Welcome to Canadian Punjabi Post
Follow us on

28

March 2024
 
ਭਾਰਤ

70 ਸਾਲਾ ਬੁੜ੍ਹਾ ਬੋਲਿਆ, ਪੀ ਵੀ ਸਿੰਧੂ ਨਾਲ ਵਿਆਹ ਕਰਨੈ, ਨਾ ਮੰਨੀ ਤਾਂ ਅਗਵਾ ਕਰਾਂਗਾ

September 19, 2019 09:55 AM

ਰਾਮਨਾਥਪੁਰਮ, 18 ਸਤੰਬਰ (ਪੋਸਟ ਬਿਊਰੋ)- ਖਿਡਾਰੀਆਂ ਲਈ ਫੈਨਸ ਦੀ ਦੀਵਾਨਗੀ ਦੇ ਕਈ ਕਿੱਸੇ ਸਾਹਮਣੇ ਆਏ ਹੋਣਗੇ, ਪਰ ਇੱਕ ਆਦਮੀ ਦੀ ਦੀਵਾਨਗੀ ਦੀ ਖਬਰ ਹੈਰਾਨੀ ਵਾਲੀ ਹੈ।
ਤਾਮਿਲ ਨਾਡੂ ਦੇ ਸੱਤਰ ਸਾਲ ਦੇ ਇੱਕ ਬਜ਼ੁਰਗ ਨੇ ਬੈਡਮਿੰਟਨ ਦੀ ਸੋਨ ਤਮਗਾ ਜੇਤੂ ਪੀ ਵੀ ਸਿੰਧੂ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਹ ਵਿਆਹ ਕਰਾਉਣ ਦਾ ਇੱਕ ਅਰਜ਼ੀ ਲੈ ਕੇ ਕੁਲੈਕਟ੍ਰੇਟ ਦਫਤਰ ਪਹੁੰਚ ਗਿਆ। ਮਲਾਯਸਾਮੀ ਨਾਂਅ ਦੇ ਬਜ਼ੁਰਗ ਨੇ ਕਿਹਾ ਹੈ ਕਿ ਜੇ ਵਿਆਹ ਲਈ ਜ਼ਰੂਰੀ ਇੰਤਜ਼ਾਮ ਨਾ ਕੀਤੇ ਤਾਂ ਉਹ ਸਿੰਧੂ ਨੂੰ ਅਗਵਾ ਕਰ ਲਵੇਗਾ। ਮਿਲੀ ਖਬਰ ਮੁਤਾਬਕ ਜਨਤਕ ਸੁਣਵਾਈ ਦੌਰਾਨ ਕੁਲੈਕਟ੍ਰੇਟ ਦਫਤਰ ਗਏ ਮਲਾਯਸਾਮੀ ਨੇ ਬੈਡਮਿੰਟਨ ਦੀ ਸੋਨ ਤਮਗਾ ਜੇਤੂ ਪੀ ਵੀ ਸਿੰਧੂ ਅਤੇ ਆਪਣੀ ਤਸਵੀਰ ਨਾਲ ਇੱਕ ਪੱਤਰ ਦਿੰਦੇ ਹੋਏ ਕੁਲੈਕਟਰ ਕੋਲ ਸਿੰਧੂ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ। ਇਸ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਉਹ ਸੱਤਰ ਸਾਲ ਦਾ ਨਹੀਂ, ਮਸਾਂ 16 ਸਾਲ ਦਾ ਲੜਕਾ ਹੈ ਤੇ ਚਾਰ ਅਪ੍ਰੈਲ 2004 ਨੂੰ ਪੈਦਾ ਹੋਇਆ ਸੀ। ਕੁਲੈਕਟਰ ਦਫਤਰ ਨੇ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਅਤੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਏਗੀ ਕਿ ਵਿਅਕਤੀ ਦਾ ਮਾਨਸਿਕ ਸਥਿਤੀ ਸਹੀ ਹੈ ਜਾਂ ਨਹੀਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ