Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਪੰਜਾਬ

ਫਗਵਾੜੇ ਵਿੱਚ ਪਰਵਾਸੀ ਭਾਰਤੀ ਦੀ ਪਤਨੀ ਦਾ ਘਰ ਵਿੱਚ ਵੜ ਕੇ ਕਤਲ

September 20, 2019 10:14 AM

ਫਗਵਾੜਾ, 19 ਸਤੰਬਰ (ਪੋਸਟ ਬਿਊਰੋ)- ਕੱਲ੍ਹ ਇਥੇ ਸਵੇਰੇ ਸੁਖਚੈਨ ਨਗਰ ਵਿੱਚ ਲੁਟੇਰਿਆਂ ਨੇ ਇਕ ਘਰ 'ਚ ਦਾਖਲ ਹੋ ਕੇ ਤੇਜ਼ ਹਥਿਆਰਾਂ ਨਾਲ ਔਰਤ ਦਾ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਕੁਲਦੀਪ ਕੌਰ (40) ਪਤਨੀ ਨਰਿੰਦਰ ਵਜੋਂ ਹੋਈ ਹੈ, ਜਿਸ ਦਾ ਪਤੀ ਵਿਦੇਸ਼ ਵਿੱਚ ਹੈ।
ਪਤਾ ਲੱਗਾ ਹੈ ਕਿ ਔਰਤ ਆਪਣੇ ਘਰ ਆਪਣੇ 12 ਸਾਲਾ ਪੁੱਤਰ ਸਾਹਿਲਦੀਪ ਨਾਲ ਰਹਿੰਦੀ ਸੀ ਤੇ ਉਸ ਦਾ ਪਤੀ ਦੁਬਈ ਵਿੱਚ ਹੈ। ਉਹ ਕੱਲ੍ਹ ਸਵੇਰੇ ਆਪਣੇ ਲੜਕੇ ਨੂੰ ਸਕੂਲ ਬੱਸ ਤੱਕ ਛੱਡਣ ਲਈ ਘਰ ਨੂੰ ਤਾਲਾ ਲਾ ਕੇ ਗਲੀ ਵੱਲ ਬਾਹਰ ਗਈ ਸੀ, ਜਦੋਂ ਵਾਪਸ ਅੰਦਰ ਗਈ ਤਾਂ ਉਸ ਦੀ ਆਪਣੀ ਭਰਜਾਈ ਮਨਜੀਤ ਕੌਰ ਨਾਲ ਫੋਨ 'ਤੇ ਗੱਲਬਾਤ ਚੱਲ ਰਹੀ ਸੀ ਕਿ ਅਚਾਨਕ ਲੁਟੇਰਿਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ। ਉਸ ਦੀ ਭਰਜਾਈ ਮਨਜੀਤ ਕੌਰ, ਜੋ ਨੇੜਲੇ ਪੈਂਦੇ ਪਿੰਡ ਨਾਨਕ ਨਗਰ ਰਹਿੰਦੀ ਸੀ, ਆਪਣੇ ਘਰ ਵਾਲੇ ਮਨਜੀਤ ਸਿੰਘ ਨੂੰ ਨਾਲ ਲੈ ਕੇ ਜਦੋਂ ਕੁਲਦੀਪ ਕੌਰ ਦੇ ਘਰ ਪੁੱਜੀ ਤਾਂ ਦੇਖਿਆ ਕਿ ਉਹ ਤੜਫ ਰਹੀ ਸੀ ਜਿਸ ਨੂੰ ਪ੍ਰਾਈਵੇਟ ਹਸਪਤਾਲ ਲਿਆਂਦਾ, ਜਿਥੇ ਉਸ ਨੇ ਦਮ ਤੋੜ ਦਿੱਤਾ। ਇਸ ਦੀ ਸੂਚਨਾ ਮਿਲਦੇ ਸਾਰ ਐਸ ਪੀ ਮਨਵਿੰਦਰ ਸਿੰਘ, ਡੀ ਐਸ ਪੀ ਸੁਰਿੰਦਰ ਚਾਂਦ ਤੇ ਐਸ ਐਚ ਓ ਸਦਰ ਮਨਮੋਹਨ ਸਿੰਘ, ਐਸ ਐਚ ਓ ਰਾਵਲਪਿੰਡੀ ਊਸ਼ਾ ਰਾਣੀ ਘਟਨਾ ਥਾਂ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।
ਪੁਲਸ ਦੇ ਮੁਤਾਬਕ ਲੁਟੇਰੇ ਉਸ ਪਾਸੇ ਤੋਂ ਆਏ ਜਿਸ ਪਾਸੇ ਕੋਈ ਵੀ ਸੀ ਸੀ ਟੀ ਵੀ ਕੈਮਰਾ ਨਹੀਂ ਸੀ। ਮ੍ਰਿਤਕ ਦਾ ਲੜਕਾ ਸਾਹਿਲਦੀਪ ਅੱਠਵੀਂ ਕਲਾਸ ਵਿੱਚ ਐਪਲਅੋਰਚਿਡ ਸਕੂਲ ਪੜ੍ਹਦਾ ਹੈ ਤੇ ਉਸ ਦੇ ਪਤੀ ਨੇ ਚਾਰ ਅਕਤੂਬਰ ਨੂੰ ਇੰਡੀਆ ਆਉਣਾ ਸੀ। ਮ੍ਰਿਤਕ ਔਰਤ ਦੇ ਪੇਟ ਉਤੇ 15 ਤੋਂ ਵੱਧ ਥਾਵਾਂ 'ਤੇ ਚਾਕੂਆਂ ਦੇ ਨਿਸ਼ਾਨ ਸਨ ਤੇ ਇਕ ਚਾਕੂ ਉਸ ਦੀ ਗਰਦਨ ਉੱਤੇ ਵੀ ਵੱਜਾ ਸੀ। ਲੁਟੇਰੇ ਜਾਂਦੇ ਹੋਏ ਉਸ ਦੇ ਗਹਿਣੇ ਤਾਂ ਲੈ ਗਏ ਤੇ ਸਸਤੀ ਕੀਮਤ ਦੀ ਘੜੀ ਛੱਡ ਗਏ, ਜਾਂਦੇ ਸਮੇਂ ਘਰ ਦੀਆਂ ਚਾਬੀਆਂ ਦਾ ਗੁੱਛਾ ਗੇਟ ਵਿਚਕਾਰ ਸੁੱਟ ਗਏ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ