Welcome to Canadian Punjabi Post
Follow us on

15

October 2019
ਟੋਰਾਂਟੋ/ਜੀਟੀਏ

ਪੰਜਾਬ ਦੇ ਹੜ੍ਹ-ਪੀੜਤਾਂ ਦੀ ਮੱਦਦ ਲਈ ਡਬਲਯੂ.ਐੱਫ਼.ਜੀ. ਵੱਲੋਂ 'ਖਾਲਸਾ ਏਡ' ਨੂੰ 1,85,000 ਡਾਲਰ ਦੀ ਰਾਸ਼ੀ ਭੇਂਂਟ

September 18, 2019 01:35 AM

ਰਾਜਾ ਧਾਲੀਵਾਲ ਦੀ ਅਗਵਾਈ ਹੇਠ ਚੈੱਕ ਰਵੀ ਸਿੰਘ ਨੂੰ ਦਿੱਤਾ ਗਿਆ * ‘ਯੂਨਾਈਟਿਡ ਸਿੱਖਸ’ ਨੂੰ 15,000 ਡਾਲਰ ਦਾ ਚੈੱਕ ਭਂੇਂਟ ਕੀਤਾ ਗਿਆ 

 
ਸਰੀ,ਬੀ.ਸੀ. (ਡਾ. ਝੰਡ) -ਬੀਤੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਦੀ ਕਰੋਪੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਰਵੀ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਅੰਤਰਰਾਸ਼ਟਰੀ ਸੰਸਥਾ 'ਖਾਲਸਾ ਏਡ' ਆਪਣੇ 600-700 ਵਾਲੰਟੀਅਰਾਂ ਨਾਲ ਸਹਾਇਤਾ-ਕਾਰਜਾਂ ਵਿਚ ਪੂਰੀ ਤਰ੍ਹਾਂ ਜੁੱਟੀ ਹੋਈ ਹੈ। ਹੜ੍ਹਾਂ ਦੌਰਾਨ ਇਸ ਦੇ ਵਾਲੰਟੀਆ 6-7 ਫੁੱਟ ਜਾਂ ਇਸ ਤੋਂ ਵੀ ਡੂੰਘੇ ਪਾਣੀ ਵਿਚ ਕਿਸ਼ਤੀਆਂ ਰਾਹੀਂ ਜਾ ਕੇ ਹੜ੍ਹਾਂ ਵਿਚ ਫਸੇ ਲੋਕਾਂ ਦੀ ਸਹਾਇਤਾ ਲਈ ਬਹੁੜੇ ਅਤੇ ਉਨ੍ਹਾਂ ਨੂੰ ਰਾਸ਼ਨ, ਕੱਪੜੇ, ਦਵਾਈਆਂ ਆਦਿ ਲੋੜੀਂਦੀਆਂ ਵਸਤਾਂ ਪਹੁੰਚਾਈਆਂ। ੀੲਹ ਵੀ ਪਤਾ ਲੱਗਾ ਹੈ ਕਿ ਇੰਗਲੈਂਡ ਵਿਚ ਰਵੀ ਸਿੰਘ ਦੀ ਸੁਹਿਰਦ ਅਗਵਾਈ ਹੇਠ 10 ਸਾਲ ਪਹਿਲਾਂ ਸ਼ੁਰੂ ਹੋਈ ਇਹ ਸੰਸਥਾ ਹੁਣ ਇਨ੍ਹਾਂ ਹੜ੍ਹ-ਪੀੜਤਾਂ ਨੂੰ ਇਕ-ਇਕ ਦੁਧਾਰੂ-ਪਸ਼ੂ ਵੀ ਖ਼ਰੀਦ ਕੇ ਦੇ ਰਹੀ ਹੈ। 'ਖਾਲਸਾ ਏਡ' ਜੋ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਜਾ ਕੇ ਕਿਸੇ ਕੁਦਰਤੀ ਕਰੋਪੀ ਜਾਂ ਮਨੁੱਖੀ ਗ਼ਲਤੀ ਨਾਲ ਹੋਏ ਪੀੜਤ ਲੋਕਾਂ ਦੀ ਬਾਂਹ ਫੜ੍ਹਦੀ ਹੈ, ਆਪਣੇ ਮਨੁੱਖਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਕਾਰਨ ਅੱਜਕੱਲ੍ਹ ਲੋਕਾਂ ਵਿਚ ਚਰਚਾ ਵਿਚ ਹੈ। ਸਾਰੀ ਦੁਨੀਆਂ ਵਿਚ ਹੀ ਵੱਖ-ਵੱਖ ਵਿਅੱਕਤੀਆਂ ਤੇ ਸੰਸਥਾਵਾਂ ਵੱਲੋਂ ਇਸ ਨੂੰ ਇਨ੍ਹਾ ਮਨੁੱਖੀ ਕਾਰਜਾਂ ਲਈ ਫ਼ੰਡ ਮੁਹੱਈਆ ਕੀਤੇ ਜਾ ਰਹੇ ਹਨ।
ਏਸੇ ਸਿਲਸਿਲੇ ਵਿਚ ਬੀਤੇ ਹਫ਼ਤੇ ਸਰੀ ਦੇ ਇਕ ਵਿਸ਼ਾਲ ਬੈਂਕੁਇਟ ਹਾਲ ਵਿਚ ਆਯੋਜਿਤ ਕੀਤੇ ਗਏ ਭਰਪੂਰ ਸਮਾਗ਼ਮ ਵਿਚ ‘ਵਰਲਡ ਫਾਈਨੈਂਸ਼ੀਅਲ ਗਰੁੱਪ’ (ਡਬਲਿਊ.ਐੱਫ਼.ਜੀ.) ਦੇ ਐਸੋਸੀਏਟਸ ਵੱਲੋਂ ਇਸ ਗਰੁੱਪ ਦੇ ਆਗੂ ਰਾਜਾ ਧਾਲੀਵਾਲ ਦੀ ਅਗਵਾਈ ਵਿਚ‘ਖਾਲਸਾ ਏਡ’ ਦੇ ਮੁੱਖ-ਪ੍ਰਬੰਧਕ ਰਵੀ ਸਿੰਘ ਨੂੰ 1,85,000 ਡਾਲਰ (ਇਕ ਕਰੋੜ ਰੁਪਏ ਤੋਂ ਵਧੇਰੇ) ਦਾ ਚੈੱਕ ਭੇਂਟ ਕੀਤਾ ਗਿਆ। ਇਸ ਦੇ ਨਾਲ ਹੀ ਇਸ ਗਰੁੱਪ ਵੱਲੋਂ ਇਕ ਹੋਰ ਮਨੁੱਖੀ ਭਲਾਈ ਵਿਚ ਸਰਗ਼ਰਮ ਸੰਸਥਾ ‘ਯੂਨਾਈਟਿਡ ਸਿੱਖਸ’ ਨੂੰ 15,000 ਡਾਲਰ ਦਾ ਚੈੱਕ ਭੇਂਟ ਕੀਤਾ ਗਿਆ।
ਇਸ ਮੌਕੇ ਬੋਲਦਿਆਂ ‘ਖਾਲਸਾ ਏਡ’ ਦੇ ਬਾਨੀ ਰਵੀ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ 20 ਸਾਲਾਂ ਦੇ ਇਸ ਮਨੁੱਖੀ ਸੇਵਾ ਦੇ ਸਫ਼ਰ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਇਕ ਸੰਸਥਾ ਵੱਲੋਂ ਏਡੀ ਵੱਡੀ ਰਕਮ ਦਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਬੜੇ ਪ੍ਰਭਾਵਿਤ ਹੋਏ ਹਨ ਅਤੇ ਰਾਜਾ ਧਾਲੀਵਾਲ ਦੀ ਅਗਵਾਈ ਵਿਚ ਇਕੱਤਰ ਕੀਤੀ ਗਈ ਇਸ ਵੱਡੀ ਰਾਸ਼ੀ ਦਾ ਇਕ-ਇਕ ਪੈਸਾ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੇ ਜੀਵਨ ਨੂੰ ਮੁੜ ਲੀਹੇ ਪਾਉਣ ਲਈ ਵਰਤਿਆ ਜਾਏਗਾ। ਉਹ ਇਸ ਦੇ ਲਈ ਇਸ ਸੰਸਥਾ ਦੇ ਅਤੀ ਧੰਨਵਾਦੀ ਹਨ।
ਇਸ ਮੌਕੇ ਡਬਲਿਊ.ਐੱਫ਼.ਜੀ.ਦੇ ਫ਼ੀਲਡ ਚੇਅਰਮੈਨ ਰਾਜਾ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖਾਲਸਾ ਏਡ ਦੁਨੀਆਂ ਦੇ ਕੋਨੇ-ਕੋਨੇ ਵਿਚ ਜ਼ਾਤ-ਪਾਤ, ਧਰਮ ਅਤੇ ਕੌਮੀਅਤ ਤੋਂ ਉੱਪਰ ਉੱਠ ਕੇ ਮੁਸੀਬਤਾਂ ਵਿਚ ਮਾਰੇ ਲੋਕਾਂ ਦੀ ਸਹਾਇਤਾ ਕਰਦੀ ਹੈ ਅਤੇ ਇਹ ਮਨੁੱਖਤਾ ਦੀ ਸੱਚੀ ਤੇ ਸੁੱਚੀ ਸੇਵਾ ਹੈ। ਆਪਣੇ ਭਾਸ਼ਨ ਦੌਰਾਨ ਭਾਵੁਕ ਹੁੰਦਿਆਂ ਉਨਾਂ ਕਿਹਾ ਕਿ 10 ਸਾਲ ਪਹਿਲਾਂ ਜਦੋਂ ਉਹ ਇਕ ਟੈਕਸੀ ਡਰਾਈਵਰ ਸਨ ਤਾਂ ਉਨ੍ਹਾਂ ਨੇ ਕਦੇ ਇਹ ਸੋਚਿਆ ਤੱਕ ਨਹੀਂ ਸੀ ਕਿ ਉਹ ਭਵਿੱਖ ਵਿਚ ਆਪਣੇ ਸਾਥੀਆਂ ਨਾਲ ਮਿਲ ਕੇ ਅਜਿਹੇ ਵੱਡੇ ਸਮਾਗ਼ਮ ਵਿਚ ਸਾਂਝੇ ਤੌਰ 'ਤੇ ਕਰੋੜ ਰੁਪਏ ਦੀ ਸਹਾਇਤਾ ਵੀ ਕਰ ਸਕਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ 5-10 ਸਾਲਾਂ ਵਿਚ ਡਬਲਿਊ.ਐੱਫ਼.ਜੀ. ਲੋਕਾਂ ਦੀ ਸੋਚ ਵਿਚ ਵੱਡਾ ਬਦਲਾਅ ਲਿਆਏਗਾ। ਇਸ ਗਰੁੱਪ ਨੇ ਨੌਜੁਆਨ ਪੀੜ੍ਹੀ ਨੂੰ ਤਰੱਕੀ ਦੇ ਰਾਹ 'ਤੇ ਤੋਰਿਆ ਹੈ ਅਤੇ ਬਹੁਤ ਸਾਰੇ ਪਰਿਵਾਰਾਂ ਦੀ ਸਹਾਇਤਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਧੰਨਵਾਦੀ ਹਨ ਕਿ ਉਨ੍ਹਾਂ ਨੂੰ ਸਾਰੇ ਕੈਨੇਡਾ ਅਤੇ ਅਮਰੀਕਾ ਵਿਚ ਸਾਰਿਆਂ ਵੱਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ।
ਇਸ ਦੌਰਾਨ ਸਮਾਗ਼ਮ ਦੇ ਵੱਖ-ਵੱਖ ਬੁਲਾਰਿਆਂ ਵੱਲੋਂ ‘ਖਾਲਸਾ ਏਡ’ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਭਾਰੀ ਸਰਾਹਨਾ ਕੀਤੀ ਗਈ ਅਤੇ ਮਨੁੱਖੀ ਭਲਾਈ ਲਈ ਵਰਲਡ ਫ਼ਾਈਨੈਂਸ਼ੀਅਲ ਗਰੁੱਪ ਵੱਲੋਂ ਦਿੱਤੀਆਂ ਗਈਆਂ ਰਾਸ਼ੀਆਂ 1,85,000 ਡਾਲਰ ਤੇ 15,000 ਡਾਲਰਾਂ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਮੰਚ-ਸੰਚਾਲਨ ਦੀ ਸੇਵਾ ਰੇਡੀਓ ਹੋਸਟ ਗੁਰਵਿੰਦਰ ਸਿੰਘ ਵੱਲੋਂ ਬਾਖ਼ੂਬੀ ਨਿਭਾਈ ਗਈ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵਿਸ਼ਵ ਸਿੱਖ ਸੰਸਥਾ ਦੀ ਦੋ-ਸਾਲਾ ਕਨਵੈਂਸ਼ਨ: ਤਜਿੰਦਰ ਸਿੱਘ ਸਿੱਧੂ ਚੁਣੇ ਗਏ ਮੁੱਖ-ਸੇਵਾਦਾਰ
ਸਰਬ ਸਾਂਝੇ ਅੰਤਰਰਾਸ਼ਟਰੀ ਕਵੀ ਦਰਬਾਰ ਦੀਆਂ ਤਿਆਰੀਆਂ ਜ਼ੋਰਾਂ 'ਤੇ
ਲੈਸਟਰ ਬੀ. ਪੀਅਰਸਨ ਆਡੀਟੋਰੀਅਮ ਦਾ ਉਦਘਾਟਨ ਕੀਤਾ
ਨਿਉ ਹੋਪ ਸੀਨੀਅਰ ਸਿਟੀਜ਼ਨਜ ਆਫ ਬਰੈਂਪਟਨ ਵੱਲੋਂ ਨਵ ਨਿਯੁਕਤ ਭਾਰਤੀ ਕੌਂਸਲੇਟ ਜਨਰਲ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਦਾ ਸਨਮਾਨ
ਰਾਮੋਨਾ ਸਿੰਘ ਨੇ ਬਰੈਂਪਟਨ ਈਸਟ ਤੋਂ ਉਮੀਦਵਾਰ ਵਜੋਂ ਮੀਟ ਐਂਡ ਗ੍ਰੀਟ ਪ੍ਰੋਗਰਾਮ ਦਾ ਆਯੋਜਿਨ ਕੀਤਾ
ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਰਮਨਦੀਪ ਬਰਾੜ ਦੀ ਸਹਾਇਤਾ ਲਈ ਨਾਨਕਸਰ ਗੁਰੂਘਰ ਪਹੁੰਚੇ
ਜੇਸਨ ਕੈਨੀ ਨੇ ਪੀਲ ਖੇਤਰ ਦੇ ਉਮੀਦਵਾਰਾਂ ਦੇ ਹੱਕ `ਚ ਕੀਤਾ ਚੋਣ ਪ੍ਰਚਾਰ
ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਗਟ ਦਿਹਾੜੇ ਨੂੰ ਸਮਰਪਿਤ ਦੋ-ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ
‘ਵਾਅਕ ਐਂਡ ਰਨ ਫਾਰ ਐਜੂਕੇਸ਼ਨ’ ਪ੍ਰੋਗਰਾਮ `ਚ ਭਰਵੀਂ ਸ਼ਮੂਲੀਅਤ
ਪਰਵਾਸੀ ਪੰਜਾਬ ਪੈੱਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ `ਚ ਪੈੱਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਭਰੀ ਹਾਜ਼ਰੀ