Welcome to Canadian Punjabi Post
Follow us on

17

November 2018
ਜੀਟੀਏ

ਸਕੂਲ ਟਰੱਸਟੀ ਉਮੀਦਵਾਰ ਸੋਹੀ ਨੂੰ ਮਿਲਿਆ ਸੀਡੀਐਚਏ ਦਾ ਅਵਾਰਡ ਆਫ਼ ਮੈਰਿਟ

October 16, 2018 09:11 AM

ਬਰੈਂਪਟਨ, 15 ਅਕਤੂਬਰ (ਪੋਸਟ ਬਿਊਰੋ)- ਬੀਤੀ 13 ਅਕਤੂਬਰ ਨੂੰ ਪੀਲ ਡਿਸਟ੍ਰਿਕਟ ਸਕੂਲ ਬੋਰਡ ਲਈ ਸਕੂਲ ਟਰੱਸਟੀ ਦੀ ਉਮੀਦਵਾਰ ਬਲਬੀਰ ਸੋਹੀ ਨੂੰ ਕੈਨੇਡੀਅਨ ਡੈਂਟਲ ਹਾਈਜੀਨ ਐਸੋਸੀਏਸ਼ਨ ਵਲੋਂ ਅਵਾਰਡ ਆਫ਼ ਮੈਰਿਟ ਨਾਲ ਨਵਾਜਿ਼ਆ ਗਿਆ ਹੈ। ਇਹ ਅਵਾਰਡ ਨਿਰਸਵਾਰਥ ਹੋ ਕੇ ਆਪਣੇ ਭਾਈਚਾਰੇ ਤੇ ਡੈਂਟਲ ਹਾਈਜੀਨ ਦੀ ਲਗਾਤਾਰ ਸੇਵਾ ਕਰਨ ਵਾਲੇ ਨੂੰ ਦਿੱਤਾ ਜਾਂਦਾ ਹੈ। ਇਹ ਸਾਲ ਭਰ ਵਿਚ ਵੱਧ ਤੋ ਵੱਧ ਚਾਰ ਲੋਕਾਂ ਨੂੰ ਮਿਲਦਾ ਹੈ। ਪਿ੍ਰੰਸ ਐਡਵਰਡ ਆਈਲੈਂਡ ਵਿਖੇ ਹੋਏ ਵੱਡੇ ਸਮਾਰੋਹ ਵਿਚ ਸਾਲ 2018 ਵਿਚ ਇਹ ਸਨਮਾਨ ਸਿਰਫ਼ ਤੇ ਸਿਰਫ਼ ਬਲਬੀਰ ਸੋਹੀ ਨੂੰ ਦਿੱਤਾ ਗਿਆ ਹੈ। ਯਾਦ ਰਹੇ ਬਲਬੀਰ ਸੋਹੀ ਵਲੋਂ ਸਮਾਈਲ ਆਨ ਵੀਲਜ਼ ਦੇ ਉਪਰਾਲੇ ਤਹਿਤ ਡੈਂਟਲ ਹਾਈਜੀਨ ਦੇ ਧੰਦੇ ਨੂੰ ਵੀ ਡੈਟਿਸਟ ਦੀ ਕਲੀਨਿਕ ਵਿਚੋਂ ਕੱਢ ਕੇ ਆਮ ਲੋਕਾਂ ਤੱਕ ਖੁਦ ਪਹੁੰਚਣ ਵਾਲਾ ਬਣਾਇਆ। ਜਿਥੇ ਉਨ੍ਹਾਂ ਖੁਦ ਕਾਮਯਾਬੀ ਹਾਸਿਲ ਕੀਤੀ, ਉਥੇ ਉਨ੍ਹਾਂ ਹੋਰ ਲੋਕਾਂ ਨੂੰ ਵੀ ਉਤਸ਼ਾਹਿਤ ਕੀਤਾ।

ਬਲਬੀਰ ਸੋਹੀ ਨੇ ਆਪਣਾ ਇਹ ਬਿਜ਼ਨਸ ਮਾਡਲ ਸੀਬੀਸੀ ਦੇ ਡਰੈਗਨ ਡੈਨ ਪ੍ਰੋਗਰਾਮ ਵਿਚ ਵੀ ਪੇਸ਼ ਕੀਤਾ ਤੇ ਭਰਪੂਰ ਸ਼ਲਾਘਾ ਖੱਟੀ। ਬਲਬੀਰ ਸੋਹੀ ਨੇ ਬੱਚਿਆਂ ਨੂੰ ਦੰਦਾਂ ਦੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਅਨੇਕਾਂ ਕੈਪ ਲਗਾਏ ਹਨ ਤੇ ਹੁਣ ਤੱਕ 20 ਹਜ਼ਾਰ ਬੱਚਿਆਂ ਨੂੰ ਦੰਦਾਂ ਦੀ ਸਹੀ ਸੰਭਾਲ ਕਰਨ ਪ੍ਰਤੀ ਪ੍ਰੇਰਿਤ ਕਰ ਚੁੱਕੀ ਹੈ। ਇਸੇ ਤਰ੍ਹਾਂ ਉਨ੍ਹਾਂ ਲੈਟਸ ਵਾਕ ਹੈਲਥ ਦੀ ਵੀ ਸ਼ੁਰੂਆਤ ਕੀਤੀ ਤੇ ਹੋਰ ਵੱਖ-ਵੱਖ ਸੰਸਥਾਵਾਂ ਨਾਲ ਕੰਮ ਕੀਤਾ, ਜਿਨ੍ਹਾਂ ਵਿਚ ਇੰਡਸ ਕਮਿਉਨਿਟੀ ਸਰਵਿਸਜ਼, ਗਿਫ਼ਟ ਫਰਾਮ ਹਾਰਟ, ਪੀਲ ਰੀਜਨ ਪੁਲਸ, ਮੈਬਰ ਆਫ਼ ਐਡਵਾਇਜ਼ਰੀ, ਕਮੇਟੀ ਟੂ ਚੀਫ਼ ਆਫ਼ ਪੁਲਸ, ਬਰੈਂਪਟਨ ਬੋਰਡ ਆਫ਼ ਟ੍ਰੇਡ ਸਟਾਪ ਡਾਈਬਟੀਜ਼ ਫਾਊਡੇਸ਼ਨ ਵਰਗੀਆਂ ਸੰਸਥਾਵਾਂ ਨਾਲ ਕੰਮ ਕੀਤਾ ਹੈ। ਬਲਬੀਰ ਸੋਹੀ ਮੈਕਮੈਸਟਰ ਯੁਨੀਵਰਸਿਟੀ ਵਿਖੇ ਵਲੰਟੀਅਰ ਦੇ ਤੌਰ ਉਤੇ ਬਿਜ਼ਨਸ ਮੈਂਟਰ ਵੀ ਹਨ। ਬਲਬੀਰ ਸੋਹੀ ਇਸ ਸਮੇ ਵਾਰਡ 9 ਤੇ 10 ਤੋਂ ਸਕੂਲ ਟਰੱਸਟੀ ਲਈ ਉਮੀਦਵਾਰ ਹਨ। ਉਨ੍ਹਾਂ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਮੈਨੂੰ ਵਾਰਡ 9 ਤੇ 10 ਤੋਂ ਬਤੌਰ ਟਰੱਸਟੀ ਪੀਲ ਡਿਸਟ੍ਰਿਕਟ ਸਕੂਲ ਵਿਚ ਬੈਠਣ ਦਾ ਮੌਕਾ ਮਿਲਦਾ ਹੈ ਤਾਂ ਮੈ ਬਹੁਤ ਸਾਰੇ ਕੰਮ ਇਸ ਅਹੁਦੇ ਉਤੇ ਰਹਿ ਕੇ ਕਰ ਸਕਦੀ ਹਾਂ, ਜਿਸ ਨਾਲ ਸਾਡੇ ਬਰੈਂਪਟਨ ਵਿਚ ਜੋ ਪੜ੍ਹਾਈ ਦੌਰਾਨ ਬੱਚਿਆਂ ਨੂੰ ਮੁਸ਼ਕਿਲਾਂ ਆਉਦੀਆਂ ਹਨ, ਉਨ੍ਹਾਂ ਦਾ ਹੱਲ ਕੱਢਿਆ ਜਾ ਸਕੇ। ਯਾਦ ਰਹੇ ਕਿ ਤੁਸੀ ਇਸ ਵਾਰ ਜਿਥੇ ਮੇਅਰ, ਰੀਜਨਲ ਕੌਂਸਲਰ ਤੇ ਕੌਂਸਲਰ ਨੂੰ ਵੋਟ ਪਾਉਣੀ ਹੈ ਉਸ ਦੇ ਨਾਲ ਨਾਲ ਇਕ ਸਕੂਲ ਟਰੱਸਟੀ ਨੂੰ ਵੀ ਚੁਣਨਾ ਹੈ। ਵਾਰਡ 9 ਤੇ 10 ਤੋਂ 12 ਉਮੀਦਵਾਰ ਹਨ ਸਕੂਲ ਟਰੱਸਟੀ ਲਈ ਤੇ ਉਨ੍ਹਾਂ ਵਿਚੋਂ ਇਕ ਨਾਮ ਬਲਬੀਰ ਸੋਹੀ ਦਾ ਹੈ।

Have something to say? Post your comment
 
ਹੋਰ ਜੀਟੀਏ ਖ਼ਬਰਾਂ
ਕਮਿਊਨਿਸਟ ਪਾਰਟੀ ਆਫ਼ ਕੈਨੇਡਾ ਵੱਲੋਂ ਫ਼ੋਰਡ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿ਼ਲਾਫ਼ ਮੁਜ਼ਾਹਰਾ
ਯੂਨਾਈਟਿਡ ਸਪੋਰਟਸ, ਸਿੱਖ ਸਪੋਰਟਸ ਤੇ ਪੰਜਾਬ ਸਪੋਰਟਸ ਕੈਨੇਡਾ ਵੱਲੋਂ ਮੇਅਰ ਪੈਟ੍ਰਿਕ ਬਰਾਊਨ ਲਈ ਕੀਤਾ ਗਿਆ ਸੁਆਗ਼ਤੀ-ਡਿਨਰ
"ਸੀ.ਆਰ.ਟੀ.ਸੀ. ਨੂੰ ਇੰਟਰਨੈੱਟ ਪ੍ਰੋਵਾਈਡਰਾਂ ਵੱਲੋਂ 'ਕੋਡ ਆਫ਼ ਕੰਡੱਕਟ' ਲਈ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ" : ਸੋਨੀਆ ਸਿੱਧੂ
ਐਮਾਜ਼ੋਨ ਦੇ ਚਲੇ ਜਾਣ ਦੇ ਸੋਗ ਨੂੰ ਜਿੱਤ ਵਾਗੂੰ ਮਨਾ ਰਿਹਾ ਹੈ ਬਰੈਂਪਟਨ
ਸਵਾਮੀ ਆਨੰਦ ਗਿਰੀ ਵੱਲੋਂ ਪਰਵਾਸੀ ਭਾਰਤੀਆਂ ਨੂੰ ਕੁੰਭ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ
ਦਰਸ਼ਕਾਂ ਦੇ ਮਨਾਂ `ਤੇ ਗਹਿਰੀ ਛਾਪ ਛੱਡ ਗਿਆ ਨਾਟਕ 'ਮੈਲੇ ਹੱਥ'
ਸੀਨੀਅਰਜ਼ ਐਸੋਸੀਏਸ਼ਨ ਵੱਲੋਂ ਸੀਨੀਅਰਜ਼ ਦੀਆਂ ਸਮੱਸਿਆਵਾਂ ਸਬੰਧੀ ਐਮ ਪੀ ਰਾਜ ਗਰੇਵਾਲ ਨਾਲ ਵਿਚਾਰ ਵਟਾਂਦਰਾ
ਤੇਰਵੇਂ ਪੰਜਾਬੀ ਲਿਖਾਈ ਮੁਕਾਬਲੇ ਸਫ਼ਲਤਾ-ਪੂਰਵਕ ਹੋਏ ਸੰਪੰਨ
ਗੁਰਪ੍ਰੀਤ ਬੈਂਸ ਨੇ ਕੀਤਾ ਵੋਟਰਾਂ ਦਾ ਧੰਨਵਾਦ
ਅਮਰੀਕਾ ਅਤੇ ਮੈਕਸੀਕੋ ਨਾਲ ਨਵੀਂ ਟਰੇਡ ਸੰਧੀ ਕੈਨੇਡਾ ਲਈ ਲਾਭਕਾਰੀ ਕਮਲ ਖੈਹਰਾ