Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਭਾਰਤੀ ਡਾਂਸ ਗਰੁੱਪ 'ਵੀ ਅਨਬੀਟੇਬਲ' ਪ੍ਰਸਿੱਧ ਸ਼ੋਅ 'ਅਮੈਰੀਕਾ'ਜ਼ ਗੌਟ ਟੇਲੈਂਟ' ਦੇ ਫਾਈਨਲ `ਚ

September 20, 2019 01:10 AM

ਕੈਲੀਫੋਰਨੀਆ, 19 ਸਤੰਬਰ (ਹੁਸਨ ਲੜੋਆ ਬੰਗਾ)-ਭਾਰਤੀ ਡਾਂਸ ਗਰੁੱਪ ' ਵੀ ਅਨਬੀਟੇਬਲ' ਅਮਰੀਕਾ ਦੇ ਪ੍ਰਸਿੱਧ ਸ਼ੋਅ 'ਅਮੈਰੀਕਾ'ਜ਼ ਗੌਟ ਟੇਲੈਂਟ' ਦੇ ਫਾਈਨਲ ਵਿਚ ਪੁੱਜਾ ਗਿਆ ਹੈ ਤੇ ਉਹ ਇਹ ਟਾਈਟਲ ਜਿੱਤਣ ਦਾ ਵੱਡਾ ਦਾਅਵੇਦਾਰ ਬਣ ਗਿਆ ਹੈ। ਸੈਮੀ ਫਾਈਨਲ ਵਿਚ ਸ਼ਾਨਦਾਰ ਪੇਸ਼ਕਾਰੀ ਸਦਕਾ ਭਾਰਤੀ ਡਾਂਸ ਗਰੁੱਪ ਦਾ ਜਾਦੂ ਅਮਰੀਕੀਆਂ ਦੇ ਸਿਰ ਚੜ ਬੋਲਿਆ ਤੇ ਉਨਾਂ ਨੇ ਭਾਰਤੀ ਗਰੁੱਪ ਦੇ ਹੱਕ ਵਿਚ ਵੋਟ ਪਾਈ। ਹਰੇ ਰੰਗ ਦੇ ਵਸਤਰ ਪਹਿਨੀ ਗਰੁੱਪ ਦੇ ਮੈਂਬਰਾਂ ਨੇ 'ਗੁੰਡੇ' ਫਿਲਮ ਦੇ 'ਜਸ਼ਨ-ਏ-ਇਸ਼ਕ' ਉਪਰ ਡਾਂਸ ਕੀਤਾ। ਕਲਾਬਾਜੀਆਂ ਪਾਉਂਦੇ, ਲੜਖੜਾਉਂਦੇ ਤੇ ਝੂਮਦੇ ਕਲਾਕਾਰਾਂ ਨੇ ਇਕ ਤਰਾਂ ਸਮਾਂ ਬੰਨ ਦਿੱਤਾ। ਜਿਸ ਨੇ ਵੀ ਉਨਾਂ ਦੀ ਕਲਾ ਨੂੰ ਵੇਖਿਆ ਉਹ ਉਨਾਂ ਦੀ ਪ੍ਰਸੰਸਾ ਕੀਤੇ ਬਿਨਾਂ ਨਾ ਰਹਿ ਸਕਿਆ। ਜੱਜਾਂ ਨੇ ਵੀ ਭਾਰਤੀ ਗਰੁੱਪ ਦੀ ਰਜਵੀਂ ਪ੍ਰਸੰਸਾ ਕੀਤੀ। ਜੱਜ ਸਿਮਨ ਕੌਵੈਲ ਨੇ ਸੈਮੀਫਾਈਨਲ ਦੇ ਨਤੀਜੇ ਦਾ ਐਲਾਨ ਕਰਦਿਆਂ ਕਿਹਾ ਕਿ ਜੱਜ ਉਨਾਂ ਨੂੰ ਪਿਆਰ ਕਰਦੇ ਹਨ ਤੇ ਸਰੋਤਿਆਂ ਨੇ ਵੀ ਤੁਹਾਡੇ ਹੱਕ ਵਿਚ ਫਤਵਾ ਦਿੱਤਾ ਹੈ। ਉਨਾਂ ਕਿਹਾ ਕਿ ਗਰੁੱਪ ਦਾ ਨਾਂ 'ਵੈਰੀ ਅਨਬੀਟੇਬਲ' ਬਹੁਤ ਢੁਕਵਾਂ ਨਾਂ ਹੈ। ਸਮੁੱਚੇ ਮੁਕਾਬਲੇ ਦੌਰਾਨ ਜੋ ਤੁਸੀਂ ਪੇਸ਼ਕਾਰੀ ਦਿੱਤੀ ਹੈ ਤੁਹਾਡਾ ਦੇਸ਼ ਉਸ ਉਪਰ ਮਾਣ ਕਰੇਗਾ। ਸਹਿ ਜੱਜ ਜੁਲੀਅਨ ਹੌਘ ਨੇ ਕਿਹਾ 'ਡਾਂਸ ਹਰ ਇਕ ਲਈ ਹੈ, ਮੈਂ ਤੁਹਾਡੇ ਕੋਲੋਂ ਸਿੱਖਣਾ ਚਹੁੰਦਾ ਹਾਂ, ਤੁਹਾਨੂੰ ਕੋਈ ਹਰਾ ਨਹੀਂ ਸਕਦਾ, ਤੁਸੀਂ ਮੁਕੰਮਲ ਰੂਪ 'ਚ ' ਅਨਬੀਟੇਬਲ' ਹੋ।'' ਮੁੰਬਈ ਦੇ ਇਸ ਗਰੁੱਪ ਦੀ ਕਲਾ ਨੇ ਸਭ ਨੂੰ ਪ੍ਰਭਾਵਿਤ ਕੀਤਾ। ਫਾਈਨਲ ਵਾਸਤੇ ਹੁਣ ਇਸ ਗਰੁੱਪ ਉਪਰ ਦਬਾਅ ਵਧ ਗਿਆ ਹੈ ਪਰ ਗਰੁੱਪ ਦੇ ਮੈਂਬਰ ਆਪਣੀ ਜਿੱਤੀ ਪ੍ਰਤੀ ਪੂਰੇ ਆਸਵੰਦ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ