Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਭਾਰਤ

ਜੁਲਾਈ ਵਿੱਚ ਭਾਰਤੀਆਂ ਨੇ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਰਕਮ ਵਿਦੇਸ਼ ਭੇਜੀ

September 19, 2019 09:54 AM

ਨਵੀਂ ਦਿੱਲੀ, 18 ਸਤੰਬਰ (ਪੋਸਟ ਬਿਊਰੋ)- ਇਕ ਪਾਸੇ ਸਰਕਾਰ ਪ੍ਰਤੱਖ ਵਿਦੇਸ਼ੀ ਨਿਵੇਸ਼ਕਾਂ (ਐਫ ਡੀ ਆਈ) ਦੇ ਨਾਲ ਵਿਦੇਸ਼ੀ ਪੋਰਟੋਫੋਲੀਓ ਨਿਵੇਸ਼ਕਾਂ (ਐਫ ਪੀ ਆਈ) ਨੂੰ ਖਿੱਚਣ ਦਾ ਯਤਨ ਕਰ ਰਹੀ ਹੈ, ਦੂਸਰੇ ਪਾਸੇ ਭਾਰਤੀਆਂ ਨੇ ਇਸ ਸਾਲ ਜੁਲਾਈ ਮਹੀਨੇ ਵਿੱਚ ਲਿਬਰਲਾਈਜ਼ਡ ਰਿਮੀਟੈਂਸ ਸਕੀਮ (ਐਲ ਆਰ ਐਸ) ਦੇ ਹੇਠ 1.69 ਅਰਬ ਡਾਲਰ ਦੀ ਪਿਛਲੇ ਸਮੇਂ ਦੀ ਸਭ ਤੋਂ ਜ਼ਿਆਦਾ ਮਾਸਿਕ ਰਕਮ ਬਾਹਰ ਭੇਜੀ ਹੈ।
ਐਲ ਆਰ ਐਸ ਸਕੀਮ ਹੇਠ ਸਾਲ 2019-20 ਦੇ ਪਹਿਲੇ ਚਾਰ ਮਹੀਨਿਆਂ ਵਿੱਚ 5.8 ਅਰਬ ਡਾਲਰ ਨਿਵੇਸ਼ ਭੇਜਿਆ ਜਾ ਚੁੱਕਾ ਹੈ। ਮਈ 2014 ਵਿੱਚ ਨਰਿੰਦਰ ਮੋਦੀ ਸਰਕਾਰ ਦੇ ਆਉਣ ਦੇ ਬਾਅਦ ਅੱਜ ਤੱਕ 45 ਅਰਬ ਡਾਲਰ (ਇਕ ਡਾਲਰ ਦੇ ਮੁਕਾਬਲੇ 70 ਰੁਪਏ ਦੇ ਵਟਾਂਦਰਾ ਦਰ ਨਾਲ 3.15 ਲੱਖ ਕਰੋੜ ਰੁਪਏ) ਤੋਂ ਵੱਧ ਵਿਦੇਸ਼ਾਂ ਵਿੱਚ ਭੇਜੇ ਜਾ ਚੁੱਕੇ ਹਨ। ਮੋਦੀ ਸਰਕਾਰ ਦੀ ਤੁਲਨਾ ਵਿੱਚ ਯੂ ਪੀ ਏ ਦੇ ਦੂਸਰੇ ਰਾਜ ਦੇ ਦੌਰਾਨ ਪੰਜ ਸਾਲਾਂ (ਅਪ੍ਰੈਲ 2009-ਮਾਰਚ 2014) ਵਿੱਚ ਵਿਦੇਸ਼ ਭੇਜੀ ਗਈ ਕੁੱਲ ਐਲ ਆਰ ਐਸ ਰਕਮ 5.45 ਅਰਬ ਡਾਲਰ ਸੀ। ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਦੇ ਐਲ ਆਰ ਐਸ ਦੇ ਤਹਿਤ ਕਿਸੇ ਭਾਰਤੀ ਨੂੰ ਇਕ ਸਾਲ ਵਿੱਚ ਰੋਜ਼ਗਾਰ ਲਈ ਵਿਦੇਸ਼ ਜਾਣ, ਵਿਦੇਸ਼ਾਂ ਦੀ ਪੜ੍ਹਾਈ, ਇਲਾਜ, ਰਿਸ਼ਤੇਦਾਰਾਂ ਨੂੰ ਪੈਸੇ ਭੇਜਣ ਆਦਿ ਸੁਵਿਧਾਵਾਂ ਹੇਠ ਢਾਈ ਲੱਖ ਡਾਲਰ ਬਾਹਰ ਭੇਜਣ ਦਾ ਅਧਿਕਾਰ ਹੈ। ਆਰ ਬੀ ਆਈ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਪੰਜ ਸਾਲ ਵਿੱਚ ਐਲ ਆਰ ਐਸ ਹੇਠ 14 ਬਿਲੀਅਨ ਡਾਲਰ ਦੀ ਰਕਮ ਕੇਵਲ ਯਾਤਰਾ 'ਤੇ ਵਿਦੇਸ਼ ਵਿੱਚ ਖਰਚ ਕੀਤੀ ਗਈ, ਜਦ ਕਿ ਲਗਭਗ 10.5 ਅਰਬ ਡਾਲਰ ਦੀ ਰਕਮ ਕਰੀਬੀ ਰਿਸ਼ਤੇਦਾਰਾਂ ਦੀ ਦੇਖਭਾਲ ਕਰਨ ਅਤੇ 10 ਅਰਬ ਡਾਲਰ ਦੀ ਰਕਮ ਪੜ੍ਹਾਈ ਲਈ ਭੇਜੀ ਗਈ ਹੈ। ਬਾਕੀ ਦੇ 4.8 ਅਰਬ ਡਾਲਰ ਦੀ ਰਕਮ ਤੋਹਫੇ ਵਜੋਂ ਅਤੇ 1.9 ਅਰਬ ਡਾਲਰ ਦੀ ਰਕਮ ਵਿਦੇਸ਼ਾਂ ਵਿੱਚ ਇਕਵਿਟੀ ਅਤੇ ਕਰਜ਼ ਵਿੱਚ ਨਿਵੇਸ਼ ਲਈ ਖਰਚ ਕੀਤੀ ਗਈ ਹੈ। ਪਿਛਲੇ ਪੰਜ ਸਾਲਾਂ ਵਿੱਚ ਐਲ ਆਰ ਐਸ ਦੇ ਤਹਿਤ ਬਾਹਰ ਜਿੰਨੀ ਰਕਮ ਭੇਜੀ ਗਈ, ਉਸ ਨੇ ਉਸੇ ਦੌਰਾਨ ਐਫ ਪੀ ਆਈ ਦੇ ਤਹਿਤ ਦੇਸ਼ ਵਿੱਚ ਆਉਣ ਵਾਲੀ ਰਕਮ ਨੂੰ ਸਿਫਰ ਕਰ ਦਿੱਤਾ। ਜਿਥੇ ਅਪ੍ਰੈਲ 2014 ਤੋਂ ਹੁਣ ਤੱਕ ਐਫ ਪੀ ਆਈ ਨੇ 1,76,212 ਕਰੋੜ ਰੁਪਏ ਦੀ ਕੁੱਲ ਰਕਮ ਭਾਰਤੀ ਇਕਵਿਟੀਜ਼ ਵਿੱਚ ਨਿਵੇਸ਼ ਕੀਤੀ, ਉਥੇ ਉਨ੍ਹਾਂ ਨੇ ਉਸੇ ਦੌਰਾਨ ਕਰਜ਼ ਬਾਜ਼ਾਰ ਵਿੱਚ 2,60,017 ਕਰੋੜ ਦੀ ਰਕਮ ਨਿਵੇਸ਼ ਕੀਤੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਪ੍ਰਧਾਨ ਮੰਤਰੀ ਮੋਦੀ ਨਾਲ ਕਰਨੀ ਸੀ ਮੁਲਾਕਾਤ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ ਜੰਮੂ-ਕਸ਼ਮੀਰ ਦੇ ਪੁੰਛ ਵਿਚ ਅੱਤਵਾਦੀਆਂ ਦਾ ਮੱਦਦਗਾਰ ਕਾਬੂ, ਪਾਕਿਸਤਾਨੀ ਪਿਸਤੌਲ ਅਤੇ ਚੀਨੀ ਗ੍ਰਨੇਡ ਬਰਾਮਦ ਮਹੂਆ ਮੋਇਤਰਾ ਦੇ ਚੋਣ ਹਲਫ਼ਨਾਮੇ ਵਿੱਚ ਖੁਲਾਸਾ: 80 ਲੱਖ ਰੁਪਏ ਦੀ ਹੀਰੇ ਦੀ ਮੁੰਦਰੀ, 2.72 ਲੱਖ ਰੁਪਏ ਦੀ ਕੀਮਤ ਦਾ ਚਾਂਦੀ ਦਾ ਡਿਨਰ ਸੈੱਟ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ: ਜੇਲ੍ਹ 'ਚ ਅਰਵਿੰਦ ਨੂੰ ਮਾਰਨ ਦੀ ਸਾਜਿ਼ਸ਼