Welcome to Canadian Punjabi Post
Follow us on

19

March 2024
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ
 
ਟੋਰਾਂਟੋ/ਜੀਟੀਏ

ਪਰਮ ਗਿੱਲ ਨੇ ਕੀਤਾ ਇੰਸ਼ੋਰੈਂਸ ਨੂੰ ਘਟਾਉਣ ਲਈ ਬਿਲ ਪੇਸ਼

October 16, 2018 09:09 AM
ਫਾਈਲ ਫੋਟੋ

ਟੋਰਾਂਟੋ, 15 ਅਕਤੂਬਰ (ਪੋਸਟ ਬਿਊਰੋ)- ਮਿਲਟਨ ਤੋ ਐਮਪੀਪੀ ਪਰਮ ਗਿੱਲ ਵਲੋਂ ਕੱਲ ਓਂਟਾਰੀਓ ਦੀ ਪਾਰਲੀਮੈਟ ਵਿਖੇ ਆਟੋ ਇੰਸ਼ੋਰਂੈਸ ਨੂੰ ਘੱਟ ਕਰਨ ਲਈ ਪੋਸਟਲ ਕੋਡ ਡਿਸਕ੍ਰਿਮੀਨੇਸ਼ਨ ਖਤਮ ਕਰਨ ਲਈ ਬਿਲ ਪੇਸ਼ ਕੀਤਾ ਗਿਆ ਹੈ। ਇਹ ਪ੍ਰਾਈਵੇਟ ਮੈਂਬਰਜ਼ ਬਿਲ ਆਟੋ ਇੰਸ਼ੋਰੈਸ ਕੰਪਨੀਆਂ ਨੂੰ ਕਿਸੇ ਵਿਅਕਤੀ ਦਾ ਪੋਸਟਲ ਕੋਡ ਜਾਂ ਫੋਨ ਕੋਡ ਵਰਤ ਕੇ ਇੰਸ਼ੋਰੈਸ ਰੇਟ ਤੈਅ ਕਰਨ ਦੀ ਪ੍ਰੀਕਿਰਿਆ ਵੀ ਰੋਕੇਗਾ। ਪਰਮ ਗਿੱਲ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 3-4 ਹਫ਼ਤੇ ਬਾਅਦ ਇਸ ਬਿਲ ਦੀ ਦੂਸਰੀ ਰੀਡਿੰਗ ਹੋਵੇਗੀ ਤੇ ਫਿਰ ਇਹ ਬਿਲ ਕਮੇਟੀ ਕੋਲ ਜਾਵੇਗਾ ਤੇ ਉਸ ਤੋਂ ਬਾਅਦ ਤੀਜੀ ਰੀਡਿੰਗ ਹੋਣ ਮਗਰੋ ਇਹ ਬਿਲ ਕਾਨੂੰਨ ਬਣ ਜਾਵੇਗਾ। ਇਸ ਨਵੇ ਕਾਨੂੰਨ ਤਹਿਤ ਸਾਰੇ ਓਂਟਾਰੀਓ ਵਿਚ ਇਕ ਹੀ ਇੰਸ਼ੋਰੈਸ ਰੇਟ ਲਾਗੂ ਹੋਣਗੇ, ਉਨ੍ਹਾਂ ਕਿਹਾ ਕਿ ਜੇਕਰ ਅੱਜ ਕੋਈ ਕੈਲੇਡਨ ਵਿਚ ਰਹਿ ਰਿਹਾ ਹੈ, ਉਸ ਦੇ ਡਰਾਈਵਿੰਗ ਰਿਕਾਰਡ ਮੁਤਾਬਿਕ ਤੇ ਕਾਰ ਦੇ ਮੇਕ ਅਤੇ ਮਾਡਲ ਮੁਤਾਬਿਕ ਉਹ ਇੰਸ਼ੋਰੈਸ ਦਾ 1 ਹਜ਼ਾਰ ਡਾਲਰ ਭਰ ਰਹੇ ਹਨ ਤੇ ਕੱਲ ਨੂੰ ਉਹ ਬਰੈਂਪਟਨ ਵਿਖੇ ਮੂਵ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਉਹੀ ਇੰਸ਼ੋਰੈਸ ਰਹੇਗੀ, ਜੋ ਉਨ੍ਹਾਂ ਦੇ ਡਰਾਈਵਿੰਗ ਰਿਕਾਰਡ ਤੇ ਕਾਰ ਮੇਕ ਮਾਡਲ ਦੇ ਤਹਿਤ ਕੈਲੇਡਨ ਵਿਚ ਦਿੱਤੀ ਜਾਂਦੀ ਸੀ। ਇਸ ਕਾਨੂੰਨ ਤਹਿਤ ਜਿਥੇ ਆਮ ਲੋਕਾਂ ਨੂੰ ਆਟੋ ਇੰਸ਼ੋਰੈਸ ਤੋਂ ਵੱਡੀ ਰਾਹਤ ਮਿਲੇਗੀ, ਉਥੇ ਹੀ ਟਰੱਕ ਤੇ ਟੈਕਸੀ ਚਾਲਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਯਾਦ ਰਹੇ ਕਿ ਬਰੈਂਪਟਨ ਦੇ ਦੋ ਅਜਿਹੇ ਪੋਸਟਲ ਕੋਡ ਹਨ, ਜਿਥੇ ਕੈਨੇਡਾ ਭਰ ਵਿਚ ਸਭ ਨਾਲੋਂ ਮਹਿੰਗੀ ਇੰਸ਼ੋਰੈਸ ਦਿੱਤੀ ਜਾਂਦੀ ਹੈ। ਇਸ ਬਿਲ ਤੋਂ ਬਾਅਦ ਬਰੈਂਪਟਨ, ਸਕਾਰਬਰੋ ਦੇ ਏਰੀਆ, ਜਿਥੇ ਇੰਸ਼ੋਰੈਸ ਬਹੁਤ ਮਹਿੰਗੀ ਹੈ, ਉਥੇ ਦੇ ਡਰਾਇਵਰਾਂ ਨੂੰ ਰਾਹਤ ਮਿਲੇਗੀ। ਆਟੋ ਇੰਸ਼ੋਰੈਸ ਨੂੰ ਘੱਟ ਕਰਨ ਦੀ ਇੱਛਾ ਤਹਿਤ ਅੱਜ ਬਰੈਂਪਟਨ ਈਸਟ ਤੋਂ ਐਮਪੀਪੀ ਗੁਰਰਤਨ ਵੀ ਆਪਣਾ ਬਿਲ ਪੇਸ਼ ਕਰਨਗੇ। ਇਸ ਬਿਲ ਵਿਚ ਕੀ ਪਰਮ ਗਿੱਲ ਦੇ ਬਿਲ ਨਾਲੋਂ ਵੱਖਰਾ ਕੀ ਹੋਵੇਗਾ, ਅੱਜ ਇਸ ਦਾ ਖੁਲਾਸਾ ਹੋਵੇਗਾ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਨਸਿ਼ਆਂ ਦੀ ਓਵਰਡੋਜ਼ ਨਾਲ ਹੋਈਆਂ 6 ਮੌਤਾਂ ਤੋਂ ਬਾਅਦ ਟੀਪੀਐਚ ਨੇ ਲੋਕਾਂ ਨੂੰ ਕੀਤਾ ਐਲਰਟ ਟਰੱਕ ਤੇ ਸਕੂਲ ਬੱਸ ਦਰਮਿਆਨ ਟੱਕਰ ਵਿੱਚ ਟਰੱਕ ਡਰਾਈਵਰ ਗੰਭੀਰ ਜ਼ਖ਼ਮੀ ਨਸੇ਼ ਤੇ ਹਥਿਆਰ ਰੱਖਣ ਲਈ ਗ੍ਰਿਫਤਾਰ 3 ਵਿਅਕਤੀਆਂ ਵਿੱਚੋਂ ਇੱਕ 16 ਸਾਲਾਂ ਦਾ 2 ਵਿਅਕਤੀਆਂ ਉੱਤੇ ਹਮਲਾ ਕਰਨ ਵਾਲੇ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ ਗੱਡੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਰਾਹਗੀਰ ਜ਼ਖ਼ਮੀ ਅੱਗ ਲੱਗਣ ਕਾਰਨ ਵਾਰਡਜ਼ ਆਈਲੈਂਡ ਦਾ ਕਲੱਬਹਾਊਸ ਸੜ ਕੇ ਹੋਇਆ ਸੁਆਹ ਭਾਰੀ ਤਬਾਹੀ ਮਚਾਉਂਦਾ ਹੋਇਆ ਪਿੱਕ ਅੱਪ ਟਰੱਕ ਘਰ ਨਾਲ ਟਕਰਾਇਆ, ਤਿੰਨ ਜ਼ਖ਼ਮੀ ਚੋਰੀ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੋਈਆਂ ਦੋ ਮਹਿਲਾਵਾਂ ਗ੍ਰਿਫਤਾਰ ਓਨਟਾਰੀਓ ਦੀ ਸਾਬਕਾ ਲਿਬਰਲ ਐਮਪੀ ਕਿੰਮ ਰੱਡ ਦਾ ਹੋਇਆ ਦੇਹਾਂਤ ਘਰ ਵਿੱਚ ਵਾਪਰੀ ਘਟਨਾ ਵਿੱਚ ਮਹਿਲਾ ਹਲਾਕ, ਪੁਰਸ਼ ਹਿਰਾਸਤ ਵਿੱਚ