Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਚੁਣੌਤੀਆਂ ਦਾ ਸਾਹਮਣਾ ਕਰਨਾ ਹੈ : ਅਭਿਸ਼ੇਕ ਬੱਚਨ

October 17, 2018 08:31 AM

ਅਭਿਸ਼ੇਕ ਬੱਚਨ ਨੇ ਜੇ ਪੀ ਦੱਤਾ ਦੀ ਫਿਲਮ ‘ਰਿਫਿਊਜੀ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਆਈਆਂ ਉਸ ਦੀਆਂ ਕਈ ਫਿਲਮਾਂ ਬਾਕਸ ਆਫਿਸ 'ਤੇ ਕਮਾਲ ਨਹੀਂ ਦਿਖਾ ਸਕੀਆਂ, ਪਰ ‘ਯੁਵਾ’, ‘ਐੱਲ ਓ ਸੀ : ਕਾਰਗਿਲ’ ਅਤੇ ‘ਰਣ’ ਵਰਗੀਆਂ ਫਿਲਮਾਂ 'ਚ ਅਭਿਨੈ ਨਾਲ ਉਸ ਨੇ ਸਿੱਧ ਕਰ ਦਿੱਤਾ ਕਿ ਉਹ ਇੱਕ ਟੈਲੇਂਟਿਡ ਅਭਿਨੇਤਾ ਹੈ। ਪਿੱਛੇ ਜਿਹੇ ਉਹ ਅਨੁਰਾਗ ਕਸ਼ਯਪ ਦੀ ਫਿਲਮ ‘ਮਨਮਰਜ਼ੀਆਂ’ ਵਿੱਚ ਨਜ਼ਰ ਆਇਆ ਸੀ। ਪੇਸ਼ ਹਨ ਉਸ ਨਾਲ ਹੋਈ ਇੱਕ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੀਆਂ ਬਹੁਤ ਸਾਰੀਆਂ ਫਿਲਮਾਂ ਨਹੀਂ ਚੱਲੀਆਂ। ਕੀ ਕਾਰਨ ਰਿਹਾ?
- ਅਸਫਲਤਾ ਦੇ ਕਾਰਨਾਂ ਬਾਰੇ ਜੇ ਫਿਲਮ ਨਗਰੀ ਵਿੱਚ ਕਿਸੇ ਕੋਲ ਜਵਾਬ ਹੁੰਦਾ ਤਾਂ ਉਹ ਸਿਰਫ ਹਿੱਟ ਫਿਲਮਾਂ ਹੀ ਬਣਾਉਂਦੇ। ਮੇਰੇ ਖਿਆਲ ਵਿੱਚ ਸਾਨੂੰ ਹਮੇਸ਼ਾ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਅਸੀਂ ਇਹ ਸੋਚ ਕੇ ਕੰਮ ਕਰਦੇ ਹਾਂ ਕਿ ਉਹ ਸਹੀ ਹੈ। ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਲੋਕ ਸਾਡੇ ਉਸ ਕੰਮ ਬਾਰੇ ਕੀ ਸੋਚਦੇ ਹਨ।
* ਤੁਸੀਂ ਆਪਣੇ ਅੱਜ ਤੱਕ ਦੇ ਸਫਰ ਤੋਂ ਕੀ ਸਿਖਿਆ ਹੈ?
- ਸਾਨੂੰ ਜ਼ਿੰਦਗੀ 'ਚ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੋ ਚੀਜ਼ ਉਪਰ ਜਾਂਦੀ ਹੈ, ਉਸ ਨੇ ਹੇਠਾਂ ਵੀ ਆਉਣਾ ਹੁੰਦਾ ਹੈ। ਅਸੀਂ ਜੋ ਕਰ ਸਕਦੇ ਹਾਂ, ਉਹ ਇਹ ਹੈ ਕਿ ਕੋਸ਼ਿਸ਼ ਕਰਦੇ ਰਹੋ ਤੇ ਆਪਣੀਆਂ ਗਲਤੀਆਂ ਨੂੰ ਸਮਝੋ। ਨਾਲ ਇਹ ਵੀ ਜਾਣੋ ਕਿ ਉਨ੍ਹਾਂ ਨੂੰ ਸੁਧਾਰਿਆ ਕਿਵੇਂ ਜਾ ਸਕਦਾ ਹੈ, ਬਿਹਤਰ ਕਿਵੇਂ ਕੀਤਾ ਜਾ ਸਕਦਾ ਹੈ। ਸਾਨੂੰ ਸਫਲਤਾ ਦਾ ਕੋਈ ਸਿੱਧਾ ਪ੍ਰੋਸੈਸ ਨਹੀਂ ਪਤਾ ਹੈ।
* ਕੀ ਤੁਹਾਨੂੰ ਕਦੇ ਏਦਾਂ ਲੱਗਾ ਕਿ ਅਮਿਤਾਭ ਜੀ ਨਾਲ ਤੁਹਾਡੀ ਤੁਲਨਾ ਵੱਧ ਕੀਤੀ ਗਈ ਅਤੇ ਇਸੇ ਕਾਰਨ ਤੁਹਾਡੀਆਂ ਫਿਲਮਾਂ ਅਸਫਲ ਰਹੀਆਂ।
- ਜੀ ਨਹੀਂ, ਮੈਨੂੰ ਕਦੇ ਨਹੀਂ ਲੱਗਾ ਕਿ ਪਿਤਾ ਜੀ ਨਾਲ ਆਪਣੀ ਤੁਲਨਾ ਕਾਰਨ ਮੈਂ ਅਸਫਲ ਰਿਹਾ। ਉਂਝ ਵੀ ਜੇ ਉਨ੍ਹਾਂ ਨਾਲ ਮੇਰੀ ਤੁਲਨਾ ਕੀਤੀ ਗਈ ਹੈ ਤਾਂ ਮੇਰੇ ਅੰਦਰ ਜ਼ਰੂਰ ਕੁਝ ਨਾ ਕੁਝ ਹੋਵੇਗਾ।
* ਫਿਲਮ ਫਲਾਪ ਹੋਣ ਤੋਂ ਬਾਅਦ ਇੱਕ-ਦੂਸਰੇ 'ਤੇ ਚਿੱਕੜ ਸੁੱਟਣ ਦੀ ਰਵਾਇਤ ਰਹੀ ਹੈ। ਇਸ ਬਾਰੇ ਕੀ ਕਹੋਗੇ?
- ਜੇ ਕਿਸੇ ਫਿਲਮ 'ਚ ਮੇਰਾ ਕੰਮ ਚੰਗਾ ਹੋਣ 'ਤੇ ਵੀ ਉਹ ਫਿਲਮ ਹਿੱਟ ਨਹੀਂ ਹੋਈ, ਉਹ ਵੀ ਮੇਰੀ ਗਲਤੀ ਹੈ। ਜੇ ਮੇਰਾ ਕੰਮ ਬਹੁਤ ਚੰਗਾ ਹੋਇਆ ਤਾਂ ਫਿਲਮ ਚੰਗੀ ਜਾਏਗੀ। ਜਿਨ੍ਹਾਂ ਫਿਲਮਾਂ ਦਾ ਬਿਜ਼ਨਸ ਬਿਹਤਰ ਰਿਹਾ, ਉਨ੍ਹਾਂ ਦੀ ਸਫਲਤਾ ਦਾ ਕਰੈਡਿਟ ਮੈਂ ਲਿਆ। ਜੋ ਫਿਲਮਾਂ ਅਸਫਲ ਰਹੀਆਂ, ਉਨ੍ਹਾਂ ਦੀ ਜ਼ਿੰਮੇਵਾਰੀ ਵੀ ਮੈਂ ਲਈ। ਫਿਲਮ ਇੱਕ ਟੀਮ ਵਰਕ ਹੈ। ਜੇ ਤੁਹਾਡੀ ਫਿਲਮ ਚੰਗੀ ਚੱਲਦੀ ਹੈ ਤਾਂ ਚੰਗੀ ਗੱਲ ਹੈ। ਜੇ ਚੰਗੀ ਨਹੀਂ ਚੱਲਦੀ ਤਾਂ ਗਲਤੀਆਂ ਤੋਂ ਸਿੱਖੋ, ਉਨ੍ਹਾਂ ਨੂੰ ਸਮਝੋ ਅਤੇ ਅੱਗੇ ਵਧੋ।
* ਕਿਹੋ ਜਿਹੀਆਂ ਫਿਲਮਾਂ ਕਰਨਾ ਪਸੰਦ ਹੈ?
- ਜੇ ਮੈਂ ਕਿਸੇ ਖਾਸ ਫਿਲਮ 'ਚ ਜ਼ਿਆਦਾ ਸਹਿਜ ਮਹਿਸੂਸ ਕਰਾਂਗਾ ਤਾਂ ਫਿਲਮ ਵਿੱਚ ਕੰਮ ਹੀ ਨਹੀਂ ਕਰਾਂਗਾ। ਜੇ ਤੁਸੀਂ ਆਰਾਮ ਦਾਇਕ ਮਾਹੌਲ 'ਚ ਕੰਮ ਕਰਦੇ ਹੋ ਤਾਂ ਇਹ ਤੁਹਾਡੇ ਲਈ ਠੀਕ ਨਹੀਂ ਹੁੰਦਾ। ਮੈਂ ਹੁਣ ਆਪਣੀ ਸਹੂਲਤ ਮੁਤਾਬਕ ਕੰਮ ਨਹੀਂ ਕਰਨਾ ਚਾਹੁੰਦਾ। ਮੈਂ ਹੁਣ ਅਜਿਹਾ ਕੰਮ ਕਰਨਾ ਹੈ, ਜੋ ਮੇਰੇ ਲਈ ਇੱਕ ਚੁਣੌਤੀ ਹੋਵੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ