Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਕੈਨੇਡਾ

ਓਸ਼ਵਾ ਸਥਿਤ ਜੀਐਮ ਪਲਾਂਟ ਦੇ 1200 ਕਾਮਿਆਂ ਦੀ ਆਰਜ਼ੀ ਤੌਰ ਉੱਤੇ ਕੀਤੀ ਗਈ ਛਾਂਗੀ

September 19, 2019 07:15 PM

ਓਟਵਾ, ਓਨਟਾਰੀਓ, 18 ਸਤੰਬਰ (ਪੋਸਟ ਬਿਊਰੋ) : ਅਮਰੀਕਾ ਵਿੱਚ ਹੜਤਾਲ ਹੋਣ ਤੋਂ ਬਾਅਦ ਓਸ਼ਵਾ, ਓਨਟਾਰੀਓ ਸਥਿਤ ਜਨਰਲ ਮੋਟਰਜ਼ ਦੇ ਅਸੈਂਬਲੀ ਪਲਾਂਟ ਉੱਤੇ ਕੰਮ ਕਰਦੇ 1200 ਕਰਮਚਾਰੀਆਂ ਨੂੰ ਆਰਜ਼ੀ ਤੌਰ ਉੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਅਜੇ ਕੰਪਨੀ ਵੱਲੋਂ ਹੋਰ ਛਾਂਟੀ ਕੀਤੇ ਜਾਣ ਦੀ ਸੰਭਾਵਨਾ ਹੈ।
ਓਸ਼ਵਾ ਟਰੱਕ ਲਾਈਨ ਉੱਤੇ ਕੰਮ ਕਰਦੇ ਕਈ ਕਾਮਿਆਂ ਨੂੰ ਅਜੇ ਵੀ ਪੂਰੀਆਂ ਤਨਖਾਹਾਂ ਮਿਲ ਰਹੀਆਂ ਹਨ ਜਦਕਿ ਅਮਰੀਕਾ ਵਿੱਚ ਜੀਐਮ ਦੇ 48000 ਕਾਮਿਆਂ ਦੀ ਹੜਤਾਲ ਜਾਰੀ ਹੈ। ਯੂਨੀਫੌਰ ਦੇ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਆਖਿਆ ਕਿ ਉਸ ਨੂੰ ਉਮੀਦ ਹੈ ਕਿ ਅਮਰੀਕਾ ਤੋਂ ਗੱਡੀਆਂ ਦੇ ਕਈ ਹਿੱਸੇ ਨਾ ਪਹੁੰਚਣ ਕਾਰਨ ਓਸ਼ਵਾ ਪਲਾਂਟ ਦੀ ਸੈਕਿੰਡ ਲਾਈਨ ਦਾ ਕੰਮ ਵੀ ਵੀਰਵਾਰ ਤੱਕ ਠੱਪ ਹੋ ਸਕਦਾ ਹੈ। ਇਸ ਕਾਰਨ 2600 ਕਾਮਿਆਂ ਦੇ ਰੋਜ਼ਗਾਰ ਉੱਤੇ ਤਲਵਾਰ ਲਟਕ ਰਹੀ ਹੈ।
ਉਨ੍ਹਾਂ ਆਖਿਆ ਕਿ ਹੜਤਾਲ ਕਾਰਨ ਅਗਲੇ ਹਫਤੇ ਦੇ ਸ਼ੁਰੂ ਤੱਕ ਇੰਗਰਸੋਲ, ਓਨਟਾਰੀਓ ਵਿੱਚ ਜੀਐਮ ਦੇ ਕੈਮੀ ਪਲਾਂਟ ਦਾ ਦੋ ਤਿਹਾਈ ਹਿੱਸਾ ਵੀ ਬੰਦ ਹੋਣ ਦੀ ਸੰਭਾਵਨਾ ਹੈ ਜਦਕਿ ਇਸ ਦੇ ਸੇਂਟ ਕੈਥਰੀਨਜ਼, ਓਨਟਾਰੀਓ ਉੱਤੇ ਕੰਮਕਾਜ ਅਗਲੇ ਹਫਤੇ ਦੇ ਮੱਧ ਤੱਕ ਬੰਦ ਹੋ ਸਕਦਾ ਹੈ। ਡਾਇਸ ਨੇ ਆਖਿਆ ਕਿ ਕਈ ਹੋਰਨਾਂ ਥਾਂਵਾਂ ਉੱਤੇ ਵੀ ਆਰਜ਼ੀ ਤੌਰ ਉੱਤੇ ਕਾਮਿਆਂ ਦੀ ਛੁੱਟੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਵਿੰਡਸਰ ਦੀ ਟਰੱਕਿੰਗ ਕੰਪਨੀ ਵੀ ਸ਼ਾਮਲ ਹੈ ਪਰ ਅਸਲ ਨੁਕਸਾਨ ਤਾਂ ਜੀਐਮ ਦੇ ਪਲਾਂਟਜ਼ ਨੂੰ ਹੀ ਹੋ ਰਿਹਾ ਹੈ।
ਜਿ਼ਕਰਯੋਗ ਹੈ ਕਿ ਅਮਰੀਕਾ ਵਿੱਚ ਜੀਐਮ ਦੇ ਵਰਕਰਜ਼ ਸੋਮਵਾਰ ਨੂੰ ਦਹਾਕੇ ਤੋਂ ਵੀ ਵੱਧ ਸਮੇਂ ਵਿੱਚ ਪਹਿਲੀ ਵਾਰੀ ਭੱਤਿਆਂ, ਹੈਲਥ ਕੇਅਰ ਤੇ ਜੌਬ ਸਕਿਊਰਿਟੀ ਵਰਗੇ ਮੁੱਦਿਆਂ ਨੂੰ ਲੈ ਕੇ ਹੜਤਾਲ ਉੱਤੇ ਚਲੇ ਗਏ ਸਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ