Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਬਰੈਂਪਟਨ ਸੀਨੀਅਰ ਵੁਮੈਨ ਕਲੱਬ ਦੀ ਮੀਟਿੰਗ ਹੋਈ

September 13, 2019 02:54 PM

ਬਰੈਂਪਟਨ- 6 ਸਿਤੰਬਰ 2019 ਦਿਨ ਸ਼ੁਕਰਵਾਰ ਨੂੰ ਬਰੈਂਪਟਨ ਸੀਨੀਅਰ ਵੁਮੈਨ ਕਲੱਬ ਦੀ ਜਨਰਲ ਬਾਡੀ ਮੀਟਿੰਗ ਸ਼ੌਕਰ ਸੈਂਟਰ ਵਿਖੇ ਹੋਈ ਜਿਸ ਵਿੱਚ ਕਲੱਬ ਔਹਦੇਦਾਰਾਂ ਅਤੇ ਸਾਰੇ ਮੈਂਬਰਾਂ ਹਾਜਰੀ ਭਰੀ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ `ਤੇ ਸਾਬਕਾ ਪ੍ਰਿੰਸੀਪਲ ਅਤੇ ਦਸ਼ਮੇਸ਼ ਕਨੇਡੀਅਨ ਸਿੱਖ ਸੋਸਾਈਟੀ ਕਨੇਡਾ ਦੇ ਜਨਰਲ ਸੈਕਟਰੀ ਸ.ਗੁਰਦੇਵ ਸਿੰਘ ਧਾਰੀਵਾਲ ਨੇ ਸਿ਼ਰਕਤ ਕੀਤੀ। ਇਨ੍ਹਾਂ ਨੇ ਆਪਣੇ ਸਫਲ ਜੀਵਨ ਵਿੱਚ ਆਏ ਵੰਨ ਸੁਵੰਨੇ ਤਜਰਬਿਆਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਭ ਨੂੰ ਪਰਿਵਾਰਕ ਖੁਸ਼ੀਆਂ ਅਤੇ ਸਫਲਤਾਵਾਂ ਹਾਸਲ ਕਰਨ ਲਈ ਵਡਮੁੱਲੇ ਸੁਝਾਵ ਦਿੱਤੇ। ਉਨ੍ਹਾਂ ਆਪਣੇ ਜੀਵਨ ਫਲਸਫੇ ਬਾਰੇ ਛਪਿਆ ਲਿਟਰੇਚਰ (ਪੁਸਤਕਾਂ) ਸਭ ਨੂੰ ਵੰਡਿਆ ਅਤੇ ਹਾਸਲ ਕੀਤੇ ਮੈਡਲਾਂ ਬਾਰੇ ਚਾਨਣਾ ਪਾਇਆ। ਧਾਰੀਵਾਲ ਹੁਰਾਂ ਮਹਿਲਾਵਾਂ ਦੇ ਇਸ ਉੱਦਮ ਲਈ ਕਲੱਬ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਨੂੰ ਵਿਸ਼ੇਸ਼ ਤੌਰ `ਤੇ ਸਨਮਾਨਤ ਕੀਤਾ ਅਤੇ ਪ੍ਰਧਾਨ ਸਾਹਿਬਾ ਨੇ ਕਲੱਬ ਵੱਲੋਂ ਸ. ਗੁਰਦੇਵ ਸਿੰਘ ਧਾਰੀਵਾਲ ਜੀ ਦਾ ਸਮਾਂ ਕੱਢ ਕੇ ਆਉਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਪੱਤਰ ਭੇਂਟ ਕੀਤਾ। ਅੰਤ ਵਿੱਚ ਕਲੱਬ ਔਹਦੇਦਾਰਾਂ ਅਤੇ ਮੈਂਬਰਾਂ ਭਵਿਸ਼ ਵਿੱਚ ਕਲੱਬ ਦੀ ਚੜ੍ਹਦੀਕਲਾ ਲਈ ਅਰਦਾਸ ਕਰਦਿਆਂ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 
Have something to say? Post your comment