Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਜ਼ਰੂਰੀ ਨਹੀਂ ਪਰਫੈਕਟ ਹੋਣਾ : ਅਥੀਆ ਸ਼ੈੱਟੀ

September 18, 2019 10:17 AM

ਬਾਲੀਵੁੱਡ ਦੇ ‘ਹੀਮੈਨ’ ਸੁਨੀਲ ਸ਼ੈੱਟੀ ਦੀ ਧੀ ਅਥੀਆ ਸ਼ੈਟੀ ਨੇ ਸੂਰਜ ਪੰਚੋਲੀ ਨਾਲ ਫਿਲਮ ‘ਹੀਰੋ’ ਨਾਲ 2015 'ਚ ਬਾਲੀਵੁੱਡ ਡੈਬਿਊ ਕੀਤਾ। ਉਸ ਪਿੱਛੋਂ ਪਿਛਲੀ ਵਾਰ ਉਸ ਨੂੰ ਅਰਜੁਨ ਕਪੂਰ ਨਾਲ ਕਾਮੇਡੀ ਫਿਲਮ ‘ਮੁਬਾਰਕਾਂ’ ਵਿੱਚ ਦੇਖਿਆ ਗਿਆ ਸੀ, ਪਰ ਚਾਰ ਸਾਲ ਪਿੱਛੋਂ ਵੀ ਅਥੀਆ ਬਾਲੀਵੁੱਡ ਵਿੱਚ ਆਪਣੀ ਥਾਂ ਪੱਕੀ ਕਰਨ ਵਿੱਚ ਕਾਮਯਾਬ ਨਹੀਂ ਹੋਈ। ਅਥੀਆ ਫਿਲਹਾਲ ਜਲਦੀ ਰਿਲੀਜ਼ ਹੋ ਰਹੀ ਫਿਲਮ ‘ਮੋਤੀਚੂਰ ਚਕਨਾਚੂਰ’ ਦੀ ਉਡੀਕ ਕਰ ਰਹੀ ਹੈ। ਪੇਸ਼ ਹਨ ਅਥੀਆ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਸਭ ਤੋਂ ਪਹਿਲਾਂ ਤੁਸੀਂ ਆਪਣੇ ਆਗਲੀ ਫਿਲਮ ‘ਮੋਤੀਚੂਰ ਚਕਨਾਚੂਰ’ ਤੇ ਇਸ ਵਿੱਚ ਆਪਣੇ ਕਿਰਦਾਰ ਬਾਰੇ ਦੱਸੋ?
-ਇਸ ਨੂੰ ਦੇਬਾ ਮਿੱਤਰਾ ਹਸਨ ਡਾਇਰੈਕਟ ਕਰ ਰਹੇ ਹਨ, ਰਾਜੇਸ਼ ਅਤੇ ਕਿਰਨ ਭਾਟੀਆ ਫਿਲਮ ਦੇ ਪ੍ਰੋਡਿਊਸਰ ਹਨ। ਫਿਲਮ ਵਿੱਚ ਕਾਫੀ ਕਾਮੇਡੀ ਹੈ, ਜੋ ਦੁਲਹਾ-ਦੁਲਹਨ ਦੀ ਕਹਾਣੀ ਹੈ। ਇਸ ਵਿੱਚ ਮੈਂ ਅਜਿਹੀ ਤੇਜ਼ ਤਰਾਰ ਬੁੰਦੇਲਖੰਡੀ ਮੁਟਿਆਰ ਦੀ ਭੂਮਿਕਾ ਨਿਭਾਅ ਰਹੀ ਹਾਂ, ਜੋ ਵਿਦੇਸ਼ ਵਿੱਚ ਨੌਕਰੀ ਕਰਦੇ ਐਨ ਆਰ ਆਈ ਲੜਕੇ ਨਾਲ ਵਿਆਹ ਕਰਨਾ ਚਾਹੁੰਦੀ ਹੈ। ਇਸ ਫਿਲਮ ਦੇ ਹੀਰੋ ਨਵਾਜ਼ੂਦੀਨ ਜ਼ਿੰਦਗੀ ਦੇ 36 ਬਸੰਤ ਪਾਰ ਕਰਨ ਪਿੱਛੋਂ ਦੁਲਹਾ ਬਣਨ ਲਈ ਬੇਕਰਾਰ ਹਨ। ਫਿਲਮ ਵਿੱਚ ਇਨ੍ਹਾਂ ਦੋਵਾਂ ਵਿੱਚ ਖੱਟਾ-ਮਿੱਠਾ ਰਿਸ਼ਤਾ ਦੇਖਣ ਨੂੰ ਮਿਲੇਗਾ।
* ਲੰਬੇ ਵਕਫੇ ਪਿੱਛੋਂ ਆ ਰਹੀ ਆਪਣੀ ਇਸ ਫਿਲਮ ਪ੍ਰਤੀ ਤੁਸੀਂ ਕਿੰਨੇ ਐਕਸਾਈਟਿਡ ਹੋ?
-ਇਸ ਪ੍ਰਤੀ ਵਾਕਈ ਮੈਂ ਬਹੁਤ ਐਕਸਾਈਟਿਡ ਹਾਂ। ਇਸ ਦੀ ਇੱਕ ਵਜ੍ਹਾ ਇਸ ਕਾਮੇਡੀ ਫਿਲਮ ਦੀ ਵੱਖਰੀ ਤਰ੍ਹਾਂ ਦੀ ਕਹਾਣੀ ਤਾਂ ਹੈ ਹੀ, ਨਾਲ ਇਸ ਵਿੱਚ ਨਵਾਜ਼ ਵਰਗੇ ਵਰਸੇਟਾਈਲ ਐਕਟਰ ਨਾਲ ਸਕਰੀਨ ਸ਼ੇਅਰ ਕਰਨ ਕਰ ਕੇ ਵੀ ਮੈਂ ਬਹੁਤ ਰੋਮਾਂਚ ਮਹਿਸੂਸ ਕਰ ਰਹੀ ਹਾਂ। ਮੈਂ ਨਵਾਜ਼ ਨਾਲ ਸਿਰਫ ਇਸ ਫਿਲਮ ਵਿੱਚ ਕੰਮ ਨਹੀਂ ਕਰ ਰਹੀ, ਉਨ੍ਹਾਂ ਤੋਂ ਬੜਾ ਕੁਝ ਸਿੱਖ ਰਹੀ ਹਾਂ। ਉਨ੍ਹਾਂ ਵਰਗੇ ਐਕਟਰ ਨਾਲ ਕੰਮ ਕਰਨਾ ਇੱਕ ਬਿਹਤਰੀਨ ਐਕਸਪੀਰੀਅੰਸ ਹੈ। ਸਿਰਫ ਉਨ੍ਹਾਂ ਨੂੰ ਦੇਖ ਕੇ ਹੀ ਬਹੁਤ ਕੁਝ ਸਿਖਿਆ ਜਾ ਸਕਦਾ ਹੈ।
* ਤੁਹਾਡੀ ਬੈਕਗਰਾਊਂਡ ਫਿਲਮੀ ਰਹੀ ਹੈ ਤਾਂ ਘਰੋਂ ਵੀ ਤੁਹਾਨੂੰ ਫਿਲਮ ਸੰਬੰਧੀ ਸਲਾਹ ਮਿਲਦੀ ਹੈ?
- ਨਹੀਂ, ਕਿਉਂਕਿ ਮੇਰੇ ਘਰ ਵਿੱਚ ਨੌਜਵਾਨ ਪੀੜ੍ਹੀ ਦੇ ਕਰੀਅਰ ਦੇ ਮਾਮਲੇ ਵਿੱਚ ਸਲਾਹ ਨਾ ਦੇਣ ਦਾ ਨਿਯਮ ਹੈ। ਕਹਿ ਸਕਦੇ ਹਾਂ ਕਿ ਸਾਡੇ ਪਰਵਾਰ ਦਾ ਨਿਯਮ ਹੈ ਕਿ ਅਸੀਂ ਇੱਕ ਦੂਜੇ ਨੂੰ ਕਿਸੇ ਮਾਮਲੇ ਵਿੱਚ ਸਲਾਹ ਨਹੀਂ ਦਿੰਦੇ, ਪਰ ਅਸੀਂ ਆਪਣੇ ਸਫਰ ਤੋਂ ਸਿਖਿਆ ਲੈਂਦੇ ਹਾਂ। ਮੈਨੂੰ ਲੱਗਦਾ ਹੈ ਕਿ ਮੇਰੇ ਮਾਤਾ-ਪਿਤਾ ਵੱਲੋਂ ਇਹ ਮੇਰੇ ਭਰਾ ਦੇ ਨਾਲ ਕੀਤਾ ਗਿਆ ਸੀ ਅਤੇ ਅੱਗੋਂ ਮੇਰੇ ਨਾਲ ਵੀ ਕਰ ਰਹੇ ਹਨ।
* ਤੁਹਾਡੇ ਪਿਤਾ ਬਾਲੀਵੁੱਡ ਦੇ ਪ੍ਰਸਿੱਧ ਐਕਟਰ ਰਹੇ ਹਨ। ਕੀ ਉਨ੍ਹਾਂ ਨਾਲ ਕੰਮ ਕਰਨ ਦੀ ਇੱਛਾ ਨਹੀਂ ਹੁੰਦੀ?
-ਜ਼ਰੂਰ ਹੁੰਦੀ ਹੈ। ਮੈਂ ਵੀ ਡੈਡੀ ਨਾਲ ਫਿਲਮਾਂ ਵਿੱਚ ਕੰਮ ਕਰਨਾ ਜ਼ਰੂਰ ਚਾਹੰੁਦੀ ਹਾਂ, ਪਰ ਸਿਰਫ ਮੇਰੇ ਚਾਹੁਣ ਨਾਲ ਕੁਝ ਨਹੀਂ ਹੁੰਦਾ, ਪਰ ਜੇ ਅਜਿਹਾ ਇਤਫਾਕ ਬਣਦਾ ਹੈ ਤਾਂ ਵਾਕਈ ਇਹ ਬਹੁਤ ਵਧੀਆ ਗੱਲ ਹੋਵੇਗੀ, ਕਿਉਂਕਿ ਮੈਂ ਆਪਣੇ ਪਿਤਾ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਵੀ ਮੰਨਦੀ ਹਾਂ।
* ਕੀ ਤੁਹਾਨੂੰ ਵੀ ਲੱਗਦਾ ਹੈ ਕਿ ਬਾਲੀਵੁੱਡ ਐਕਟ੍ਰੈੱਸ ਨੂੰ ਹਮੇਸ਼ਾ ਸਜ-ਧਜ ਕੇ ਰਹਿਣ ਦੀ ਲੋੜ ਹੁੰਦੀ ਹੈ?
- ਨਹੀਂ, ਮੈਨੂੰ ਨਹੀਂ ਲੱਗਦਾ ਕਿ ਮੇਰੇ 'ਤੇ ਹਰ ਵੇਲੇ ਚੰਗਾ ਦਿਸਣ ਜਾਂ ਸਜ-ਧਜ ਕੇ ਰਹਿਣ ਦਾ ਕੋਈ ਦਬਾਅ ਰਹਿੰਦਾ ਹੈ। ਮੇਰੇ ਅਨੁਸਾਰ ਸੈਲੀਬ੍ਰਿਟੀ ਲਈ ਪ੍ਰਫੈਕਟ ਨਾ ਹੋਣਾ ਵੀ ਚਲਦਾ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਕਲਾਕਾਰਾਂ ਨੂੰ ਹਰ ਵੇਲੇ ਚੰਗਾ ਨਜ਼ਰ ਆਉਣਾ ਚਾਹੀਦੈ। ਲੋਕਾਂ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਅਸੀਂ ਵੀ ਇਨਸਾਨ ਹੀ ਹਾਂ, ਇਸ ਲਈ ਅਸੀਂ ਹਰ ਵੇਲੇ ਆਪਣੀ ਲੁੱਕ ਨੂੰ ਪ੍ਰਫੈਕਟ ਬਣਾਈ ਨਹੀਂ ਰੱਖ ਸਕਦੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ