Welcome to Canadian Punjabi Post
Follow us on

16

October 2019
ਕੈਨੇਡਾ

ਹੁਣ ਤੱਕ ਹੈਕ ਨਹੀਂ ਕੀਤਾ ਗਿਆ ਵੋਟਿੰਗ ਡਾਟਾ : ਚੀਫ ਇਲੈਕਟੋਰਲ ਅਧਿਕਾਰੀ

September 17, 2019 05:45 PM

ਟੋਰਾਂਟੋ, 17 ਸਤੰਬਰ (ਪੋਸਟ ਬਿਊਰੋ) : ਚੋਣਾਂ ਤੋਂ ਠੀਕ ਪਹਿਲਾਂ ਲਾਗੂ ਕੀਤੇ ਗਏ ਨਵੇਂ ਕਾਨੂੰਨ ਨਾਲ ਸਕਿਊਰਿਟੀ ਏਜੰਸੀਆਂ ਤੇ ਚੀਫ ਇਲੈਕਟੋਰਲ ਅਧਿਕਾਰੀ ਨੂੰ ਚੋਣਾਂ ਸਬੰਧੀ ਸੰਵੇਦਨਸ਼ੀਲ ਬੁਨਿਆਦੀ ਢਾਂਚੇ ਉੱਤੇ ਹੋਣ ਵਾਲੇ ਸਾਈਬਰ ਹਮਲਿਆਂ ਖਿਲਾਫ ਨਵੀਂਆਂ ਤੇ ਅਹਿਮ ਸ਼ਕਤੀਆਂ ਮਿਲ ਗਈਆਂ ਹਨ।
ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਕੈਨੇਡਾ ਦੇ ਚੀਫ ਇਲੈਕਟੋਰਲ ਆਫੀਸਰ ਸਟੀਫਨ ਪੇਰਾਲਟ ਨੇ ਪਹਿਲੀ ਵਾਰੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅਜੇ ਤੱਕ ਕੋਈ ਵੀ ਸਾਈਬਰ ਹਮਲੇ ਦਾ ਪਤਾ ਨਹੀਂ ਲਾਇਆ ਗਿਆ ਹੈ। ਅਜੇ ਤੱਕ ਕਿਸੇ ਵੱਲੋਂ ਵੀ ਅਜਿਹੀ ਕੋਈ ਕੋਸਿ਼ਸ਼ ਨਹੀਂ ਕੀਤੀ ਗਈ। ਇਲੈਕਸ਼ਨਜ਼ ਕੈਨੇਡਾ ਦੇ ਬੁਲਾਰੇ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਹ ਗੱਲ ਸੱਚ ਹੈ ਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਐਨੇ ਦਿਨ ਬਾਅਦ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ।
ਪਰ ਇਹੀ ਕਾਨੂੰਨ ਸਿਆਸੀ ਪਾਰਟੀਆਂ ਉੱਤੇ ਇਹ ਦਬਾਅ ਨਹੀਂ ਪਾਉਂਦਾ ਕਿ ਉਹ ਸਾਈਬਰ ਹਮਲੇ ਦੀ ਰਿਪੋਰਟ ਕਰਨ ਅਤੇ ਪਾਰਟੀਆਂ ਦੇ ਡਾਟਾਬੇਸ ਦੀ ਹਿਫਾਜ਼ਤ ਕਰਨ ਦੀ ਕੈਨੇਡੀਅਨ ਸਕਿਊਰਿਟੀ ਅਸਟੈਬਲਿਸ਼ਮੈਂਟ ਦੀ ਕਾਬਲੀਅਤ ਦੀ ਵਰਤੋਂ ਕਰਨ ਤੋਂ ਉਸ ਨੂੰ ਰੋਕਦੀ ਹੈ। ਲਿਬਰਲ ਤੇ ਕੰਜ਼ਰਵੇਟਿਵਾਂ ਨੇ ਅਟੈਨਸ਼ਨ ਕੰਟਰੋਲ ਨੂੰ ਦੱਸਿਆ ਕਿ ਉਹ ਆਪਣੇ ਵੱਲੋਂ ਸਕਿਊਰਿਟੀ ਲਈ ਚੁੱਕੇ ਕਦਮਾਂ ਬਾਰੇ ਵਿਚਾਰ ਵਟਾਂਦਰਾ ਨਹੀਂ ਕਰਦੇ। ਪਰ ਹੋਰਨਾਂ ਪਾਰਟੀਆ ਵਾਂਗੂ ਉਨ੍ਹਾਂ ਇਹ ਯਕੀਨ ਦਿਵਾਇਆ ਕਿ ਉਹ ਵੀ ਆਪਣੇ ਡਾਟਾਬੇਸਿਜ਼ ਦੀ ਸਕਿਊਰਿਟੀ ਨੂੰ ਗੰਭੀਰਤਾ ਨਾਲ ਲੈਂਦੇ ਹਨ। ਪਰ ਇਸ ਦੀ ਨਿਗਰਾਨੀ ਕੀਤੇ ਬਿਨਾਂ ਇਸ ਦਾਅਵੇ ਦੀ ਪੁਸ਼ਟੀ ਕਰਨ ਦਾ ਕੋਈ ਹੋਰ ਰਾਹ ਨਹੀਂ ਹੈ।
ਹੋਰਨਾਂ ਦੇਸ਼ਾਂ ਵਿੱਚ ਪਿੱਛੇ ਜਿਹੇ ਹੋਈਆਂ ਚੋਣਾਂ ਵਿੱਚ ਕੈਂਪੇਨ ਤੇ ਪਾਰਟੀ ਡਾਟਾ ਨਾਲ ਸਮਝੌਤਾ ਕੀਤਾ ਗਿਆ। ਰਾਈਟਰਜ਼ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਆਸਟਰੇਲੀਆ ਦੀ ਸਾਈਬਰ ਇੰਟੈਲੀਜੈਂਸ ਏਜੰਸੀ ਨੇ ਪਤਾ ਲਾਇਆ ਕਿ ਚੀਨ ਹੀ ਮਈ ਵਿੱਚ ਹੋਏ ਸਾਈਬਰ ਹੈਕਸ ਦੇ ਪਿੱਛੇ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਦੀ ਪਾਰਟੀ ਨੇ ਵੀ ਚੋਣਾਂ ਵਾਲੇ ਦਿਨ ਤੇ ਆਖਿਆ ਕਿ ਉਨ੍ਹਾਂ ਦਾ ਡਾਟਾ ਹੈਕ ਕੀਤਾ ਗਿਆ ਸੀ। ਅਮਰੀਕਾ ਦੇ ਰੌਬਰਟ ਮੁਲਰ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਰੂਸ ਨੇ ਡੈਮੋਕ੍ਰੈਟਿਕ ਨੈਸ਼ਨਲ ਪਾਰਟੀ ਦੇ ਮੈਂਬਰਾਂ ਤੇ ਹਿਲੇਰੀ ਕਲਿੰਟਨ ਦੀ ਕੈਂਪੇਨ ਦੀ ਨਿਜੀ ਈਮੇਲ ਹੈਕ ਕਰ ਲਈ ਸੀ।
ਪੇਰਾਲਟ ਨੇ ਆਖਿਆ ਕਿ ਕੈਨੇਡੀਅਨ ਪਾਰਟੀਆਂ ਨੂੰ ਸਾਈਬਰ ਇੰਟੈਲੀਜੈਂਸ ਮਾਹਿਰਾਂ ਵੱਲੋਂ ਕੈਨੇਡੀਅਨ ਪਾਰਟੀਆਂ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਆਪਣੇ ਸਾਈਬਰ ਡਿਫੈਂਸ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਗਮੀਤ ਸਿੰਘ ਦੀ ਚੜ੍ਹਤ ਨੇ ਸੱਭ ਨੂੰ ਕੀਤਾ ਹੈਰਾਨ, ਗੱਠਜੋੜ ਸਰਕਾਰ ਬਨਣ ਦੀ ਸੰਭਾਵਨਾ
ਬਿਲ ਨਹੀਂ ਲੋਕਾਂ ਦੇ ਦਿਲ ਬਦਲਾਂਗਾ: ਜਗਮੀਤ ਸਿੰਘ
ਜਗਮੀਤ ਸਿੰਘ ਨੇ ਐਨਡੀਪੀ ਦੇ ਹੱਥ ਮਜ਼ਬੂਤ ਕਰਨ ਦੀ ਕੈਨੇਡੀਅਨਾਂ ਨੂੰ ਕੀਤੀ ਅਪੀਲ
ਜਗਮੀਤ ਸਿੰਘ ਨੇ ਲੋਕਾਂ ਨੂੰ ਐਡਵਾਂਸ ਪੋਲਿੰਗ ਵਿੱਚ ਹਿੱਸਾ ਲੈਣ ਲਈ ਦਿੱਤੀ ਹੱਲਾਸ਼ੇਰੀ
ਆਖਰੀ ਬਹਿਸ ਵਿੱਚ ਟਰੂਡੋ ਨੂੰ ਟੁੱਟੇ ਵਾਅਦੇ ਯਾਦ ਕਰਾਵੇਗੀ ਐਨਡੀਪੀ
ਉੱਤਰੀ ਸੀਰੀਆ ਵਿੱਚ ਤੁਰਕੀ ਵੱਲੋਂ ਧਾਵਾ ਬੋਲੇ ਜਾਣ ਦੀ ਕੈਨੇਡਾ ਵੱਲੋਂ ਸਖ਼ਤ ਨਿਖੇਧੀ
ਪਹਿਲੀ ਵਾਰੀ ਜੋਅ ਬਾਇਡਨ ਨੇ ਟਰੰਪ ਖਿਲਾਫ ਇੰਪੀਚਮੈਂਟ ਦੀ ਕੀਤੀ ਮੰਗ
ਸਕੂਲ ਦੇ ਬਾਹਰ ਮਾਰੇ ਗਏ ਲੜਕੇ ਨਾਲ ਹੁੰਦੀ ਸੀ ਧੱਕੇਸ਼ਾਹੀ!
ਸ਼ੀਅਰ ਕੰਜ਼ਰਵੇਟਿਵ ਕੈਂਪੇਨ ਨੂੰ ਕਿਊਬਿਕ ਦੀ ਸਰਹੱਦ ਤੱਕ ਲਿਜਾਣਗੇ
ਜ਼ਰੂਰੀ ਦਵਾਈਆਂ ਦੀ ਅਦਾਇਗੀ ਲਈ ਜੂਝ ਰਹੇ ਕੈਨੇਡੀਅਨ ਨੇ ਫਾਰਮਾਕੇਅਰ ਲਿਆਉਣ ਦੀ ਕੀਤੀ ਮੰਗ