Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਪ੍ਰਿੰਸ ਹੈਰੀ ਤੇ ਮੇਗਨ ਮਾਰਕਲੇ ਜਲਦੀ ਹੀ ਮੰਮੀ-ਪਾਪਾ ਬਣਨਗੇ

October 17, 2018 06:40 AM

ਲੰਡਨ, 16 ਅਕਤੂਬਰ (ਪੋਸਟ ਬਿਊਰੋ)- ਬ੍ਰਿਟੇਨ ਦੇ ਰਾਜਕੁਮਾਰ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲੇ ਦੇ ਸ਼ੁੱਭਚਿੰਤਕਾਂ ਨੂੰ ਕੱਲ੍ਹ ਸ਼ਾਹੀ ਮਹੱਲ ਨੇ ਚੰਗੀ ਖਬਰ ਦਿੰਦਿਆਂ ਐਲਾਨ ਕੀਤਾ ਕਿ ਦੋਵੇਂ ਜਲਦੀ ਮੰਮੀ-ਪਾਪਾ ਬਣਨ ਜਾ ਰਹੇ ਹਨ ਅਤੇ ਸ਼ਾਹੀ ਮਹੱਲ 'ਚ ਇਕ ਵਾਰ ਫਿਰ ਕਿਲਕਾਰੀਆਂ ਗੂੰਜਣਗੀਆਂ। ਇਹ ਜਾਣਕਾਰੀ ਉਸ ਵੇਲੇ ਸਾਂਝੀ ਕੀਤੀ ਗਈ ਹੈ, ਜਦੋਂ ਇਹ ਸ਼ਾਹੀ ਜੋੜਾ 37 ਸਾਲਾ ਮੇਗਨ ਮਾਰਕਲੇ ਤੇ 34 ਸਾਲਾ ਪ੍ਰਿੰਸ ਹੈਰੀ ਸਿਡਨੀ ਪਹੁੰਚੇ ਹਨ, ਜਿਥੇ ਉਹ ਆਸਟਰੇਲੀਆ ਅਤੇ ਨਿਊਜ਼ੀਲੈਂਡ ਦਾ 16 ਦਿਨਾਂ ਦੌਰਾ ਕਰ ਰਹੇ ਹਨ।
ਕਿੰਗਸਟਨ ਪੈਲੇਸ ਨੇ ਕਿਹਾ ਹੈ ਕਿ ਪੰਜ ਮਹੀਨੇ ਪਹਿਲਾਂ ਇਨ੍ਹਾਂ ਦੋਵਾਂ ਦਾ ਵਿਆਹ ਹੋਇਆ ਸੀ, ਅਸੀਂ ਇਸ ਵੇਲੇ ਇਹ ਖੁਸ਼ਖਬਰੀ ਲੋਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। ਵਰਨਣ ਯੋਗ ਹੈ ਕਿ ਸ਼ਾਹੀ ਪਰਵਾਰ ਦਾ ਇਹ ਬੱਚਾ ਬ੍ਰਿਟੇਨ ਦੇ ਤਖਤ ਦਾ 17ਵਾਂ ਦਾਅਵੇਦਾਰ ਹੋਵੇਗਾ। ਇਸ ਖੁਸ਼ਖਬਰੀ ਬਾਰੇ ਮਹਾਰਾਣੀ ਐਲਿਜ਼ਾਬੈਥ ਅਤੇ ਸ਼ਾਹੀ ਪਰਵਾਰ ਦੇ ਹੋਰ ਮੈਂਬਰਾਂ ਨੂੰ ਬੀਤੇ ਦਿਨੀਂ ਦੱਸ ਦਿੱਤਾ ਗਿਆ ਸੀ, ਜਦੋਂ ਸ਼ਾਹੀ ਪਰਵਾਰ ਰਾਜਕੁਮਾਰੀ ਯੂਜੀਨੀ ਦੇ ਵਿਆਹ 'ਚ ਵਿੰਡਸਰ ਕੈਸਲ ਪਹੁੰਚਿਆ ਸੀ। ਖਬਰਾਂ ਅਨੁਸਾਰ ਮੇਗਨ 12 ਹਫਤਿਆਂ ਦੀ ਗਰਭਵਤੀ ਹੈ। ਦੱਸਣ ਯੋਗ ਹੈ ਕਿ ਹੈਰੀ ਦੇ ਮਾਤਾ ਪਿਤਾ, ਪ੍ਰਿੰਸ ਚਾਰਲਸ ਤੇ ਰਾਜਕੁਮਾਰੀ ਡਿਆਨਾ ਨੇ ਵੀ ਵਿਆਹ ਤੋਂ ਬਾਅਦ ਪਹਿਲਾ ਸਰਕਾਰੀ ਦੌਰਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਦਾ ਹੀ ਕੀਤਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ