Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਵੱਲੋਂ ਨਿਆਗਰਾ ਆਨ 'ਦ ਲੇਕ ਦਾ ਟੂਰ

September 18, 2019 01:31 AM

ਬਰੈਂਪਟਨ, (ਡਾ. ਝੰਡ) -ਜਿਉਂ-ਜਿਉਂ ਗਰਮੀਆਂ ਦਾ ਮੌਸਮ ਮੁੱਕਣ ਦੇ ਨੇੜੇ ਆ ਰਿਹਾ ਹੈ, ਸੀਨੀਅਰਜ਼ ਕਲੱਬਾਂ ਦੀਆਂ ਸਰਗ਼ਰਮੀਆਂ ਵਿਚ ਵਾਧਾ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਫਿਰ ਸਰਦੀਆਂ ਦੇ 5-6 ਮਹੀਨੇ ਤਾਂ ਅੰਦਰੇ ਹੀ ਤੜੇ ਰਹਿਣਾ ਪੈਣਾ ਹੈੈ। ਉਹ ਇਨ੍ਹੀਂ ਦਿਨੀਂ ਲੱਗਭੱਗ ਹਰੇਕ ਵੀਕ-ਐਂਡ 'ਤੇ ਬਾਹਰ ਕਿਧਰੇ ਜਾ ਕੇ ਫਿਰਨ ਤੁਰਨ ਦਾ ਪ੍ਰੋਗਰਾਮ ਬਣਾ ਰਹੇ ਹਨ। ਏਸੇ ਸਿਲਸਿਲੇ ਵਿਚ ਹੀ ਬੀਤੇ ਐਤਵਾਰ ਇਕ ਟੂਰ ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਨਿਆਗਰਾ ਆਨ 'ਦ ਲੇਕ, ਜਾਰਜ ਫੋਰਟ ਅਤੇ ਸੇਂਟ ਕੈਥਰੀਨ ਮਿਊਜ਼ੀਅਮ ਦਾ ਲਗਾਇਆ ਗਿਆ।
ਟੂਰ ਲਈ ਬੱਸ ਦੇ ਰਵਾਨਾ ਹੋਣ ਦਾ ਸਮਾਂ 9 ਵਜੇ ਦਾ ਨਿਸ਼ਚਤ ਕੀਤਾ ਗਿਆ ਸੀ। ਸਾਰੇ ਮੈਂਬਰਾਂ ਨੇ ਇਸ ਤੋਂ 15-20 ਮਿੰਟ ਪਹਿਲਾਂ ਹੀ ਨਿਸ਼ਚਿਤ ਥਾਂ 'ਤੇ ਪਹੁੰਚ ਕੇ ਪੂਰੀ ਜਿ਼ਮੇਂਵਾਰੀ ਦਾ ਸਬੂਤ ਦਿੱਤਾ ਅਤੇ "ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ" ਦੇ ਜੈਕਾਰੇ ਨਾਲ ਬੱਸ ਨੇ ਨਿਆਗਰਾ ਵੱਲ ਚਾਲੇ ਪਾ ਦਿੱਤੇ। ਪੌਣੇ ਗਿਆਰਾਂ ਵਜੇ ਸੇਂਟ ਕੈਥਰੀਨ ਵਾਟਰ ਲਾੱਕ ਨੰਬਰ-3 'ਤੇ ਪਹੁੰਚੇ ਅਤੇ ਉਦੋਂ ਸਿ਼ਪ ਉੱਥੋ ਦੀ ਲੰਘ ਰਿਹਾ ਸੀ। ਦੂਸਰੇ ਸਿ਼ਪ ਦੀ ੳਡੀਕ ਕਰਦਿਆਂ ਅਤੇ ਚਾਹ-ਪਾਣੀ ਪੀਂਦਿਆਂ ਅੱਧਾ-ਪੌਣਾ ਘੰਟਾ ਹੋਰ ਲੰਘ ਗਿਆ। ਕਲੱਬ ਦੀ ਮੈਂਬਰ ਬੀਬੀ ਰਮੇਸ਼ ਲੂੰਬਾ ਅਤੇ ਸਾਥਣਾਂ ਵੱਲੋਂ ਲਿਆਂਦੇ ਗਏ ਲੱਡੂ ਅਤੇ ਮੱਠੀਆਂ ਸਾਰਿਆਂ ਨੇ ਚਾਹ ਦੇ ਨਾਲ ਬੜੇ ਸ਼ੌਕ ਨਾਲ ਛਕੇ। ਦੂਸਰੇ ਸਿ਼ਪ ਦੇ ਆਉਣ 'ਤੇ ਪਾਣੀ ਦੇ ਹੇਠਲੇ ਪੱਧਰ 'ਤੇ ਜਾਣ ਮਗਰੋਂ ਸਾਰੇ ਨਮੈਂਬਰ ਬੱਸ ਵਿਚ ਸਵਾਰ ਹੋ ਕੇ ਨਿਆਗਰਾ ਆਨ 'ਦ ਲੇਕ ਵੱਲ ਚੱਲ ਪਏ। ਪਤਾ ਲੱਗਾ ਕਿ ਉਸ ਦਿਨ ਪਰੇਡ ਨਹੀਂ ਹੋ ਰਹੀ ਸੀ। ਇਸ ਲਈ ਸਾਰੇ ਜਣੇ ਹੋਟਲ 'ਪ੍ਰਿੰਸ ਆਫ਼ ਵੇਲਜ਼' ਦੇ ਸਾਹਮਣੇ ਖ਼ੂਬਸੂਰਤ ਪਾਰਕ ਵਿਚ ਬੈਠ ਗਏ ਜਿੱਥੇ ਬੀਬੀਆਂ ਨੇ ਆਪਣੇ ਨਾਲ ਲਿਆਂਦੇ ਹੋਏ ਵੱਖੋ-ਵੱਖਰੇ ਪਕਵਾਨ ਪਰੋਸੇ ਅਤੇ ਸਾਰਿਆਂ ਨੇ ਇਨ੍ਹਾਂ ਦਾ ਭਰਪੂਰ ਅਨੰਦ ਲਿਆ।
ਸਾਢੇ ਤਿੰਨ ਵਜੇ ਬੱਸ ਵਿਚ ਸਵਾਰ ਹੋ ਕੇ ਨਿਆਗਰਾ ਫ਼ਾਲਜ਼ ਲਈ ਰਵਾਨਾ ਹੋ ਗਏ। ਉੱਥੇ ਪਹੁੰਚਣ ਤੋਂ ਬਾਅਦ ਕਾਫ਼ੀ ਪੀ ਕੇ ਸਾਰੇ ਤਰੋ-ਤਾਜ਼ਾ ਹੋ ਗਏ ਅਤੇ ਨਿਆਗਰਾ ਫ਼ਾਲਜ਼ ਵੱਲ ਹੋ ਤੁਰੇ। ਏਨੇ ਨੂੰ ਮਿੰਨੀ-ਮਿੰਨੀ ਕਣੀਆਂ ਦੀ ਫ਼ੁਹਾਰ ਸ਼ੁਰੂ ਹੋ ਗਈ ਪਰ ਇਸ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਉੱਥੇ ਮੇਲਾ ਫਿਰ ਵੀ ਪੂਰਾ ਭਰਿਆ ਹੋਇਆ ਸੀ। ਅਸਮਾਨ ਵਿਚ ਛਾਈਆਂ ਬਦਲੋਟੀਆਂ, ਨਿਆਗਰਾ ਦਾ ਖੌਲਦਾ ਪ੍ਰਤੀਤ ਹੁੰਦਾ ਪਾਣੀ ਅਤੇ ਉਸ ਵਿਚ ਤਰਦੀਆਂ ਕਿਸ਼ਤੀਆਂ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਲੱਗਭੱਗ ਸਾਰਿਆਂ ਨੇ ਆਪਣੇ ਮੋਬਾਇਲਾਂ ਵਿਚ ਇਨ੍ਹਾਂ ਖ਼ੂਬਸੂਰਤ ਦ੍ਰਿਸ਼ਾਂ ਨੂੰ ਕੈਦ ਕੀਤਾ ਅਤੇ ਦਿੱਤੇ ਹੋਏ ਸਮੇਂ 'ਤੇ ਉਹ ਪਾਰਕਿੰਗ ਵਿਚ ਖੜੀ ਬੱਸ ਵੱਲ ਚੱਲ ਪਏ। ਸਾਢੈ ਪੰਜ ਵਜੇ ਦੇ ਕਰੀਬ ਉੱਥੋਂ ਚੱਲ ਕੇ ਸ਼ਾਮ ਦੇ ਸੱਤ ਵਜੇ ਬਾਟਮ ਵੁੱਡ ਪਾਰਕ ਪਹੁੰਚ ਗਏ ਜਿੱਥੇ ਟੂਰ ਦੀ ਪ੍ਰਬੰਧਕ ਕਮੇਟੀ ਨੇ ਇਸ ਸਫ਼ਲ ਟੂਰ ਲਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਸੁਆਦਲਾ ਖਾਣਾ ਤਿਆਰ ਕਰਕੇ ਨਾਲ ਲਿਜਾਣ ਲਈ ਬੀਬੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ