Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਮਾਈਕਰੋਸਾਫਟ ਦੇ ਕੋ-ਫਾਊਂਡਰ ਪਾਲ ਐਲਨ ਦਾ ਦੇਹਾਂਤ

October 17, 2018 06:42 AM

ਵਾਸ਼ਿੰਗਟਨ, 16 ਅਕਤੂਬਰ (ਪੋਸਟ ਬਿਊਰੋ)- ਅਮਰੀਕਾ ਦੇ ਸਿਆਟਲ ਸ਼ਹਿਰ `ਚ ਮਾਈਕਰੋਸਾਫਟ ਦੇ ਕੋ-ਫਾਊਂਡਰ ਪਾਲ ਐਲਨ ਦਾ 65 ਸਾਲ ਦੀ ਉਮਰ `ਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਕੈਂਸਰ ਸੀ। ਸਾਲ 1975 `ਚ ਉਨ੍ਹਾਂ ਨੇ ਬਿਲ ਗੇਟਸ ਨਾਲ ਮਿਲ ਕੇ ਮਾਈਕਰੋਸਾਫਟ ਦੀ ਨੀਂਹ ਰੱਖੀ ਸੀ।
ਐਲਨ ਦੀ ਭੈਣ ਜੂਡੀ ਨੇ ਕਿਹਾ, “ਮੇਰਾ ਭਰਾ ਹਰ ਪੱਧਰ `ਤੇ ਇਕ ਖ਼ਾਸ ਸ਼ਖਸ ਸੀ। ਜ਼ਿਆਦਾਤਰ ਲੋਕ ਉਨ੍ਹਾਂ ਨੂੰ ਟੈਕਨਾਲੋਜਿਸਟ ਤੇ ਪਰਉਪਕਾਰੀ ਦੇ ਰੂਪ `ਚ ਜਾਣਦੇ ਹਨ, ਪਰ ਸਾਡੇ ਲਈ ਉਹ ਇਕ ਬਿਹਤਰੀਨ ਭਰਾ, ਚਾਚਾ ਤੇ ਚੰਗੇ ਦੋਸਤ ਸਨ।” ਦੋ ਹਫ਼ਤੇ ਪਹਿਲਾਂ ਹੀ ਐਲਨ ਨੇ ਨਾਨ ਹੋਜਕਿਨ ਲਿਮਫੋਮਾ (ਇਕ ਤਰ੍ਹਾਂ ਦਾ ਕੈਂਸਰ) ਹੋਣ ਦੀ ਗੱਲ ਜਨਤਕ ਕੀਤੀ ਸੀ। ਨੌਂ ਸਾਲ ਪਹਿਲਾਂ ਵੀ ਉਨ੍ਹਾਂ ਨੇ ਇਸ ਦਾ ਇਲਾਜ ਕਰਾਇਆ ਸੀ, ਪਰ ਇਹ ਬਿਮਾਰੀ ਮੁੜ ਪਰਤ ਆਈ ਸੀ।
ਫੋਰਬਸ ਮੈਗਜ਼ੀਨ ਮੁਤਾਬਕ ਸਾਲ 1953 `ਚ ਸਿਆਟਲ `ਚ ਜਨਮੇ ਐਲਨ ਦੁਨੀਆ ਦੇ 44ਵੇਂ ਸਭ ਤੋਂ ਅਮੀਰ ਵਿਅਕਤੀ ਸਨ। ਇਨ੍ਹਾਂ ਦੀ ਕੁਲ ਜਾਇਦਾਦ 2170 ਕਰੋੜ ਡਾਲਰ ਦੀ ਹੈ। ਐਲਨ ਦੀ ਮੌਤ ਉੱਤੇ ਦੁਖ ਪ੍ਰਗਟਾਉਂਦੇ ਹੋਏ ਮਾਈਕਰੋਸਾਫਟ ਦੇ ਸੀ ਈ ਓ ਸਤਿਆ ਨਡੇਲਾ ਨੇ ਕਿਹਾ ਕਿ ਸਾਡੀ ਕੰਪਨੀ `ਚ ਅਤੇ ਦੇਸ਼ ਦੇ ਸਨਅਤੀ ਵਿਕਾਸ `ਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਕੋ-ਫਾਊਂਡਰ ਦੇ ਰੂਪ `ਚ ਉਨ੍ਹਾਂ ਨੇ ਕਈ ਜਾਦੂਈ ਉਤਪਾਦਾਂ ਤੇ ਸੰਸਥਾਨਾਂ ਦਾ ਨਿਰਮਾਣ ਕੀਤਾ। ਉਨ੍ਹਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਜਿਸ ਨੇ ਨਾ ਸਿਰਫ਼ ਕੰਪਨੀ ਨੂੰ, ਬਲਕਿ ਦੁਨੀਆ ਹੀ ਬਦਲ ਕੇ ਰੱਖ ਦਿੱਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ