Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਬੈਲਜੀਅਮ ਚੋਣਾਂ ਵਿੱਚ ਪੰਜਾਬੀਆਂ ਦੇ ਹੱਥ ਨਿਰਾਸ਼ਾ ਲੱਗੀ

October 17, 2018 06:46 AM

ਲੂਵਨ, 16 ਅਕਤੂਬਰ (ਪੋਸਟ ਬਿਊਰੋ)- ਪਰਸੋਂ ਬੈਲਜੀਅਮ ਵਿੱਚ ਪੰਚਾਇਤੀ ਅਤੇ ਕੌਂਸਲ ਦੇ ਨਾਲ ਸੂਬਾ ਪੱਧਰ ਲਈ ਚੋਣਾਂ ਹੋਈਆਂ, ਜਿਸ 'ਚ ਵੱਖ-ਵੱਖ ਸਿਆਸੀ ਪਾਰਟੀਆਂ ਨੇ ਵਿਦੇਸ਼ੀਆਂ ਦਾ ਲਾਹਾ ਲੈਣ ਲਈ ਪੰਜਾਬੀਆਂ ਨੂੰ ਵੀ ਟਿਕਟਾਂ ਦਿੱਤੀਆਂ ਸਨ। ਬੈਲਜੀਅਮ ਦੇ ਭਾਰੀ ਸਿੱਖ ਵਸੋਂ ਵਾਲੇ ਸ਼ਹਿਰ ਸੰਤਿਰੂਧਨ 'ਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਦਾ ਲਾਹਾ ਸੀ ਡੀ ਐਂਡ ਵੀ ਪਾਰਟੀ ਆਪਣੀਆਂ ਦੋ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ ਲੈ ਗਈ, ਪਰ ਪੰਜਾਬੀ ਅਵਤਾਰ ਸਿੰਘ ਰਾਹੋਂ 425 ਵੋਟਾਂ ਅਤੇ ਨਵਦੀਪ ਕੌਰ 499 ਵੋਟਾਂ ਲੈ ਕੇ ਵੀ ਹਾਰ ਗਏ। ਸੀ ਡੀ ਐਂਡ ਵੀ ਪਾਰਟੀ ਦੇ ਲੋਕ ਜੇ ਚਲਾਕੀ ਵਾਲੀ ਸਿਆਸਤ ਨਾ ਖੇਡਦੀ ਤਾਂ ਅਵਤਾਰ ਸਿੰਘ ਰਾਹੋਂ ਦੀ ਜਿੱਤ ਯਕੀਨੀ ਸੀ।
ਦੂਜੇ ਪਾਸੇ ਜੇ ਸੰਤਿਰੂਧਨ 'ਚ ਪੰਜਾਬੀਆਂ ਦੀ ਇਕ ਦੂਜੇ ਉਤੇ ਦੂਸ਼ਣਬਾਜ਼ੀ ਅਤੇ ਜਾਤੀਵਾਦ ਕਾਫੀ ਭਾਰੀ ਰਿਹਾ, ਜਿਸ ਨਾਲ ਪ੍ਰੀਤੀ ਕੌਰ, ਜੋ ਐਸ ਪੀ ਏ ਦੀ ਟਿਕਟ 'ਤੇ ਚੋਣ ਲੜ ਰਹੀ ਸੀ, ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ, ਪਰ ਜੇ ਪ੍ਰੀਤੀ ਕੌਰ ਦੇ 2012 ਦੇ ਵੋਟਾਂ ਦਾ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਵਾਰ ਉਸ ਨੂੰ ਪਹਿਲਾਂ ਨਾਲੋਂ ਜ਼ਿਆਦਾ ਵੋਟਾਂ ਪਈਆਂ ਹਨ ਅਤੇ 1050 ਵੋਟਾਂ ਨਾਲ ਫੇਰ ਵੀ ਹਾਰ ਦੇਖਣੀ ਪਈ। ਇਸੇ ਤਰ੍ਹਾਂ ਨਿਊਕਿਰਕਨ ਦੇ ਰਣਜੀਤ ਸਿੰਘ ਨੂੰ 179 ਵੋਟਾਂ, ਰਘਵੀਰ ਸਿੰਘ ਹੁਪਰਤਿਗਨ 142, ਸੰਜੇ ਕੁਮਾਰ ਹਾਸਲਟ ਅਤੇ ਦਸ਼ਮਿੰਦਰ ਸਿੰਘ ਭੋਗਲ ਜੇਤੇ ਬਰੱਸਲਜ ਤੋਂ ਚੰਦ ਵੋਟਾਂ ਲੈ ਕੇ ਹਾਰ ਗਏ। ਜੇ ਕੁੱਲ ਮਿਲਾ ਕੇ ਬੈਲਜੀਅਮ 'ਚ ਕੁੱਲ ਸੀਟਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਪਹਿਲੇ ਨੰਬਰ 'ਤੇ ਸੀ ਡੀ ਐਂਡ ਵੀ ਪਾਰਟੀ, ਦੂਜੇ ਸਥਾਨ 'ਤੇ ਪਾਰਟੀ ਐਨ ਵੀ ਏ ਨੂੰ ਇਸ ਵਾਰ ਫੇਰ ਜ਼ਿਆਦਾ ਸੀਟਾਂ ਮਿਲੀਆਂ ਹਨ। ਤੀਜਾ ਸਥਾਨ ਔਪਨ ਵੀ ਐਲ ਡੀ ਅਤੇ ਚੌਥੇ 'ਤੇ ਐਸ ਪੀ ਏ ਰਹੀਆਂ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ