Welcome to Canadian Punjabi Post
Follow us on

05

July 2020
ਕੈਨੇਡਾ

ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣਨ ਲਈ ਤਿਆਰ ਨਹੀਂ ਹਨ ਕੁੱਝ ਕੈਨੇਡੀਅਨਜ਼!

September 20, 2019 01:31 AM

ਵਰਨਰ, 19 ਸਤੰਬਰ (ਪੋਸਟ ਬਿਊਰੋ) : ਪੀਲੇ ਰੰਗ ਦੀ ਪੱਗ ਬੰਨ੍ਹ ਕੇ ਐਨਡੀਪੀ ਆਗੂ ਜਗਮੀਤ ਸਿੰਘ ਵਰਨਰ, ਓਨਟਾਰੀਓ ਵਿੱਚ ਜਦੋਂ ਸੰਤਰੀ ਰੰਗ ਦੇ ਟਰੈਕਟਰ ਉੱਤੇ ਚੜ੍ਹੇ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਤਾੜੀਆਂ ਮਾਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ।
ਪਰ ਇਸ ਸਾਲ ਇੱਥੇ ਹੋ ਰਹੇ ਇੰਟਰਨੈਸ਼ਨਲ ਪਲੋਇੰਗ ਮੈਚ ਵਿੱਚ ਜੁਟੀ ਭੀੜ ਦੇ ਐਨ ਪਿੱਛੇ ਖੜ੍ਹੇ ਕੁੱਝ ਲੋਕ ਇਹ ਗੱਲਾਂ ਕਰਦੇ ਵੀ ਸੁਣੇ ਗਏ ਕਿ ਵੈਸੇ ਤਾਂ ਜਗਮੀਤ ਸਿੰਘ ਕਾਫੀ ਸਮਾਰਟ ਹਨ ਤੇ ਉਨ੍ਹਾਂ ਦੇ ਪੱਗ ਬੰਨ੍ਹਣ ਨਾਲ ਕਈਆ ਨੂੰ ਕੋਈ ਸਮੱਸਿਆ ਵੀ ਨਹੀਂ ਹੈ ਪਰ ਜਿਸ ਤਰ੍ਹਾਂ ਉਹ ਆਪਣੀ ਹੈਟ (ਪੱਗ) ਪਾਉਂਦੇ ਹਨ ਕਈ ਵੋਟਰਾਂ ਨੂੰ ਉਸ ਤੋਂ ਇਤਰਾਜ਼ ਹੋ ਸਕਦਾ ਹੈ। ਇਹ ਗੱਲ ਵਰਨਰ ਦੇ ਰਹਿਣ ਵਾਲੇ ਤੇ ਐਨਡੀਪੀ ਦੇ ਅਖੌਤੀ ਸਮਰਥਕ ਮਾਰਸਲ ਬੈਟੀ ਨੇ ਆਖੀ।
ਬੈਟੀ ਉਨ੍ਹਾਂ ਸਮਰਥਕਾਂ ਵਿੱਚੋਂ ਹੈ ਜਿਨ੍ਹਾਂ ਨੂੰ ਜਗਮੀਤ ਸਿੰਘ ਦਾ ਸਟੈਂਡ ਚੰਗਾ ਲੱਗਦਾ ਹੈ ਤੇ ਇਸੇ ਕਾਰਨ ਉਨ੍ਹਾਂ ਪ੍ਰੋਵਿੰਸ਼ੀਅਲ ਤੇ ਫੈਡਰਲ ਪੱਧਰ ਉੱਤੇ ਐਨਡੀਪੀ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ ਪਰ ਉਸ ਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਹੈ ਕਿ ਕੈਨੇਡਾ ਸਿੱਖ ਪ੍ਰਧਾਨ ਮੰਤਰੀ ਲਈ ਤਿਆਰ ਨਹੀਂ ਹੈ। ਬੈਟੀ ਨੇ ਇਹ ਵੀ ਆਖਿਆ ਕਿ ਉਹ ਇਸ ਬਾਰੇ ਵੀ ਜਾਣਕਾਰੀ ਦੇ ਸਕਦੇ ਹਨ ਕਿ ਉਨ੍ਹਾਂ ਨੇ ਸਿਰ ਉੱਤੇ ਇਸ ਤਰ੍ਹਾਂ ਦੀ ਚੀਜ਼ ਕਿਉਂ ਪਾਈ ਹੋਈ ਹੈ ਕਿਉਂਕਿ ਅਸੀਂ ਇਸ ਤਰ੍ਹਾਂ ਦੇ ਵਿਅਕਤੀ ਦੇ ਐਨਾ ਉੱਚਾ ਰੁਤਬਾ ਹਾਸਲ ਕਰਨ ਨਾਲ ਤਾਲਮੇਲ ਨਹੀਂ ਬਿਠਾ ਪਾ ਰਹੇ। ਜੇ ਉਹ ਆਪਣੀ ਪੱਗ ਉਤਾਰ ਕੇ ਸਾਡੇ ਵਾਂਗ ਨੌਰਮਲ ਬਣ ਜਾਂਦਾ ਹੈ ਤਾਂ ਅਸੀਂ ਉਸੇ ਵੇਲੇ ਹੀ ਉਸ ਨੂੰ ਵੋਟ ਪਾ ਦੇਵਾਂਗੇ। ਬੈਟੀ ਨੇ ਆਖਿਆ ਕਿ ਉਹ ਆਪ ਨਵੇਂ ਡੈਮੋਕ੍ਰੈਟ ਹਨ।
ਇਸ ਸਮਾਰੋਹ ਵਿੱਚ ਸੀਟੀਵੀ ਵੱਲੋਂ ਕਈ ਹੋਰਲਾਂ ਵੋਟਰਾਂ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੀ ਇਹੋ ਜਿਹੇ ਜਜ਼ਬਾਤ ਹੀ ਸਾਂਝੇ ਕੀਤੇ। ਕਈਆਂ ਨੇ ਆਖਿਆ ਕਿ ਉਹ ਆਸ ਕਰਦੇ ਹਨ ਕਿ ਉਨ੍ਹਾਂ ਨੂੰ ਸਿੱਖਾਂ ਬਾਰੇ ਹੋਰ ਕੁੱਝ ਵੀ ਪਤਾ ਹੁੰਦਾ ਤੇ ਕਈਆ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਜਿਹੇ ਪਾਰਟੀ ਲੀਡਰ ਨੂੰ ਵੋਟ ਪਾਉਣ ਲਈ ਹਾਲ ਦੀ ਘੜੀ ਤਿਆਰ ਨਹੀਂ ਹਨ ਜਿਹੜਾ ਪੱਗ ਬੰਨ੍ਹਦਾ ਹੋਵੇ।
ਜਿਕਰਯੋਗ ਹੈ ਕਿ ਇਸ ਤਰ੍ਹਾਂ ਦੇ ਨਸਲਵਾਦ ਦਾ ਸਾਹਮਣਾ ਜਗਮੀਤ ਸਿੰਘ ਨੂੰ ਬਚਪਨ ਤੋਂ ਹੀ ਕਰਨਾ ਪੈ ਰਿਹਾ ਹੈ। ਉਹ ਇਹ ਵੀ ਦੱਸ ਚੁੱਕੇ ਹਨ ਕਿ ਇਸ ਤਰ੍ਹਾਂ ਦੀ ਨਕਾਰਾਤਮਕਤਾ ਤੇ ਵੰਡੀਆਂ ਪਾਉਣ ਵਰਗੇ ਸੁਨੇਹਿਆਂ ਨਾਲ ਉਨ੍ਹਾਂ ਦੀ ਮਾਂ ਨੇ ਹੀ ਏਕੇ ਤੇ ਪਿਆਰ ਦੇ ਸੁਨੇਹੇ ਨਾਲ ਉਨ੍ਹਾਂ ਨੂੰ ਨਜਿੱਠਣਾ ਸਿਖਾਇਆ ਹੈ। ਜਗਮੀਤ ਸਿੰਘ ਨੇ ਆਖਿਆ ਕਿ ਉਹ ਕੈਨੇਡਾ ਵਿੱਚ ਯਕੀਨ ਰੱਖਦੇ ਹਨ, ਕੈਨੇਡੀਅਨਾਂ ਵਿੱਚ ਯਕੀਨ ਰੱਖਦੇ ਹਨ ਤੇ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਕੈਨੇਡੀਅਨਜ ਅਜਿਹੇ ਇਨਸਾਨ ਨੂੰ ਜਰੂਰ ਵੋਟ ਪਾਉਣਗੇ ਜਿਹੜਾ ਉਨ੍ਹਾਂ ਨੂੰ ਪਹਿਲ ਦੇਵੇਗਾ। ਜਗਮੀਤ ਸਿੰਘ ਨੇ ਆਖਿਆ ਕਿ ਉਹ ਅਜਿਹਾ ਕੈਨੇਡਾ ਸਿਰਜਣਾ ਚਾਹੁੰਦੇ ਹਨ ਜਿਸ ਵਿੱਚ ਹਰ ਕੋਈ ਸਾਮਲ ਹੋਵੇ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਸਰਕਾਰ ਦੇ ਵਾਲੰਟੀਅਰ ਪ੍ਰੋਗਰਾਮ ਨੂੰ ਨਹੀਂ ਚਲਾ ਪਾਵੇਗਾ ਵੁਈ ਗਰੱੁਪ
ਰੀਡੋ ਹਾਲ ਦੇ ਬਾਹਰ ਗ੍ਰਿਫਤਾਰ ਵਿਅਕਤੀ ਨੂੰ ਕਰਨਾ ਹੋਵੇਗਾ ਕਈ ਚਾਰਜਿਜ਼ ਦਾ ਸਾਹਮਣਾ
ਵੈਨਕੂਵਰ ਏਅਰਪੋਰਟ ਉੱਤੇ ਲੈਂਡ ਕੀਤੇ 3 ਜਹਾਜ਼ਾਂ ਵਿੱਚ ਸਨ ਕੋਵਿਡ-19 ਸੰਕ੍ਰਮਿਤ ਯਾਤਰੀ?
16 ਮਹੀਨੇ ਮਿਸਰ ਵਿੱਚ ਨਜ਼ਰਬੰਦ ਰਹਿਣ ਤੋਂ ਬਾਅਦ ਘਰ ਪਰਤਿਆ ਓਕਵਿੱਲੇ ਦਾ ਵਿਅਕਤੀ
ਟੀਟੀਸੀ ਉੱਤੇ ਸਫਰ ਕਰਨ ਵਾਲਿਆਂ ਲਈ ਮਾਸਕ ਪਾਉਣਾ ਹੋਵੇਗਾ ਲਾਜ਼ਮੀ
ਰੀਡੋ ਹਾਲ ਨੇੜੇ ਗ੍ਰਿਫਤਾਰ ਵਿਅਕਤੀ ਫੌਜ ਦਾ ਸਰਗਰਮ ਮੈਂਬਰ ਨਿਕਲਿਆ
ਟਰਾਂਸ ਮਾਊਨਟੇਨ ਪਾਈਪਲਾਈਨ ਬਾਰੇ ਫਰਸਟ ਨੇਸ਼ਨਜ਼ ਦੀ ਅਪੀਲ ਸੁਪਰੀਮ ਕੋਰਟ ਨੇ ਕੀਤੀ ਖਾਰਜ
ਰੀਡੋ ਹਾਲ ਨੇੜੇ ਹਥਿਆਰਬੰਦ ਵਿਅਕਤੀ ਕਾਬੂ
ਮਾਰਖਮ ਦੇ ਘਰ ਵਿੱਚ ਲੱਗੀ ਅੱਗ ਵਿੱਚੋਂ ਦੋ ਵਿਅਕਤੀਆਂ ਨੂੰ ਬਚਾਇਆ ਗਿਆ
ਵਿੰਡਸਰ-ਐਸੈਕਸ ਦੇ ਫਾਰਮ ਉੱਤੇ ਆਊਟਬ੍ਰੇਕ, 191 ਕੇਸ ਮਿਲੇ