Welcome to Canadian Punjabi Post
Follow us on

29

March 2024
 
ਭਾਰਤ

ਟਰੰਪ ਨੂੰ ਪੇਟਿੰਗ ਵਿੱਚ ਰਿਪਬਲਿਕਨ ਰਾਸ਼ਟਪਤੀਆਂ ਨਾਲ ਬਾਰ `ਚ ਬੈਠਾ ਦਿਖਾਉਣ ਤੋਂ ਬਖੇੜਾ

October 17, 2018 06:52 AM

ਨਵੀਂ ਦਿੱਲੀ, 16 ਅਕਤੂਬਰ (ਪੋਸਟ ਬਿਊਰੋ)- ਸਾਲਾਂ, ਦਹਾਕਿਆਂ ਤੇ ਏਥੋਂ ਤੱਕ ਕਿ ਸਦੀਆਂ ਪਹਿਲਾਂ ਦੇ ਕੰਜ਼ਰਵੇਟਿਵ ਅਮਰੀਕੀ ਨੇਤਾਵਾਂ ਨਾਲ ਇਕ ਵਾਰ ਫਿਰ ਬਾਰ ਵਿਚ, ਉਹ ਵੀ ਇਕੋ ਟੇਬਲ ਤੇ ਖੁਸ਼ਨੁਮਾ ਮਾਹੌਲ ਵਿਚ ਗੱਲਬਾਤ ਕਰਦੇ ਨਜ਼ਰ ਪੈਣਾ ਕਿਸੇ ਰਿਪਬਲਕਿਨ ਰਾਸ਼ਟਰਪਤੀ ਦੀ ਕਲਪਨਾ ਹੋ ਸਕਦੀ ਹੈ, ਪਰ ਵ੍ਹਾਈਟ ਹਾਊਸ ਵਿਚ ਲਗੀ ਇਕ ਪੇਟਿੰਗ ਵਿਚ ਰਾਸ਼ਟਰਪਤੀ ਟਰੰਪ ਸਾਬਕਾ ਰਿਪਬਲਿਕਨ ਰਾਸ਼ਟਰਪਤੀਆਂ ਨਾਲ ਕੁਝ ਇਸ ਤਰ੍ਹਾਂ ਨਜ਼ਰ ਆਏ ਹਨ।
ਬੀਤੇ ਹਫਤੇ ਇਸ ਦਾ ਖੁਲਾਸਾ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਇਸ ਗੱਲ ਦਾ ਬਵਾਲ ਮੱਚ ਗਿਆ। ਇਸ ਉੱਤੇ ਟਰੰਪ ਦੇ ਆਲੋਚਕਾਂ ਨੇ ਕਿਹਾ ਕਿ ਇਹ ਦ੍ਰਿਸ਼ ਦੇਖਣ ਨੂੰ ਹਕੀਕਤ ਜਾਪਦਾ ਹੈ, ਜਿਸ ਤਰ੍ਹਾਂ ਐਤਵਾਰ ਨੂੰ ਦਿਖਾਈ ਗਈ ਅਪਣੀ ਇੰਟਰਵਿਊ ਦੌਰਾਨ ਟਰੰਪ ਨੇ ਕੁਝ ਦਾਅਵੇ ਕੀਤੇ ਸਨ। ਇਸ ਇੰਟਰਵਿਊ ਦੇ ਪਿਛੋਕੜ ਵਿਚ ਉਸ ਪੇਟਿੰਗ ਦੀ ਇਕ ਝਲਕ ਦੇਖੀ ਜਾ ਸਕਦੀ ਹੈ। ਬਿਲਕੁਲ ਟਰੰਪ ਦੀ ਤਰ੍ਹਾਂ ਨਜ਼ਰ ਆਉਂਦੇ ਚਿਹਰੇ ਦੇ ਕਲਾਕਾਰਾਂ ਨੂੰ ਬਹੁਤ ਕਠੋਰਤਾ ਅਤੇ ਉਲਟ ਰੂਪ ਵਿਚ ਦਰਸਾਇਆ ਗਿਆ ਹੈ। ਇਹ ਗੱਲ ਕਿਸੇ ਤੋਂ ਲੁਕੀ ਹੋਈ ਨਹੀਂ ਕਿ ਰਿਪਬਲਕਿਨ ਰਾਸ਼ਟਰਪਤੀ ਡੋਨਾਲਡ ਟਰੰਪ ਆਮ ਲੋਕਾਂ ਨੂੰ ਕਿਸ ਹੱਦ ਤਕ ਨਾਪੰਸਦ ਹਨ। ਐਂਡੀ ਥਾਮਸ ਦੀ ਇਕ ਪੇਟਿੰਗ ਦਿ ਰਿਪਬਲਕਿਨ ਕਲਬ ਵਿਚ ਟਰੰਪ ਨੂੰ ਅਬਰਾਹਮ ਲਿੰਕਨ, ਰਿਚਰਡ ਨਿਕਸਨ, ਰੋਨਾਲਡ ਰੀਗਨ, ਟੇਡੀ ਰੂਜ਼ਵੇਲਟ ਅਤੇ ਜਾਰਜ ਬੁਸ਼ ਵਰਗੇ ਅਮਰੀਕਾ ਦੇ ਪ੍ਰਸਿੱਧ ਨੇਤਾਵਾਂ ਨਾਲ ਬੈਠੇ ਦਿਖਾਇਆ ਗਿਆ ਹੈ। ਪੇਟਿੰਗ ਵਿਚ ਇਹ ਸਾਰੇ ਮਸ਼ਹੂਰ ਨੇਤਾ ਇਕ ਬਾਰ ਵਿਚ ਬਹੁਤ ਸੁਖਾਵੇਂ ਮਾਹੌਲ ਵਿਚ ਇਕੋ ਟੇਬਲ ਉਤੇ ਬੈਠੇ ਆਪੋ ਵਿਚ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਸ ਕਾਲਪਨਿਕ ਚਿਤਰਕਾਰੀ ਦਾ ਸੋਸ਼ਲ ਮੀਡੀਆ ਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ