Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਲਾਈਫ ਸਟਾਈਲ

ਕੱਚੇ ਕੇਲੇ ਦੇ ਪਕੌੜੇ

September 18, 2019 10:22 AM

ਸਮੱਗਰੀ-ਕੱਚੇ ਕੇਲੇ ਚਾਰ-ਪੰਜ, ਵੇਸਣ ਦੋ ਕਟੋਰੀ, ਦੋ ਛੋਟੇ ਚਮਚ ਨਮਕ, ਅਦਰਕ, ਹਰੀ ਮਿਰਚ ਪੇਸਟ ਦੋ ਵੱਡੇ ਚਮਚ, ਗਰਮ ਮਸਾਲਾ ਤੇ ਚਾਟ ਮਸਾਲਾ ਇੱਕ-ਇੱਕ ਛੋਟਾ ਚਮਚ, ਪੁਦੀਨਾ ਪਾਊਡਰ ਇੱਕ ਛੋਟਾ ਚਮਚ, ਨਿੰਬੂ ਦਾ ਰਸ ਦੋ ਛੋਟੇ ਚਮਚ, ਕਟਿਆ ਹਰਾ ਧਨੀਆ ਦੋ ਵੱਡੇ ਚਮਚ, ਕਾਲੇ ਤੇ ਚਿੱਟੇ ਤਿਲ ਦੋ ਵੱਡੇ ਚਮਚ, ਤੇਲ ਤਲਣ ਦੇ ਲਈ।
ਵਿਧੀ- ਕੇਲਿਆਂ ਨੂੰ ਛਿਲ ਕੇ ਤਿਰਛੇ ਟੁਕੜਿਆਂ (1/6 ਮੋਟਾਈ) ਵਿੱਚ ਕੱਟ ਲਓ ਅਤੇ ਇੱਕ ਬਰਤਨ ਵਿੱਚ ਰੱਖੋ। ਇਸ ਵਿੱਚ ਨਿੰਬੂ ਦਾ ਰਸ, ਅਦਰਕ-ਹਰੀ ਮਿਰਚ ਪੇਸਟ, ਇੱਕ ਚਮਚ ਨਮਕ, ਗਰਮ ਮਸਾਲਾ, ਪੁਦੀਨਾ ਪਾਊਡਰ ਅਤੇ ਚਾਟ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਇਸ ਨੂੰ ਢਕ ਕੇ ਅੱਧੇ ਘੰਟੇ ਲਈ ਰੱਖ ਦਿਓ। ਵੇਸਣ ਵਿੱਚ ਬਾਕੀ ਨਮਕ ਤੇ ਹਰਾ ਧਨੀਆ (ਦੋ ਚਮਚ) ਪਾ ਕੇ ਘੋਲ ਬਣਾ ਲਓ। ਇਸ ਨੂੰ 20-25 ਮਿੰਟ ਦੇ ਲਈ ਢੱਕ ਕੇ ਰੱਖ ਦਿਓ। ਕੇਲੇ ਦੇ ਟੁਕੜੇ ਕੱਢ ਕੇ ਅਲੱਗ ਰੱਖੋ। ਵੇਸਣ ਦੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਫੈਂਟੋ। ਹਰ ਮੈਰੀਨੇਟ ਕੇਲੇ ਦੇ ਟੁਕੜਿਆਂ ਨੂੰ ਵੇਸਣ ਦੇ ਮਿਸ਼ਰਣ ਵਿੱਚ ਡੁਬੋ ਕੇ ਅਤੇ ਉਪਰੋਂ ਥੋੜ੍ਹਾ ਤਿਲ ਤੇ ਧਨੀਆ ਭੁਰਕੋ। ਇਹ ਹਿੱਸਾ ਉਪਰ ਰੱਖਦੇ ਹੋਏ ਤੇਲ ਵਿੱਚ ਪਾਓ। ਮੱਧਮ ਸੇਕ 'ਤੇ ਉਲਟ-ਪੁਲਟ ਕਰ ਕੇ ਤਲੋ। ਕੇਲੇ ਦੇ ਸਪੈਸ਼ਲ ਪਕੌੜੇ ਤਿਆਰ ਹਨ। ਇਨ੍ਹਾਂ ਨੂੰ ਚਟਣੀ ਨਾਲ ਸਰਵ ਕਰੋ।

 

 
Have something to say? Post your comment