Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਇਹ ਹੈ ਸੋਨੇ 'ਤੇ ਸੁਹਾਗਾ : ਸਾਨਿਆ ਮਲਹੋਤਰਾ

October 17, 2018 08:33 AM

ਕਿਸੇ ਵੀ ਨਿਊਕਮਰ ਨੂੰ ਜੇ ਪਹਿਲੀ ਫਿਲਮ 'ਚ ਹੀ ਬਾਲੀਵੁੱਡ ਦੇ ਮਿਸਟਰ ਪ੍ਰਫੈਕਨਿਸਟ ਆਮਿਰ ਖਾਨ ਨਾਲ ਕੰਮ ਕਰਨ ਦਾ ਮੌਕਾ ਮਿਲ ਜਾਏ ਤਾਂ ਉਸ ਦੀ ਦੂਸਰੀ ਫਿਲਮ ਨੂੰ ਵਿਸ਼ਾਲ ਭਾਰਦਵਾਜ ਵਰਗੇ ਨਿਰਦੇਸ਼ਕ ਦਾ ਸਾਥ ਮਿਲ ਜਾਏ ਤਾਂ ਉਸ ਦੇ ਟੈਲੇਂਟ ਦਾ ਅੰਦਾਜ਼ਾ ਆਪਣੇ ਆਪ ਲੱਗ ਜਾਂਦਾ ਹੈ। ‘ਦੰਗਲ’ ਗਰਲ ਸਾਨਿਆ ਮਲਹੋਤਰਾ ਇੱਕ ਅਜਿਹੀ ਹੀ ਪ੍ਰਤਿਭਾਸ਼ਾਲੀ ਉਭਰਦੀ ਅਦਾਕਾਰਾ ਹੈ, ਜੋ ਫਿਲਹਾਲ ‘ਦੰਗਲ’ ਦੇ ਮੈਦਾਨ ਤੋਂ ਨਿਕਲ ਕੇ ‘ਪਟਾਕਾ’ ਬਣ ਚੁੱਕੀ ਹੈ ਅਤੇ ਛੇਤੀ ‘ਬਧਾਈ ਹੋ’ ਵੀ ਕਹਿਣ ਵਾਲੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਘੱਟ ਸਮੇਂ 'ਚ ਹੀ ਬਾਲੀਵੁੱਡ ਦੇ ਚੋਟੀ ਦੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਤੁਹਾਡੇ ਲਈ ਕਿੰਨਾ ਅਰਥ ਰੱਖਦਾ ਹੈ?
- ਅਰਥ ਦੀ ਗੱਲ ਤਾਂ ਦੂਰ ਰਹੀ, ਅਜਿਹੀ ਖੁਸ਼ਕਿਸਮਤੀ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਹੈ। ਜੇ ਅਜਿਹਾ ਨਾ ਹੁੰਦਾ ਤਾਂ ‘ਦੰਗਲ' ਕਰਨ ਤੋਂ ਬਾਅਦ ਕਰੀਅਰ ਦੇ ਇੰਨੇ ਘੱਟ ਸਮੇਂ ਵਿੱਚ ਮੈਂ ਅੱਜ ਦੋ ਹੋਰ ਫਿਲਮਾਂ ਨਾ ਕਰ ਰਹੀ ਹੁੰਦੀ। ਮੇਰੇ ਲਈ ਸੋਨੇ 'ਤੇ ਸੁਹਾਗਾ ਇਹ ਹੈ ਕਿ ਮੇਰੀ ਦੂਸਰੀ ਹੀ ਫਿਲਮ ‘ਪਟਾਕਾ’ ਵਿਸ਼ਾਲ ਭਾਰਦਵਾਜ ਵਰਗੇ ਚੋਟੀ ਦੇ ਫਿਲਮਮੇਕਰ ਦੀ ਹੈ। ਵਿਸ਼ਾਲ ਸਰ ਹਮੇਸ਼ਾ ਤੋਂ ਮੇਰੇ ਮਨਪਸੰਦ ਰਹੇ ਹਨ। ਮੈਂ ਹਮੇਸ਼ਾ ਤੋਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਸੀ। ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਸੁਫਨੇ ਵਰਗਾ ਹੈ।
* ਅੱਜ ਤੁਹਾਡਾ ਸੁਫਨਾ ਸਾਕਾਰ ਹੋ ਗਿਆ ਹੈ, ਤਾਂ ਕੀ ਕਹਿਣਾ ਚਾਹੋਗੇ?
- ਇਹੀ ਕਿ ਮੈਂ ਜ਼ਿੰਦਗੀ ਭਰ ਉਨ੍ਹਾਂ ਦੀ ਸ਼ੁਕਰ ਗੁਜ਼ਾਰ ਰਹਾਂਗੀ। ਉਨ੍ਹਾਂ ਨੇ ਮੈਨੂੰ ਉਹ ਦਿੱਤਾ ਹੈ, ਜੋ ਮੈਂ ਹਮੇਸ਼ਾ ਤੋਂ ਕਰਨਾ ਚਾਹੁੰਦੀ ਸੀ। ਮੈਨੂੰ ਇਹ ਜ਼ਿੰਦਗੀ ਜਿਊਣ 'ਚ ਬੜਾ ਮਜ਼ਾ ਆ ਰਿਹਾ ਹੈ। ਸਵੇਰੇ ਜਦੋਂ ਉਠਦੀ ਹਾਂ ਤਾਂ ਸੋਚਦੀ ਹਾਂ ਕਿ ਮੈਂ ਕਿੰਨੀ ਖੁਸ਼ਨਸੀਬ ਹਾਂ। ਅਜਿਹਾ ਮੌਕਾ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ। ਬਹੁਤ ਲੋਕ ਮੁੰਬਈ ਆਉਂਦੇ ਹਨ, ਪਰ ਉਨ੍ਹਾਂ ਨੂੰ ਅਜਿਹਾ ਮੌਕਾ ਨਹੀਂ ਮਿਲਦਾ, ਜਿਹੋ ਜਿਹਾ ਮੈਨੂੰ ਸ਼ੁਰੂਆਤ ਵਿੱਚ ਹੀ ਮਿਲ ਗਿਆ ਹੈ।
* ਤੁਸੀਂ ਮੰਨਦੇ ਹੋ ਕਿ ਇਸ ਨਾਲ ਤੁਹਾਡਾ ਅੱਗੇ ਦਾ ਰਾਹ ਹੋਰ ਸੌਖਾ ਹੋ ਜਾਵੇਗਾ?
- ਜਿੱਥੋਂ ਤੱਕ ਗੱਲ ਅੱਗੇ ਜਾਣ ਦੀ ਹੈ ਜਾਂ ਫਿਰ ਰਾਹ ਦੇ ਸੌਖੇ ਹੋਣ ਦੀ ਤਾਂ ਇਸ ਸੰਬੰਧੀ ਮੈਨੂੰ ਕੁਝ ਵੀ ਨਹੀਂ ਪਤਾ। ਮੈਂ ਤਾਂ ਬੱਸ ਜਦੋਂ ਤੱਕ ਇਥੇ ਹਾਂ, ਸਿਰਫ ਚੰਗਾ ਕੰਮ ਕਰਨਾ ਚਾਹੁੰਦੀ ਹਾਂ। ਮੈਨੂੰ ਛੇਤੀ ਹੀ ਕੁਝ ਬਣ ਜਾਣ ਦੀ ਕੋਈ ਕਾਹਲੀ ਨਹੀਂ ਹੈ। ਲੋਕਪ੍ਰਿਯ ਹੋਣਾ ਸਾਰਿਆਂ ਨੂੰ ਚੰਗਾ ਲੱਗਦਾ ਹੈ, ਪਰ ਅਜਿਹਾ ਸੁਫਨਾ ਵੀ ਮੈਂ ਨਹੀਂ ਦੇਖਦੀ। ਇੰਨਾ ਜ਼ਰੂਰ ਹੈ ਕਿ ਕੈਮਰੇ ਦੇ ਸਾਹਮਣੇ ਮੈਂ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੀ ਹਾਂ।
* ਆਪਣੀ ਫਿਲਮ ‘ਬਧਾਈ ਹੋ’ ਬਾਰੇ ਕੁਝ ਦੱਸੋ।
- ‘ਬਧਾਈ ਹੋ’ ਦਾ ਨਿਰਮਾਣ ਜੰਗਲੀ ਪਿਕਚਰਜ਼ ਪ੍ਰੋਡਕਸ਼ਨ ਕਰ ਰਿਹਾ ਹੈ। ਅਮਿਤ ਸ਼ਰਮਾ ਦੇ ਡਾਇਰੈਕਸ਼ਨ 'ਚ ਬਣ ਰਹੀ ਇਸ ਫਿਲਮ 'ਚ ਮੇਰਾ ਲੀਡ ਰੋਲ ਹੈ। ਇਸ ਵਿੱਚ ਤੁਹਾਨੂੰ ਜ਼ਿੰਦਗੀ ਦੀ ਇੱਕ ਅਜਿਹੀ ਚੀਜ਼ ਬਾਰੇ ਦੇਖਣ ਨੂੰ ਮਿਲੇਗਾ ਜਿਸ ਦੀ ਉਮੀਦ ਲਗਭਗ ਕਿਸੇ ਨੂੰ ਨਹੀਂ ਹੁੰਦੀ। ਇਸ ਵਿੱਚ ਇੱਕ ਨੌਜਵਾਨ ਆਯੁਸ਼ਮਾਨ ਖੁਰਾਣਾ ਦੇ ਮਾਪੇ ਉਸ ਨੂੰ ਖਬਰ ਦਿੰਦੇ ਹਨ ਕਿ ਉਹ ਦੁਬਾਰਾ ਭਰਾ ਬਣਨ ਵਾਲਾ ਹੈ। ਇੱਕ 25-26 ਸਾਲ ਦੇ ਮੁੰਡੇ ਦੇ ਮਾਂ-ਪਿਓ ਜਦੋਂ ਇਹ ਖਬਰ ਉਸ ਨੂੰ ਦੇਣਗੇ ਤਾਂ ਜ਼ਾਹਿਰ ਹੈ ਕਿ ਉਸ ਨੂੰ ਖੁਸ਼ੀ ਹੋਣ ਦੀ ਬਜਾਏ ਪ੍ਰੇਸ਼ਾਨੀ ਹੀ ਹੋਵੇਗੀ ਅਤੇ ਸ਼ਰਮ ਵੀ ਆਏਗੀ। ਬੱਸ, ਇਥੋਂ ਸ਼ੁਰੂ ਹੁੰਦੀ ਹੈ ਇਸ ਦੀ ਕਹਾਣੀ।
* ਤੁਹਾਡੀ ਫਿਲਮ ‘ਫੋਟੋਗਰਾਫ’ ਦੀ ਕੀ ਪ੍ਰੋਗਰੈੱਸ ਹੈ?
- ਰਾਕੇਸ਼ ਬੱਤਰਾ ਦੇ ਡਾਇਰੈਕਸ਼ਨ 'ਚ ਬਣ ਰਹੀ ਫਿਲਮ ‘ਫੋਟੋਗਰਾਫ’ ਦੀ ਸ਼ੂਟਿੰਗ ਅਸੀਂ ਕੰਪਲੀਟ ਕਰ ਲਈ ਹੈ। ਇਸ ਫਿਲਮ ਵਿੱਚ ਮੇਰਾ ਕਿਰਦਾਰ ਐਕਟਰ ਨਵਾਜ਼ੂਦੀਨ ਸਿੱਦੀਕੀ ਦੇ ਕਿਰਦਾਰ ਨਾਲ ਰੋਮਾਂਸ ਕਰਦਾ ਨਜ਼ਰ ਆਏੇਗਾ। ਇਸ ਫਿਲਮ ਵਿੱਚ ਮੇਰੀ ਭੂਮਿਕਾ ਦਮਦਾਰ ਤੇ ਜ਼ੋਰਦਾਰ ਹੈ। ਮੈਂ ਇਸ ਫਿਲਮ ਦੀ ਸਕ੍ਰਿਪਟ ਸੁਣਦੇ ਹੀ ਹਾਂ ਕਹਿ ਦਿੱਤੀ ਸੀ।
* ਕਿਸੇ ਹੋਰ ਫਿਲਮ ਵਿੱਚ ਵੀ ਕੰਮ ਕਰ ਰਹੇ ਹੋ?
- ਹਾਂ, ਪਿੱਛੇ ਜਿਹੇ ਡਾਂਸ 'ਤੇ ਆਧਾਰਤ ਇੱਕ ਫਿਲਮ ਸਾਈਨ ਕੀਤੀ ਹੈ, ਜਿਸ ਦਾ ਡਾਇਰੈਕਸ਼ਨ ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫਰ ਬੋਸਕੋ ਮਾਰਟਿਸ ਕਰਨਗੇ। ਇਹ ਫਿਲਮ ਇਸ ਸਾਲ ਦੇ ਅਖੀਰ ਤੱਕ ਫਲੋਰ 'ਤੇ ਆ ਜਾਏਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ