾ ਲੱਗਿਆ ਕਿ ਵਿਅਕਤੀ ਮਿੱਡਫੀਲਡ ਰੋਡ ਤੇ ਮੈਕਨਿਕੋਲ ਐਵਨਿਊ ਨੇੜੇ ਬੇਸੁੱਧ ਪਿਆ ਹੈ। ਪੈਰਾਮੈਡਿਕਸ ਨੇ ਮੌਕੇ ਉੱਤੇ ਪਹੁੰਚ ਕੇ ਉਸ ਵਿਅਕਤੀ ਦਾ ਬਹੁਤ ਇਲਾਜ ਕੀਤਾ ਪਰ ਬਾਅਦ ਵਿੱਚ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਕਾਂਸਟੇਬਲ ਡੇਵਿਡ ਹੌਪਕਿੰਸਨ ਨੇ ਆਖਿਆ ਕਿ ਉਹ ਉਦੋਂ ਤੱਕ ਮ੍ਰਿਤਕ ਦਾ ਵੇਰਵਾ ਜਾਰੀ ਨਹੀਂ ਕਰਨਗੇ ਜਦੋਂ ਤੱਕ ਕਿ ਉਸ ਦੇ ਪਰਿਵਾਰ ਨੂੰ ਇਸ ਸਬੰਧ ਵਿੱਚ ਜਾਣਕਾਰੀ ਨਹੀਂ ਦੇ ਦਿੰਦੇ। ਹੋਮੀਸਾਈਡ ਯੂਨਿਟ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।