Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਪੰਜਾਬ

ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟ ਭਾਈ ਉੱਤੇ ਧੋਖਾਧੜੀ ਦਾ ਕੇਸ ਦਰਜ

October 16, 2018 09:07 AM

ਬਠਿੰਡਾ, 15 ਅਕਤੂਬਰ (ਪੋਸਟ ਬਿਊਰੋ)- ਪੰਜਾਬ ਦੀ ਕਾਂਗਰਸ ਸਰਕਾਰ ਲਈ ਅਣਸੁਖਾਵੀਂ ਖਬਰ ਹੈ ਕਿ ਬਠਿੰਡਾ ਦੇ ਵਿਧਾਨ ਸਭਾ ਹਲਕਾ ਭੁੱਚੋ ਤੋਂ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਖਿਲਾਫ ਉਤਰਾਖੰਡ ਦੇ ਜ਼ਿਲਾ ਊਧਮ ਸਿੰਘ ਨਗਰ ਵਿਖੇ ਗੈਰ ਜ਼ਮਾਨਤੀ ਧਾਰਾ 420 ਹੇਠ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਉਸ 'ਤੇ ਦੋਸ਼ ਹੈ ਕਿ ਉਨ੍ਹਾਂ ਦੋ ਫਾਈਨਾਂਸ ਕੰਪਨੀਆਂ ਬਣਾ ਕੇ ਤੇ ਵੱਧ ਵਿਆਜ ਦਾ ਲਾਲਚ ਦੇ ਕੇ ਹਜ਼ਾਰਾਂ ਲੋਕਾਂ ਤੋਂ ਕਰੋੜਾਂ ਰੁਪਏ ਵਸੂਲ ਕੀਤੇ ਤੇ ਫਿਰ ਵਾਪਸ ਕਰਨ ਦਾ ਸਮਾਂ ਆਉਣ 'ਤੇ ਰੁਪਏ ਵਾਪਸ ਨਹੀਂ ਕੀਤੇ। ਮੁਕੱਦਮੇ ਵਿੱਚ ਕੰਪਨੀ ਦੇ ਸੱਤ ਹੋਰ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਇਕ ਕਾਮਰੇਡ ਆਗੂ ਵੀ ਹੈ।
ਸ਼ਿਕਾਇਤ ਕਰਤਾ ਔਰਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਪਤੀ ਪਿਛਲੇ ਦੋ ਸਾਲਾਂ ਤੋਂ ਕੈਂਸਰ ਦਾ ਮਰੀਜ਼ ਹੈ ਤੇ ਉਸ ਦੀਆਂ ਚਾਰ ਧੀਆਂ ਅਣਵਿਆਹੀਆਂ ਹਨ। ਉਸ ਨੇ ਦੋਸ਼ ਲਾਇਆ ਕਿ ਉਹ ਆਰਥਿਕ ਤੇ ਪਰਵਾਰਕ ਤੌਰ 'ਤੇ ਬੇਹੱਦ ਨਾਜ਼ੁਕ ਸਥਿਤੀ ਵਿੱਚ ਹੈ ਤੇ ਉਸ ਕੰਪਨੀ ਨੂੰ ਆਪਣਾ ਸਭ ਕੁਝ ਲੁਟਾ ਚੁੱਕੀ ਹੈ, ਇਸ ਦੇ ਬਾਵਜੂਦ ਉਕਤ ਕੰਪਨੀ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਦਰਜ ਹੋਏ ਕੇਸ ਮੁਤਾਬਕ ਵਾਰਡ ਨੰਬਰ ਅੱਠ ਆਜ਼ਾਦ ਨਗਰ ਰੁਦਰਪੁਰ, ਜ਼ਿਲਾ ਊਧਮ ਸਿੰਘ ਨਗਰ, ਉਤਰਾਖੰਡ ਵਾਸੀ ਅਰਮਾਨਾ ਬੇਗਮ ਪਤਨੀ ਇਰਫਾਨ ਅਲੀ ਨੇ 14 ਅਗਸਤ 2018 ਨੂੰ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਜੀ ਸੀ ਏ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਅਤੇ ਐਫ ਏ ਯੂ ਐਨ ਏ (ਫਾਊਨਾ) ਦੇ ਤਤਕਾਲੀਨ ਡਾਇਰੈਕਟਰ ਅਤੇ ਹੋਰ ਸੰਚਾਲਕਾਂ, ਜਿਨ੍ਹਾਂ ਵਿੱਚ ਬੀਬੀ ਫਿਰਦੋਸ਼ ਜਹਾਂ, ਉਸ ਦਾ ਪਤੀ ਹਬੀਬ ਅਹਿਮਦ, ਅਮਰਜੀਤ ਸਿੰਘ ਚੀਮਾ ਵਾਸੀ ਬਠਿੰਡਾ, ਗੁਰਦੀਪ ਸਿੰਘ ਵਾਸੀ ਬਠਿੰਡਾ, ਪ੍ਰੀਤਮ ਸਿੰਘ ਵਾਸੀ ਕੋਟਭਾਈ ਜ਼ਿਲਾ ਬਠਿੰਡਾ ਹਨ, ਨੇ ਦੱਸਿਆ ਸੀ ਕਿ ਉਨ੍ਹਾਂ ਦੀ ਕੰਪਨੀ ਭਾਰਤ ਸਰਕਾਰ ਕੋਲ ਰਜਿਸਟਰਡ ਹੈ ਅਤੇ ਰਿਜ਼ਰਵ ਬੈਂਕ ਦੇ ਮਾਪਦੰਡਾਂ ਮੁਤਾਬਕ ਚੱਲਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵਿੱਚ ਪੈਸਾ ਨਿਵੇਸ਼ ਕਰਨ 'ਤੇ ਕੰਪਨੀ ਹੋਰ ਕੰਪਨੀਆਂ ਤੋਂ ਵੱਧ ਵਿਆਜ ਦਿੰਦੀ ਤੇ ਪੈਸਾ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ। ਅਰਮਾਨਾ ਬੇਗਮ ਨੇ ਦੱਸਿਆ ਕਿ ਉਸ ਨੇ 2010 ਵਿੱਚ ਨਾ ਸਿਰਫ ਖੁਦ 20 ਲੱਖ ਰੁਪਏ ਇਸ ਕੰਪਨੀ ਵਿੱਚ ਨਿਵੇਸ਼ ਕੀਤੇ, ਸਗੋਂ 320 ਮੈਂਬਰ ਹੋਰ ਵੀ ਇਸ ਕੰਪਨੀ ਨੂੰ ਬਣਾ ਕੇ ਦਿੱਤੇ ਸਨ, ਜਿਨ੍ਹਾਂ ਦੇ ਲੱਖਾਂ ਰੁਪਏ ਇਸ ਕੰਪਨੀ ਵਿੱਚ ਫਸੇ ਹੋਏ ਹਨ। ਉਸ ਨੇ ਦੱਸਿਆ ਕਿ ਇਹ ਨਿਵੇਸ਼ ਛੇ ਸਾਲ ਲਈ ਸੀ ਅਤੇ 2016 ਵਿੱਚ ਕੰਪਨੀ ਨੇ ਨਿਵੇਸ਼ ਕੀਤੀ ਰਕਮ ਤੋਂ ਦੁੱਗਣੀ ਤੋਂ ਕੁਝ ਵੱਧ ਮੋੜਨੀ ਸੀ, ਪਰ ਕੰਪਨੀ ਅਧਿਕਾਰੀਆਂ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਕੰਪਨੀ ਅਧਿਕਾਰੀ ਉਨ੍ਹਾਂ ਨੂੰ ਪਹਿਲਾਂ ਲਾਰੇ ਲਾ ਕੇ ਗੁਮਰਾਹ ਕਰਦੇ ਰਹੇ, ਪ੍ਰੰਤੂ ਬਾਅਦ ਵਿੱਚ ਕੰਪਨੀ ਦੇ ਕੁਝ ਅਧਿਕਾਰੀਆਂ ਨੇ ਪੈਸਾ ਮੋੜਨ ਤੋਂ ਸਾਫ ਨਾਂਹ ਕਰ ਦਿੱਤੀ।
ਉਤਰਾਖੰਡ ਪੁਲਸ ਨੇ 50 ਦਿਨ ਦੀ ਜਾਂਚ ਕਰਨ ਤੋਂ ਬਾਅਦ ਤਿੰਨ ਅਕਤੂਬਰ 2018 ਨੂੰ ਫਿਰਦੋਸ਼ ਜਹਾਂ ਪਤਨੀ ਹਬੀਬ ਅਹਿਮਦ, ਹਬੀਬ ਅਹਿਮਦ ਵਾਸੀ ਉਤਰਾਖੰਡ, ਅਮਰਜੀਤ ਸਿੰਘ ਚੀਮਾ (ਕਾਮਰੇਡ) ਵਾਸੀ ਬਠਿੰਡਾ, ਗੁਰਦੀਪ ਸਿੰਘ ਵਾਸੀ ਬਠਿੰਡਾ, ਪ੍ਰੀਤਮ ਸਿੰਘ ਕੋਟਭਾਈ (ਵਿਧਾਇਕ), ਯਸ਼ਪਾਲ, ਅਨਿਲ ਤੇ ਰਤਨ ਸਾਰੇ ਵਾਸੀ ਬਠਿੰਡਾ ਖਿਲਾਫ ਧਾਰਾ 420 ਦਾ ਮੁਕੱਦਮਾ ਥਾਣਾ ਰੁਦਰਪੁਰ ਜ਼ਿਲਾ ਊਧਮ ਸਿੰਘ ਨਗਰ ਵਿਖੇ ਦਰਜ ਕਰ ਲਿਆ ਹੈ। ਮੁਕੱਦਮਾ ਦਰਜ ਹੋਏ ਨੂੰ 11 ਦਿਨ ਬੀਤ ਗਏ ਹਨ, ਪ੍ਰੰਤੂ ਕੰਪਨੀ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਹੈ।
ਵਰਨਣ ਯੋਗ ਹੈ ਕਿ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀਆਂ ਕਈ ਸੂਬਿਆਂ ਵਿੱਚ ਨਿਵੇਸ਼ ਕੰਪਨੀਆਂ ਹਨ ਅਤੇ ਉਨ੍ਹਾਂ ਵਿੱਚ ਵੱਧ ਵਿਆਜ ਦੇ ਲਾਲਚ ਵੱਸ ਹਜ਼ਾਰਾਂ ਲੋਕਾਂ ਨੇ ਕਰੋੜਾਂ ਰੁਪਏ ਨਿਵੇਸ਼ ਕੀਤੇ ਹੋਏ ਹਨ। ਸਾਲ 2017 ਦੇ ਜੁਲਾਈ ਮਹੀਨੇ ਮੱਧ ਪ੍ਰਦੇਸ਼ ਦੀ ਪੰਨਾ ਸ਼ਹਿਰ ਦੀ ਅਦਾਲਤ ਵੱਲੋਂ ਵੀ ਪੈਸੇ ਨਿਵੇਸ਼ ਦੇ ਅਜਿਹੇ ਕੇਸ ਵਿੱਚ ਚੈਕ ਬਾਊਂਸ ਹੋਣ ਪਿੱਛੋਂ ਅਦਾਲਤ ਵਿੱਚ ਪੇਸ਼ ਨਾ ਹੋਣ ਦੇ ਦੋਸ਼ ਵਿੱਚ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਸਣੇ ਪੰਜ ਜਣਿਆਂ ਦੇ ਵਾਰੰਟ ਜਾਰੀ ਕੀਤੇ ਸਨ। ਹੋਰਨਾਂ ਸੂਬਿਆਂ ਵਿੱਚ ਵੀ ਵਿਧਾਇਕ ਖਿਲਾਫ ਰੋਸ ਪ੍ਰਦਰਸ਼ਨ ਅਤੇ ਪੁਤਲੇ ਫੂਕ ਮੁਜ਼ਾਹਰੇ ਹੋ ਚੁੱਕੇ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ