Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਜਰਮਨ ਦੀ ਸਿੱਖ ਸੰਗਤ ਵਲੋਂ ਟੋਰਾਂਟੋ ਦੀ ਸਿੱਖ ਸੰਗਤ ਨੂੰ ਗੁਰੂ ਘਰ ਦੀ ਉਸਾਰੀ ਲਈ ਮੱਦਦ ਲਈ ਅਪੀਲ

September 17, 2019 04:36 PM
ਲਖਵਿੰਦਰ ਸਿੰਘ ਤੇ ਭਾਈ ਅਮਰਜੀਤ ਸਿੰਘ ਨੰਬਰਦਾਰ ਗੁਰੂ ਘਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ।

ਬਰੈਪਟਨ, 16 ਸਤੰਬਰ (ਪੋਸਟ ਬਿਊਰੋ)- ਜਰਮਨ ਦੇ ਸ਼ਹਿਰ ਕੋਲਨ ਵਿਖੇ ਸਿੱਖ ਸੰਗਤ ਵਲੋਂ ਗੁਰੂ ਘਰ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਸ਼ਹਿਰ ਦੇ ਇਸ ਇਲਾਕੇ ਵਿਚ 400 ਦੇ ਕਰੀਬ ਸਿੱਖ ਪਰਿਵਾਰ ਵਸਦੇ ਹਨ, ਜਿਨ੍ਹਾਂ ਵਿਚੋਂ ਦੋ-ਢਾਈ ਸੌ ਪਰਿਵਾਰ ਲੰਬੇ ਸਮੇਂ ਤੋਂ ਆ ਕੇ ਵਸੇ ਹੋਏ ਹਨ ਤੇ ਹੁਣ ਇਥੇ ਸਿੱਖਾਂ ਦੀ ਵਸੋਂ ’ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।ਕੱਲ੍ਹ ਜਰਮਨ ਸਿੱਖ ਸੰਗਤ ਦੇ ਨੁਮਾਇੰਦੇ ਸ:ਲਖਵਿੰਦਰ ਸਿੰਘ ਤੇ ਭਾਈ ਅਮਰਜੀਤ ਸਿੰਘ ਨੰਬਰਦਾਰ ਵਲੋਂ ਪੰਜਾਬੀ ਪੋਸਟ ਦੇ ਦਫ਼ਤਰ ਵਿਚ ਗੁਰੂਘਰ ਦੀ ਇਮਾਰਤ ਦੀ ਉਸਾਰੀ ਬਾਰੇ ਵਿਸਥਾਰ ਨਾਲ ਚਾਨਣ ਪਾਇਆ ਗਿਆ।ਉਨ੍ਹਾਂ ਕਿਹਾ ਕਿ ਇਸ ਗੁਰੂ ਘਰ ਨੂੰ ਉਸਾਰਨ ਉਤੇ ਸਾਡਾ 18 ਲੱਖ ਦਾ ਖਰਚਾ ਹੋਵੇਗਾ ਤੇ ਜੋ ਕਿ ਸਾਡੇ ਜਰਮਨ ਦੀ ਸਿੱਖ ਸੰਗਤ ਲਈ ਔਖਾ ਕਾਰਜ ਹੈ।ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਜਗ੍ਹਾ ਲੈ ਕੇ ਪੇਅ ਆਫ਼ ਕਰ ਲਈ ਹੈ ਤੇ ਹੁਣ 4 ਲੱਖ ਦੇ ਕਰੀਬ ਇਕੱਤਰ ਵੀ ਕਰ ਚੁੱਕੇ ਹਾਂ ਤੇ ਹੁਣ ਇਸ ਨੂੰ ਸਿਰੇ ਚਾੜ੍ਹਨ ਲਈ ਸਾਨੂੰ 4 ਤੋਂ 5 ਲੱਖ ਡਾਲਰ ਦੀ ਹੋਰ ਜਰੂਰਤ ਹੈ।ਉਨ੍ਹਾਂ ਅਮਰੀਕਾ ਦੀਆਂ ਸਿੱਖ ਸੰਗਤਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਸ ਵਿਚ ਆਪਣਾ ਯੋਗਦਾਨ ਪਾਇਆ।ਅੱਜ ਤੇ ਕੱਲ੍ਹ ਉਨ੍ਹਾਂ ਨੇ ਟੋਰਾਂਟੋ ਦੀਆਂ ਸਿੱਖ ਸੰਗਤਾਂ ਨੂੰ ਵੱਖ-ਵੱਖ ਮਾਧਿਅਮ ਨਾਲ ਅਪੀਲ ਕੀਤੀ ਕਿ ਜਰਮਨ ਦੀ ਸਿੱਖ ਸੰਗਤ ਦਾ ਇਸ ਕਾਰਜ ਵਿਚ ਸਹਿਯੋਗ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਇਸ ਗੁਰਦੁਆਰਾ ਸਾਹਿਬ ਲਈ ਮਾਇਆ ਭੇਟਾ ਕਰਨ ਵਾਸਤੇ ਤੁਸੀਂ ਸਾਡੀ ਜਰਮਨ ਦੀ ਬੈਂਕ ਅਕਾਊਂਟ ’ਚ ਸਿੱਧੇ ਪੈਸੇ ਜਮ੍ਹਾਂ ਕਰਵਾ ਸਕਦੇ ਹੋ ਤੇ ਤੁਹਾਨੂੰ ਇਸ ਦੀ ਰਸੀਦ ਭੇਜ ਦਿੱਤੀ ਜਾਵੇਗੀ।ਇਸ ਗੁਰਦੁਆਰਾ ਸਾਹਿਬ ਬਾਰੇ ਹੋਰ ਜਾਣਕਾਰੀ ਉਨ੍ਹਾਂ ਦੇ ਫੇਸਬੁਕ ਪੇਜ ਤੇ ਇੰਟਰਨੈਟ ਤੋਂ ਵੀ ਲਈ ਜਾ ਸਕਦੀ ਹੈ।ਫੇਸਬੁਕ ਪੇਜ ਉਤੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ; ਜਰਮਨ ਟਾਈਪ ਕਰਨ ਉਤੇ ਇਨ੍ਹਾਂ ਦਾ ਪੇਜ ਆ ਜਾਂਦਾ ਹੈ ਤੇ ਉਸ ’ਤੇ ਗੁਰੂ ਘਰ ਦੀ ਇਮਾਰਤ ਤੇ ਗੁਰੂ ਘਰ ਵਿਚ ਰੱਖੇ ਗਏ ਪ੍ਰੋਗਰਾਮਾਂ ਦਾ ਵੀ ਵੇਰਵਾ ਤੁਹਾਨੂੰ ਮਿਲ ਸਕਦਾ ਹੈ।ਬੈਂਕ ਦਾ ਵੇਰਵਾ ਇਸ ਪ੍ਰਕਾਰ ਹੈ: Gurudwara GTBS Koln, IBAN: DE02 3705 0198 1933 6670 55, BIC: COLSDE33XXX, Sparkasse Koln Bonn, Gernamy.


 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ