Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਇਜ਼ਰਾਈਲ ਦੀਆਂ ਚੋਣਾਂ ਵਿੱਚ ਫਿਰ ਕਿਸੇ ਨੂੰ ਬਹੁਮਤ ਨਹੀਂ ਮਿਲ ਸਕਿਆ

September 19, 2019 11:32 AM

ਯੇਰੂਸ਼ਲਮ, 18 ਸਤੰਬਰ, (ਪੋਸਟ ਬਿਊਰੋ)- ਇਜ਼ਰਾਈਲ ਵਿੱਚ ਪੰਜ ਮਹੀਨਿਆਂ ਵਿੱਚ ਦੂਜੀ ਵਾਰ ਹੋਈਆਂ ਪਾਰਲੀਮੈਂਟ ਚੋਣਾਂ ਦੌਰਾਨ ਇੱਕ ਵਾਰ ਫਿਰ ਕਿਸੇ ਨੂੰ ਬਹੁਮਤ ਨਹੀਂ ਮਿਲ ਸਕਿਆ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ ਮੁੱਖ ਵਿਰੋਧੀ ਦਲ ਨੇ ਬਰਾਬਰੀ ਉੱਤੇ ਰੋਕ ਲਿਆ ਹੈ। ਦੋਵੇਂ ਧਿਰਾਂ ਨੂੰ 32-32 ਸੀਟਾਂ ਮਿਲੀਆਂ ਹਨ ਤੇ ਇਸ ਨਾਲ ਨੇਤਨਯਾਹੂ ਦੇ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨ ਦੀਆਂ ਆਸਾਂ ਨੂੰ ਝਟਕਾ ਲੱਗ ਸਕਦਾ ਹੈ।
ਵਰਨਣ ਯੋਗ ਹੈ ਕਿ ਇਜ਼ਰਾਈਲ ਵਿਚ 120 ਮੈਂਬਰੀ ਪਾਰਲੀਮੈਂਟ ਲਈ ਬੀਤੇ ਮੰਗਲਵਾਰ ਚੋਣਾਂ ਹੋਈਆਂ ਸਨ। ਇਸ ਪਿੱਛੋਂ ਟਾਈਮਜ਼ ਆਫ ਇਜ਼ਰਾਈਲ ਦੇ ਮੁਤਾਬਕ 90 ਫ਼ੀਸਦੀ ਵੋਟਾਂ ਦੀ ਗਿਣਤੀ ਹੋਣ ਤੱਕ ਨੇਤਨਯਾਹੂ ਦੀ ਲਿਕੁਡ ਪਾਰਟੀ ਅਤੇ ਮੁੱਖ ਵਿਰੋਧੀ ਪਾਰਟੀ ਬਲੂ ਐਂਡ ਵ੍ਹਾਈਟ ਬਰਾਬਰੀ ਉੱਤੇਆ ਰਹੀਆਂ ਹਨ। ਧਰਮ ਨਿਰਪੱਖ ਇਜ਼ਰਾਈਲ ਬੇਈਤੇਨੂ ਪਾਰਟੀ ਨੂੰ ਮਸਾਂ ਨੌਂ ਸੀਟਾਂ ਮਿਲੀਆਂ ਹਨ, ਪਰ ਇਸਨਾਲ ਇਸ ਪਾਰਟੀ ਦੇ ਨੇਤਾ ਏਵੀਗਡੋਰ ਲਿਬਰਮੈਨ ਦਾ ਮਹੱਤਵ ਵਧ ਗਿਆ ਹੈ। ਅਰਬ ਇਜ਼ਰਾਈਲ ਪਾਰਟੀਆਂ ਦਾ ਗਠਜੋੜ 12 ਸੀਟਾਂ ਨਾਲ ਤੀਜੇ ਥਾਂਰਿਹਾ। ਬਾਕੀ ਸੀਟਾਂ ਹੋਰ ਛੋਟੀਆਂ ਪਾਰਟੀਆਂ ਦੇ ਖਾਤੇ ਵਿਚ ਜਾ ਰਹੀਆਂ ਹਨ।
ਇਸ ਦੇ ਬਾਅਦ ਵੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਨਵਾਂ ਗਠਜੋੜ ਸਰਕਾਰ ਬਣਾ ਕੇ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨ ਦੀ ਆਸ ਨਹੀਂ ਛੱਡੀ। ਉਨ੍ਹਾਂ ਪਾਰਟੀ ਹੈੱਡਕੁਆਰਟਰ ਵਿਚ ਆਪਣੇ ਸਮਰਥਕਾਂ ਨੂੰ ਕਿਹਾ, ‘ਅਸੀਂ ਮਜ਼ਬੂਤ ਯਹੂਦੀ ਸਰਕਾਰ ਬਣਾਵਾਂਗੇ। ਮੈਂ ਕਿਹਾ ਸੀ ਕਿ ਸਖ਼ਤ ਮੁਕਾਬਲਾ ਹੋਵੇਗਾ। ਸਾਨੂੰ ਅਜੇ ਆਖ਼ਰੀ ਚੋਣ ਨਤੀਜਿਆਂ ਦਾ ਇੰਤਜ਼ਾਰ ਹੈ।’
ਬਲੂ ਐਂਡ ਵ੍ਹਾਈਟ ਪਾਰਟੀ ਦੇ ਨੇਤਾ ਅਤੇ ਫੌਜ ਦੇ ਸਾਬਕਾ ਫ਼ੌਜ ਬੇਨੀ ਗੇਂਟਜ਼ ਨੇ ਬੁੱਧਵਾਰ ਨੂੰ ਕਿਹਾ, ‘ਨਤੀਜਿਆਂ ਤੋਂ ਜ਼ਾਹਿਰ ਹੈ ਕਿ ਨੇਤਨਯਾਹੂ ਹਾਰ ਗਏ ਹਨ। ਸਾਡਾ ਮਿਸ਼ਨ ਪੂਰਾ ਹੋ ਗਿਆ ਹੈ।’ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਉਹ ਗਠਜੋੜ ਸਰਕਾਰ ਬਣਾਉਣ ਲਈ ਕੰਮ ਕਰਨਗੇ।ਪਾਰਲੀਮੈਂਟ ਚੋਣਾਂ ਦੇ ਆਖ਼ਰੀ ਨਤੀਜੇ ਆਉਣ ਤੱਕਇੱਕ ਮਹੀਨਾ ਲੱਗ ਸਕਦਾ ਹੈ, ਪਰ ਵੋਟਾਂ ਦੀ ਗਿਣਤੀ ਦੀ ਤਸਵੀਰ ਇਕ-ਦੋ ਦਿਨਾਂ ਵਿਚ ਪੂਰੀ ਸਾਫ਼ ਹੋ ਜਾਵੇਗੀ।
ਇਜ਼ਰਾਈਲ ਵਿਚ ਬੀਤੇ ਅਪ੍ਰਰੈਲ ਵਿਚ ਹੋਈਆਂ ਪਾਰਲੀਮੈਂਟ ਚੋਣਾਂ ਵਿਚ ਲਿਕੁਡ ਪਾਰਟੀ ਨੂੰ ਸਭ ਤੋਂ ਵੱਧ 36 ਸੀਟਾਂ ਮਿਲੀਆਂ ਅਤੇ ਬਲੂ ਐਂਡ ਵ੍ਹਾਈਟ ਪਾਰਟੀ ਦੇ ਖਾਤੇ ਵਿਚ 34 ਸੀਟਾਂ ਆਈਆਂ ਸਨ। ਬਾਕੀ ਸੀਟਾਂਛੋਟੀਆਂ ਧਿਰਾਂ ਨੇ ਜਿੱਤ ਲਈਆਂ ਸਨ। ਉਸ ਸਮੇਂ ਨੇਤਨਯਾਹੂ ਗਠਜੋੜ ਸਰਕਾਰ ਬਣਾਉਣ ਵਿਚ ਅਸਫਲ ਰਹੇ ਸਨ ਤੇ ਇਸ ਦੀ ਵਜ੍ਹਾ ਨਾਲ ਹੀ ਪਾਰਲੀਮੈਂਟ ਭੰਗ ਕਰਕੇ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ।

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ