Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਕਮਿਊਨਿਟੀ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਆਸਵੰਦ ਹਨ ਕੰਜ਼ਰਵੇਟਿਵ ਉਮੀਦਵਾਰ ਥਾਪਲੀਆਲ

September 13, 2019 02:46 PM

ਬਰੈਂਪਟਨ, 12 ਸਤੰਬਰ (ਪੋਸਟ ਬਿਊਰੋ) : 43ਵੀਂ ਫੈਡਰਲ ਜਨਰਲ ਚੋਣ ਮੁਹਿੰਮ ਦਾ ਆਗਾਜ਼ ਰਸਮੀ ਤੌਰ ਉੱਤੇ ਹੋ ਚੁੱਕਿਆ ਹੈ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਵੱਲੋਂ ਬਰੈਂਪਟਨ ਵੈਸਟ ਤੋਂ ਖੜ੍ਹੇ ਕੀਤੇ ਗਏ ਮੁਰਾਰੀਲਾਲ ਥਾਪਲੀਆਲ ਨੇ ਵੀ ਸਫਲਤਾਪੂਰਬਕ ਆਪਣੀ ਕੈਂਪੇਨ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਥਾਪਲੀਆਲ ਦੀ ਟੀਮ ਕਮਿਊਨਿਟੀ ਵਿੱਚ ਪੂਰੀ ਸਰਗਰਮੀ ਨਾਲ ਬਰੈਂਪਟਨ ਵੈਸਟ ਹਲਕੇ ਲਈ ਕੰਜ਼ਰਵੇਟਿਵ ਪਾਰਟੀ ਦੀ ਯੋਜਨਾ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ। ਇਸ ਸਮੇਂ ਬਰੈਂਪਟਨ ਵੈਸਟ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਣਨ ਦੇ ਨਾਲ ਨਾਲ ਥਾਪਲੀਆਲ ਦੀ ਟੀਮ ਵੱਧ ਤੋਂ ਵੱਧ ਲੋਕਾਂ ਨਾਲ ਰਾਬਤਾ ਕਾਇਮ ਕਰਨ ਤੇ ਪਾਰਟੀ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਡੋਰ ਨੌਕਿੰਗ ਵੀ ਕਰੇਗੀ।
ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਅਹੁਦੇ ਲਈ ਉਮੀਦਵਾਰ ਥਾਪਲੀਆਲ ਨੇ ਇਸ ਮੌਕੇ ਆਖਿਆ ਕਿ ਇਸ ਸਮੇਂ ਬਰੈਂਪਟਨ ਵਾਸੀਆਂ ਨੂੰ ਫੈਡਰਲ ਪੱਧਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਮਜ਼ਬੂਤ ਲੀਡਰਸਿ਼ਪ ਦੀ ਲੋੜ ਹੈ ਤੇ ਉਨ੍ਹਾਂ ਭਰੋਸਾ ਦਿਵਾਇਆ ਕਿ ਸਿਟੀ ਵਿੱਚ ਤਬਦੀਲੀ ਲਿਆਉਣ ਲਈ ਉਹ ਨਿੱਠ ਕੇ ਕੰਮ ਕਰਨਗੇ। ਥਾਪਲੀਆਲ ਮੁੱਖ ਤੌਰ ਉੱਤੇ ਪਬਲਿਕ ਸੇਫਟੀ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਯੂਥ ਤੇ ਸੀਨੀਅਰਜ਼ ਪ੍ਰੋਗਰਾਮਜ਼ ਲਈ ਵਧੇਰੇ ਵਸੀਲੇ ਪੈਦਾ ਕਰਨੇ ਚਾਹੁੰਦੇ ਹਨ।
ਥਾਪਲੀਆਲ ਨੇ ਆਖਿਆ ਕਿ ਉਹ ਸਿਟੀ ਵਿੱਚੋਂ ਜੁਰਮ ਤੇ ਹਿੰਸਾ ਨੂੰ ਖਤਮ ਕਰਨ ਲਈ ਸਰਕਾਰ ਦੇ ਹਰ ਪੱਧਰ ਨਾਲ ਰਲ ਕੇ ਕੰਮ ਕਰਨ ਲਈ ਤਿਆਰ ਹਨ। ਥਾਪਲੀਆਲ ਦੀ ਕੈਂਪੇਨ ਦੇ ਬੁਲਾਰੇ ਵਿਪੁਲ ਡੋਭਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਲਾਕੇ ਵਿੱਚ ਇਸ ਕੰਜ਼ਰਵੇਟਿਵ ਉਮੀਦਵਾਰ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਲਈ ਸੱਭ ਦਾ ਧੰਨਵਾਦ ਕੀਤਾ। ਵਿਪੁਲ ਡੋਭਾਲ ਨੇ ਆਖਿਆ ਕਿ ਕੰਜ਼ਰਵੇਟਿਵ ਪਾਰਟੀ ਦਾ ਮੁੱਖ ਮੰਤਵ ਲੋਕਾਂ ਦੀ ਜੇਬ੍ਹ ਵਿੱਚ ਵੱਧ ਤੋਂ ਵੱਧ ਪੈਸਾ ਰਹਿਣ ਦੇਣਾ ਹੈ ਤਾਂ ਕਿ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨਾ ਹੋਣ।
31 ਅਗਸਤ ਨੂੰ ਥਾਪਲੀਆਲ ਦੀ ਲਾਂਚ ਕੀਤੀ ਗਈ ਕੈਂਪੇਨ ਵਿੱਚ ਉਨ੍ਹਾਂ ਦੇ ਸੈਂਕੜੇ ਸਮਰਥਕਾਂ ਦੇ ਨਾਲ ਨਾਲ ਕਈ ਅਹਿਮ ਸ਼ਖਸੀਅਤਾਂ ਜਿਵੇਂ ਕਿ ਐਮਪੀ ਪੀਟਰ ਕੈਂਟ, ਐਮਪੀਪੀ ਪ੍ਰਭਮੀਤ ਸਰਕਾਰੀਆ, ਐਮਪੀਪੀ ਅਮਰਜੋਤ ਸੰਧੂ ਤੋਂ ਇਲਾਵਾ ਹੋਰਨਾਂ ਨੇ ਵੀ ਹਿੱਸਾ ਲਿਆ।

 

 
Have something to say? Post your comment